ਪਟਿਆਲਾ

ਥਾਪਰ ਪੋਲੀਟੈਕਨਿਕ ਕਾਲਜ, ਪਟਿਆਲਾ ‘ਚ ਲੱਗਿਆ ਦੋ ਦਿਨ੍ਹਾਂ ਰੋਜ਼ਗਾਰ ਮੇਲਾ

36 ਕੰਪਨੀਆਂ ਨੇ ਮੇਲੇ ‘ਚ ਪੁੱਜੇ 1417 ਉਮੀਦਾਵਰਾਂ ‘ਚੋਂ 350 ਸੂਚੀਬੱਧ ਕੀਤੇ
ਪਟਿਆਲਾ, 8 ਮਾਰਚ (ਮਧੂਸਾਰ ਬਿਊਰੋ) ਪੰਜਾਬ ਸਰਕਾਰ ਦੀ ਘਰ ਘਰ ਰੋਜ਼ਗਾਰ ਸਕੀਮ ਅਧੀਨ, ਡਾਇਰੈਕਟਰ ਤਕਨੀਕੀ ਸਿੱਖਿਆ ਦੇ ਸਹਿਯੋਗ ਨਾਲ ਇਥੇ ਥਾਪਰ ਪੋਲੀਟੈਕਨਿਕ ਕਾਲਜ ਵਿਖ 7 ਤੇ 8 ਮਾਰਚ ਨੂੰ ਦੋ ਦਿਨਾਂ ਰਾਜ ਪੱਧਰੀ ਰੋਜ਼ਗਾਰ ਮੇਲਾ ਲੱਗਿਆ।ਇਸ ਰੋਜ਼ਗਾਰ ਮੇਲੇ ਵਿੱਚ 1417 ਉਮੀਦਵਾਰਾਂ ਨੇ ਭਾਗ ਲਿਆ, ਜਿਸ ਵਿੱਚੋਂ 910 ਉਮੀਦਵਾਰਾਂ ਨੇ ਕਾਲਜ ਵਿੱਚ ਆ ਕੇ ਆਨ ਦੀ ਸਪੋਟ ਰਜਿਸਟਰੇਸ਼ਨ ਕਰਵਾਈ ਅਤੇ ਓਨ ਲਾਇਨ ਰਜਿਸਟਰੇਸ਼ਨ ਵਾਲੇ 507 ਉਮੀਦਵਾਰ ਵੀ ਪਹੁੰਚੇ।

ਇਸ ਮੇਲੇ ਵਿੱਚ 36 ਨਾਮਵਰ ਕੰਪਨੀਆਂ, ਜਿਵੇ ਕਿ ਸਵਰਾਜ, ਫੈਡਰਲ ਮੋਗੁਲ, ਦਾਦਾ ਜੀ ਪ੍ਰੋਡਕਟਸ, ਕੋਡਰੀਬੋਰਨ, ਹੈਲਥ ਬਾਇਓਟੈਕ, ਚੰਡੀਗੜ੍ਹ ਡਿਸਟਲਰੀ, ਵੈਬ ਪਰਫੈਕਸ਼ਨ, ਜੀ ਐਸ ਅਲਾਏਜ਼, ਦੀ ਫਾਉਨਟੈਨਹੈਂਡ, ਵਾਲੀਆ ਕਰਿਏਟਿਵ, ਜਿੰਦਲ ਇਲੈਕਟ੍ਰੀਕਲ, ਸੀਮਨਸ, ਮੈਗਾਮਾਇਂਡ, ਪੰਜਾਬ ਟੂਡੇ, ਈਡਲਵੀਜ ਟੋਕੀਓ ਕੋਨਸਰਟ ਬਿਲਡਰਸ, ਬਾਰਕਲੇ ਬਿਲਡਰਸ, ਯੂਨੀਕ ਆਰਕੀਟੈਕਟ ਆਦਿ ਕੰਪਨੀਆਂ ਨੇ 350 ਉਮੀਦਵਾਰਾਂ ਨੂੰ ਸ਼ੋਰਟ ਲਿਸਟ ਕੀਤਾ, ਅਤੇ ਇਹਨ੍ਹਾਂ ਦੀ ਨਿਯੁਕਤੀ ਦੀ ਬਾਕੀ ਕਾਰਵਾਈ ਚੱਲ ਰਹੀ ਹੈ।
ਇਸ ਮੇਲੇ ਦਾ ਪ੍ਰਬੰਧ ਕਰਨ ਵਾਲੇ ਤੇ ਕਾਲਜ ਦੇ ਪ੍ਰਿੰਸੀਪਲ ਸ੍ਰੀ ਅੰਕੁਸ਼ ਕਾਂਸਲ ਨੇ ਵਿਦਿਆਰਥੀਆਂ ਅਤੇ ਸਟਾਫ ਨੂੰ ਸੰਬੋਧਨ ਕਰਦੇ ਹੋਏ ਦੱਸਿਆ ਕਿ ਪੰਜਾਬ ਸਰਕਾਰ ਦੇ ਇਸ ਉੱਦਮ ਨਾਲ ਸਰਕਾਰੀ ਅਤੇ ਪ੍ਰਾਈਵੇਟ ਅਦਾਰੇ, ਉਮੀਦਵਾਰਾਂ ਨੂੰ ਉਹਨਾ ਦੇ ਨੇੜੇ ਆ ਕੇ ਰੋਜ਼ਗਾਰ ਦੇ ਮੌਕੇ ਦੇ ਰਹੀਆਂ ਹਨ। ਪੰਜਾਬ ਸਰਕਾਰ ਦੇ ਇਸ ਉੱਦਮ ਸਦਕਾ ਉਹਨਾਂ ਕਾਬਿਲ ਉਮੀਦਵਾਰਾਂ ਨੂੰ ਰੋਜ਼ਗਾਰ ਦਾ ਮੌਕਾ ਮਿਲਿਆ ਜੋ ਜਾਣਕਾਰੀ ਅਤੇ ਹੋਰ ਸਾਧਨਾਂ ਦੀ ਘਾਟ ਕਰਕੇ ਰੋਜ਼ਗਾਰ ਦੇ ਮੌਕਿਆਂ ਤੋਂ ਵਾਂਝੇ ਰਹਿ ਜਾਂਦੇ ਸਨ। ਇਸ ਮੇਲੇ ਦੇ ਪ੍ਰਬੰਧਾਂ ਦੀ ਕਾਲਜ ਵਿੱਚ ਆਏ ਉਮੀਦਵਾਰਾਂ ਅਤੇ ਕੰਪਨੀਆਂ ਦੇ ਨੁਮਾਂਇਦਿਆਂ ਨੇ ਬਹੁਤ ਸਲਾਂਘਾ ਕੀਤੀ। ਕੁਝ ਉਮੀਦਵਾਰਾਂ ਨੇ ਕਾਲਜ ਦੇ ਸਟਾਫ ਨੂੰ ਮਿਲ ਕੇ ਬੇਨਤੀ ਕੀਤੀ ਕਿ ਇਸ ਤਰ੍ਹਾਂ ਦੇ ਹੋਰ ਮੇਲੇ ਵੀ ਲਗਾਏ ਜਾਣ ਤਾਂ ਜੋ ਹੋਰ ਬੇਰੁਜਗਾਰਾਂ ਨੂੰ ਵੀ ਰੋਜ਼ਗਾਰ ਮਿਲ ਸਕੇ, ਉਹਨਾ ਨੇ ਮੇਲੇ ਦੇ ਸਾਰੇ ਪ੍ਰਬੰਧਾਂ ਜਿਵੇ ਕਿ ਕੰਪਨੀਆ ਬਾਰੇ ਜਾਣਕਾਰੀ ਦੇਣਾ, ਸਾਰੀ ਚੋਣ ਪ੍ਰਕਿਰਿਆ ਦੇ ਅਨੁਸ਼ਾਸ਼ਿਤ ਅਤੇ ਸਪੱਸ਼ਟ ਹੋਣਾਂ ਅਤੇ ਹੋਰ ਸੁਵਿਧਾਵਾਂ ਦੀ ਬਹੁਤ ਤਾਰੀਫ਼ ਕੀਤੀ।
ਇਸ ਮੌਕੇ ਡਿਪਟੀ ਡਾਇਰੈਕਟਰ ਰੋਜ਼ਗਾਰ ਜਨਰੇਸ਼ਨ ਸ੍ਰੀਮਤੀ ਗੁਰਮੀਤ ਕੌਰ ਸ਼ੇਰਗਿੱਲ, ਸ੍ਰੀਮਤੀ ਸ੍ਰੀਮਤੀ ਸੰਗੀਤਾ ਗੋਇਲ (ਕੋਆਰਡੀਨੇਟਰ), ਸ੍ਰੀਮਤੀ ਸ਼ਸ਼ੀ ਬਾਲਾ (ਟਰੇਨਿੰਗ ਐਂਡ ਪਲੇਸਮੈਂਟ ਅਫ਼ਸਰ) ਦੀ ਅਗਵਾਈ ਹੇਠ ਸਾਰੇ ਕਾਲਜ ਸਟਾਫ ਦੇ ਸਹਿਯੋਗ ਨਾਲ ਹੋਇਆ।

Leave a Reply

Your email address will not be published. Required fields are marked *