ਜੱਥੇਦਾਰ ਟੋਹੜਾ ਦੀ ਸ਼ਰਧਾਂਜਲੀ ਸਮਾਗਮ ਦੀਆਂ ਤਿਆਰੀਆਂ ਲਈ ਆਪ ਨੇ ਕੀਤੀ ਹੰਗਾਮੀ ਮੀਟਿੰਗ
ਕੇਂਦਰੀ ਅਤੇ ਰਾਜ ਪੱਧਰੀ ਲੀਡਰਸ਼ਿਪ ਪੁੱਜੇਗੀ
ਪਟਿਆਲਾ, 28 ਮਾਰਚ (ਮਧੂਸਾਰ ਬਿਊਰੋ) ਪੰਥ ਰਤਨ ਜੱਥੇਦਾਰ ਗੁਰਚਰਨ ਸਿੰਘ ਟੌਹੜਾ ਦੀ 1 ਅਪ੍ਰੈਲ 2018 ਨੂੰ ਪਿੰਡ ਟੌਹੜਾ ਵਿਖੇ ਮਨਾਈ ਜਾ ਰਹੇ ਰਾਜ ਪੱਧਰੀ ਸਮਾਗਮ ਦੀਆਂ ਤਿਆਰੀਆਂ ਲਈ ਅੱਜ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪਟਿਆਲਾ ਦੇ ਨੇਤਾਵਾਂ ਨੇ ਮੀਟਿੰਗ ਕੀਤੀ।
ਮੀਟਿੰਗ ਵਿਚ ਜ਼ਿਲ੍ਹਾ ਪ੍ਰਧਾਨ ਐਡਵੋਕੇਟ ਗਿਆਨ ਸਿੰਘ ਮੂੰਗੋ, ਬੀਬੀ ਕੁਲਦੀਪ ਕੌਰ ਟੌਹੜਾ, ਕੁਲਵਿੰਦਰ ਕੌਰ ਹਰਿਆਊ, ਗੁਰਦੀਪ ਸਿੰਘ ਦੇਵਮਾਨ, ਕਰਨਵੀਰ ਸਿੰਘ ਟਿਵਾਣਾ, ਜਗਤਾਰ ਸਿੰਘ ਰਾਜਲਾ ਸ਼ਾਮਿਲ ਹੋਏ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਗਿਆਨ ਸਿੰਘ ਮੂੰਗੋ ਨੇ ਦੱਸਿਆ ਕਿ ਜੱਥੇਦਾਰ ਟੌਹੜਾ ਨੂੰ ਰਾਜ ਪੱਧਰੀ ਸਮਾਗਮ ਵਿਚ ਸ਼ਰਧਾ ਦੇ ਫੁੱਲ ਅਰਪਣ ਕਰਨ ਹਜ਼ਾਰਾਂ ਸੰਗਤਾਂ ਪੁੱਜਣਗੀਆਂ ਅਤੇ ਇਸ ਮੌਕੇ ਆਮ ਆਦਮੀ ਪਾਰਟੀ ਕੇਂਦਰੀ ਅਤੇ ਰਾਜ ਪੱਧਰੀ ਲਿਡਰਸ਼ਿਪ ਪੁੱਜੇਗੀ।

