ਮਹਿਲਾ ਵਰਗ ਵਿਚ ਪੰਜਾਬੀ ਯੂਨੀਵਰਸਿਟੀ ਦੀਆਂ ਮੁਟਿਆਰਾਂ ਨੇ ਮਾਰੀ ਬਾਜ਼ੀ”
ਪਟਿਆਲਾ 20 ਮਾਰਚ (ਮਧੂਸਾਰ ਬਿਊਰੋ) ਪੰਜਾਬੀ ਯੂਨੀਵਰਸਿਟੀ ਦੇ ਮਾਣਯੋਗ ਵਾਈਸ ਚਾਂਸਲਰ ਡਾ. ਬੀ.ਐਸ.ਘੁੰਮਣ ਦੀ ਸਰਪ੍ਰਸਤੀ ਅਤੇ ਖੇਡ ਨਿਰਦੇਸ਼ਕਾ ਡਾ. ਗੁਰਦੀਪ ਕੌਰ ਰੰਧਾਵਾ ਦੀ ਅਗਵਾਈ ਚ ਕੁੱਲ ਹਿੰਦ ਅੰਤਰਵਰਸਿਟੀ ਕਿੱਕਬਾਕਸਿੰਗ ਪੁਰਸ਼ ਅਤੇ ਮਹਿਲਾ ਚੈਂਪੀਅਨਸ਼ਿਪ ਅੱਜ ਤੀਸਰੇ ਦਿਨ ਚ ਪ੍ਰਵੇਸ਼ ਕਰ ਗਈ ਹੈ।
ਪੰਜਾਬੀ ਯੂਨੀਵਰਸਿਟੀ ਮਹਿਲਾ ਟੀਮ ਨੇ 98 ਅੰਕਾਂ ਨਾਲ 19 ਸੋਨ ਤਗਮੇ ਜਿੱਤੇ ਕੇ ਚੈਂਪੀਅਨਸ਼ਿਪ ਜਿੱਤਣ ਦਾ ਮਾਣ ਪ੍ਰਾਪਤ ਕੀਤਾ ਹੈ। ਐਮ.ਡੀ.ਯੂਨੀਵਰਸਿਟੀ ਰੋਹਤਕ ਦੀ ਟੀਮ 28 ਅੰਕਾਂ ਨਾਲ ਦੂਜੇ, ਚੰਡੀਗੜ੍ਹ ਯੂਨੀਵਰਸਿਟੀ ਮੋਹਾਲੀ 25 ਅੰਕਾਂ ਨਾਲ ਤੀਜੇ ਸਥਾਨ ਤੇ ਰਹੀ ਜਦੋਂਕਿ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਨੇ 21 ਅੰਕਾਂ ਨਾਲ ਚੌਥਾ ਸਥਾਨ ਹਾਸਲ ਕੀਤਾ। ਪੁਰਸ਼ਾਂ ਦੇ ਮੁਕਾਬਲੇ ਅਜੇ ਜ਼ਾਰੀ ਹਨ। ਭਲਕੇ ਚੈਂਪੀਅਨਸ਼ਿਪ ਦਾ ਆਖਰੀ ਦਿਨ ਹੋਵੇਗਾ।
ਇਸ ਮੌਕੇ ਤੇ ਸ਼੍ਰੀਮਤੀ ਮਹਿੰਦਰਪਾਲ ਕੌਰ ਸਹਾਇਕ ਖੇਡ ਨਿਰਦੇਸ਼ਕਾ, ਡਾ. ਦਲਬੀਰ ਸਿੰਘ ਰੰਧਾਵਾ, ਡਾ. ਜਸਬੀਰ ਸਿੰਘ, ਸ. ਜਸਵੰਤ ਸਿੰਘ, ਸ. ਪ੍ਰਿੰਸਇੰਦਰ ਸਿੰਘ, ਪ੍ਰੋ. ਨਿਸ਼ਾਨ ਸਿੰਘ, ਸ਼੍ਰੀਮਤੀ ਮੁਕੇਸ਼ ਚੌਧਰੀ, ਮਿਸ ਰੇਨੂੰ, ਮਿਸ ਰਚਨਾ, ਸ਼੍ਰੀਮਤੀ ਮੀਨਾਕਸ਼ੀ ਰੰਧਾਵਾ ਅਤੇ ਮਿਸ ਗੁਰਪ੍ਰੀਤ ਆਤਿ ਮੌਜੂਦ ਸਨ। ਇਸ ਮੌਕੇ ਤੇ ਕਿੱਕਬਾਕਸਿੰਗ ਕੋਚ ਸ਼੍ਰੀ ਵਿਜੇਂਦਰ ਸਿੰਘ ਰਾਵਤ ਨੇ ਨਤੀਜਿਆਂ ਬਾਰੇ ਦੱਸਿਆ।
ਅੱਜ ਤੇ ਨਤੀਜੇ (20-03-2018)
ਪੁਰਸ਼ਾਂ ਦੀ ਪੁਆਇੰਟ ਫਾਇਟ ਈਵੈਂਟ ਦੇ -57 ਕਿਲੋ ਭਾਰ ਵਰਗ ਵਿਚ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਦਿਲਪ੍ਰੀਤ ਨੇ ਸੋਨ, ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੇ ਸਚਿਨ ਨੇ ਚਾਂਦੀ ਅਤੇ ਏ.ਪੀ.ਯੂਨੀਵਰਸਿਟੀ ਦੇ ਆਰ.ਗਣੇਸ਼ ਨੇ ਕਾਂਸੀ; ਇਸੇ ਈਵੈਂਟ ਦੇ -84 ਕਿਲੋ ਭਾਰ ਵਰਗ ਚ ਪੰਜਾਬੀ ਯੂਨੀਵਰਸਿਟੀ ਦੇ ਅਜੈ ਕੁਮਾਰ ਨੇ ਸੋਨ, ਗੁਰੂ ਨਾਨਕ ਦੇਵ ਵਰਸਿਟੀ ਦੇ ਰਿਸ਼ਬ ਨੇ ਚਾਂਦੀ ਅਤੇ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਫਗਵਾੜਾ ਦੇ ਦਿਵਯਾਨ ਤੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਦਿਕਸ਼ਿਤ ਨੇ ਕ੍ਰਮਵਾਰ ਕਾਂਸ਼ੀ ਦੇ ਤਗਮੇ ਜਿੱਤੇ। +84 ਕਿਲੋ ਭਾਰ ਵਰਗ ਵਿਚ ਪੰਜਾਬੀ ਯੂਨੀਵਰਸਿਟੀ ਦੇ ਝਿਰਮਲ ਨੇ ਸੋਨ, ਗੁਰੂ ਨਾਨਕ ਦੇਵ ਵਰਸਿਟੀ ਦੇ ਅਮਨਦੀਪ ਨੇ ਚਾਂਦੀ ਅਤੇ ਮਾਨਵ ਰਚਨਾ ਇੰਟਰਨੈਸ਼ਨਲ ਵਰਸਿਟੀ ਫਰੀਦਾਬਾਦ ਦੇ ਅਭਿਸ਼ੇਕ ਪਾਂਡੇ ਨੇ ਕਾਂਸੀ ਦਾ ਤਗਮਾ ਜਿੱਤਿਆ। ਪੁਰਸ਼ਾਂ ਦੇ ਹੀ ਕਿੱਟ ਲਾਇਟ ਈਵੈਂਟ ਦੇ -84 ਕਿਲੋ ਭਾਰ ਵਰਗ ਚ ਪੰਜਾਬੀ ਵਰਸਿਟੀ ਦੇ ਯੁਧਵੀਰ ਨੇ ਸੋਨ, ਗੁਰੂ ਨਾਨਕ ਦੇਵ ਵਰਸਿਟੀ ਦੇ ਰਾਜਨ ਸ਼ਰਮਾ ਨੇ ਚਾਂਦੀ ਅਤੇ ਮਹਾਤਮਾ ਗਾਂਧੀ ਕਾਸ਼ੀ ਵਰਸਿਟੀ ਵਾਰਾਣਸੀ ਦੇ ਪਰਵੀਨ ਤੇ ਪੰਜਾਬ ਵਰਸਿਟੀ ਚੰਡੀਗੜ੍ਹ ਦੇ ਅਮਨ ਨੇ ਕ੍ਰਮਵਾਰ ਕਾਂਸ਼ੀ ਦੇ ਤਗਮੇ ਜਿੱਤਣ ਵਿਚ ਸਫਲਤਾ ਪ੍ਰਾਪਤ ਕੀਤੀ।

