ਪੰਜਾਬਪਟਿਆਲਾ

ਪੰਜਾਬ ਸਰਕਾਰ ਤੇ ਕੈਬਨਿਟ ਮੰਤਰੀ ਨਿਰਪੱਖਤਾ ਨਾਲ ਕਰਵਾ ਰਹੇ ਹਨ ਸਰਵਪੱਖੀ ਵਿਕਾਸ : ਮੋਹਿਤ ਮਹਿੰਦਰਾ

3 ਕਰੋੜ 20 ਲੱਖ ਦੀਆਂ ਗ੍ਰਾਂਟਾਂ ਦੇ ਮੌਕੇ ‘ਤੇ ਹੀ ਵੰਡੇ
ਪਟਿਆਲਾ 3 ਅਪ੍ਰੈਲ (ਮਧੂਸਾਰ ਬਿਊਰੋ) ਪੰਜਾਬ ਦੇ ਮੁੱਖ ਮੰਤਰੀ ਕੈ. ਅਮਰਿੰਦਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਕੈਬਨਿਟ ਤੇ ਸਿਹਤ ਮੰਤਰੀ ਬ੍ਰਹਮ ਮਹਿੰਦਰਾ ਵਲੋਂ ਆਪਣੇ ਹਲਕੇ ਦੇ ਪਿੰਡਾਂ ਦੀ ਦਿੱਖ ਸੁਧਾਰਨ ਅਤੇ ਉਨ੍ਹਾਂ ਨੂੰ ਆਰਥਿਕ ਪੱਖੋਂ ਮਜਬੂਤ ਕਰਨ ਲਈ ਸਰਕਾਰ ਦੇ ਪਹਿਲੇ ਹੀ ਸਾਲ ਵਿਚ ਗ੍ਰਾਂਟਾਂ ਦੇ ਗੱਫੇ ਜਾਰੀ ਕਰ ਦਿੱਤੇ ਹਨ।

ਇਸ ਮੌਕੇ ਪੰਜਾਬ ਯੂਥ ਕਾਂਗਰਸ ਦੇ ਸਕੱਤਰ ਮੋਹਿਤ ਮਹਿੰਦਰਾ ਵਲੋਂ ਪਟਿਆਲਾ ਜ਼ਿਲੇ ਦੇ ਵੱਖ-ਵੱਖ ਪਿੰਡਾਂ ਜਿਵੇਂ ਕਿ ਕਿਸ਼ਨਗੜ੍ਹ, ਸਿੰਬੜੋ, ਧਨੌਰਾ, ਆਲੋਵਾਲ, ਕਨਸੂਹਾ ਕਲਾਂ, ਹਿਆਣਾਕਲਾਂ, ਰਾਮਗੜ੍ਹ ਛੰਨਾ, ਰੋਹਟੀ, ਰੋਹਟਾ, ਕੈਦੋਪੁਰ, ਘਮਰੌਦਾ, ਕਸਿਅਣਾ, ਅਮਾਮਪੁਰ, ਸਿੱਧੂਵਾਲ, ਲਚਕਾਣੀ ਅਤੇ ਸਿਉਣਾ ਵਿਖੇ ਪਿੰਡਾਂ ਦੇ ਸਰਵਪੱਖੀ ਵਿਕਾਸ ਅਤੇ ਜ਼ਰੂਰਤਾਂ ਨੂੰ ਮੁੱਖ ਰੱਖਦੇ ਹੋਏ ਸਕੂਲਾਂ ਦੀਆਂ ਇਮਾਰਤਾਂ, ਬੱਚਿਆਂ ਦੇ ਬੈਠਣ ਲਈ ਕਮਰੇ, ਡਿਸਪੈਂਸਰੀਆਂ ਦੇ ਨਵ ਨਿਰਮਾਣ, ਗੰਦੇ ਪਾਣੀ ਦੀ ਨਿਕਾਸੀ, ਧਰਮਸ਼ਾਲਾ ਅਤੇ ਪੰਚਾਇਤ ਘਰਾਂ ਦੇ ਨਵੀਨੀਕਰਨ ਲਈ ਹਰ ਤਰ੍ਹਾਂ ਦੀ ਪਾਰਟੀਬਾਜ਼ੀ ਤੋਂ ਉਪਰ ਉਠ ਕੇ ਨਿਰਪੱਖ ਤੌਰ ‘ਤੇ ਹਰ ਵਰਗ ਦੇ ਵਿਕਾਸ ਲਈ ਪਹਿਲ ਦੇ ਆਧਾਰ ‘ਤੇ 3 ਕਰੋੜ 20 ਲੱਖ ਰੁਪਏ ਦੀਆਂ ਗ੍ਰਾਂਟਾਂ ਦੇ ਚੈਕ ਜਾਰੀ ਕਰ ਦਿੱਤੇ ਹਨ। ਇਸ ਮੌਕੇ ਮੋਹਿਤ ਮਹਿੰਦਰਾ ਨੇ ਵੱਖ-ਵੱਖ ਪਿੰਡਾਂ ਵਿਖੇ ਪਹੁੰਚ ਕੇ ਇਨ੍ਹਾਂ ਚੈਕਾਂ ਨੂੰ ਪਿੰਡ ਵਾਸੀਆਂ ਨੂੰ ਵੰਡਿਆ ਅਤੇ ਕਿਹਾ ਕਿ ਕੈਬਨਿਟ ਮੰਤਰੀ ਬ੍ਰਹਮ ਮਹਿੰਦਰਾ ਦੀ ਅਗਾਂਹਵਧੂ ਸੋਚ ਸਦਕਾ ਹਰ ਪਿੰਡ ਦਾ ਵਿਕਾਸ ਪਹਿਲ ਦੇ ਆਧਾਰ ‘ਤੇ ਹੋਵੇਗਾ ਅਤੇ ਪਿੰਡਾਂ ਵਿਚ ਕਿਸੇ ਵੀ ਕੀਮਤ ਦੀਆਂ ਬੁਨਿਆਦੀ ਸਹੂਲਤਾਂ ਦੀ ਘਾਟ ਨਹੀਂ ਰਹਿਣ ਦਿੱਤੀ ਜਾਵੇਗੀ। ਇਸ ਮੌਕੇ ਬਹਾਦਰ ਖਾਨ ਪੀ. ਏ., ਰਤਨਜੀਤ ਜਾਹਲਾਂ, ਧਰਮ ਸਿੰਘ, ਸੁਖਪਾਲ ਸਿੰਘ ਚੇਅਰਮੈਨ, ਹੁਸ਼ਿਆਰ ਸਿੰਘ ਕੈਦੋਪੁਰ, ਪਾਲ ਸਿੰਘ ਛੰਨਾ, ਰਘਬੀਰ ਸਿੰਘ ਖਟੜਾ, ਗੁਰਕਿਰਪਾਲ ਕਸਿਆਣਾ, ਰਣਧੀਰ ਸਿੰਘ, ਸੁਖਵਿੰਦਰ ਸਿੰਘ ਫੱਗਣਮਾਜਰਾ, ਰਘਵੀਰ ਸਿੰਘ ਰੋਡਾ ਅਤੇ ਹਰਚੰਦ ਸਿੰਘ ਬਾਰਨ ਤੋਂ ਇਲਾਵਾ ਕਾਂਗਰਸੀ ਆਗੂ, ਪੰਚ ਅਤੇ ਸਰਪੰਚ ਅਤੇ ਪਿੰਡ ਵਾਸੀ ਮੌਕੇ ‘ਤੇ ਹਾਜ਼ਰ ਸਨ।

Leave a Reply

Your email address will not be published. Required fields are marked *