ਪੰਜਾਬਪਟਿਆਲਾ

ਯੂ.ਜੀ.ਸੀ. ਵਲੋਂ ਡਾ. ਗੁਰਮੀਤ ਸਿੰਘ ਮਾਨ ਨੂੰ ਨਿਯੁਕਤ ਕੀਤਾ ਗਿਆ ਸਲਾਹਕਾਰ ਕਮੇਟੀ ਦਾ ਮੈਂਬਰ

ਪਟਿਆਲਾ, 12 ਮਾਰਚ (ਮਧੂਸਾਰ ਬਿਊਰੋ) ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ ਵਲੋਂ ਪੰਜਾਬੀ ਯੂਨੀਵਰਸਿਟੀ, ਪਟਿਆਲਾ ਵਿਖੇ ਸਥਿਤ ਸੈਂਟਰ ਫਾਰ ਅਡਵਾਂਸਡ ਮੀਡੀਆ ਸਟੱਡੀਜ਼ (ਕੈਮਜ਼) ਦੇ ਡਾਇਰੈਕਟਰ ਡਾ. ਗੁਰਮੀਤ ਸਿੰਘ ਮਾਨ ਨੂੰ ਸ਼੍ਰੀ ਪਦਮਾਵਤੀ ਮਹਿਲਾ ਵਿਸ਼ਵਵਿਦਾਯਾਲਮ, ਤਿਰੂਪਤੀ ਦੇ ਪੱਤਰਕਾਰੀ ਅਤੇ ਸੰਚਾਰ ਵਿਭਾਗ ਲਈ ਯੂਜੀਸੀ-ਐਸਏਪੀ (ਡੀਆਰਐਸ -3) ਦੀ ਪ੍ਰਸਿੱਧ ਸਲਾਹਕਾਰ ਕਮੇਟੀ ਦਾ ਮੈਂਬਰ ਨਿਯੁਕਤ ਕੀਤਾ ਗਿਆ ਹੈ।

ਇਸ ਸਬੰਧ ਵਿੱਚ ਇਕ ਮੀਟਿੰਗ 26 ਮਾਰਚ ਨੂੰ ਹੋਣੀ ਨਿਸ਼ਚਿਤ ਹੋਈ ਹੈ ਜਿਸ ਦਾ ਉਦੇਸ਼ ਪ੍ਰੋਗਰਾਮ ਦੇ ਪਿਛਲੇ ਪੜਾਅ ਦੇ ਦੌਰਾਨ ਸਹਿਯੋਗੀ ਅਤੇ ਐਕਸਟੈਂਸ਼ਨ ਪ੍ਰੋਗਰਾਮਾਂ ਤੋਂ ਇਲਾਵਾ, ਸਿੱਖਿਆ ਅਤੇ ਖੋਜ ਦੀ ਅਵਸਥਾ ਦੀ ਨਿਗਰਾਨੀ ਕਰਨਾ ਹੈ।
ਕਮੇਟੀ, ਹੋਰ ਕੰਮਾਂ ਤੋਂ ਇਲਾਵਾ, ਵਿਭਾਗ ਵਿੱਚ ਕੰਮ ਦੀ ਪ੍ਰਗਤੀ ਨੂੰ ਧਿਆਨ ਵਿਚ ਰੱਖਦੇ ਹੋਏ, ਪ੍ਰੋਗਰਾਮ ਅਧੀਨ ਪਹਿਲਾਂ ਹੀ ਮਨਜ਼ੂਰ ਕੀਤੀ ਰਕਮ ਦੀ ਸਹੀ ਵਰਤੋਂ ਬਾਰੇ ਸਲਾਹ ਦੇ ਸਕਦੀ ਹੈ ਅਤੇ ਲੋੜ ਪੈਣ ‘ਤੇ ਰੀ-ਐਪਰੋਪ੍ਰੀਏਸ਼ਨਜ਼ ਕਰਨ ਦਾ ਸੁਝਾਅ ਵੀ ਦੇ ਸਕਦੀ ਹੈ। ਡਾ. ਮਾਨ ਨੇ ਕਿਹਾ ਕਿ ਕਮੇਟੀ ਵਲੋਂ ਅੰਤਰਰਾਸ਼ਟਰੀ ਸਹਿਯੋਗੀ ਪ੍ਰੋਗਰਾਮਾਂ, ਵਿਦਿਆਰਥੀਆਂ ਨੂੰ ਸਿਖਲਾਈ ਦੇਣ, ਖੋਜ ਅਤੇ ਤਕਨਾਲੋਜੀ ਦੀ ਵਰਤੋਂ, ਸਰੋਤ ਉਤਪਾਦਨ ਜਾਂ ਪੇਟੈਂਟ ਪ੍ਰੋਮੋਸ਼ਨ, ਖੋਜੀ ਵਿਦਿਆਰਥੀਆਂ ਦੀ ਅਟੈਚਮੈਂਟ ਅਤੇ ਪ੍ਰੋਗਰਾਮ ਅਧੀਨ ਹੋਰ ਸਬੰਧਤ ਗਤੀਵਿਧੀਆਂ ਦੀ ਵਿਚਾਰ-ਚਰਚਾ ਵੀ ਕੀਤੀ ਜਾਵੇਗੀ।
ਇਸ ਤੋਂ ਪਹਿਲਾਂ ਡਾ. ਮਾਨ ਨੂੰ ਜਾਮੀਆ ਮਿਲੀਆ ਇਸਲਾਮੀਆ, ਨਵੀਂ ਦਿੱਲੀ ਦੇ ਸੈਂਟਰ ਫਾਰ ਕਲਚਰ, ਮੀਡੀਆ ਅਤੇ ਗਵਰਨੈਂਸ ਲਈ ਯੂਜੀਸੀ-ਐਸਏਪੀ (ਡੀ.ਆਰ.ਐਸ.-ਆਈ) ਲਈ ਯੂਜੀਸੀ ਵਲੋਂ ਪੰਜ ਸਾਲਾਂ ਲਈ ਇਕ ਸਲਾਹਕਾਰ ਕਮੇਟੀ ਦਾ ਮੈਂਬਰ ਵੀ ਨਿਯੁਕਤ ਕੀਤਾ ਜਾ ਚੁੱਕਾ ਹੈ।

Leave a Reply

Your email address will not be published. Required fields are marked *