ਪੰਜਾਬਪਟਿਆਲਾ

ਸਰਸ ਮੇਲੇ ਵਿੱਚ ਸਕੂਲੀ ਵਿਦਿਆਰਥੀਆਂ ਅਤੇ ਉੱਤਰੀ ਖੇਤਰੀ ਸਭਿਆਚਾਰ ਕੇਂਦਰ ਵੱਲੋਂ ਲੋਕ ਨਾਚਾਂ ਦੀ ਛਹਿਬਰ

ਪਟਿਆਲਾ 27 ਫਰਵਰੀ (ਮਧੂਸਾਰ ਬਿਊਰੋ) ਸ਼ੀਸ ਮਹਿਲ ਪਟਿਆਲਾ ਵਿਖੇ ਸਰਸ ਮੇਲਾ ੨੦੧੮ ਦੌਰਾਨ ਇੱਕ ਲੱਖ ਤੋਂ ਵਧੇਰੇ ਦਰਸ਼ਕ ਆਨੰਦ ਮਾਣ ਚੁੱਕੇ ਹਨ।

ਜਿਲ੍ਹਾ ਪ੍ਰਸ਼ਾਸਨ ਅਤੇ ਨਾਰਥ ਜੋਨ ਕਲਚਰਲ ਸੈਂਟਰ ਦੇ ਸਹਿਯੋਗ ਨਾਲ ਚੱਲ ਰਹੇ ਇਸ ਮੇਲੇ ਵਿੱਚ ਸੱਤਵੇਂ ਦਿਨ ਤੱਕ ੧੦੦ ਤੋਂ ਵਧੇਰੇ ਸਕੂਲਾਂ ਵੱਲੋਂ ਸ਼ਿਰਕਤ ਕੀਤੀ ਗਈ ਅਤੇ ਵੱਖ-ਵੱਖ ਰਾਜਾਂ ਦੇ ਲੋਕ ਨਾਚਾਂ ਨਾਲ ਲੋਕਾਂ ਦਾ ਮਨੌਰੰਜਨ ਕੀਤਾ। ਵਿਦਿਆਰਥੀਆਂ ਵੱਲੋਂ ਝੁੰਮਰ, ਲੁੱਡੀ, ਗਿੱਧਾ, ਭੰਗੜਾ, ਮਲਵਈ ਗਿੱਧਾ, ਗੱਤਕਾ, ਸੰਮੀ ਕਾਲਬੀਲੀਆ,ਹਰਿਆਣਵੀ ਅਤੇ ਰਾਜਸਥਾਨੀ ਲੋਕ ਨਾਚ ਪੇਸ਼ ਕਰਕੇ ਦਰਸ਼ਕਾਂ ਦਾ ਦਿਲ ਜਿੱਤਿਆ। ਨਾਰਥ ਜ਼ੋਨ ਕਲਚਰਨ ਸੈਂਟਰ ਪਟਿਆਲਾ ਵੱਲੋਂ ਸ੍ਰੀ ਰਵਿੰਦਰ ਸ਼ਰਮਾ ਪ੍ਰੋਗਰਾਮ ਅਫਸਰ ਅਤੇ ਭੁਪਿੰਦਰ ਸਿੰਘ ਦੇ ਨਿਰਦੇਸ਼ਨਾਂ ਵਿੱਚ ੧੭ ਵੱਖ-ਵੱਖ ਰਾਜਾਂ ਦੇ ਕਲਾਕਾਰ ਨੇ ਲੋਕ ਨਾਚ ਅਤੇ ਲੋਕ ਗੀਤਾਂ ਨਾਲ ਲੋਕਾਂ ਦਾ ਮਨੌਰੰਜਨ ਕਰ ਰਹੇ ਹਨ। ਸਾਰਸ ਮੇਲੇ ਦੇ ਮੇਲਾ ਅਫਸਰ ਸ੍ਰੀ ਸ਼ੋਕਤ ਅਹਿਮਦ ਪਰੇ (ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਪਟਿਆਲਾ ਨੇ ਦੱਸਿਆ ਕਿ ਪਟਿਆਲਵੀਆਂ ਤੋਂ ਇਲਾਵਾ ਪੂਰੇ ਪੰਜਾਬ ਅਤੇ ਚੰਡੀਗੜ੍ਹ ਦੇ ਲੋਕਾਂ ਵਿੱਚ ਮੇਲੇ ਪ੍ਰਤੀ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਹੈ। ਉਨ੍ਹਾਂ ਦੱਸਿਆ ਕਿ ਮੇਲੇ ਦੀ ਕਾਮਯਾਬੀ ਦਾ ਇਸ ਤੋਂ ਪਤਾ ਚੱਲਦਾ ਹੈ। ਹੁਣ ਤੱਕ ਵੱਖ-ਵੱਖ ਸਟਾਲਾਂ ਤੋਂ ਪਿਛਲੇ ੬ ਦਿਨਾਂ ਵਿੱਚ ੧.੯ ਕਰੋੜ ਦੀ ਵਿਕਰੀ ਹੋ ਚੁੱਕੀ ਹੈ।
ਸਹਾਇਕ ਮੇਲਾ ਅਫਸਰ, ਗੀਤੀਕਾ ਸਿੰਘ ਅਤੇ ਇਸਮਤ ਵਿਜ਼ੈ ਸਿੰਘ, ਸੀ੍ਰਮਤੀ ਸਾਇਨਾ ਕਪੂਰ ਜਿਲ੍ਹਾ ਬਾਲ ਵਿਕਾਸ ਅਫਸਰ ਦੀ ਨਿਰਦੇਸ਼ਨਾਂ ਵਿੱਚ ਵੱਖ-ਵੱਖ ਸਕੂਲਾਂ ਦੇ ਚਿਤਰਕਾਰੀ, ਪੱਗ ਬੰਨਣਾ, ਰੱਸਾ ਕੱਸੀ, ਲੋਕ ਨਾਚ ਦੇ ਮੁਕਾਬਲੇ ਕਰਵਾਏ ਜਾ ਰਹੇ ਹਨ। ਇਸ ਦੌਰਾਨ ਪ੍ਰੋਫੈਸਰ ਗੁਰਬਖਸ਼ੀਸ਼ ਸਿੰਘ ਅੰਟਾਲ ਵੱਲੋਂ ਸਟੇਜ਼ ਸਕੱਤਰ ਦੀ ਭੂਮਿਕਾ ਵਿੱਚ ਲੱਛੇਦਾਰ ਕਮੈਂਟਰੀ ਰਾਹੀਂ ਲੋਕਾਂ ਦਾ ਮਨੌਰੰਜਨ ਕੀਤਾ ਗਿਆ ਅਤੇ ਵਿਦਿਆਰਥੀਆਂ ਨੂੰ ਪੰਜਾਬ ਅਤੇ ਪੰਜਾਬੀ ਸੱਭਿਆਚਾਰ ਪ੍ਰਤੀ ਸਵਾਲ-ਜਵਾਬ ਵੀ ਕੀਤੇ। ਪੱਗ ਬੰਨਣ ਦੇ ਮੁਕਾਬਲੇ ਵਿੱਚ ਅਵਤਾਰ ਸਿੰਘ ਭੁਪਿੰਦਰ ਇੰਟਰਨੈਸ਼ਨਲ ਸਕੂਲ ਅਤੇ ਅਮਰਿੰਦਰ ਸਿੰਘ ਨਰਾਇਨ ਇੰਟਰਨੈਸ਼ਨਲ ਸਕੂਲ ਜੇਤੂ ਰਹੇ। ਚਿਤਰਕਾਰੀ ਵਿੱਚ ਭੁਪਿੰਦਰ ਇੰਟਰਨੈਸ਼ਨਲ ਸਕੂਲ ਅਤੇ ਜੈਮਜ਼ ਪਬਲਿਕ ਸਕੂਲ ਜੇਤੂ ਰਹੇ। ਲੋਕ ਨਾਚ ਦਾ ਮੁਕਾਬਲਾ ਅਰਬਿੰਦੋ ਇੰਟਰਨੈਸ਼ਨਲ ਨੇ ਜਿੱਤਿਆ ਅਤੇ ਗਿੱਧੇ ਵਿੱਚ ਸਰਕਾਰੀ ਪ੍ਰਾਇਮਰੀ ਸਕੂਲ ਲਲੌਛੀ ਨੇ ਬਾਜ਼ੀ ਮਾਰੀ। ਰੱਸਾ ਕੱਸੀ ਦੇ ਮੁਕਾਬਲੇ ਵਿੱਚ ਭੁਪਿੰਦਰ ਇੰਟਰਨੈਸ਼ਨਲ ਸਕੂਲ ਨੇ ਬਾਜ਼ੀ ਮਾਰੀ।ਮੇਲੇ ਦੌਰਾਨ ਸਰਕਾਰੀ ਬਹੁ ਤਕਨੀਕੀ ਕਾਲਜ ਪਟਿਆਲਾ, ਆਈ.ਟੀ.ਆਈ ਪਾਵਰ ਹਾਊਸ ਯੂਥ ਕਲੱਬ ਅਤੇ ਨਹਿਰੂ ਯੁਵਾ ਕੇਂਦਰ ਦੇ ਵਲੰਟੀਅਰਾਂ ਵੱਲੋਂ ਡਿਸੀਪਲੇਨ ਦੀ ਡਿਊਟੀ ਬਾਖੂਬੀ ਨਿਭਾਈ ਜਾ ਰਹੀ ਹੈ। ਮੇਲੇ ਨੂੰ ਸਫਲ ਬਣਾਉਣ ਵਿੱਚ ਸ. ਚਰਨਜੀਤ ਸਿੰਘ ਵਾਲੀਆ ਸਕੱਤਰ ਜਿਲ੍ਹਾ ਪ੍ਰੀਸ਼ਦ, ਸ੍ਰੀ ਰਾਜੇਸ਼ ਮਿੱਤਲ, ਸ੍ਰੀ ਮਨੀਸ਼ ਮਿੱਤਲ ਨਹਿਰੂ ਯੁਵਾ ਕੇਂਦਰ, ਡਾ: ਮਲਕੀਤ ਸਿੰਘ ਮਾਨ ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਵੱਲੋਂ ਆਪਣੀਆਂ ਸੇਵਾਵਾਂ ਨਿਭਾਈਆਂ ਜਾ ਰਹੀਆਂ ਹਨ। ਮੇਲੇ ਦੌਰਾਨ ਸਟਾਰ ਕਲਾਕਾਰਾਂ ਤੋਂ ਇਲਾਵਾ ਕਵੀਸ਼ਰੀ ਜੱਥਿਆਂ ਵੱਲੋਂ ਬੀਨ ਵਾਜਿਆਂ ਨਚਾਰਾਂ ਅਤੇ ਬਾਜ਼ੀਗਰਾਂ ਵੱਲੋਂ ਬਾਜ਼ੀ ਪਾ ਕੇ ਪੰਜਾਬ ਦੇ ਅਨਮੋਲ ਵਿਰਸੇ ਦੇ ਦਰਸ਼ਨ ਕਰਵਾਏ ਜਾ ਰਹੇ ਹਨ।

Leave a Reply

Your email address will not be published. Required fields are marked *