ਪਟਿਆਲਾ

ਐਂਟੀ ਨਾਰਕੋਟੀਕਸ ਸੈਲ ਪੰਜਾਬ ਦਾ ਗਠਨ, ਨਸ਼ਿਆਂ ਦੀ ਰੋਕਥਾਮ ਲਈ : ਨਿੱਕੜਾ

ਪਟਿਆਲਾ 6 ਮਾਰਚ (ਮਧੂਸਾਰ ਬਿਊਰੋ) ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੀ ਦੀ ਸੋਚ ਪੰਜਾਬ ਨੂੰ ਨਸ਼ਾ ਮੁਕਤ ਕਰਨ ਦੇ ਮੰਤਵ ਲਈ ਪੰਜਾਬ ਦੇ ਮੁੱਖ ਮੰਤਰੀ ਵਲੋਂ ਐਂਟੀ ਨਾਰਕੋਟੀਕਸ ਸੈਲ ਪੰਜਾਬ ਦੀ ਕਮੇਟੀ ਦਾ ਗਠਨ ਕੀਤਾ ਗਿਆ।

ਪੰਜਾਬ ਦੇ ਦੇ ਐਂਟੀ ਨਾਰਕੋਟੀਕਸ ਸੈਲ ਪਟਿਆਲਾ ਦੇ ਚੇਅਰਮੈਨ ਰਣਜੀਤ ਸਿੰਘ ਜੀ ਨਿਕੜਾ ਵਲੋਂ ਐਂਟੀ ਨਾਰਕੋਟੀਕਸ ਸੈਲ ਪਟਿਆਲਾ ਅਰਬਨ ਤੇ ਪਟਿਆਲਾ ਰੂਰਲ ਦੀ ਵਿਸ਼ੇਸ਼ ਮੀਟਿੰਗ ਕੀਤੀ ਗਈ। ਇਸ ਮੌਕੇ ਨਿੱਕੜਾ ਨੇ ਦੱਸਿਆ ਕਿ ਪੰਜਾਬ ਦੇ ਹਜਾਰਾਂ ਨਸ਼ਾ ਵਿਰੋਧੀ ਅਨਸਰਾ ਨੂੰ ਪੰਜਾਬ ਸਰਕਾਰ ਵਲੋਂ ਜੇਲ੍ਹਾਂ ਵਿੱਚ ਡੱਕਿਆ ਗਿਆ ਹੈ। ਕਿਉਂਕਿ ਪੰਜਾਬ ਦੀ ਜਵਾਨੀ ਨੂੰ ਨਸ਼ਿਆਂ ਵਿੱਚ ਧਕੇਲ ਕੇ ਬਰਬਾਦ ਕਰ ਰਹੇ ਸਨ।
ਐਂਟੀ ਨਾਕੋਟੀਕਸ ਸੈਲ ਪੰਜਾਬ ਨੇ ਹਰ ਜਿਲੇ ਵਿੱਚ ਐਂਟੀ ਨਾਕੋਟੀਕਸ ਸੈਲ ਕਮੇਟੀ ਦਾ ਗਠਨ ਕੀਤਾ ਗਿਆ ਹੈ। ਹਰ ਜਿਲੇ ਵਿੱਚ ਵਾਰਡ ਵਾਇਜ ਕਮੇਟੀਆਂ ਦਾ ਵੀ ਗਠਨ ਕੀਤਾ ਜਾ ਰਿਹਾ ਹੈ ਤਾਂ ਕਿ ਇਹ ਆਵਾਜ ਹਰ ਗਲੀ ਮੁਹੱਲੇ ਪਿੰਡ ਵਿੱਚ ਗੁੰਜੇ ਤਾਂ ਜੋ ਨਸ਼ਾ ਵਿਰੋਧੀ ਅਨਸਰਾਂ ਨੂੰ ਨੱਥ ਪਾਈ ਜਾ ਸਕੇ। ਅੱਜ ਦੀ ਇਸ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਪੰਜਾਬ ਦੇ ਚੇਅਰਮੈਨ ਨਿਕੜਾ ਜੀ ਨੇ ਦੱਸਿਆ ਕਿ 23 ਮਾਰਚ ਨੂੰ ਸ਼ਹੀਦ ਭਗਤ ਸਿੰਘ ਜੀ ਦੇ ਸ਼ਹੀਦੀ ਦਿਹਾੜੇ ਤੇ ਪੰਜਾਬ ਦੇ ਮੁੱਖ ਮੰਤਰੀ ਕੈਬਨਿਟ ਅਮਰਿੰਦਰ ਸਿੰਘ ਤੇ ਪੰਜਾਬ ਸਰਕਾਰ ਤੇ ਐਂਟੀ ਨਾਕੋਟੀਕਸ ਸੈਲ ਪੰਜਾਬ ਵੱਲੋਂ ਸਮੁੱਚੇ ਪੰਜਾਬ ਅੰਦਰ ਨਸ਼ਿਆਂ ਵਿਰੁੱਧ ਉਲੀਕੇ ਪ੍ਰੋਗਰਾਮ ਵਿੱਚ ਆਪਣਾ ਵੱਡਾ ਯੋਗਦਾਨ ਪਾਵੇਗਾ।
ਮੀਟਿੰਗ ਵਿੱਚ ਪੰਜਾਬ ਦੇ ਆਹੁਦੇਦਾਰ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ। ਜਿਨ੍ਹਾ ਵਿੱਚ ਸੁਖਪ੍ਰੀਤ ਸਿੰਘ ਰਾਜਨ ਜਨਰਲ ਸਕੱਤਰ, ਹਰਿੰਦਰ ਖਾਲਸਾ ਸੈਕਟਰੀ, ਹਰਪ੍ਰੀਤ ਵਾਹੀ ਮੁੱਖ ਸਲਾਹਕਾਰ, ਗੁਰਚਰਨ ਖਾਲਸਾ ਅਡਵਾਈਜਰ, ਰਾਜਨ ਵਰਮਾ ਜੁਆਇੰਟ ਸੈਕਟਰੀ, ਜਸਵਿੰਦਰ ਬੇਦੀ ਦਫਤਰੀ ਸਕੱਤਰ ਅਤੇ ਐਂਟੀ ਨਾਕੋਟੀਕਸ ਸੈਲ ਪਟਿਆਲਾ ਅਤੇ ਐਂਟੀ ਨਾਕੋਟੀਕਸ ਸੈਲ ਪਟਿਆਲਾ ਦਿਹਾਤੀ ਦੇ ਚੇਅਰਮੈਨ ਜਤਿੰਦਰ ਸ਼ਰਮਾ ਤੇ ਹੈਰੀ ਸਿੱਧੂ ਨੇ ਕਿਹਾ ਕਿ ਜੋ ਪੰਜਾਬ ਦੇ ਐਂਟੀ ਨਾਕੋਟੀਕਸ ਸੈਲ ਦੇ ਚੇਅਰਮੈਨ ਸਾਡੀਆਂ ਡਿਊਟੀਆਂ ਲਗਾਉਣਗੇ ਉਹ ਸਾਡੀ ਸਮੁੱਚੀ ਟੀਮ ਪੂਰੀ ਤਨਦੇਹੀ ਨਾਲ ਨਿਭਾਵੇਗੀ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਚਤਰ ਸਿੰਘ ਐਕਸ ਡੀ.ਐਸ.ਪੀ. ਜਗਜੀਤ ਸਿੰਘ ਲਾਲੀ ਇੰਚਾਰਜ, ਨਵੀਨ ਸ਼ਰਮਾ, ਐਸ.ਐਸ. ਮਲਹੋਤਰਾ, ਅਨੀਲ ਕੁਮਾਰ, ਮੈਡਮ ਰੇਖਾ ਜੀ ਪ੍ਰਧਾਨ, ਪ੍ਰਵੀਨ ਅਰੋੜਾ ਲਵਲੀ ਅਰੋੜਾ, ਸੁਦੇਸ਼ ਸਿੰਗਲਾ, ਦੀਪਕ ਧੀਮਾਨ, ਜਤਿੰਦਰ ਚੰਡੋਕ, ਡਿੰਪੀ ਸਿੰਗਲਾ ਨੇ ਹਾਜਰੀ ਲਾਈ।

Leave a Reply

Your email address will not be published. Required fields are marked *