ਪੰਜਾਬ

ਖਹਿਰਾ ਮਾਇਨਿੰਗ ਸਬੰਧੀ ਬਿਆਨ ਵਾਪਸ ਲਵੇ ਜਾਂ ਫਿਰ ਮਾਨਹਾਨੀ ਦੇ ਕੇਸ ਦਾ ਸਾਹਮਣਾ ਕਰੇ : ਚੰਨੀ

ਚੰਡੀਗੜ੍ਹ, 10 ਮਾਰਚ (ਮਧੂਸਾਰ ਬਿਊਰੋ) ਪੰਜਾਬ ਦੇ ਸੀਨੀਅਰ ਕਾਂਗਰਸ ਆਗੂ ਅਤੇ ਕੈਬਨਿਟ ਮੰਤਰੀ ਸ. ਚਰਨਜੀਤ ਸਿੰਘ ਚੰਨੀ ਨੇ ਆਮ ਆਦਮੀ ਪਾਰਟੀ ਦੇ ਆਗੂ ਅਤੇ ਵਿਰੋਧੀ ਧਿਰ ਦੇ ਨੇਤਾ ਸੁਖਪਾਲ ਸਿੰਘ ਖਹਿਰਾ ਨੂੰ ਬੇਬੁਨਿਆਦ ਮਨ-ਘੜਤ ਝੂਠੀ ਬਿਆਨਬਾਜੀ ਕਰਨ ਤੋਂ ਗੁਰੇਜ ਕਰਨ ਲਈ ਕਿਹਾ ਹੈ। ਸ. ਚੰਨੀ ਨੇ ਅੱਜ ਇੱਥੋ ਜਾਰੀ ਬਿਆਨ ਵਿੱਚ ਕਿਹਾ ਕਿ ਖਹਿਰਾ ਵਲੋ ਉਨਾਂ ਖਿਲਾਫ ਮਾਇਨਿੰਗ ਨੂੰ ਲੈ ਕੇ ਦਿੱਤਾ ਬਿਆਨ ਝੂਠਾ ਅਤੇ ਬੇਬੁਨਿਆਦ ਹੈ।

ਉਨ੍ਹਾ ਕਿਹਾ ਕਿ ਖਹਿਰਾ ਨੂੰ ਤੁਰੰਤ ਆਪਣਾ ਬਿਆਨ ਵਾਪਸ ਲੈਣਾ ਚਾਹੀਦਾ ਹੈ ਨਹੀਂ ਤਾਂ ਉਹ ਖਹਿਰਾ ਖਿਲਾਫ ਮਾਨਹਾਨੀ ਦਾ ਦਾਅਵਾ ਕਰਨ ਲਈ ਮਜਬੂਰ ਹੋਣਗੇ।
ਇਸ ਦੇ ਨਾਲ ਹੀ ਸ. ਚੰਨੀ ਨੇ ਸਪੱਸਟ ਕੀਤਾ ਹੈ ਸਰਕਾਰ ਦੇ ਹਰ ਪੱਧਰ ਅਤੇ ਵਿਰੋਧੀ ਧਿਰ ਦੇ ਆਗੂ ਵਜੋਂ ਉਨ੍ਹਾ ਨੇ ਹਮੇਸਾ ਗੈਰਕਾਨੂੰਨੀ ਮਿÂਨਿੰਗ ਦਾ ਮੁੱਦਾ ਬੜੇ ਜੋਰ ਸੋਰ ਨਾਲ ਉਠਾਇਆ ਹੈ ਅਤੇ ਉਹ ਕਿਸੇ ਵੀ ਕਿਸਮ ਦੀ ਗੈਰ ਕਾਨੂੰਨੀ ਮਾਇਨਿੰਗ ਦੇ ਸਖਤ ਖਲਾਫ ਹਨ।ਇਸ ਦੇ ਨਾਲ ਹੀ ਸ. ਚੰਨੀ ਨੇ ਸਪੱਸਟ ਕੀਤਾ ਹੈ ਕਿ ਉਨ੍ਹਾ ਦਾ ਕੋਈ ਵੀ ਪਰਿਵਾਰਕ ਮੈਂਬਰ ਜਾ ਰਿਸਤੇਦਾਰ ਦਾ ਮਿÂਨਿੰਗ ਦੇ ਜਾਇਜ ਜਾ ਨਜਾਇਜ ਕਾਰੋਬਾਰ ਨਾਲ ਕੋਈ ਸੰਬੰਧ ਨਹੀਂ ਹੈ।
ਸ.ਚੰਨੀ ਨੇ ਕਿਹਾ ਕਿ ਅਸਲ ਵਿੱਚ ਆਮ ਆਦਮੀ ਪਾਰਟੀ ਹੁਣ ਪੰਜਾਬ ਵਿੱਚ ਹਾਸੀਏ ਤੇ ਜਾ ਚੁੱਕੀ ਹੈ ਅਤੇ ਸੁਖਪਾਲ ਖਹਿਰਾ ਹੁਣ ਸਿਰਫ ਮੀਡੀਆ ਦੀਆਂ ਸੁਰਖੀਆ ਵਿੱਚ ਰਹਿਣ ਲਈ ਨਿੱਤ ਨਵੀਂ ਡਰਾਮੇਬਾਜੀ ਕਰਦਾ ਰਹਿੰਦਾ ਹੈ। ਸ. ਚੰਨੀ ਨੇ ਕਿਹਾ ਕਿ ਸਭ ਜਾਣਦੇ ਹਨ ਕਿ ਕਿਸ ਤਰਾਂ ਸੁਖਪਾਲ ਖਹਿਰਾ ਆਮ ਆਦਮੀ ਪਾਰਟੀ ਦੇ ਆਗੂ ਫੂਲਕਾ ਦੇ ਖਿਲਾਫ ਸਾਜਿਸ਼ਾ ਰਚ ਕੇ ੇ ਵਿਧਾਇਕ ਦਲ ਦਾ ਆਗੂ ਬਣਿਆ ਹੈ।ਪਰ ਖਹਿਰਾ ਦੇ ਪ੍ਰਧਾਨ ਬਣਨ ਤੋਂ ਬਾਅਦ ਆਮ ਆਦਮੀ ਪਾਰਟੀ ਦਾ ਗੁਰਦਾਸਪੁਰ ਲੋਕ ਸਭਾ ਚੋਣ ਅਤੇ ਕਾਰਪੋਰੇਸ਼ਨ ਅਤੇ ਕਮੇਟੀਆਂ ਦੀਆਂ ਚੋਣਾ ਵਿਚ ਜੋ ਹਾਲ ਲੋਕਾਂ ਨੇ ਕੀਤਾ ਹੈ ਉਹ ਸਭ ਦੇ ਸਾਹਮਣੇ ਹੈ।ਉਨ੍ਹਾਂ ਕਿਹਾ ਕਿ ਖਹਿਰਾ ਦੇ ਨਾਲ ਤਾ ਆਮ ਆਦਮੀ ਪਾਰਟੀ ਦੇ ਵਿਧਾਇਕ ਤੱਕ ਨਹੀਂ ਉਹ ਤਾਂ ਸਿਰਫ ਆਪਣੀ ਕੁਰਸੀ ਬਣਾਉਣ ਲਈ ਨਿੱਤ ਦਿਨ ਮੀਡੀਆਂ ਵਿਚ ਬੇਤੁਕੇ ਬਿਆਨ ਜਾਰੀ ਕਰਨ ਦਾ ਮਾਨਸਿਕ ਰੋਗੀ ਬਣ ਚੁੱਕਿਆ ਹੈ।
ਚੰਨੀ ਨੇ ਇਸ ਦੇ ਨਾਲ ਹੀ ਸਪੱਸ਼ਟ ਕੀਤਾ ਹੈ ਕਿ ਉਨ੍ਹਾਂ ਦਾ ਹੁਣ ਤੱਕ ਦਾ ਸਿਆਸੀ ਜੀਵਨ ਭਾਵੇਂ ਵਿਦਿਆਰਥੀ ਰਾਜਨੀਤੀ ਹੋਵੇ, ਐਮ.ਸੀ ਹੋਵੇ, 2 ਵਾਰ ਨਗਰ ਕੌਂਸਲ ਦਾ ਪ੍ਰਧਾਨ ਅਤੇ ਤੀਜੀ ਵਾਰ ਵਿਧਾਇਕ ਬਣੇ ਹਨ ਬਿਲਕੁਲ ਬੇਦਾਗ ਰਿਹਾ ਹੈ ਅਤੇ ਬੇਦਾਗ ਹੀ ਰਹੇਗਾ।
ਸ. ਚੰਨੀ ਨੇ ਕਿਹਾ ਕਿ ਉਨ੍ਹਾਂ ਦੇ ਵਿਧਾਨ ਸਭਾ ਹਲਕੇ ਵਿਚ ਮਾਇਨਿੰਗ ਦੀਆਂ ਅਨੇਕਾਂ ਜਾਇਜ ਅਤੇ ਨਜਾਇਜ ਸੰਭਾਵਨਾਵਾਂ ਹਨ, ਚਮਕੌਰ ਸਾਹਿਬ ਹਲਕੇ ਦੇ ਵਿਚੋਂ ਸੱਤਲੁਜ ਦਰਿਆ ਵਗਦਾ ਹੈ ਅਤੇ ਕਈ ਨਹਿਰਾਂ ਵਗਦੀਆਂ ਹਨ, ਪਰ ਉਨ੍ਹਾਂ ਨੇ ਨਾ ਹੀ ਕਦੇ ਕਿਸੇ ਨੂੰ ਆਪਣੇ ਹਲਕੇ ਵਿਚ ਅੱਜ ਤੱਕ ਮਾਇਨਿੰਗ ਨਹੀਂ ਕਰਨ ਦਿੱਤੀ।ਇਸ ਤੋਂ ਇਲਾਵਾ ਉਹ ਹਮੇਸ਼ਾ ਹੀ ਗਰੀਬਾਂ ਅਤੇ ਲਤਾੜੇ ਹੋਏ ਲੋਕਾਂ ਖਿਲਾਫ ਹੁੰਦੇ ਜੁਲਮ ਖਿਲਾਫ ਡਟ ਕੇ ਲੜਦੇ ਰਹੇ ਹਨ। ਉਨ੍ਹਾਂ ਕਿਹਾ ਕਿ ਉਹ ਕਿਸੇ ਦੇ ਨਾਲ ਹੁੰਦੀ ਕਿਸੇ ਵੀ ਵਧੀਕੀ ਦੇ ਖਿਲਾਫ ਹਨ ਅਤੇ ਹਮੇਸ਼ਾ ਸੱਚ ਦਾ ਸਾਥ ਦਿੰਦੇ ਹਨ।

Leave a Reply

Your email address will not be published. Required fields are marked *