ਲੇਖ

ਭਾਰਤੀ ਐਥਲੀਟਾਂ ਨੇ ਰਾਸ਼ਟਰਮੰਡਲ ਖੇਡਾਂ ਲਈ ਟਿਕਟ ਕੀਤੇ ਪੱਕੇ

ਖੇਡ ਲੇਖਕ : ਜਗਦੀਪ ਕਾਹਲੋਂ
ਸਾਲ 2018 ਵਿੱਚ ਰਾਸ਼ਟਰਮੰਡਲ ਖੇਡਾਂ ਦਾ ਮਹਾਂ-ਕੁੰਭ ਹੋਣ ਜਾ ਰਿਹਾ ਹੈ।ਇਸ ਕਰਕੇ ਭਾਰਤ ਦੀ ਹਰ ਖੇਡ ਦੇ ਖਿਡਾਰੀ ਇਹ ਮੋਕਾ ਨੂੰ ਗਵਾਉਣਾ ਨਹੀ ਚਹੁੰਦੇ।

ਰਾਸ਼ਟਰਮੰਡਲ ਖੇਡਾਂ ਵਿੱਚ ਕੁਆਲੀਫਾਈ ਲਈ ਅਥਲੈਟਿਕਸ ਫੈਡਰੇਸ਼ਨ ਆਫ ਇੰਡੀਆ (ਏ.ਐਫ.ਆਈ)ਦੀ ਅਗਵਾਈ ਵਿੱਚ 22 ਵੇਂ ਫੈਡਰਸ਼ਨ ਕੱਪ ਨੈਸ਼ਨਲ ਸੀਨੀਅਰ ਐਥਲੈਟਿਕਸ ਚੈਂਪੀਅਨਸ਼ਿਪ ਪਟਿਆਲਾ ਦੇ ਰਾਸ਼ਟਰੀ ਇੰਸਟੀਚਿਊਟ ਵਿਚ ਕਰਵਾਈਆ ਗਈ।ਰਾਸ਼ਟਰਮੰਡਲ ਖੇਡਾਂ ਲਈ ਭਾਰਤੀ ਉਲੰਪਿਕ ਸੰਘ ਨੇ ਅਥਲੈਟਿਕਸ ਫੈਡਰੇਸ਼ਨ ਆਫ ਇੰਡੀਆ (ਏ.ਐਫ.ਆਈ) ਨੂੰ 37 ਮੈਂਬਰੀ ਟੀਮ ਭੇਜਣ ਦੀ ਆਗਿਆ ਦਿੱਤੀ ਗਈ ਹੈ।ਇਸ ਫੈਡੇਰਸ਼ਨ ਕੱਪ ਨੈਸ਼ਨਲ ਸੀਨੀਅਰ ਐਥਲੈਟਿਕਸ ਚੈਂਪੀਅਨਸ਼ਿਪ ਵਿੱਚ ਭਾਰਤ ਦੇ ਸਟਾਰ ਐਥਲੀਟ ਨੀਰਜ ਚੋਪੜਾ ਨੇ ਜੈਵਲਨ ਥਰੋ 82.88 ਮੀਟਰ ਫੁੱਟ ਦੇ ਨਾਲ ਭਾਰਤੀ ਗਰੈਂਡ ਪ੍ਰੀ ਵਿੱਚ ਸੋਨ ਤਮਗਾ ਜਿੱਤਿਆ ।ਹਾਲ ਹੀ ਵਿਚ, ਉਸ ਨੇ ਔਫਨਬਰਗ(ਜਰਮਨੀ) ਵਿਚ 82.80 ਮੀਟਰ ਦੀ ਥਰੋ ਨਾਲ ਚਾਂਦੀ ਦਾ ਤਮਗਾ ਜਿੱਤਿਆ ਸੀ।ਪੁਰਸ਼ਾਂ ਦੀ ਸ਼ਾਟ-ਪੁੱਟ ਈਵਂੈਟ ਵਿੱਚ ਤੇਜਿੰਦਰਪਾਲ ਸਿੰਘ ਤੂਰ ਨੇ ਭਾਰਤੀ ਗ੍ਰੈਂਡ ਪ੍ਰਿਕਸ,ਏਸ਼ੀਅਨ ਇੰਡੋਰ ਚੈਂਪੀਅਨਸ਼ਿਪ ਵਿਚ ਚਾਂਦੀ ਦਾ ਤਮਗਾ ਜਿੱਤਿਆ ਸੀ।ਸ਼ਾਟ-ਪੁੱਟ ਈਵੈਂਟ ਵਿੱਚ ਤੇਜਿੰਦਰਪਾਲ ਸਿੰਘ ਤੂਰ ਨੇ ਰਾਸ਼ਟਰ ਮੰਡਲ ਖੇਡਾਂ ਲਈ ਟਿਕਟ ਪੱਕੀ ਕੀਤੀ।ਵੈਟਰਨ ਡਿਸਕਸ ਥਰੋਅਰ ਸੀਮਾ ਪੁਨੀਆਂ ਨੇ ਨਵਾਂ ਰਿਕਾਰਡ ਕਾਇਮ ਕੀਤਾ।34 ਸਾਲਾ ਪੂਨਿਆ, ਜੋ ਸਾਲ ਦੀ ਆਪਣੀ ਪਹਿਲੀ ਪ੍ਰਤੀਯੋਗਤਾ ਵਿਚ ਹਿੱਸਾ ਲੈ ਰਹੀ ਸੀ, ਨੇ ਪਟਿਆਲਾ ਵਿਚ ਨੈਸ਼ਨਲ ਇੰਸਟੀਚਿਊਟ ਆਫ਼ ਸਪੋਰਟਸ ਵਿਚ ਛੇ ਕੌਸ਼ਿਸ਼ਾਂ ਦੇ ਬਾਅਦ ਫਾਈਨਲ ਵਿਚ ਆਇਰਨ ਡਿਸਕ ਨੂੰ 61.05 ਮੀਟਰ ਦੀ ਦੂਰੀ ‘ਤੇ ਸੁੱਟ ਦਿੱਤਾ।ਉਸਨੇ 2002 ਵਿਚ ਨੀਲਮ ਜੇ. ਸਿੰਘ ਦੁਆਰਾ 60.95 ਮੀਟਰ ਦੀ ਪੁਰਾਣੇ ਰਿਕਾਰਡ ਨੂੰ ਤੋੜਦਿਆਂ ਸੋਨ ਤਗਮਾ ਜਿੱਤਿਆ।ਡਿਸਕਸ ਥਰੋਅਰ ਸੀਮਾ ਪੁਨੀਆ ਨੇ ਕਿਹਾ ਕਿ”ਹੁਣ ਮੇਰਾ ਇਕੋ ਇਕ ਟੀਚਾ ਰਾਸ਼ਟਰਮੰਡਲ ਖੇਡਾਂ ਵਿਚ ਚੰਗਾ ਪ੍ਰਦਰਸ਼ਨ ਕਰਨਾ ਹੈ ਇਹ ਸ਼ਾਇਦ ਮੇਰੀ ਰਾਸ਼ਟਰਮੰਡਲ ਖੇਡਾਂ ਵਿੱਚ ਆਖਰੀ ਵਾਰ ਹਿੱਸੇਦਾਰੀ ਹੋ ਸਕਦੀ ਹੈ ਤੇ ਮੇਰਾ ਸੁਪਨਾ ਸੋਨ ਤਗਮੇ ਨੂੰ ਜਿੱਤਣਾ ਹੈ। ਪੋਲ ਵਾਲਵੈਟ ਐਥਲੀਟ ਐਸ ਸ ਿਨੇ 5.15 ਮੀਟਰ ਦੀ ਉੱਚਾਈ ਦੀ ਛਾਲ ਲਾ ਕੇ ਆਪਣਾ ਕੌਮੀ ਰਿਕਾਰਡ ਬਣਾਇਆ। ਸਿਵਾ ਨੇ ਆਪਣਾ ਹੀ ਪੁਰਾਣਾ 5.14 ਮੀਟਰ ਛਾਲ ਦਾ ਰਿਕਾਰਡ ਤੋੜਿਆ। ਭਾਰਤ ਦੇ ਸਟਾਰ ਜੈਵਲਿਨ ਥਰੋਅਰ ਨੀਰਜ ਚੋਪੜਾ ਨੇ ਇਕ ਨਵਾਂ ਰਿਕਾਰਡ ਕਾਇਮ ਕਰਕੇ ਫੈਡਰਸ਼ਨ ਕੱਪ ਸੀਨੀਅਰ ਨੈਸ਼ਨਲ ਐਥਲੈਟਿਕਸ ਚੈਂਪੀਅਨਸ਼ਿਪ 2018 ਵਿੱਚ ਸੋਨੇ ਦਾ ਤਗਮਾ ਜਿੱਤਿਆ ।ਨੀਰਜ ਚੋਪੜਾ ਨੇ ਕਿਹਾ ਕਿ” ਮੈਂ ਰਾਸ਼ਟਰਮੰਡਲ ਖੇਡਾਂ ਦੇ ਲਈ ਪਹਿਲਾਂ ਤੋਂ ਹੀ ਕੁਆਲੀਫਾਈ ਕਰ ਚੁੱਕਾ ਸੀ,ਮੈਂ ਰਾਸ਼ਟਰਮੰਡਲ ਖੇਡਾਂ ਲਈ ਇਸ ਵਿਚ ਸੁਧਾਰ ਕਰਨ ਦੀ ਕੋਸ਼ਿਸ਼ ਕਰਾਂਗਾ।ਪੁਰਸ਼ਾਂ ਦੇ 400 ਮੀਟਰ ਅੜਿੱਕੇ ਵਿੱਚ 11 ਸਾਲ ਦੇ ਰਾਸ਼ਟਰੀ ਰਿਕਾਰਡ ਨੂੰ ਤੋੜ ਦਿੱਤਾ। ਆਇਆਸਾਮੀ, ਜੋ ਕਿ ਰਿਓ ਓਲੰਪਿਕ ਵਿੱਚ ਭਾਰਤੀ 4*400 ਰੀਲੇਅ ਟੀਮ ਦਾ ਹਿੱਸਾ ਸੀ।ਅਰਪਿੰਦਰ ਸਿੰਘ ਨੇ 2014 ਵਿਚ ਗਲਾਸਗੋ ਗੇਮ ਵਿਚ ਤੀਹਰੀ ਛਾਲ ਵਿਚ ਬ੍ਰੋਨਜ਼ ਤਗਮਾ ਜਿੱਤਿਆ ਸੀ।ਅਰਪਿੰਦਰ ਸਿੰਘ ਨੇ ਰਾਸ਼ਟਰ ਮੰਡਲ ਖੇਡਾਂ ਲਈ ਟਿਕਟ ਪੱਕੀ ਕੀਤੀ। ਜਿਨਸਨ ਜੌਹਸਨ ਦੁਆਰਾ 1500 ਮੀਟਰ ਦੋੜ 3.39: 69 ਸੈਕਿੰਡ ਦਾ ਸਮਾਂ ਕੱਢਿਆ ।ਜੌਹਸਨ ਮਾਰਕ ਦਾ ਨਵਾਂ ਰਿਕਾਰਡ ਬਣਿਆ।11 ਸਾਲ ਪਹਿਲਾਂ ਚਟੋਲੀ ਹਮਜ਼ਾ ਨੇ 3:41:12 ਸਕਿੰਟਾਂ ਦਾ ਪੁਰਾਣਾ ਰਿਕਾਰਡ ਸੀ।ਫੈਡਰਸ਼ਨ ਕੱਪ ਨੈਸ਼ਨਲ ਸੀਨੀਅਰ ਐਥਲੈਟਿਕਸ ਚੈਂਪੀਅਨਸ਼ਿਪ ਵਿੱਚ ਕਈ ਕੌਮੀ ਰਿਕਾਰਡ ਬਣੇ।ਭਾਰਤੀ ਐਥਲੈਟਿਕਸ ਫੈਡਰੇਸ਼ਨ ਨੇ ਕਾਮਨਵੈਲਥ ਖੇਡਾਂ ਲਈ ਟੀਮ ਦਾ ਐਲਾਨ ਵੀ ਕੀਤਾ।31 ਮੈਬਰੀ ਟੀਮ ਵਿੱਚ 18 ਪੁਰਸ਼ ਅਤੇ 13ਮਹਿਲਾ ਖਿਡਾਰੀਆ ਦੀ ਚੋਣ ਕੀਤੀ ਗਈ।ਆਸ ਕਰਦੇ ਹਾਂ ਕੀ ਰਾਸ਼ਟਰ ਮੰਡਲ ਖੇਡਾਂ ਵਿੱਚ ਭਾਰਤੀ ਐਥਲੀਟ ਭਾਰਤ ਲਈ ਵੱਧ ਤੋਂ ਵੱਧ ਸੋਨ ਤਗਮੇ ਜਿੱਤਣ।
ਮੌ: 8288847042

Leave a Reply

Your email address will not be published. Required fields are marked *