ਪੰਜਾਬੀ ਯੂਨੀਵਰਸਿਟੀ ਦੇ ਕੈਮਜ਼ ਦੇ ਵਿਦਿਆਰਥੀਆਂ ਨੇ ਮੱਲਾਂ ਮਾਰੀਆਂ
ਪਟਿਆਲਾ, 28 ਮਾਰਚ (ਮਧੂਸਾਰ ਬਿਊਰੋ) ਪੰਜਾਬੀ ਯੂਨੀਵਰਸਿਟੀ ਦੇ ਸੈਂਟਰ ਫਾਰ ਅਡਵਾਂਸਡ ਮੀਡੀਆ ਸਟੱਡੀਜ਼ (ਕੈਮਜ਼) ਦੇ ਵਿਦਿਆਰਥੀਆਂ ਨੇ ਸੀ.ਟੀ. ਗਰੁੱਪ ਆਫ ਇੰਸਟੀਚਿਊਟਜ ਅਤੇ ਲਵਲੀ ਯੂਨੀਵਰਸਿਟੀ, ਜਲੰਧਰ ਵਿਖੇ ਕਰਵਾਏ ਗਏ ਮੀਡੀਆ ਫੈਸਟੀਵਲ ‘ਤੇ ਚੋਟੀ ਦੀਆਂ ਪੁਜ਼ੀਸ਼ਨਾਂ ਹਾਸਲ ਕਰਕੇ ਉੱਤਮਤਾ ਵੱਲ ਹੋਰ ਕਦਮ ਵਧਾਏ ਹਨ। ਕਵਰ ਪੇਜ ਡਿਜ਼ਾਈਨ ਦੀ ਮੁਕਾਬਲੇ ਵਾਲੀ ਸ਼੍ਰੇਣੀ ਵਿਚ ਆਸਾਵਰੀ ਸ਼ਾਰਦਾ ਨੂੰ ਪਹਿਲਾ ਇਨਾਮ ਮਿਲਿਆ ਜਦੋਂ ਕਿ ਲਵਲੀ ਯੂਨੀਵਰਸਿਟੀ ਵਿਚ ਕਰਨ, ਅਰਸ਼ਦੀਪ ਸਿੰਘ ਅਤੇ ਗੁਰਦੀਪ ਸਿੰਘ ਦੀ ਤਿਕੜੀ ਨੇ “ਵਿਜ਼ੁਅਲ ਐਡ“ ਮੁਕਾਬਲੇ ਵਿਚ ਪਹਿਲਾ ਇਨਾਮ ਹਾਸਲ ਕੀਤਾ।
ਸੀ.ਟੀ ਗਰੁੱਪ ਆਫ ਇੰਸਟੀਚਿਊਸ਼ਨਜ਼ ਵਿੱਚ ਹੇਮੰਤ, ਕਰਨ ਅਤੇ ਗੁਰਦੀਪ ਨੇ “ਵਾਕ ਦਿ ਟਾਕ“ ਮੁਕਾਬਲੇ ਵਿੱਚ ਦੂਜਾ ਪੁਰਸਕਾਰ ਹਾਸਲ ਕੀਤਾ; “ਕਵਰ ਪੇਜ ਡਿਜ਼ਾਈਨ“ ਮੁਕਾਬਲੇ ਵਿੱਚ ਹੇਮੰਤ, ਕਰਨ ਅਤੇ ਗੁਰਦੀਪ ਕੌਰ ਦੀ ਤਿਕੜੀ ਨੇ ਦੂਜਾ ਪੁਰਸਕਾਰ ਪ੍ਰਾਪਤ ਕੀਤਾ, ਜਦਕਿ ਸ਼ਿਵਰੰਜਨੀ ਨੇ “ਕੈਪਸ਼ਨ ਰਾਈਟਿੰਗ“ ਮੁਕਾਬਲੇ ਵਿੱਚ ਦੂਜਾ ਸਥਾਨ ਪ੍ਰਾਪਤ ਕੀਤਾ। ਸਾਰੇ ਵਿਦਿਆਰਥੀਆਂ ਨੇ ਸ਼੍ਰੀਮਤੀ ਸਾਕਸ਼ੀ ਗਗਨੇਜਾ, ਡਾ. ਆਂਚਲ ਸਹਿਗਲ, ਸ਼੍ਰੀ ਚੰਦਰ ਕੰਬੋਜ ਅਤੇ ਸ਼੍ਰੀ ਚਰਨਜੀਤ ਚੋਪੜਾ ਦੀ ਅਗਵਾਈ ਵਿੱਚ ਇਹ ਪ੍ਰਾਪਤੀਆਂ ਕੀਤੀਆਂ ਹਨ। ਡਾ. ਗੁਰਮੀਤ ਮਾਨ, ਪ੍ਰੋਫੈਸਰ-ਡਾਇਰੈਕਟਰ ਅਤੇ ਡਾ. ਭੁਪਿੰਦਰ ਬੱਤਰਾ, ਇੰਚਾਰਜ, ਕੈਮਜ਼ ਨੇ ਇਸ ਮਹੱਤਵਪੂਰਨ ਪ੍ਰਾਪਤੀ ‘ਤੇ ਖੁਸ਼ੀ ਅਤੇ ਸੰਤੁਸ਼ਟੀ ਪ੍ਰਗਟ ਕਰਦਿਆਂ ਕਿਹਾ ਕਿ ਕੈਮਜ਼ ਦੇ ਵਿਦਿਆਰਥੀਆਂ ਨੇ ਹਮੇਸ਼ਾ ਹੀ ਇਸ ਖੇਤਰ ਵਿੱਚ ਹੋਏ ਹਰ ਮੀਡੀਆ ਫੈਸਟੀਵਲ ਵਿਚ ਆਪਣੀ ਛਾਪ ਛੱਡੀ ਹੈ ਜੋ ਗੁਣਵੱਤਾ ਭਰਪੂਰ ਸਿੱਖਿਆ ਅਤੇ ਸਿਖਲਾਈ ਦਾ ਸੰਕੇਤ ਹੈ।

