ਭਾਰਤੀ ਜਨਤਾ ਪਾਰਟੀ ਨੇ ਸਥਾਪਨਾ ਦਿਵਸ ਮਨਾਇਆ
ਭਾਜਪਾ ਨੇ ਜਾਤ-ਧਰਮ ਤੋਂ ਉੱਪਰ ਉੱਠ ਕੇ ਵਿਅਕਤੀ ਨਿਰਮਾਣ ਦਾ ਕਾਰਜ ਕੀਤਾ- ਹਰਜੀਤ ਗਰੇਵਾਲ
ਪਟਿਆਲਾ, 6 ਅਪ੍ਰੈਲ (ਮਧੂਸਾਰ ਬਿਊਰੋ) ਭਾਰਤੀ ਜਨਤਾ ਪਾਰਟੀ ਦੀ ਪਟਿਆਲਾ ਇਕਾਈ ਵੱਲੋਂ ਆਪਣਾ ਸਥਾਪਨਾ ਦਿਵਸ ਜ਼ਿਲ•ਾ ਪ੍ਰਧਾਨ ਐੱਸ.ਕੇ. ਦੇਵ ਦੀ ਅਗਵਾਈ ਚ ਪਟਿਆਲਾ ਵਿਖੇ ਮਨਾਇਆ ਗਿਆ।
ਇਸ ਮੌਕੇ ਭਾਜਪਾ ਦੇ ਸੂਬਾ ਮੀਤ ਪ੍ਰਧਾਨ ਹਰਜੀਤ ਸਿੰਘ ਗਰੇਵਾਲ ਨੇ ਵਿਸ਼ੇਸ਼ ਤੌਰ ਤੇ ਪਹੁੰਚ ਕੇ ਹਿੱਸਾ ਲਿਆ ਗਿਆ ਹੈ। ਇਸ ਮੌਕੇ ਭਾਜਪਾ ਆਗੂਆਂ ਵੱਲੋਂ ਭਾਜਪਾ ਦੇ ਹੁਣ ਤੱਕ ਦੇ ਸਫ਼ਰ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ, ਉਸ ਦੇ ਨਾਲ ਹੀ ਭਾਜਪਾ ਆਗੂਆਂ ਵੱਲੋਂ ਮੂੰਹ ਮਿੱਠਾ ਕਰ ਕੇ ਖ਼ੁਸ਼ੀ ਦਾ ਪ੍ਰਗਟਾਵਾ ਕੀਤਾ ਗਿਆ ਹੈ। ਸਮਾਗਮ ਦੌਰਾਨ ਕੇਂਦਰ ਚ ਕਾਬਜ਼ ਭਾਜਪਾ ਦੀ ਸਰਕਾਰ ਦੇ ਕਾਰਜਕਾਲ ਨੂੰ ਲੈ ਕੇ ਵੀ ਸ਼ਲਾਘਾ ਕੀਤੀ ਗਈ ਹੈ।
ਸਮਾਗਮ ਨੂੰ ਸੰਬੋਧਨ ਕਰਦਿਆਂ ਭਾਜਪਾ ਦੇ ਸੂਬਾ ਮੀਤ ਪ੍ਰਧਾਨ ਹਰਜੀਤ ਸਿੰਘ ਗਰੇਵਾਲ ਨੇ ਦੱਸਿਆ ਕਿ ਭਾਰਤੀ ਜਨਤਾ ਪਾਰਟੀ ਵੱਲੋਂ ਸ਼ੁਰੂਆਤੀ ਸਮੇਂ ਤੋਂ ਹੀ ਦੇਸ਼ ਦੇ ਵਿਕਾਸ ਅਤੇ ਮਾਨਵਤਾ ਦੀ ਏਕਤਾ ਦੀ ਗੱਲ ਕਰਦੀ ਆ ਰਹੀ ਹੈ। ਉਨ•ਾਂ ਦੱਸਿਆ ਕਿ ਭਾਰਤੀ ਜਨਤਾ ਪਾਰਟੀ ਵੱਲੋਂ ਜਾਤ-ਧਰਮ ਤੋਂ ਉੱਪਰ ਉੱਠ ਕੇ ਵਿਅਕਤੀ ਨਿਰਮਾਣ ਦਾ ਕਾਰਜ ਕਰਦੀ ਆ ਰਹੀ ਹੈ ਤੇ ਉਹ ਵਿਅਕਤੀ ਹੀ ਭਵਿੱਖ ਚ ਦੇਸ਼ ਦਾ ਨਾਂਅ ਦੁਨੀਆ ਭਰ ਚ ਰੌਸ਼ਨ ਕਰਦੇ ਹਨ। ਵਰਤਮਾਨ ਸਮੇਂ ਚ ਸੂਬੇ ਦੇ ਨੌਜਵਾਨਾ ਦੇ ਹਾਲਤਾਂ ਨੂੰ ਵੇਖਦੇ ਹੋਏ ਗਰੇਵਾਲ ਨੇ ਕਿਹਾ ਕਿ ਨੌਜਵਾਨ ਦੇਸ਼ ਦੀ ਰਿੜ• ਦੀ ਹੱਡੀ ਹੁੰਦੇ ਹਨ ਤੇ ਉਸ ਵੱਲ ਸਾਨੂੰ ਧਿਆਨ ਕਰਨ ਦੀ ਲੋੜ ਹੈ ਤਾਂ ਜੋ ਕੋਈ ਵੀ ਉਸ ਨੇ ਬੁਰਾਈ ਵੱਲ ਨ ਧਕੇਲ ਸਕੇ।
ਸਮਾਗਮ ਦੌਰਾਨ ਹਰਜੀਤ ਸਿੰਘ ਗਰੇਵਾਲ ਨੇ ਪੰਜਾਬ ਦੇ ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਗਰਜ ਦੇ ਕਿਹਾ ਕਿ ਉਨ•ਾਂ ਵੱਲੋਂ ਚੋਣਾ ਦੌਰਾਨ ਕੀਤੇ ਗਏ ਵਾਅਦਿਆਂ ਵਿਚੋਂ ਕੋਈ ਵੀ ਵਾਅਦਾ ਪੁਰਾ ਨਹੀਂ ਕੀਤਾ ਗਿਆ ਹੈ। ਉਨ•ਾਂ ਕਿਹਾ ਕਿ ਇਸ ਦੇ ਨਾਲ ਹੀ ਕੈਪਟਨ ਅਮਰਿੰਦਰ ਸਿੰਘ ਤਾਂ ਆਪਣੇ ਵਿਧਾਨ ਸਭਾ ਹਲਕਾ ਪਟਿਆਲਾ ਦੇ ਲੋਕਾਂ ਨੂੰ ਮਿਲਣ ਲਈ ਤਿਆਰ ਨਹੀਂ ਹਨ ਤਾਂ ਫੇਰ ਉਹ ਸੂਬੇ ਚ ਵਿਕਾਸ ਸਬੰਧੀ ਕੀ ਤਿਆਰੀਆਂ ਕਰ ਸਕਦੇ ਹਨ। ਉਨ•ਾਂ ਕਿਹਾ ਕਿ ਕੈਪਟਨ ਸਾਹਿਬ ਪਹਿਲਾ ਜ਼ਮੀਨ ਤੇ ਰਹਿੰਦੇ ਲੋਕਾਂ ਨਾਲ ਮੇਲ-ਜੋਲ ਰੱਖਣਾ ਸ਼ੁਰੂ ਕਰੋਂ ਤਾਂ ਜੋ ਉਨ•ਾਂ ਦੀ ਅਸਲ ਜ਼ਰੂਰਤਾਂ ਸਬੰਧੀ ਤੁਹਾਨੂੰ ਜਾਣਕਾਰੀ ਪ੍ਰਾਪਤ ਹੋ ਸਕੇ।
ਇਸ ਮੌਕੇ ਗੁਰਤੇਜ ਸਿੰਘ ਢਿੱਲੋਂ, ਰਾਮ ਕੁਮਾਰ ਗੋਇਲ, ਵਰੁਣ ਜਿੰਦਲ, ਅਵਤਾਰ ਸਿੰਘ ਹੈਪੀ, ਸੰਜੀਵ ਕੱਕੜ, ਵਰਿੰਦਰ ਖੰਨਾ, ਤ੍ਰਿਭਵਨ ਗੁਪਤਾ, ਅਮਰ ਚੰਦ ਡਾਬੀ, ਨੀਰਜ ਕੌਰ, ਸੰਤ ਕਾਲੜਾ, ਮਦਨ ਸ਼ਰਮਾ, ਯੋਗੇਸ਼ ਸ਼ਰਮਾ, ਸੰਦੀਪ ਕੁਮਾਰ, ਰਾਕੇਸ਼ ਮੰਗਲਾ, ਪ੍ਰਦੀਪ ਸ਼ਰਮਾ, ਰਾਜੂ ਕਦ, ਭੁਪਿੰਦਰ ਸਿੰਘ, ਦਿਨੇਸ਼ ਸਿਆਲ, ਅੰਕੁਸ਼ ਸ਼ਰਮਾ, ਮਨਪ੍ਰੀਤ ਸਿੰਘ ਚੱਢਾ, ਪਵਨ ਭੁਮਕ, ਸੁਖਮਜੋਤ ਸਿੰਘ, ਤਰਨਜੀਤ ਸਿੰਘ ਤਪੂ, ਆਸ਼ੀਸ਼ ਕਨੋਜਿਆ, ਅਜੈ ਸੰਧੂ, ਰਾਜੇਸ਼ ਗਰਗ ਬੱਬਲੂ ਤੇ ਵੱਡੀ ਗਿਣਤੀ ਚ ਭਾਜਪਾ ਦੇ ਆਗੂ ਹਾਜ਼ਰ ਰਹੇ।

