ਪਟਿਆਲਾ ਵਿਖੇ 15 ਅਪ੍ਰੈਲ ਨੂੰ ਵਿਸਾਖੀ ਹੈਲਥ ਮੇਲਾ ਲੱਗੇਗਾ- ਡਾ. ਨੀਰਜ ਗੋਇਲ
ਸਿਹਤ ਮੰਤਰੀ ਸ਼੍ਰੀ ਬ੍ਰਹਮ ਮਹਿੰਦਰਾ ਹੋਣਗੇ ਮੁੱਖ ਮਹਿਮਾਨ
-ਵੱਖ-ਵੱਖ ਬਿਮਾਰੀਆਂ ਦੇ ਮਾਹਿਰ ਮਰੀਜ਼ਾ ਦਾ ਕਰਨਗੇ ਚੈਕਅਪ
ਪਟਿਆਲਾ 13 ਅਪ੍ਰੈਲ (ਮਧੂਸਾਰ ਬਿਊਰੋ) ਪਟਿਆਲਾ ਐਲੋਪੈਥਿਕ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਵੱਲੋਂ 15 ਅਪ੍ਰੈਲ ਨੂੰ ਪਟਿਆਲਾ ਦੇ ਅਮਰ ਆਸ਼ਰਮ ਵਿਖੇ ਫ਼ਰੀ ਮੈਡੀਕਲ ਤੇ ਡੈਂਟਲ ਮਲਟੀ ਸਪੈਸ਼ਲਿਟੀ ਕੈਂਪ ਲਗਾਇਆ ਜਾ ਰਿਹਾ ਹੈ, ਜਿਸ ਵਿੱਚ ਸਿਹਤ ਮੰਤਰੀ ਸ਼੍ਰੀ ਬ੍ਰਹਮ ਮਹਿੰਦਰਾ ਬਤੌਰ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨਗੇ। ਇਸ ਬਾਰੇ ਜਾਣਕਾਰੀ ਦਿੰਦਿਆਂ ਸੰਸਥਾ ਦੇ ਪ੍ਰਧਾਨ ਡਾ. ਨੀਰਜ ਗੋਇਲ ਨੇ ਦੱਸਿਆਂ ਕਿ ਇਸ ਕੈਂਪ ਦਾ ਮੁੱਖ ਮਕਸਦ ਡਾਕਟਰ-ਮਰੀਜ਼ ਦੇ ਰਿਸ਼ਤੇ ਨੂੰ ਹੋਰ ਬਿਹਤਰ ਕਰਨਾ ਹੈ। ਉਨ੍ਹਾਂ ਦੱਸਿਆ ਕਿ ਇਸ ਕੈਂਪ ਵਿੱਚ ਵਿਸ਼ੇਸ਼ ਮਹਿਮਾਨ ਵਜੋਂ ਪੰਜਾਬ ਮੈਡੀਕਲ ਕੌਸ਼ਲ ਦੇ ਪ੍ਰਧਾਨ ਡਾ. ਏ.ਐਸ. ਸੇਖੋਂ ਵੀ ਸ਼ਾਮਲ ਹੋਣਗੇ।
ਡਾ. ਨੀਰਜ ਨੇ ਦੱਸਿਆਂ ਕਿ 15 ਅਪ੍ਰੈਲ ਨੂੰ ਸਵੇਰੇ 9 ਤੋਂ 1 ਵਜੇ ਤੱਕ ਲੱਗਣ ਵਾਲੇ ਇਸ ਕੈਂਪ ਵਿੱਚ ਹਰ ਬਿਮਾਰੀ ਦੇ ਮਾਹਿਰ ਡਾਕਟਰ ਆਪਣੀਆਂ ਸੇਵਾਵਾਂ ਦੇਣਗੇ ਅਤੇ ਲੋੜ ਅਨੁਸਾਰ ਮਰੀਜ਼ਾਂ ਨੂੰ ਦਵਾਈਆਂ ਵੀ ਮੁਹੱਈਆ ਕਰਵਾਈ ਜਾਣਗੀਆਂ ਅਤੇ ਅੱਖਾਂ ਦੇ 100 ਦੇ ਕਰੀਬ ਮੁਫ਼ਤ ਅਪਰੇਸ਼ਨ ਵੀ ਮਾਹਿਰ ਡਾਕਟਰਾਂ ਵੱਲੋਂ ਕੀਤੇ ਜਾਣਗੇ। ਇਸ ਦੇ ਨਾਲ ਹੀ ਜੇਕਰ ਮਰੀਜ਼ ਦੇ ਟੈਸਟ ਕਰਵਾਉਣ ਦੀ ਜ਼ਰੂਰਤ ਹੋਈ ਉਹ ਵੀ ਘੱਟ ਰੇਟ ‘ਤੇ ਹੀ ਮਰੀਜ਼ਾਂ ਨੂੰ ਉਪਲਬਧ ਕਰਵਾਏ ਜਾਣਗੇ।
ਉਨ੍ਹਾਂ ਦੱਸਿਆਂ ਕਿ ਇਸ ਕੈਂਪ ਵਿੱਚ ਦਿਲ ਦੇ ਰੋਗਾਂ ਦੇ ਮਾਹਿਰ ਡਾ. ਮਨਮੋਹਨ ਸਿੰਘ, ਬੱਚਿਆਂ ਦੇ ਮਾਹਿਰ ਡਾ. ਐਚ.ਐਸ. ਰੇਖੀ ਅਤੇ ਡਾ. ਰਾਹੁਲ ਬਾਂਸਲ, ਸ਼ੂਗਰ ਥਾਈਰਾਇਡ ਅਤੇ ਹਾਰਮੋਨਜ਼ ਦੇ ਮਾਹਿਰ ਡਾ. ਰੋਹਿਤ ਅਗਰਵਾਲ, ਗੈਸਟ੍ਰੋਐਂਟਰੌਲੋਜੀ ਦੇ ਮਾਹਿਰ ਡਾ. ਸੁਨੀਲ ਆਰਿਆਂ, ਨਿਊਰੋਲੋਜੀ ਦੇ ਮਾਹਿਰ ਡਾ. ਪੁਨੀਤ ਫੁਲ, ਨਿਊਰੋ ਸਰਜਰੀ ਦੇ ਮਾਹਿਰ ਡਾ. ਅਰੁਣ ਭੰਡਾਰੀ, ਪਲਾਸਟਿਕ ਸਰਜਰੀ ਮਾਹਿਰ ਡਾ. ਮਨੀਸ਼ ਸਹਿਗਲ, ਈ.ਐਨ.ਟੀ. ਮਾਹਿਰ ਡਾ. ਹਰਸਿਮਰਨ ਸਿੰਘ, ਅੱਖਾਂ ਦੇ ਮਾਹਿਰ ਡਾ. ਅਤੁਲ ਕੱਕੜ, ਡਾ. ਸੰਜੇ ਭਟਨਾਗਰ, ਡਾ. ਬਲਬੀਰ ਖ਼ਾਨ, ਹੱਡੀਆਂ ਦੇ ਮਾਹਿਰ ਡਾ. ਉਮੇਸ਼ ਮਲਹੋਤਰਾ, ਚਮੜੀ ਰੋਗਾਂ ਦੇ ਮਾਹਿਰ ਡਾ. ਵਿਵੇਕ ਰਾਏ ਸੂਦ, ਗਾਇਨੀ ਮਾਹਿਰ ਡਾ. ਆਈਨਾਂ ਸੂਦ, ਡੀ-ਈਡੀਕਸ਼ਨ ਮਾਹਿਰ ਡਾ. ਅਨਸੁਮਨ ਮਿੱਤਲ, ਸਰਜਰੀ ਮਾਹਿਰ ਡਾ. ਪਵਨਦੀਪ ਡਾਂਗ, ਦੰਦਾਂ ਦੇ ਮਾਹਿਰ ਡਾ. ਪਿੰਕੀ ਵਨਗੂ, ਡਾ. ਅਨਸੁਮਨ ਖਰਬੰਦਾ ਸਮੇਤ ਕਈ ਹੋਰ ਮਾਹਿਰ ਡਾਕਟਰ ਇਸ ਕੈਂਪ ਵਿੱਚ ਆਪਣੀਆਂ ਸੇਵਾਵਾਂ ਪ੍ਰਦਾਨ ਕਰਨਗੇ।
ਡਾ. ਨੀਰਜ ਨੇ ਪਟਿਆਲਾ ਵਾਸੀਆਂ ਨੂੰ ਇਸ ਕੈਂਪ ਦਾ ਵੱਧ ਤੋਂ ਵੱਧ ਲਾਭ ਉਠਾਉਣ ਦੀ ਅਪੀਲ ਕਰਦਿਆਂ ਕਿਹਾ ਕਿ ਇਸ ਕੈਂਪ ਵਿੱਚ ਮਰੀਜ਼ਾਂ ਨੂੰ ਮੁਫ਼ਤ ਸਲਾਹ ਦੇ ਨਾਲ-ਨਾਲ ਦਵਾਈਆਂ ਅਤੇ ਘੱਟ ਰੇਟਾਂ ਉਪਰ ਟੈਸਟ ਦੀ ਸੁਵਿਧਾ ਵੀ ਉਪਲਬਧ ਕਰਵਾਈ ਜਾਵੇਗੀ ਤਾਂ ਜੋ ਮਰੀਜ਼ ਨੂੰ ਇਕੋ ਛੱਤ ਹੇਠ ਸਾਰੀਆਂ ਸਹੂਲਤਾਂ ਮੁਹੱਈਆ ਹੋ ਸਕਣ।

