ਪੰਜਾਬਪਟਿਆਲਾ

ਸਰਕਾਰੀ ਸਕੂਲ ਸਿੱਖਿਆ ਬਚਾਓ ਮੰਚ ਨੇ ਚਾਪਲੂਸ ਅਧਿਕਾਰੀਆਂ ਅਤੇ ਪੜ੍ਹੋ ਪੰਜਾਬ ਪ੍ਰਾਜੈਕਟਾਂ ਦਾ ਪੁਤਲਾ ਫੂਕਿਆ

ਪਟਿਆਲਾ, 9 ਅਪ੍ਰੈਲ (ਮਧੂਸਾਰ ਬਿਊਰੋ) ਸਰਕਾਰੀ ਸਕੂਲ ਸਿੱਖਿਆ ਬਚਾਓ ਮੰਚ ਵੱਲੋਂ ਕੀਤੇ ਜਾ ਰਹੇ ਪੜ੍ਹੋ ਪੰਜਾਬ ਪ੍ਰਾਜੈਕਟ ਦੇ ਵਿਰੋਧ ਅਤੇ ਹਰ ਕਿਸਮ ਦੇ ਗੈਰ ਵਿਦਿਅਕ ਕੰਮਾਂ ਦਾ ਬਾਈਕਾਟ ਨੂੰ ਪੂਰੇ ਜਿਲ੍ਹੇ ਭਰ ਤੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਅਧਿਆਪਕਾਂ ਦੇ ਇਸ ਸੰਘਰਸ਼ ਵਿੱਚ ਭਰਪੂਰ ਸਮਰਥਨ ਕਾਰਨ ਅਧਿਕਾਰੀਆਂ ਵਲੋਂ ਬੁਖਲਾਹਟ ਵਿੱਚ ਆ ਕੇ ਜੱਥੇਬੰਦੀ ਦੇ ਸੀਨੀਅਰ ਆਗੂ ਮਨੋਜ ਘਈ ਵਿਰੁੱਧ ਕਾਰਵਾਈ ਕਰਨ ਦੇ ਯਤਨ ਕੀਤੇ ਜਾ ਰਹੇ ਹਨ।

ਉਕਤ ਅਧਿਕਾਰੀਆਂ ਦੇ ਤਾਨਾਸ਼ਾਹੀ ਭਰੇ ਰਵੱਈਏ ਦੇ ਵਿਰੋਧ ਵਿੱਚ ਅਤੇ ਸਿੱਖਿਆ ਬਚਾਓ ਮੰਚ ਦਾ ਅਕਸ ਖਰਾਬ ਕਰਨ ਦੀ ਮਨਸ਼ਾ ਨਾਲ ਸ਼ੋਸ਼ਲ ਮੀਡੀਆ ਰਾਹੀਂ ਕੀਤੇ ਦੁਸ਼ਪ੍ਰਚਾਰ ਵਿਰੁੱਧ ਪਟਿਆਲਾ ਜਿਲਾ ਦੀਆਂ ਸਮੂੰਹ ਅਧਿਆਪਕ ਯੂਨੀਅਨਾਂ ਨੇ ਜਿਲ੍ਹਾ ਸਿੱਖਿਆ ਅਫਸਰ ਦੇ ਦਫ਼ਤਰ ਵਿਖੇ ਧਰਨਾ ਦਿੱਤਾ।
ਇਸ ਮੌਕੇ ਤੇ ਵੱਖ-ਵੱਖ ਯੂਨੀਅਨਾਂ ਨੇ ਸਾਥੀ ਮਨੋਜ ਘਈ ਜੀ ਨਾਲ ਇਕਜੁੱਟਤਾ ਦਿਖਾਉਂਦੇ ਹੋਏ ਸਰਕਾਰ ਅਤੇ ਸਰਕਾਰ ਦੀ ਚਾਪਲੂਸ ਅਫਸਰਸ਼ਾਹੀ ਨੂੰ ਚਿਤਾਵਨੀ ਦਿੰਦੇ ਹੋਏ ਸਖਸ਼ ਸ਼ਬਦਾਂ ਵਿੱਚ ਕਿਹਾ ਕਿ ਆਪਣੀਆਂ ਹਰਕਤਾਂ ਤੋਂ ਬਾਜ ਆ ਜਾਓ ਨਹੀਂ ਤਾਂ ਇਹ ਚਿੰਗਾਰੀ ਸਮੁੱਚੇ ਪੰਜਾਬ ਵਿੱਚ ਫੈਲ ਜਾਵੇਗੀ ਅਤੇ ਇਨ੍ਹਾਂ ਅਫਸਰਾਂ ਦਾ ਘਰਾਂ ਵਿੱਚੋਂ ਨਿਕਲਣਾ ਬੰਦ ਕਰ ਦਿੱਤਾ ਜਾਵੇਗਾ। ਇਸ ਮੌਕੇ ਤੇ ਪੜ੍ਹੋ ਪੰਜਾਬ ਪ੍ਰਾਜੈਕਟ ਅਤੇ ਚਾਪਲੂਸ ਅਧਿਕਾਰੀਆਂ ਦਾ ਪੁਤਲਾ ਵੀ ਫੂਕਿਆ ਗਿਆ। ਇਸ ਮੌਕੇ ਤੇ ਮੰਗ ਕੀਤੀ ਗਈ ਕਿ ਉਕਤ ਅਧਿਕਾਰੀ ਤੋਂ ਗੈਰ ਜਿੰਮੇਵਾਰਾਨਾ ਕਾਰਵਾਈ ਸਬੰਧੀ ਕਾਰਨ ਸਪਸ਼ਟ ਕੀਤੇ ਜਾਣ। ਪੁੱਤਲਾ ਫੂਕਣ ਵੇਲੇ ਪਹੁੰਚੇ ਪ੍ਰਸ਼ਾਸ਼ਨਿਕ ਅਫਸਰ ਸ੍ਰ. ਜਤਿੰਦਰਪਾਲ ਸਿੰਘ ਐਸ.ਐਚ.ਓ. ਸਿਵਲ ਲਾਈਨ ਵਲੋਂ ਭਰੋਸਾ ਦਿਵਾਇਆ ਕਿ ਮਹਾਰਾਣੀ ਪ੍ਰਨੀਤ ਕੌਰ ਨਾਲ ਸਬੰਧਤ ਮੁੱਦੇ ਤੇ ਮੀਟਿੰਗ ਕਰਵਾਈ ਜਾਵੇਗੀ। ਇਸ ਮੌਕੇ ਹਾਜ਼ਰ ਆਗੂ ਐਲੀਮੈਂਟਰੀ ਟੀਚਰ ਯੂਨੀਅਨ ਤੋਂ ਸਤਵੀਰ ਰੋਣੀ, ਨਿਰਭੈ ਮਾਲੋਵਾਲ, ਬਿਕਰਮਦੀਪ ਭੁੱਲਰ, ਰਣਬੀਰ ਸਿੰਘ, ਕੁਲਦੀਪ ਭੀਖੀ, ਜਗਬੀਰ ਸਿੰਘ, ਭਰਪੂਰ ਸਿੰਗਲਾ, ਸਤਨਾਮ ਸਿੰਘ ਸੋਹੀ, ਸੁਖਮਨਵਿੰਦਰ ਸਿੰਘ, (ਸਾਰੇ ਬਲਾਕ ਪ੍ਰਧਾਨ), ਈ.ਟੀ.ਟੀ. ਅਧਿਆਪਕ ਯੂਨੀਅਨ ਤੋਂ ਅਨੂਪ ਸ਼ਰਮਾ, ਜਸਦੀਪ ਸਿੰਘ, ਐਸ.ਸੀ.ਬੀ.ਸੀ. ਟੀਚਰਜ਼ ਯੂਨੀਅਨ ਤੋਂ ਗੁਰਪ੍ਰੀਤ ਸਿੰਘ ਗੁਰੂ, ਤਰਸੇਮ ਧਬਲਾਨ, ਸਿੱਖਿਆ ਪ੍ਰੋਵਾਇਡਰ ਯੂਨੀਅਨ ਤੋਂ ਗੁਰਪ੍ਰੀਤ ਸਿੰਘ ਗੁਰੀ, ਜੋਗਾ ਸਿੰਘ ਘਨੌਰ, ਈ.ਜੀ.ਐਸ./ਐਸ.ਟੀ.ਆਰ. ਰੋਹਿਤ ਕੋਸ਼ਲ, ਹਰਮੀਤ ਕੌਰ, ਬਲਕਾਰ ਸਿੰਘ ਪਾਤੜਾਂ, ਸੀ.ਪੀ.ਐਫ ਯੂਨੀਅਨ ਤੋਂ ਜਸਵਿੰਦਰ ਸਿੰਘ ਅਤੇ ਗੁਰਮੇਲ ਸਿੰਘ ਵਿਰਕ ਆਦਿ ਹਾਜਰ ਸਨ।

Leave a Reply

Your email address will not be published. Required fields are marked *