ਪਟਿਆਲਾ

30 ਮਾਰਚ ਨੂੰ ਮੋਗਾ ਵਿਖੇ ਧੂਮਧਾਮ ਨਾਲ ਮਨਾਇਆ ਜਾਵੇਗਾ ਸ਼ਿਵ ਸੈਨਾ ਹਿੰਦੁਸਤਾਨ ਦਾ 15ਵਾਂ ਸਥਾਪਨਾ ਦਿਵਸ

ਹਿੰਦੂਤਵ ਦੀ ਮਜ਼ਬੂਤੀ ਲਈ ਹੋਰਨਾਂ ਹਿੰਦੂ ਸੰਗਠਨ ਵੀ ਇਸ ਮੌਕੇ ਹਿੱਸਾ ਲੈਣ- ਪਵਨ ਗੁਪਤਾ
ਪਟਿਆਲਾ 15 ਮਾਰਚ (ਮਧੂਸਾਰ ਬਿਊਰੋ) ਹਿੰਦੂਆਂ ਤੇ ਲਾ ਚਾਰਾਂ ਤੇ ਹੱਕਾਂ ਲਈ ਸੰਘਰਸ਼ ਕਰਨ ਵਾਲੀ ਪਾਰਟੀ ਸ਼ਿਵ ਸੈਨਾ ਹਿੰਦੁਸਤਾਨ ਤੇ 15 ਸਾਲ ਪੂਰੇ ਹੋਣ ਤੇ ਪਾਰਟੀ ਵਰਕਰਾਂ ਵੱਲੋਂ 30 ਮਾਰਚ ਨੂੰ ਮੰਗਾ ਵਿਖੇ ਬੜੀ ਧੂਮ ਧਾਮ ਨਾਲ ਮਨਾਇਆ ਜਾ ਰਿਹਾ ਹੈ।

ਇਸ ਮੌਕੇ ਪਾਰਟੀ ਦੇ ਕੌਮੀ ਪ੍ਰਧਾਨ ਸ਼੍ਰੀ ਪਵਨ ਕੁਮਾਰ ਗੁਪਤਾ ਵਿਸ਼ੇਸ਼ ਤੌਰ ਤੇ ਪਹੁੰਚ ਕੇ ਸਾਰਿਆਂ ਅੱਗੇ ਆਪਣੇ ਵਿਚਾਰ ਰੱਖਣਗੇ। ਸ਼ਿਵ ਸੈਨਾ ਹਿੰਦੁਸਤਾਨ ਦੇ ਸਥਾਪਨਾ ਦਿਵਸ ਦੇ ਸਮਾਗਮ ਨੂੰ ਲੈ ਕੇ ਸ਼ਿਵ ਸੈਨਾ ਹਿੰਦੁਸਤਾਨ ਦੇ ਰਾਸ਼ਟਰੀ ਪ੍ਰਧਾਨ ਸ੍ਰੀ ਪਵਨ ਕੁਮਾਰ ਗੁਪਤਾ ਵੱਲੋਂ ਵੱਖ ਵੱਖ ਵਿੰਗਾ ਦੇ ਨਾਲ ਪਟਿਆਲਾ ਵਿਖੇ ਬੈਠਕ ਕੀਤੀ ਗਈ ਹੈ। ਜਿਸ ਚ ਉਨ•ਾਂ ਵੱਲੋਂ ਇਸ ਸਮਾਗਮ ਨੂੰ ਲੈ ਕੇ ਤਿਆਰੀ ਕੀਤੀ ਜਾ ਰਹੀ ਹੈ।
ਇਸ ਮੀਟਿੰਗ ਦੌਰਾਨ ਸ਼ਿਵ ਸੈਨਾ ਹਿੰਦੁਸਤਾਨ ਵੱਲੋਂ ਆਮ ਆਦਮੀ ਪਾਰਟੀ ਦੇ ਆਗੂ ਸੁਖਪਾਲ ਸਿੰਘ ਖਹਿਰਾ ਵੱਲੋਂ ਪੰਜਾਬ ਦੇ ਸਾਬਕਾ ਮੁੱਖਮੰਤਰੀ ਬੇਅੰਤ ਸਿੰਘ ਦੇ ਕਾਤਲਾ ਨੂੰ ਰਿਹਾ ਕਰਨ ਸਬੰਧੀ ਦਿੱਤੇ ਬਿਆਨ ਸਬੰਧੀ ਵੀ ਵਿਚਾਰ ਚਰਚਾ ਕਰਦਿਆਂ ਪਾਰਟੀ ਪ੍ਰਧਾਨ ਸ੍ਰੀ ਪਵਨ ਗੁਪਤਾ ਵੱਲੋਂ ਵਿਰੋਧ ਕੀਤਾ ਗਿਆ ਹੈ। ਉਨ•ਾਂ ਦੱਸਿਆ ਕਿ ਸ਼ਿਵ ਸੈਨਾ ਹਿੰਦੁਸਤਾਨ ਸਦੀ ਹੀ ਹਿੰਦੂਆਂ ਦੇ ਹੱਕਾਂ ਲਈ ਕਾਰਜ ਕਰਦੀ ਆ ਰਹੀ ਹੈ ਤੇ ਭਵਿੱਖ ਚ ਵੀ ਕਰਦੀ ਰਹੇਗੀ। ਇਸ ਮੌਕੇ ਉਨ•ਾਂ ਵੱਲੋਂ ਦੇਸ਼ ਭਰ ਦੇ ਸਮੂਹ ਹਿੰਦੂ ਸੰਗਠਨਾਂ ਨੂੰ ਖੁੱਲ•ਾ ਸਦਾ ਦਿੰਦਿਆਂ ਕਿਹਾ ਕਿ ਉਹ ਇਸ ਸਮਾਗਮ ਚ ਹਿੱਸਾ ਲੈ ਕੇ ਹਿੰਦੂਤਵ ਨੂੰ ਹੋਰ ਮਜ਼ਬੂਤ ਕਰਨ ਤਾਂ ਜੋ ਸਾਰਿਆਂ ਨੂੰ ਹਿੰਦੂ ਸਮਾਜ ਦੀ ਮਜ਼ਬੂਤੀ ਸਬੰਧੀ ਜਾਣਕਾਰੀ ਪ੍ਰਾਪਤ ਹੋ ਸਕੇ। ਸਮਾਗਮ ਤੋਂ ਪਹਿਲੇ ਦਿਨ 29 ਮਾਰਚ ਨੂੰ ਪਟਿਆਲਾ ਵਿਖੇ ਹਵਨ ਕਰਵਾਇਆ ਜਾਵੇਗਾ ਤੇ 30 ਮਾਰਚ ਨੂੰ ਮੋਗਾ ਵਿਖੇ ਰਾਸ਼ਟਰੀ ਪੱਧਰ ਦਾ ਸਮਾਗਮ ਕਰਵਾਇਆ ਜਾਵੇਗਾ।
ਦੱਸਣਯੋਗ ਹੈ ਕਿ ਸ੍ਰੀ ਪਵਨ ਕੁਮਾਰ ਗੁਪਤਾ ਵੱਲੋਂ ਹਿੰਦੁਸਤਾਨ ਤੇ ਹਿੰਦੂਆਂ ਦੇ ਹੱਕਾਂ ਦੀ ਪਹਿਰੇਦਾਰੀ ਕਰਨ ਲਈ 30 ਮਾਰਚ 2003 ਨੂੰ ਸ਼ਿਵ ਸੈਨਾ ਹਿੰਦੁਸਤਾਨ ਦਾ ਨਿਰਮਾਣ ਕੀਤਾ ਗਿਆ। ਜਿਸ ਰਾਹੀ ਉਨ•ਾਂ ਵੱਲੋਂ ਭਾਰਤੀ ਚ ਰਹਿਣ ਵਾਲੇ ਹਰੇਕ ਹਿੰਦੂ ਸਿੱਖ ਦੇ ਹੱਕਾਂ ਲਈ ਸੰਘਰਸ਼ ਕਰਨ ਦਾ ਐਲਾਨ ਕੀਤਾ ਗਿਆ। ਜਿਸ ਦੇ ਚੱਲਦਿਆਂ ਸ਼ਿਵ ਸੈਨਾ ਹਿੰਦੁਸਤਾਨ ਵੱਲੋਂ 15 ਸਾਲ ਦੇ ਕਾਰਜਕਾਲ ਚ ਕਸ਼ਮੀਰ ਚ ਰਹਿ ਰਹੇ ਕਸ਼ਮੀਰੀ ਪੰਡਿਤਾਂ ਨੂੰ ਇੰਨਸਾਫ ਦਿਵਾਉਂਦੇ ਹੋਏ ਉਨ•ਾਂ ਨੂੰ ਉਨ•ਾਂ ਦਾ ਹੱਕ ਦਵਾਇਆ ਗਿਆ। ਲਸ਼ਕਰੇ ਤੇ ਜੈ ਸ਼ੀਲ ਮੁਹੰਮਦ ਵਰਗੇ ਅੱਤਵਾਦੀ ਸੰਗਠਨਾਂ ਦੇ ਖ਼ਿਲਾਫ਼ ਸੰਘਰਸ਼ ਕਰਦੇ ਹੋਏ ਸ਼੍ਰੀ ਨਗਰ ਦੇ ਲਾਲ ਚੌਂਕ ਚ ਤਿਰੰਗਾ ਝੰਡਾ ਲਹਿਰਾਇਆ ਗਿਆ। ਆਲ ਇੰਡੀਆ ਹਿੰਦੂ ਮੰਦਿਰ ਐਕਟ ਬਣਾਏ ਜਾਣ ਲਈ ਅੰਦੋਲਨ ਛੇੜਿਆ ਗਿਆ। ਸਾਧਵੀ ਪ੍ਰਗਿਆ, ਕਰਨਲ ਪ੍ਰੋ ਹਿਤ, ਸਵਾਮੀ ਅਜਿਮਾਨੰਦ ਵਰਗੇ ਹਿੰਦੂ ਯੋਧਾ ਦੇ ਹੱਕ ਚ ਲੜਾਈ ਲੜ ਕੇ ਉਨ•ਾਂ ਨੂੰ ਉਨ•ਾਂ ਦਾ ਹੱਕ ਦਵਾਇਆ।
ਇਸ ਮੌਕੇ ਸੂਬਾ ਮੀਤ ਪ੍ਰਧਾਨ ਰਵਿੰਦਰ ਸਿੰਗਲਾ, ਰਾਸ਼ਟਰੀ ਸਲਾਹਕਾਰ ਸੰਜੀਵ ਬਬਲਾ, ਮਹਿਲਾ ਸ਼ਾਖਾ ਦੀ ਸੂਬਾ ਪ੍ਰਧਾਨ ਸਵਰਾਜ ਘੁੰਮਣ, ਮੀਤ ਪ੍ਰਧਾਨ ਕਾਂਤਾ ਬਾਂਸਲ, ਸੂਬਾ ਜਨਰਲ ਸਕੱਤਰ ਰਾਜਬੀਰ ਕੌਰ ਵਰਮਾ, ਮਹਿਲਾ ਸੈਨਾ ਦੀ ਜਿਲਾ ਚੇਅਰਪਰਸਨ ਰੇਨੂੰ ਕੁਮਾਰੀ, ਹਿੰਦੁਸਤਾਨ ਵਿਦਿਆਰਥੀ ਸੈਨਾ ਦੇ ਉੱਤਰ ਭਾਰਤ ਦੇ ਪ੍ਰਧਾਨ ਰਾਜੇਸ਼ ਕੌਸ਼ਿਕ, ਜ਼ਿਲ•ਾ ਪ੍ਰਧਾਨ ਸ਼ਮਾਕਾਂਤ ਪਾਂਡੇ, ਜ਼ਿਲ•ਾ ਕਾਰਜਕਾਰੀ ਪ੍ਰਧਾਨ ਵਿਨੀਤ ਸਹਿਗਲ, ਜ਼ਿਲ•ਾ ਚੇਅਰਮੈਨ ਕੇ.ਕੇ. ਗਾਬਾ, ਪੰਡਿਤ ਸੈੱਲ ਦੇ ਪ੍ਰਧਾਨ ਪੰਡਿਤ ਬਦਰੀ ਪ੍ਰਸਾਦ, ਆਈ.ਟੀ. ਸੈੱਲ ਦੇ ਪ੍ਰਧਾਨ ਪਵਨ ਸਡਾਨਾ, ਜਨਰਲ ਸਕੱਤਰ ਹੇਮੰਤ ਗੋਇਲ, ਜ਼ਿਲ•ਾ ਮੀਤ ਪ੍ਰਧਾਨ ਰਾਜਿੰਦਰ ਯਾਦਵ, ਜਨਰਲ ਸਕੱਤਰ ਅਸ਼ੋਕ ਖੱਤਰੀ, ਅਤੁੱਲ ਤਿਆਗੀ, ਵਿਦਿਆਰਥੀ ਸੈਨਾ ਦੇ ਜ਼ਿਲ•ਾ ਪ੍ਰਧਾਨ ਪ੍ਰਦੀਪ ਵਰਮਾ, ਸੁਧੀਰ ਕੌਸ਼ਿਕ, ਰਾਜ ਕੁਮਾਰ ਲਾਡੀ, ਚਿੰਟੂ ਜੀ, ਨਾਭਾ ਤੋਂ ਮੀਤ ਪ੍ਰਧਾਨ ਰਿੰਕੂ ਤੇ ਵਿਸ਼ਾਲ ਜਿੰਦਲ ਸਮੇਤ ਵੱਡੀ ਗਿਣਤੀ ਚ ਸ਼ਿਵ ਸੈਨਿਕ ਹਾਜ਼ਰ ਰਹੇ।

Leave a Reply

Your email address will not be published. Required fields are marked *