ਪਟਿਆਲਾ ਵਿਖੇ ਤਿੰਨ ਰੋਜਾ ਰੋਜਗਾਰ ਮੇਲੇ ਵਿਚ ਪਹਿਲੇ ਦਿਨ 1422 ਉਮੀਦਵਾਰਾਂ ਨੇ ਕੀਤੀ ਸ਼ਿਰਕਤ
ਪਹਿਲੇ ਦਿਨ 11 ਨਾਮੀ ਕੰਪਨੀਆਂ ਵੱਲੋਂ ਉਮੀਦਵਾਰਾਂ ਦੀ ਇੰਟਰਵਿਊ ਲਈ
ਪਟਿਆਲਾ, 28 ਫਰਵਰੀ (ਮਧੂਸਾਰ ਬਿਊਰੋ) ਪੰਜਾਬ ਸਰਕਾਰ ਦੇ ਘਰ ਘਰ ਰੋਜਗਾਰ ਦੇਣ ਦੇ ਉਪਰਾਲੇ ਤਹਿਤ ਤਕਨੀਕੀ ਸਿਖਿਆ ਵਿਭਾਗ ਦੇ ਉੱਦਮ ਸਦਕਾ ਸਰਕਾਰੀ ਬਹੁਤਕਨੀਕੀ ਕਾਲਜ ਲੜਕੀਆ, ਪਟਿਆਲਾ ਵਿਖੇ ਤਿੰਨ ਰੋਜਾ ਮੇਲੇ ਦਾ ਆਗਾਜ ਕੀਤਾ ਗਿਆ ਜਿਸ ਵਿੱਚ ਪਹਿਲੇ ਦਿਨ 1200 ਤੋ ਵਧੇਰੇ ਆਸਾਮੀਆਂ ਲਈ 1422 ਉਮੀਦੀਵਾਰਾਂ ਨੇ ਸ਼ਿਰਕਤ ਕੀਤੀ।
ਇਸ ਮੇਲੇ ਨੂੰ ਸਫਲ ਬਣਾਉਣ ਲਈ ਪੋਲੀਟੈਕਨਿਕ ਕਾਲਜ ਤੋਂ ਇਲਾਵਾ ਜਿਲ੍ਹਾ ਰੋਜਗਾਰ ਜਨਰੇਸ਼ਨ ਵਿਭਾਗ, ਜਿਲਾ ਉਦਯੋਗ ਕੇਂਦਰ ਪਟਿਆਲਾ ਅਤੇ ਪੰਜਾਬ ਸਕਿੱਲ ਡਿਵੈੱਲਮੈਂਟ ਮਿਸ਼ਨ ਵੱਲੋਂ ਵਿਸ਼ੇਸ਼ ਸਹਿਯੋਗ ਦਿੱਤਾ ਗਿਆ।
ਸੰਸਥਾ ਦੇ ਪ੍ਰਿੰਸੀਪਲ ਇੰਜ: ਰਵਿੰਦਰ ਸਿੰਘ ਹੁੰਦਲ ਨੇ ਦੱਸਿਆ ਕਿ ਪਹਿਲੇ ਦਿਨ ਬਿਗ ਬਾਜਾਰ ਐਮ ਐਸ ਚੈਂਪੀਅਨ ਇੰਜੀਨੀਅਰਿੰਗ, ਆਈਸੋਨ, ਕੇ.ਕੇ. ਇੰਡਸਟਰੀਸ, ਆਈ.ਸੀ.ਆਈ. ਸੀ.ਆਈ. ਬੈਂਕ, ਹੀਰਾ ਆਟੋਮੋਬਾਈਲਜ, ਐਲੀਅਨਜ ਮਿਟਾਲਕ ਲਿਮ:, ਇੰਸਪਾਇਰ ਕਨਸਲਟੰਟ, ਸੈੱਲ ਮੈਨੂਫੈਕਚਰਿੰਗ ਅਤੇ ਕੈਪਟੈਬ ਪ੍ਰਾਈ: ਲਿਮ: ਆਦਿ 11 ਨਾਮੀ ਕੰਪਨੀਆਂ ਨੇ 1200 ਤੋ ਵਧੇਰੇ ਆਸਾਮੀਆਂ ਲਈ ਯੋਗ ਉਮੀਦਵਾਰਾਂ ਦੀ ਇੰਟਰਵਿਊ ਲਈ। ਉਨਾਂ ਦੱਸਿਆ ਕਿ ਡਿਪਲੋਮਾ ਪਾਸ, ਬੀ.ਟੈਕ(ਮਕੈਨੀਕਲ ਇੰਜ: ਇਲੈਕਟਰੀਕਲ, ਸਿਵਲ, ਆਟੋ ਮੋਬਾਈਲ ਇਲੈਕਟ੍ਰੋਨਿਕਸ ਅਤੇ ਕੰਪਿ: ਇੰਜ:), ਆਈ.ਟੀ.ਆਈ. , ਬੀ.ਏ. ਪਾਸ ਅਤੇ ਸਕਿੱਲ ਡਿਵੈੱਲਮੈਂਟ ਦੇ ਤਹਿਤ 10+2 ਅਤੇ ਦਸਵੀਂ ਪਾਸ ਯੋਗ ਉਮੀਦਵਾਰਾਂ ਵਿਚ ਨੌਕਰੀ ਪ੍ਰਾਪਤ ਕਰਨ ਲਈ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ।
ਕਾਲਜ ਦੇ ਮੀਡੀਆ ਇੰਚਾਰਜ ਗੁਰਬਖਸ਼ੀਸ਼ ਸਿੰਘ ਅੰਟਾਲ ਨੇ ਦੱਸਿਆ ਕਿ 28 ਫਰਵਰੀ ਨੂੰ ਸ਼ੁਰੂ ਹੋਇਆ ਇਹ ਰੋਜਗਾਰ ਮੇਲਾ 1 ਮਾਰਚ ਅਤੇ 7 ਮਾਰਚ 2018 ਨੂੰ ਵੀ ਲਗਾਇਆ ਜਾਵੇਗਾ। ਮੇਲੇ ਵਿੱਚ ਵਰਕਲੇ ਬਿਲਡਰਜ, ਸਕੇਲ ਆਰਕੀਟੈਕਟ,ਚੰਡੀ: ਹੰਬੀਤਰਾ, ਭਗਤ ਆਟੋ ਮੋਬਾਇਲਜ, ਯੂਨੀਕ ਕਰੀਅਸ਼ਨਜ, ਐਮ.ਪੀ. ਮੋਟਰਜ, ਗੋਇਲ ਆਟੋਮੋਬਾਇਲਜ, ਪੈਂਟਾਲੋਨ ਪ੍ਰਾਇ: ਲਿਮ:, ਸਨਲਾਇਟ ਸਕਿਊਰਟੀ, ਜੀ.ਐਸ.ਏ. ਇੰ:, ਐਚ.ਡੀ.ਐਫ.ਸੀ. ਲਾਇਫ, ਬਿਗ ਬਾਜਾਰ, ਜੈ.ਐਸ. ਬਿਲਡਰਜ, ਅਤੇ ਇੰਸ਼ੋਰੇਸ਼ਨ ਨਾਲ ਸਬੰਧਿਤ ਕੁੱਲ 52 ਨਾਮੀ ਕੰਪਨੀਆਂ ਦੇ ਮੇਲੇ ਵਿਚ ਸ਼ਿਰਕਤ ਕਰਨ ਦੀ ਉਮੀਦ ਹੈ ਜਿਸ ਵਿਚ ਇੰਜ: ਦੇ ਸਾਰੇ ਖੇਤਰਾ, ਆਰਕੀਟੈਕਚਰ, ਅਕਾਊਂਟ ਅਸਿਸਟੈਂਟ, ਸੇਲਜ ਆਫਸਰ, ਸੇਲਜ ਅਡਵਾਈਜਰ, ਸਕਿਊਰਟੀ ਗਾਰਡ ਆਦਿ ਲਈ ਯੋਗ ਉਮੀਦਵਾਰਾਂ ਦੀ ਚੋਣ ਕੀਤੀ ਜਾਣੀ ਹੈ। ਪ੍ਰਿੰਸੀਪਲ ਨੇ ਦੱਸਿਆ ਕਿ ਆਉਣ ਵਾਲੀ 7 ਤਾਰੀਕ ਨੂੰ ਫੈਡਰਲ ਮੋਗਲ ਪਟਿਆਲਾ, ਸਵਰਾਜ ਇੰਜ: ਲਿਮ: ਮੋਹਾਲੀ ਐਮਸਨ ਗੀਅਰਜ ਲੁਧਿਆਣਾ ਅਤੇ ਜਿੰਦਲ ਇਲੈਕਟ੍ਰਕਲਜ ਆਦਿ ਨਾਮੀ ਕੌਮੀ ਕੰਪਨੀਆਂ ਮੇਲੇ ਵਿਚ ਆਉਣਗੀਆਂ ਜਿਨਾਂ ਵੱਲੋਂ ਕੰਪਿ: ਸਿਵਲ, ਮਕੈਨੀਕਲ, ਇਲੈਕਟ੍ਰੋਨਿਕਸ, ਪ੍ਰੋਡਰਸ਼ਨ, ਆਟੋ ਮੋਬਾਇਲ ਅਤੇ ਆਈ.ਟੀ.ਆਈ. ਦੇ ਵਿਦਿਆਰਥੀਆਂ ਦੀ ਚੋਣ ਕੀਤੀ ਜਾਣੀ ਹੈ। ਮੇਲੇ ਨੂੰ ਸਫਲਤਾ ਪੂਰਵਕ ਚਲਾਉਣ ਲਈ ਕਾਲਜ ਦੇ,ਸਮੂਹ ਸਟਾਫ ਅਤੇ ਜਿਲਾਂ ਉਦਯੋਗ ਕੇਂਦਰ ਤੋਂ ਫੰਕਸ਼ਨਲ ਮੈਨੇਜਰ ਮੈਡਮ ਨਵਪ੍ਰੀਤ ਕੌਰ ਬੇਦੀ ਵੱਲੋਂ ਅਹਿਮ ਭੂਮਿਕਾ ਨਭਾਈ ਜਾ ਰਹੀ ਹੈ। ਕਾਲਜ ਦੇ ਰਾਸ਼ਟਰੀ ਸੇਵਾ ਯੋਜਨਾ ਦੇ 100 ਵਲੰਟੀਅਰਜ ਵੱਲੋਂ ਮੇਲੇ ਨੂੰ ਸਫਲ ਬਣਾਉਣ ਵਿਚ ਆਪਣਾ ਯੋਗਦਾਨ ਪਾਇਆ ਜਾ ਰਿਹਾ ਹੈ।

