ਪਟਿਆਲਾ

ਸਫਲਤਾ ਲਈ ਵੱਡਾ ਉਦੇਸ਼ ਮਿਥਣਾ ਜ਼ਰੂਰੀ : ਡਾ. ਵਾਲੀਆ

ਪਟਿਆਲਾ 10 ਮਾਰਚ (ਮਧੂਸਾਰ ਬਿਊਰੋ) ”ਜੀਵਨ ਵਿੱਚ ਸਫਲਤਾ ਪ੍ਰਾਪਤ ਕਰਨ ਦਾ ਸਭ ਤੋਂ ਮਹੱਤਵਪੂਰਨ ਮੰਤਰ ਹੈ ਕੋਈ ਵੱਡਾ ਉਦੇਸ਼ ਮਿਥਣਾ। ਕਾਮਯਾਬੀ ਦੀ ਚਾਹਤ ਰੱਖਣ ਵਾਲੇ ਲੋਕ ਵੱਡੀ ਮੰਜਿਲ ਨਿਸ਼ਚਿਤ ਕਰਕੇ ਪੂਰੇ ਦ੍ਰਿੜ ਨਿਸ਼ਚੇ ਨਾਲ ਲਗਾਤਾਰ ਸਖਤ ਮਿਹਨਤ ਕਰਦੇ ਹਨ।”

ਇਹ ਗੱਲ ਪੰਜਾਬੀ ਯੂਨੀਵਰਸਿਟੀ ਦੇ ਆਈਏਐਸ ਸੈਂਟਰ ਦੇ ਸਾਬਕਾ ਡਾਇਰੈਕਟਰ ਡਾ. ਹਰਜਿੰਦਰ ਵਾਲੀਆ ਨੇ ਪੰਥ ਰਤਨ ਜੱਥੇਦਾਰ ਗੁਰਚਰਨ ਸਿੰਘ ਟੌਹੜਾ ਇੰਸਟੀਚਿਊਟ ਵਿਖੇ ਪੰਜਾਬ ਦੇ ਵੱਖ ਵੱਖ ਹਿੱਸਿਆਂ ਤੋਂ ਆਏ ਸ਼੍ਰੋਮਣੀ ਪ੍ਰਬੰਧਕ ਕਮੇਟੀ ਦੇ ਮੁਲਾਜਮਾਂ ਨੂੰ ਸੰਬੋਧਨ ਕਰਦੇ ਹੋਏ ਕਹੀ। ਡਾ. ਵਾਲੀਆ ਨੇ ਕਿਹਾ ਕਿ ਸਫਲਤਾ ਹਰ ਕਿਸੇ ਦੀ ਚਾਹਤ ਹੁੰਦੀ ਹੈ ਅਤੇ ਸਫਲਤਾ ਦੇ ਰਾਹੀ ਅਸਫਲਤਾਵਾਂ ਤੋਂ ਬਿਨਾਂ ਡਰੇ ਆਪਣੀ ਮੰਜਿਲ ਵੱਲ ਲਗਾਤਾਰ ਤੁਰਦੇ ਰਹਿੰਦੇ ਹਨ। ਡਾ. ਵਾਲੀਆ ਨੇ ਗੁਰਬਾਣੀ ਦਾ ਹਾਵਾਲਾ ਦਿੰਦੇ ਹੋਏ ਸਮੂਹ ਹਾਜ਼ਿਰ ਸਰੋਤਿਆਂ ਨੂੰ ਚੰਗਾ ਤੇ ਸਫਲ ਜੀਵਨ ਜਿਉਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਤੇ ਸਰਬੱਤ ਦਾ ਭਲਾ ਟਰੱਸਟ ਵੱਲੋਂ ਡਾ. ਹਰਜਿੰਦਰ ਵਾਲੀਆ ਦੀ ਲਿਖੀ ਪੁਸਤਕ ‘ਜਿੱਤ ਦਾ ਮੰਤਰ’ ਸਾਰੇ ਹਾਜ਼ਿਰ ਸਰੋਤਿਆਂ ਨੂੰ ਦਿੱਤੀ ਗਈ। ਇਸ ਤੋਂ ਪਹਿਲਾਂ ਇੰਸਟੀਚਿਊਟ ਦੇ ਪ੍ਰੋ ਸਤਿੰਦਰ ਜੀਤ ਸਿੰਘ ਰੰਧਾਵਾ ਵੱਲੋਂ ਡਾ. ਹਰਜਿੰਦਰ ਵਾਲੀਆ ਸੰਬੰਧੀ ਸਵਾਗਤੀ ਸ਼ਬਦ ਕਹੇ ਗਏ। ਪ੍ਰੋਗ੍ਰਾਮ ਦੇ ਅੰਤ ਵਿੱਚ ਜਥੇਦਾਰ ਗੁਰਚਰਨ ਸਿੰਘ ਟੌਹੜਾ ਇੰਸਟੀਚਿਊਟ ਦੇ ਡਾਇਰੈਕਟਰ ਡਾ. ਚਮਕੌਰ ਸਿੰਘ ਵੱਲੋਂ ਧੰਨਵਾਦ ਦਾ ਮਤਾ ਪਾਸ ਕੀਤਾ ਗਿਆ ਅਤੇ ਡਾ. ਹਰਜਿੰਦਰ ਵਾਲੀਆ ਨੂੰ ਸਨਮਾਨ ਕਰਨ ਦੀ ਰਸਮ ਅਦਾ ਕੀਤੀ ਗਈ।

Leave a Reply

Your email address will not be published. Required fields are marked *