ਕੁੱਲ ਹਿੰਦ ਅੰਤਰਵਰਸਿਟੀ ਸੌਫਟ ਟੈਨਿਸ ਚੈਂਪੀਅਨਸ਼ਿਪ ਸਫਲਤਾਪੂਰਵਕ ਸੰਪੰਨ
“ਪੰਜਾਬੀ ਯੂਨੀਵਰਸਿਟੀ ਬਣੀ ਦੋਹਾਂ ਵਰਗਾਂ ਵਿਚ ਚੈਂਪੀਅਨ”
ਪਟਿਆਲਾ 8 ਮਾਰਚ (ਮਧੂਸਾਰ ਬਿਊਰੋ) ਪੰਜਾਬੀ ਯੂਨੀਵਰਸਿਟੀ ਦੀ ਖੇਡ ਨਿਰਦੇਸ਼ਕਾ ਡਾ. ਗੁਰਦੀਪ ਕੌਰ ਰੰਧਾਵਾ ਦੀ ਅਗਵਾਈ ਚ 6 ਮਾਰਚ ਤੋਂ ਸ਼ੁਰੂ ਹੋਈ ਕੁੱਲ ਹਿੰਦ ਅੰਤਰਵਰਸਿਟੀ ਸੌਫਟ ਟੈਨਿਸ ਪੁਰਸ਼ ਅਤੇ ਮਹਿਲਾ ਚੈਂਪੀਅਨਸ਼ਿਪ ਅੱਜ ਇੱਥੇ ਯੂਨੀਵਰਸਿਟੀ ਵਿਖੇ ਨੇਪਰੇ ਚੜ੍ਹ ਗਈ ਹੈ। ਯੂਨੀਵਰਸਿਟੀ ਦੇ ਟੈਨਿਸ ਕੋਚ ਸ਼੍ਰੀ ਪਰਵੇਸ਼ ਕੁਮਾਰ ਦੀ ਸਿਖਲਾਈ ਯਾਫਤਾ ਪੰਜਾਬੀ ਯੂਨੀਵਰਸਿਟੀ ਟੀਮਾਂ ਨੇ ਦੋਹਾਂ ਵਰਗਾਂ ਦਾ ਖਿਤਾਬ ਆਪਣੇ ਨਾਮ ਕਰਨ ਵਿਚ ਸਫਲਤਾ ਪ੍ਰਾਪਤ ਕੀਤੀ।
ਡਾ. ਬੀ.ਐਸ.ਘੁੰਮਣ ਮਾਣਯੋਗ ਵਾਈਸ ਚਾਂਸਲਰ ਪੰਜਾਬੀ ਯੂਨੀਵਰਸਿਟੀ ਵੱਲੋਂ ਜੇਤੂ ਟੀਮਾਂ ਦੇ ਖਿਡਾਰੀਆਂ ਨੂੰ ਵਧਾਈ ਦਿੱਤੀ ਗਈ। ਟੂਰਨਾਮੈਂਟ ਦੇ ਆਖਰੀ ਦਿਨ ਅੱਜ ਜੇਤੂ ਟੀਮਾਂ ਨੂੰ ਖੇਡ ਨਿਰਦੇਸ਼ਕਾ ਵੱਲੋਂ ਟਰਾਫ਼ੀਆਂ ਅਤੇ ਤਮਗੇ ਪ੍ਰਦਾਨ ਕੀਤੇ ਗਏ। ਇਸ ਮੌਕੇ ਸਹਾਇਕ ਨਿਰਦੇਸ਼ਕਾ ਸ਼੍ਰੀਮਤੀ ਮਹਿੰਦਰਪਾਲ ਕੌਰ ਤੋਂ ਇਲਾਵਾ ਖੇਡ ਵਿਭਾਗ ਦੇ ਕੋਚਿਜ਼ ਅਤੇ ਸਟਾਫ਼ ਮੈਂਬਰਜ਼ ਮੌਜੂਦ ਸਨ ।
ਫਾਈਨਲ ਨਤੀਜੇ:-
ਪੁਰਸ਼ਾਂ ਦੇ ਵਰਗ ਵਿੱਚ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਪਹਿਲਾ, ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਨੇ ਦੂਜਾ, ਅਤੇ ਐਮ.ਡੀ.ਯੂਨੀਵਰਸਿਟੀ ਰੋਹਤਕ ਅਤੇ ਇਸੇ ਤਰ੍ਹਾਂ ਔਰਤਾਂ ਦੇ ਵਰਗ ਵਿੱਚ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਪਹਿਲਾ, ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਨੇ ਦੂਜਾ ਅਤੇ ਪੰਡਿਤ ਰਵੀਸ਼ੰਕਰ ਸ਼ੁਕਲਾ ਯੂਨੀਵਰਸਿਟੀ ਰਾਏਪੁਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ।

