ਪਟਿਆਲਾ

ਪੰਜਾਬ ਸਟੂਡੈਂਟਸ ਯੂਨੀਅਨ ਵੱਲੋਂ ਮੰਗਾਂ ਦੀ ਪ੍ਰਾਪਤੀ ਨੂੰ ਲੈ ਕੇ ਧਰਨਾ

ਪਟਿਆਲਾ 28 ਮਾਰਚ (ਮਧੂਸਾਰ ਬਿਊਰੋ) ਪੰਜਾਬ ਸਟੂਡੈਂਟਸ ਯੂਨੀਅਨ ਵੱਲੋਂ ਡਿਪਟੀ ਕਮਿਸ਼ਨਰ ਦਫਤਰਾਂ ਅੱਗੇ ਧਰਨਿਆਂ ਦੇ ਸੂਬਾ ਪੱਧਰੀ ਸੱਦੇ ਤਹਿਤ ਜਿਲ੍ਹਾ ਪਟਿਆਲਾ ਦੀਆਂ ਵੱਖ-ਵੱਖ ਵਿੱਦਿਅਕ ਸੰਸਥਾਵਾਂ ਵੱਲੋਂ ਵਿਦਿਆਰਥੀ ਮੰਗਾਂ ਨੂੰ ਪੂਰਾ ਕਰਵਾਉਣ ਲਈ ਡੀ.ਸੀ.ਪਟਿਆਲਾ ਦੇ ਦਫਤਰ ਅੱਗੇ ਧਰਨਾ ਦੇਣ ਤੋਂ ਬਾਅਦ ਮੰਗ ਪੱਤਰ ਦਿੱਤਾ ਗਿਆ।

ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਸੂਬਾ ਆਗੂ ਗੁਰਸੇਵਕ ਸਿੰਘ ਅਤੇ ਅਮਨਦੀਪ ਸਿੰਘ ਨੇ ਕਿਹਾ ਕਿ ਅੱਜ ਜਦੋਂ ਭਾਰਤ ਬੁਰੀ ਤਰ੍ਹਾਂ ਆਰਥਿਕ ਅਤੇ ਰਾਜਨੀਤਕ ਸੰਕਟ ਦਾ ਸ਼ਿਕਾਰ ਹੋ ਚੁੱਕਿਆ ਹਰ ਪਾਸੇ ਬੇਰੁਜਗਾਰੀ, ਭ੍ਰਿਸ਼ਟਾਚਾਰ, ਅਤੇ ਬੇਚੈਨੀ ਫੈਲੀ ਹੋਈ ਹੈ ਅਤੇ ਨੌਜਵਾਨਾਂ ਨੂੰ ਨਸ਼ਿਆਂ ਦੀ ਦਲਦਲ ਵਿੱਚ ਸੁੱਟਿਆ ਜਾ ਰਿਹਾ ਹੈ। ਤਾਂ ਅਜਿਹੇ ਸਮੇਂ ਵਿੱਚ ਵਿਦਿਆਰਥੀਆਂ ਅਤੇ ਨੌਜਵਾਨਾਂ ਲਈ ਪ੍ਰੇਰਣਾ ਸਰੋਤ ਉੱਥੋ ਦੀਆਂ ਇਤਿਹਾਸਕ ਵਿਰਾਸਤਾਂ ਬਣਦੀਆਂ ਹਨ। ਪਰ ਮੌਜੂਦਾ ਸਮੇਂ ਅੰਦਰ 90 ਸਾਲ ਪੁਰਾਣੇ ਫਿਰੋਜਪੁਰ ਦੀ ਧਰਤੀ ਤੇ ਤੂੜੀ ਬਾਜ਼ਾਰ ਅੰਦਰ ਸ਼ਹੀਦ ਭਗਤ ਸਿੰਘ ਅਤੇ ਉਸਦੇ ਸਾਥੀਆਂ ਦਾ ਗੁਪਤ ਟਿਕਾਣਾ ਅੱਜ ਲੋਟੂ ਹਾਕਮਾਂ ਦੁਆਰਾ ਅਣਦੇਖਿਆ ਕੀਤਾ ਜਾ ਰਿਹਾ ਹੈ ਜਿਸ ਦੀ ਉਦਾਹਰਨ ਨਵਾਂ ਸ਼ਹਿਰ ਅੰਦਰ ਪੀ.ਐਸ.ਯੂ. ਦੇ ਵਿਦਿਆਰਥੀਆਂ ਨੂੰ ਖਟਕੜ ਕਲਾਂ ਵਿਖੇ ਨਵਜੋਤ ਸਿੰਘ ਸਿੱਧੂ ਦੁਆਰਾ ਮਿਲਣ ਤੋਂ ਜਵਾਬ ਦੇਣਾ ਅਤੇ ਜਬਰੀ ਗ੍ਰਿਫਤਾਰੀਆਂ ਕਰਨਾ ਸਾਡੇ ਸਭ ਦੇ ਸਾਹਮਣੇ ਹੈ।
ਜਿਲਾ ਆਗੂ ਦਲਜੀਤ ਕੌਰ, ਹਰਦੀਪ ਢੱਡਰੀਆਂ, ਖੁਸ਼ਵਿੰਦਰ ਸਿੰਘ ਨੇ ਕਿਹਾ ਕਿ ਅੱਜ ਜਦੋਂ ਕਾਂਗਰਸ ਸਰਕਾਰ ਅਤੇ ਸ਼੍ਰੋਮਣੀ ਅਕਾਲੀ ਦਲ ਦੁਆਰਾ ਆਪਣੇ ਚੋਣ ਮੈਨੀਫੈਸਟੋ ਵਿੱਚ ਲੜਕੀਆਂ ਦੀ ਹਰ ਪੱਧਰ ਦੀ ਸਿੱਖਿਆ ਮੁਫਤ ਕਰਨ ਦਾ ਐਲਾਨ ਕੀਤਾ ਜਾਂਦਾ ਹੈ ਤਾਂ ਅੱਜ ਤੱਕ ਇਸਨੂੰ ਲਾਗੂ ਨਾ ਕਰਨਾ ਹਰ ਰੰਗ ਦੇ ਹਾਕਮਾਂ ਦਾ ਔਰਤ ਵਿਰੋਧੀ ਚਿਹਰਾ ਬਿਲਕੁਲ ਨੰਗਾ ਹੋ ਜਾਂਦਾ ਹੈ। ਅੱਜ ਜਦੋਂ ਦੇਸ਼ ਦੀ 22% ਕਿਸਾਨੀ ਆਪਣਾ ਡੰਗਰ ਵੱਛਾ ਵੇਚ ਕੇ ਵੀ ਕਰਜੇ ਦੇ ਜਾਲ ਤੋਂ ਮੁਕਤ ਨਹੀਂ ਹੋ ਸਕਦੀ ਤਾਂ ਢਾਈ ਲੱਖ ਤੋਂ ਘੱਟ ਸਲਾਨਾ ਆਮਦਨ ਵਾਲੇ ਪਰਿਵਾਰਾਂ ਦੇ ਬੱਚਿਆਂ ਦੀ ਪੜ੍ਹਾਈ ਬਿਲਕੁਲ ਮੁਫਤ ਹੋਣੀ ਚਾਹੀਦੀ ਹੈ। ਸਮੈਸਟਰ ਸਿਸਟਮ ਲਾਗੂ ਹੋਣ ਕਾਰਨ ਅਤੇ ਅਧਿਆਪਕਾਂ ਦੀ ਵੱਡੇ ਪੱਧਰ ਤੇ ਕਮੀ ਹੋਣ ਕਾਰਨ ਅੱਜ ਜਦੋਂ ਪੇਪਰਾਂ ਵਿੱਚ ਰੀ-ਅਪੀਅਰ ਵਿੱਚ ਲਗਾਤਾਰ ਵਾਧਾ ਹੋ ਰਿਹਾ ਤਾ ਰੀ-ਅਪੀਅਰ ਤੇ ਰੀ- ਵੈਲੁਏਸ਼ਨ ਦੀ ਫੀਸ ਲੈਣੀ ਬਿਲਕੁਲ ਗੈਰਵਾਜਿਬ ਹੈ। ਵਿਦਿਆਰਥੀ ਆਗੂਆਂ ਨੇ ਕਿਹਾ ਕਿ ਪੰਜਾਬ ਅੰਦਰ ਪੰਜਾਬੀ ਭਾਸ਼ਾ ਦਾ ਬਣਦਾ ਮਾਣ ਸਤਿਕਾਰ ਅਤੇ ਵਿਕਾਸ ਤਾਂ ਹੀ ਹੋ ਸਕਦਾ ਹੈ। ਜੇਕਰ ਸਰਕਾਰੀ ਕੰਮਕਾਜ, ਰੋਜਗਾਰ ਅਤੇ ਵੱਖ ਵੱਖ
ਖੇਤਰਾਂ ਦੀ ਪੜ੍ਹਾਈ ਪੰਜਾਬੀ ਭਾਸ਼ਾ ਵਿੱਚ ਲਾਜ਼ਮੀ ਕੀਤੀ ਜਾਵੇ। ਧਾਰਮਿਕ ਘੱਟ ਗਿਣਤੀਆਂ ਅਤੇ ਓ.ਬੀ.ਸੀ ਵਰਗ ਲਈ ਵਜ਼ੀਫਾ ਸਕੀਮ ਨੂੰ ਸੁਚਾਰੂ ਢੰਗ ਨਾਲ ਲਾਗੂ ਕੀਤਾ ਜਾਵੇ। ਦਲਿਤ ਵਿਦਿਆਰਥੀਆਂ ਤੋਂ ਭਰਾਈਆਂ ਗਈਆਂ ਫੀਸਾਂ ਵਾਪਿਸ ਕਰਕੇ ਦੋਸ਼ੀ ਸੰਸਥਾਵਾਂ ਉੱਪਰ ਕਾਰਵਾਈ ਕੀਤੀ ਜਾਵੇ ਅਤੇ ਦਲਿਤ ਵਿਦਿਆਰਥੀਆਂ ਉੱਪਰ 2.50 ਲੱਖ ਸਲਾਨਾ ਆਮਦਨ ਦੀ ਸੀਮਾ ਖਤਮ ਕਰਕੇ ਬਿਨ੍ਹਾਂ ਸ਼ਰਤ ਫੀਸ ਮੁਆਫ ਕੀਤੀ ਜਾਵੇ।
ਇਸ ਤੋਂ ਇਲਾਵਾ ਪੀ.ਐਸ.ਯੂ. ਆਗੂ ਗੁਰਪ੍ਰੀਤ ਸਿੰਘ, ਗੁਰਧਿਆਨ ਸਿੰਘ, ਪ੍ਰਦੀਪ ਸਿੰਘ, ਗੁਰਮੀਤ ਸਿੰਘ, ਗਿਫਟੀ, ਗੁਰਵਿੰਦਰ ਬਾਗੜੀਆਂ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਪੀ.ਆਰ.ਟੀ.ਸੀ. ਦੀਆਂ ਬੱਸਾਂ ਦਾ ਵਿੱਦਿਅਕ ਸੰਸਥਾਵਾਂ ਅੱਗੇ ਨਾ ਰੁਕਣਾ ਅਤੇ ਪੀ.ਆਰ.ਟੀ.ਸੀ. ਦੇ ਮੁਲਾਜ਼ਮਾਂ ਦੁਆਰਾ ਵਿਦਿਆਰਥੀਆਂ ਨਾਲ ਸਹੀ ਵਿਵਹਾਰ ਨਾ ਕਰਨਾ ਬਿਲਕੁਲ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ।
ਭਰਾਤਰੀ ਜੱਥੇਬੰਦੀਆਂ ਵੱਲੋਂ ਨੌਜਵਾਨ ਭਾਰਤ ਦੇ ਸੂਬਾ ਪ੍ਰਧਾਨ ਰਮਿੰਦਰ ਪਟਿਆਲਾ ਟੀ.ਐਸ.ਯੂ. ਹਿਰਾਵਲ ਦਸਤਾ ਗਰੁੱਪ ਵੱਲੋਂ ਸੁਰਿੰਦਰ ਸਿੰਘ ਖਾਲਸਾ ਡੈਮੋਕਰੇਟਿਕ ਲਾਇਰਜ਼ ਐਸੋਸੀਏਸ਼ਨ ਦੇ ਸੂਬਾਈ ਆਗੂ ਐਡਵੋਕੇਟ ਰਾਜੀਵ ਲੋਹਟਬਦੀ ਨੇ ਇਨ੍ਹਾਂ ਹੱਕੀ ਮੰਗਾਂ ਦਾ ਸਮਰਥਨ ਕਰਦੇ ਹੋਏ ਸੰਘਰਸ਼ ਵਿੱਚ ਸਾਥ ਦੇਣ ਦਾ ਐਲਾਨ ਕੀਤਾ। ਆਖਿਰ ਵਿੱਚ ਜ਼ਿਲ੍ਹਾ ਕਮੇਟੀ ਮੈਂਬਰ ਰਣਦੀਪ ਸਿੰਘ ਦੁਆਰਾ ਸਮੂਹ ਵਿਦਿਆਰਥੀਆਂ ਅਤੇ ਭਰਾਤਰੀ ਜੱਥੇਬੰਦੀਆਂ ਦਾ ਧੰਨਵਾਦ ਕੀਤਾ ਗਿਆ ਅਤੇ ਉਪਰੋਕਤ ਮੰਗਾਂ ਪੂਰੀਆਂ ਨਾ ਹੋਣ ਦੀ ਸੂਰਤ ਵਿੱਚ ਤਿੱਖੇ ਸੰਘਰਸ਼ ਦੀ ਚਿਤਾਵਨੀ ਦਿੱਤੀ ਗਈ ਧਰਨੇ ਦੌਰਾਨ ਸਟੇਜ ਸਕੱਤਰ ਦੀ ਭੂਮਿਕਾ ਲਖਵਿੰਦਰ ਸਿੰਘ ਦੁਆਰਾ ਬਾਖੂਬੀ ਨਿਭਾਈ ਗਈ। ਸਹਾਇਕ ਕਮਿਸ਼ਨਰ ਵੱਲੋਂ ਸੂਬਾ ਸਿੰਘ ਵੱਲੋਂ ਮੰਗਾਂ ਦੀ ਵਾਜਵੀਅਤ ਨੂੰ ਜਾਇਜ਼ ਮੰਨਦੇ ਹੋਏ ਜਲਦ ਹੀ ਪੰਜਾਬ ਸਰਕਾਰ ਤੱਕ ਮੰਗ ਪੱਤਰ ਪਹੁੰਚਾ ਕੇ ਮੰਗਾਂ ਹੱਲ ਕਰਨ ਦਾ ਭਰੋਸਾ ਦਿੱਤਾ ਗਿਆ।

Leave a Reply

Your email address will not be published. Required fields are marked *