ਪਟਿਆਲਾ

ਯੂਨੀਵਰਸਿਟੀ ਕਾਲਜ ਮੀਰਾਂਪੁਰ ਵਿਖੇ ਵਿਸ਼ੇਸ਼ ਭਾਸ਼ਣ ਕਰਵਾਇਆ

ਦੇਵੀਗੜ 10 ਮਾਰਚ (ਮਧੂਸਾਰ ਬਿਊਰੋ) ਯੂਨੀਵਰਸਿਟੀ ਕਾਲਜ ਮੀਰਾਂਪੁਰ ਵਿਖੇ ਇੰਚਾਰਜ ਪ੍ਰੋ. ਮਨੀ ਇੰਦਰਪਾਲ ਸਿੰਘ ਦੀ ਅਗਵਾਈ ਹੇਠ ਧਰਮ ਅਧਿਐਨ ਵਿਭਾਗ ਅਧੀਨ ਚਲ ਰਹੇ ਧਰਮ ਅਧਿਐਨ ਮੰਚ ਵੱਲੋਂ ਸ਼ਖਸੀਅਤ ਵਿਕਾਸ ਅਤੇ ਨੈਤਿਕ ਕਦਰਾਂ ਕੀਮਤਾਂ ਵਿਸ਼ੇ ਉਤੇ ਵਿਸ਼ੇਸ਼ ਭਾਸ਼ਣ ਕਰਵਾਇਆ ਗਿਆ।

ਇੰਚਾਰਜ ਪ੍ਰੋ. ਮਨੀ ਇੰਦਰਪਾਲ ਸਿੰਘ ਨੇ ਆਏ ਮਹਿਮਾਨਾਂ ਨੂੰ ਜੀ ਆਇਆਂ ਕਹਿੰਦੇ ਹੋਏ ਸਿੱਖ ਧਰਮ ਵਿਚ ਨੈਤਿਕਤਾ ਦੇ ਸੰਕਲਪ ਬਾਰੇ ਆਪਣੇ ਵਿਚਾਰ ਪੇਸ਼ ਕੀਤੇ। ਇਸ ਮੌਕੇ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਉਘੇ ਵਿਦਵਾਨ ਸ. ਰਾਜਪਾਲ ਸਿੰਘ ਨੇ ਬਤੌਰ ਮੁਖ ਵਕਤਾ ਸ਼ਿਰਕਤ ਕੀਤੀ। ਉਨ੍ਹਾਂ ਵਿਦਿਆਰਥੀਆਂ ਨੂੰ ਸੰਬੋਧਿਤ ਹੁੰਦੇ ਹੋਏ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਸੰਦਰਭ ਵਿਚ ਨੈਤਿਕ ਕਦਰਾਂ ਧਾਰਨ ਕਰਨ ਬਾਰੇ ਜਾਣੂ ਕਰਵਾਇਆ। ਉਨ੍ਹ੍ਹਾਂ ਰੋਜ਼ਾਨਾ ਜ਼ਿੰਦਗੀ ਵਿਚ ਗ੍ਰਹਿਣ ਕਰਨ ਵਾਲੀਆਂ ਕੀਮਤਾਂ ਦੇ ਹਵਾਲੇ ਨਾਲ ਵਿਦਿਆਰਥੀਆਂ ਨੂੰ ਬੜੇ ਭਾਵਪੂਰਤ ਸ਼ਬਦਾਂ ਵਿਚ ਜਾਣਕਾਰੀ ਦਿਤੀ। ਆਪਣੇ ਭਾਸ਼ਣ ਦੌਰਾਨ ਉਨ੍ਹਾਂ ਮੌਜੂਦਾ ਸਮੇਂ ਦੌਰਾਨ ਨਿਘਰਦੀ ਜਾ ਰਹੀ ਜਵਾਨੀ ਨੂੰ ਹਿੰਮਤ, ਸਿਦਕ ਤੇ ਭਰੋਸੇ ਦੀ ਭਾਵਨਾ ਗ੍ਰਹਿਨ ਕਰਨ ਬਾਰੇ ਪ੍ਰੇਰਿਆ। ਧਰਮ ਅਧਿਐਨ ਵਿਸ਼ੇ ਦੇ ਸਹਾਇਕ ਪ੍ਰੋ. ਡਾ. ਤੇਜਿੰਦਰ ਪਾਲ ਸਿੰਘ ਨੇ ਵਿਦਿਆਰਥੀਆਂ ਨੂੰ ਅਜੋਕੇ ਅਸ਼ਾਂਤੀ ਤੇ ਤਣਾਅ ਦੇ ਸਮੇਂ ਵਿਚ ਆਪਣੇ ਜੀਵਨ ਨੂੰ ਨਰੋਆ ਤੇ ਰਸਮਈ ਬਣਾਉਨ ਦੀ ਪ੍ਰੇਰਨਾ ਦਿਤੀ। ਇਸ ਮੌਕੇ ਸਟੇਜ ਦੀ ਸੇਵਾ ਡਾ. ਤੇਜਿੰਦਰ ਪਾਲ ਸਿੰਘ ਨੇ ਨਿਭਾਈ। ਧੰਨਵਾਦੀ ਭਾਸ਼ਣ ਸਹਾਇਕ ਪ੍ਰੋ. ਹਰਦੀਪ ਸਿੰਘ ਨੇ ਦਿਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਪ੍ਰੋ. ਗੁਰਵਿੰਦਰ ਕੌਰ, ਪ੍ਰੋ. ਪੂਨਮ, ਡਾ. ਹਰਜੀਤ ਕੌਰ, ਪ੍ਰੋ. ਗੁਰਵਿੰਦਰ ਪਾਲ ਕੌਰ, ਪ੍ਰੋ. ਗੁਰਜੀਤ ਕੌਰ, ਪ੍ਰੋ. ਬਲਵਿੰਦਰ ਸਿੰੰਘ, ਪ੍ਰੋ. ਅਕਸ਼ੈ ਸਿੰਗਲਾ, ਪ੍ਰੋ. ਗੀਤਾ ਸ਼ਰਮਾ, ਪ੍ਰੋ. ਹਰਮਨਦੀਪ ਸਿੰਘ ਆਦਿ ਸ਼ਾਮਿਲ ਸਨ।

Leave a Reply

Your email address will not be published. Required fields are marked *