ਪਟਿਆਲਾ

ਸਮਾਜਿਕ ਚੇਤਨਾ ਪੈਦਾ ਕਰਨ ਵਿੱਚ ਐਨ.ਐਸ.ਐਸ. ਦੀ ਅਹਿਮ ਭੂਮਿਕਾ: ਡਾ. ਬੀ.ਐੱਸ. ਘੁੰਮਣ

ਨੈਤਿਕ ਕਦਰਾਂ ਕੀਮਤਾਂ ਰਾਹੀਂ ਹੀ ਨਰੋਏ ਸਮਾਜ ਦੀ ਸਿਰਜਣਾ ਸੰਭਵ:ਡਾ.ਪਰਮਵੀਰ ਸਿੰਘ
ਪਟਿਆਲਾ, 28 ਮਾਰਚ 2018 (ਮਧੂਸਾਰ ਬਿਊਰੋ) ਪਿਛਲੇ ਸੱਤ ਦਿਨਾਂ ਤੋਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿੱਚ ਲੱਗੇ ਹੋਏ ਐਨ.ਐਸ.ਐਸ ਕੈਂਪ ਦਾ ਸਮਾਪਤੀ ਸਮਾਰੋਹ ਸੀ ਜਿਸ ਮੌਕੇ ਐਨ.ਐਸ.ਐਸ ਦੇ ਕੁਆਰਡੀਨੇਟਰ ਡਾ ਪਰਮਵੀਰ ਸਿੰਘ ਦੀ ਅਗਵਾਈ ਵਿੱਚ ਇੱਕ ਵਿਸ਼ਾਲ ਖੂਨਦਾਨ ਕੈਂਪ ਲਗਾਇਆ ਗਿਆ।

ਇਸ ਕੈਂਪ ਦਾ ਉਦਘਾਟਨ ਕਰਨ ਦੇ ਲਈ ਮੁੱਖ ਮਹਿਮਾਨ ਦੇ ਤੌਰ ਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਾਈਸ ਚਾਂਸਲਰ ਡਾ. ਬੀ.ਐੱਸ. ਘੁੰਮਣ ਨੇ ਸ਼ਿਰਕਤ ਕੀਤੀ। ਇਸ ਕੈਂਪ ਦੇ ਪ੍ਰੋਗਰਾਮ ਅਫ਼ਸਰ ਡਾ. ਬਲਵਿੰਦਰ ਸਿੰਘ ਸੂਚ, ਡਾ. ਗੁਰਪ੍ਰੀਤ ਸਿੰਘ, ਡਾ. ਕੇਵਲ ਕ੍ਰਿਸ਼ਨ ਤੇ ਮੈਡਮ ਅਮਰਜੋਤ ਕੌਰ ਸਨ ਇਸ ਸੱਤ ਰੋਜ਼ਾ ਕੈਂਪ ਵਿੱਚ ਇੱਕ 170 ਵਲੰਟੀਅਰਜ਼ ਨੇ ਹਿੱਸਾ ਲਿਆ।
ਇਸ ਖੂਨਦਾਨ ਕੈਂਪ ਤੋਂ ਇੱਕ ਦਿਨ ਪਹਿਲਾਂ ਐਨਐਸਐਸ ਦੇ ਵਲੰਟੀਅਰਾਂ ਨੇ ਕਲਾਸਾਂ ਵਿੱਚ ਜਾ ਕੇ ਵਿਦਿਆਰਥੀਆਂ ਨੂੰ ਖੂਨ ਦਾਨ ਕਰਨ ਲਈ ਜਾਗਰੂਕ ਕੀਤਾ ਜਿਸ ਦੇ ਨਤੀਜੇ ਵਜੋਂ 195 ਯੂਨਿਟ ਬਲੱਡ ਇਕੱਤਰ ਕੀਤਾ ਗਿਆ ਇਹ ਖ਼ੂਨਦਾਨ ਕੈਂਪ ਸਵੇਰੇ 9.30 ਤੋਂ ਤੱਕ 1.30 ਤੱਕ ਲਗਾਇਆ ਗਿਆ ।ਇਸ ਮੌਕੇ ਮੁੱਖ ਮਹਿਮਾਨ ਵਾਈਸ ਚਾਂਸਲਰ ਡਾ.ਬੀ.ਐੱਸ. ਘੁੰਮਣ ਨੇ ਆਪਣੇ ਸੰਬੋਧਨੀ ਭਾਸ਼ਣ ਵਿੱਚ ਖ਼ੂਨਦਾਨੀਆਂ ਦੀ ਹੌਸਲਾ ਅਫਜਾਈ ਕਰਦੇ ਹੋਏ ਕਿਹਾ ਕਿ ਇਹ ਮਹਾਂ ਦਾਨ ਹੈ ਕਿਉਂਕਿ ਤੁਹਾਡੇ ਵੱਲੋਂ ਦਿੱਤਾ ਗਿਆ ਖ਼ੂਨ ਕਿਸੇ ਦੀ ਅਮੁੱਲ ਜ਼ਿੰਦਗੀ ਬਚਾ ਸਕਦਾ ਹੈ।ਉਨ੍ਹਾਂ ਕਿਹਾ ਕਿ ਸਮਾਜਿਕ ਚੇਤਨਾ ਪੈਦਾ ਕਰਨ ਦੇ ਮਨੋਰਥ ਵਜੋਂ ਐਨ.ਐਸ.ਐਸ. ਆਪਣੀ ਅਹਿਮ ਭੂਮਿਕਾ ਨਿਭਾ ਰਿਹਾ ਹੈ।
ਅੰਤ ਵਿੱਚ ਸਮਾਪਤੀ ਸਮਾਰੋਹ ਦੌਰਾਨ ਐਨ.ਐਸ.ਐਸ. ਦੇ ਕੋਆਰਡੀਨੇਟਰ ਡਾ.ਪਰਮਵੀਰ ਸਿੰਘ ਨੇ ਇਸ ਸੱਤ ਰੋਜ਼ਾ ਕੈਂਪ ਤੇ ਤਸੱਲੀ ਪ੍ਰਗਟ ਕਰਦਿਆਂ ਵਲੰਟੀਅਰਜ਼ ਨੂੰ ਨੈਤਿਕ ਕਦਰਾਂ ਕੀਮਤਾਂ ਤੇ ਪਹਿਰਾ ਦਿੰਦਿਆਂ ਸਮਾਜ ਅੰਦਰ ਭਾਈਚਾਰਕ ਸਾਂਝ,ਹਮਦਰਦੀ ਤੇ ਵਾਤਾਵਰਨ ਦੀ ਸ਼ੁੱਧਤਾ ਲਈ ਇਕਜੁੱਟ ਹੋਣ ਦਾ ਪੈਗਾਮ ਦਿੱਤਾ।ਇਸ ਸੱਤ ਰੋਜ਼ਾ ਕੈਂਪ ਦੀ ਰਿਪੋਰਟ ਰਮਨਪ੍ਰੀਤ ਕੌਰ ਨੇ ਪੇਸ਼ ਕੀਤੀ ਅਤੇ ਇਸ ਕੈਂਪ ਦੀ ਰਿਪੋਰਟ ਤਸਵੀਰਾਂ ਰਾਹੀਂ ਵਿਖਾਈ ਗਈ ਜੋ ਨਵਜੋਤ ਕੌਰ, ਭਰਪੂਰ ਸਿੰਘ ਤੇ ਰਣਜੀਤ ਵੱਲੋਂ ਸਾਂਝੇ ਰੂਪ ਵਿੱਚ ਤਿਆਰ ਕੀਤੀ ਗਈ।ਕੈਂਪ ਦਾ ਫੀਡਬੈਕ ਦਵਿੰਦਰ ਸਿੰਘ ਮਾਨ ਤੇ ਅਮਨਦੀਪ ਕੌਰ ਨੇ ਦੱਸਿਆ।ਇਮਤਿਆਜ਼ ਤੇ ਸਾਥੀਆਂ ਵੱਲੋਂ ਇੱਕ ਸਕਿੱਟ ਪੇਸ਼ ਕੀਤੀ ਗਈ।ਅੰਤ ਵਿੱਚ ਡਾ ਗੁਰਪ੍ਰੀਤ ਸਿੰਘ ਵੱਲੋਂ ਯੂਨੀਵਰਸਿਟੀ ਪ੍ਰਸ਼ਾਸਨ, ਸਮੁੱਚੇ ਸਟਾਫ ਤੇ ਵਲੰਟੀਅਰਜ਼ ਦਾ ਧੰਨਵਾਦ ਕੀਤਾ ਗਿਆ ਸਟੇਜ ਸਕੱਤਰ ਦੀ ਭੂਮਿਕਾ ਜਗਜੀਤ ਸਿੰਘ ਪੰਜੋਲੀ ਨੇ ਬਾਖੂਬੀ ਨਿਭਾਈ।

Leave a Reply

Your email address will not be published. Required fields are marked *