ਪਟਿਆਲਾ

ਸਰਕਾਰੀ ਮਹਿੰਦਰਾ ਕਾਲਜ ਵਿਖੇ ਸ਼ੁਰੂ ਹੋਇਆ ਦੋ ਰੋਜ਼ਾ ਫਲਾਵਰ ਸ਼ੋਅ

ਪਟਿਆਲਾ, 6 ਮਾਰਚ (ਮਧੂਸਾਰ ਬਿਊਰੋ) ਸਰਕਾਰੀ ਮਹਿੰਦਰਾ ਕਾਲਜ, ਪਟਿਆਲਾ ਦੇ ਦੋ ਰੋਜ਼ਾ ਫਲਾਵਰ ਸ਼ੋਅ ਦਾ ਰਸਮੀ ਉਦਘਾਟਨ ਕਾਲਜ ਕੈਂਪਸ ਵਿਖੇ ਡਾ. ਐਫ. ਹਾਂਡਾ, ਨਾਮੀ ਚਕਿਤਸਕ ਅਤੇ ਸਮਾਜ ਸੇਵੀ ਵੱਲੋਂ ਕੀਤਾ ਗਿਆ।
ਡਾ. ਹਾਂਡਾ ਨੇ ਕਾਲਜ ਦੇ ਐਗਰੀਕਲਚਰ ਵਿਭਾਗ ਅਤੇ ਬਾਟਨੀ ਵਿਭਾਗ ਨੂੰ ਫਲਾਵਰ ਸ਼ੋਅ ਦੇ ਸਫਲ ਆਯੋਜਨ ਲਈ ਵਧਾਈ ਦਿੱਤੀ ਅਤੇ ਕਿਹਾ ਕਿ ਇਸ ਤਰ੍ਹਾਂ ਦੀਆਂ ਗਤੀਵਿਧੀਆਂ ਵਿਦਿਆਰਥੀਆਂ ਦੀ ਭਾਗੀਦਾਰੀ ਨੂੰ ਉਤਸਾਹਿਤ ਕਰਦੀਆਂ ਹਨ ਅਤੇ ਇਸ ਨਾਲ ਵਿਦਿਆਰਥੀ ਫੁੱਲਾ ਦੀ ਕਾਸ਼ਤ ਲਈ ਉਤਸਾਹਿਤ ਹੋਣਗੇ।

ਫਲਾਵਰ ਸ਼ੋਅ ਦੇ ਦੂਜੇ ਦਿਨ ਵੱਖ-ਵੱਖ ਮੁਕਾਬਲੇ ਕਰਵਾਏ ਗਏ। ਜਿਨ੍ਹਾਂ ਨੂੰ ਤਿੰਨ ਵਰਗਾਂ ਵਿੱਚ ਵੰਡਿਆ ਗਿਆ – 1੧, 1੨, 1੩ . 1੧ ਵਿਚ ਫੁੱਲਾਂ ਦੇ ਗੁਲਦਸਤਿਆਂ ਨੂੰ ਤਿਆਰ ਕਰਵਾਉਣ ਦਾ ਮੁਕਾਬਲਾ ਕਰਾਇਆ frnk. 1੨ ਵਰਗ ਵਿੱਚ ਫੁੱਲ ਦੀ ਜਿਊਲਰੀ ਬਣਾਉਣ ਦਾ ਮੁਕਾਬਲਾ ਅਤੇ 1੩ ਵਿੱਚ ਫੁੱਲ ਅਤੇ ਸਬਜੀਆਂ ਦੀ ਟੌਕਰੀਆਂ ਸਜਾਉਣ ਦੇ ਵੱਖ-ਵੱਖ ਮੁਕਾਬਲੇ ਕਰਵਾਏ ਗਏ। ਜਿਸ ਵਿੱਚ ਵੱਖ-ਵੱਖ ਕਾਲਜਾਂ ਦੇ ਵਿਦਿਆਰਥੀਆਂ ਦੀ ਕਲਾ ਨੂੰ ਬਹੁਤ ਬਰੀਕੀ ਨਾਲ ਪਰਖਿਆ ਗਿਆ।
ਫਲਾਵਰ ਸ਼ੋਅ ਵਿੱਚ ਪੰਜਾਬ ਐਗਰੀਕਲਚਰ ਯੂਨੀਵਰਸਿਟੀ, ਲੁਧਿਆਣਾ ਤੋਂ ਡਾ. ਪਰਮਿੰਦਰ ਸਿੰਘ, ਡਾ. ਸ਼ਾਲਿਨੀ ਅਤੇ ਸ਼੍ਰੀ ਦਲੀਪ ਕੁਮਾਰ ਨੇ ਪਹਿਲੇ ਦਿਨ ਜੱਜ ਦੀ ਭੁਮੀਕਾ ਨਿਭਾਈ। ਸ਼ੋਅ ਦੇ ਦੂਜੇ ਦਿਨ ਡਾ. ਰੰਜਨ ਗੁਪਤਾ, ਪ੍ਰੋ. ਮੰਜੂ ਮਹਿੰਦਰੂ ਅਤੇ ਸ਼੍ਰੀਮਤੀ ਸਬੀਨਾ ਸਿੱਧੂ ਨੇ ਸ਼ੋਅ ਵਿੱਚ ਪ੍ਰਦਰਸ਼ਿਤ ਕੀਤੀਆਂ ਵੱਖ-ਵੱਖ ਫੁੱਲਾਂ ਦੀ ਆਈਟਮਾਂ ਦੀ ਜੱਜਮੈਂਟ ਕੀਤੀ।
ਕਾਲਜ ਦੀ ਪ੍ਰਿੰਸੀਪਲ ਡਾ. ਸੰਗੀਤਾ ਹਾਂਡਾ ਨੇ ਜੇਤੂ ਵਿਦਿਆਰਥੀਆਂ ਨੂੰ ਇਨਾਮ ਤਕਸੀਮ ਕੀਤੇ ਅਤੇ ਕਾਲਜ ਦੇ ਐਗਰੀਕਲਚਰ ਅਤੇ ਬਾਟਨੀ ਵਿਭਾਗ ਦੀਆਂ ਪ੍ਰਾਪਤੀਆਂ ਦਾ ਵਿਸ਼ੇਸ਼ ਉਲੇਖ ਕੀਤਾ। ਫਲਾਵਰ ਸ਼ੋਅ ਵਿੱਚ ਸ਼ਹਿਰ ਦੀਆਂ ਨਾਮੀ ਨਰਸਰੀਆਂ, ਵਿਦਿਅੱਕ ਸੰਸਥਾਵਾਂ ਅਤੇ ਫੁੱਲਾਂ ਨੂੰ ਸਜਾਉਣ ਵਾਲੇ ਅਦਾਰਿਆਂ ਨੇ ਭਾਗ ਲਿਆ।
ਫਲਾਵਰ ਸ਼ੋਅ ਵਿੱਚ ਡਾ. ਅੰਬਿਕਾ ਬੇਰੀ, ਪ੍ਰੋ. ਹਰਬੰਸ ਸਿੰਘ, ਪ੍ਰੋ. ਰੋਮੀ ਗਰਗ, ਸਮੂਹ ਅਤੇ ਸਮੂਹ ਕਾਲਜ ਦੀ ਫੈਕਲਟੀ ਅਤੇ ਵਿਦਿਆਰਥੀਆਂ ਨੇ ਭਾਗ ਲਿਆ।

Leave a Reply

Your email address will not be published. Required fields are marked *