ਪੰਜਾਬਪਟਿਆਲਾ

ਪੰਜਾਬ ਸਰਕਾਰ 2800 ਸਹਾਇਕ ਲਾਇਨਮੈਂਨਾਂ ਦੀਆਂ ਪੋਸਟਾਂ ਦੀ ਗਿਣਤੀ ਵਧਾ ਕੇ 4500 ਕਰੇ:- ਪਿਰਮਲ ਸਿੰਘ

ਪਟਿਆਲਾ 13 ਅਪ੍ਰੈਲ (ਮਧੂਸਾਰ ਬਿਊਰੋ) ਬੇਰੁਜਗਾਰ ਲਾਇਨਮੈਨ ਯੂਨੀਅਨ (ਪੰਜਾਬ) ਦੀ ਮੀਟਿੰਗ ਸੂਬਾ ਪ੍ਰਧਾਨ ਪਿਰਮਲ ਸਿੰਘ ( ਐਮ ਐਲ.ਏ.ਭਦੌੜ) ਦੀ ਅਗਵਾਈ ਵਿੱਚ ਪਾਵਰ ਕਾਮ ਦੀ ਮੈਨੇਜਮਂੈਟ ਨਾਲ ਮੁੱਖ ਦਫਤਰ ਪਟਿਆਲਾ ਵਿਖੇ ਹੋਈ ।

ਮੀਟਿੰਗ ਵਿੱਚ ਚੱਲ ਰਹੀ 2800 ਸਹਾਇਕ ਲਾਇਨਮੈਨਾ ਦੀਆਂ ਪੋਸਟਾਂ ਦੇ ਵਾਧੇ ਲਈ ਗੱਲਬਾਤ ਕੀਤੀ ਗਈ। ਸੂਬਾ ਪ੍ਰਧਾਨ ਨੇ ਦੱਸਿਆ ਕਿ ਬੇਰੁਜਗਾਰ ਲਾਇਨਮੇਨ ਯੂਨੀਅਨ ਅਤੇ ਪਾਵਰਕਾਮ ਮਨੇਜਮੈਂਟ ਵਿਚਕਾਰ ਪਾਵਰਕਾਮ ਅੰਦਰ 2800 ਸਹਾਇਕ ਲਾਇਨਮੈਨ (ਉਮਰ ਹੱਦ 42 ਸਾਲ)ਨਾਲ ਜਲਦੀ ਭਰਤੀ ਕਰਨ ਦਾ ਸਮਝੌਤਾ ਹੋਇਆ ਸੀ ਅਤੇ ਪਾਵਰਕਾਮ ਵੱਲੋ ਭਰਤੀ ਪ੍ਰਕਿਰਿਆ ਪਿਛਲੇ ਸਾਲ 17 ਅਪ੍ਰੈਲ 2017 ਤੋ ਸ਼ੁਰੂ ਕੀਤੀ ਗਈ ਸੀ। ਜਿਸ ਨੂੰ ਸ਼ੁਰੂ ਕੀਤਿਆਂ ਸਾਲ ਹੋਣ ਵਾਲਾ ਹੈ। ਪਾਵਰਕਾਮ ਦੀ ਮਨੇਜਮਂੈਟ ਵੱਲੋ ਭਰਤੀ ਪਰਿਕਿਰਿਆ ਦਾ ਕੰਮ ਬਹੁਤ ਹੀ ਹੋਲੀ ਸੁਰੂ ਕਰਨ ਦੇ ਕਾਰਨ 3 ਨਵਂੇ ਬੈਚ ਹੋਰ ਸਾਥੀਆਂ ਦੇ ਆ ਗਏ ਹਨ। ਇਸ ਲਈ ਫਾਰਮ ਅਪਲਾਈ ਕੀਤੇ ਸਾਥੀਆਂ ਦੀ ਗਿਣਤੀ ਵੱਧ ਗਈ ਹੈ।ਕਿਉਂਕਿ ਭਰਤੀ ਮੈਰਿਟ ਤੇ ਹੋਣ ਕਾਰਨ ਬਹੁ ਗਿਣਤੀ ਪੁਰਾਣੇ ਸਾਥੀ ਮੈਰਿਟ ਲਿਸਟ ਵਿੱਚੋਂ ਬਾਹਰ ਹੋ ਗਏ ਹਨ। ਜਿਨ੍ਹਾਂ ਨੂੰ 42 ਸਾਲ ਉਮਰ ਹੱਦ ਹੋਣ ਦੇ ਬਾਵਜੂਦ ਵੀ ਆਪਣੀ ਨੌਕਰੀ ਦਾ ਆਖਰੀ ਮੌਕਾ ਆਪਣੇ ਹੱਥਂੋ ਨਿਕਲ ਦਾ ਨਜ਼ਰ ਆ ਰਿਹਾ ਹੈ ਅਤੇ ਉਹਨਾਂ ਨੂੰ ਆਪਣਾ ਭÎਵਿੱਖ ਧੁੰਦਲਾ ਦਿੱਖ ਰਿਹਾ ਹੈ।
ਸੂਬਾ ਪ੍ਰਧਾਨ ਨੇ ਕਿਹਾ ਕਿ ਪੰਜਾਬ ਸਰਕਾਰ ਅਤੇ ਪਾਵ ਦੀ ਮਨੇਜਮੈਂਟ ਦੀ ਸਰਕਾਰ ਪੁਰਾਣੇ ਸਾਥੀਆ ਦੇ ਭਵਿੱਖ ਦੇਖਦੇ ਹੋਏ ਚੱਲ ਰਹੀ 2800 ਸਹਾਇਕ ਲਾਇਨਮੈਨਾ ਦੀਆਂ ਪੌਸਟਾਂ ਦੀ ਗਿਣਤੀ 2800 ਤੋ ਵਧਾ ਕੇ 4500 ਕਰੇ ਤਾਂ ਜੋ ਕਿ ਨਵੇਂ ਅਤੇ ਪੁਰਾਣੇ ਸਾਥੀਆਂ ਨੂੰ ਨੌਕਰੀ ਦਾ ਮੌਕਾ ਮਿਲ ਸਕੇ। ਉਹਨਾਂ ਕਿਹਾ ਕਿ ਮੈਨੂੰ ਪੰਜਾਬ ਵਿਧਾਨ ਸਭਾ ਵਿੱਚ ਪਹੁੰਚਾਉਣ ਵਾਲੇ ਮੇਰੇ ਸਾਥੀ ਬੇਰੁਜਗਾਰ ਲਾਇਨਮੈਨ ਅਤੇ ਹਲਕਾ ਭਦੌੜ ਦੇ ਲੋਕ ਹਨ ਮੈ ਹਮੇਸ਼ਾ ਲੋਕ ਹਿੱਤਾ ਲਈ ਲੜਦਾ ਰਹਾਂਗਾ ਚਾਹੇ ਮੈਨੂੰ ਕੋਈ ਵੀ ਕੁਰਬਾਨੀ ਕਿਉੁ ਨਾ ਦੇਣੀ ਪਵੇ ।
ਅੰਤ ਵਿੱਚ ਸੂਬਾ ਮੀਤ ਪ੍ਰਧਾਨ ਸੋਮਾ ਸਿੰਘ ਭੜੋ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਵਿਧਾਨ ਸਭਾ ਵੋਟਾ ਮੋਕੇ ਘਰ ਘਰ ਨੌਕਰੀ ਦੇਣ ਦਾ ਵਾਅਦਾ ਕੀਤਾ ਸੀ। ਇਸ ਲਈ ਪੌਸਟਾ ਦੀ ਗਿਣਤੀ 4500 ਕੀਤੀ ਜਾਵੇ ਨਹੀ ਤਾਂ ਯੂਨੀਅਨ ਸੰਘਰਸ਼ ਕਰਨ ਲਈ ਮਜਬੂਰ ਹੋਵੇ ਅਤੇ ਸੰਘਰਸ ਦੀ ਅਗਲੀ ਰਣਨੀਤੀ ਉਲੀਕਣ ਲਈ 18 ਅਪ੍ਰੈਲ 2018 ਨੂੰ ਬਾਰਾਦਰੀ ਪਾਰਕ ਪਟਿਆਲਾ ਵਿਖੇ ਸੂਬਾ ਪੱਧਰੀ ਮੀਟਿੰਗ ਕੀਤੀ ਜਾਵੇਗੀ । ਇਸ ਮੋਕੇ ਜਗਤਾਰ ਸਿੰਘ ਮਾਹੀ ਨੰਗਲ ਭੋਲਾ ਸਿੰਘ ਗੱਗੜਪੁਰ ਸੁਰਿੰਦਰ ਧਰਾਗਵਾਲਾ ਜਗਤਾਰ ਹੁਸ਼ਿਆਰਪੁਰ ਜਸਵਿੰਦਰ ਪਿਸੋਰ ਹਰਦੀਪ ਨਾਭਾ ਜਰਨੈਲ ਰੋਪੜ ਜਗਦੀਪ ਮਹਿਰਾਜ ਜਸਵਿੰਦਰ ਪਟਿਆਲਾ ਕੁਲਵਿੰਦਰ ਬਡਰੁੱਖਾਂ ਆਦਿ ਹਾਜਰ ਸਨ।

Leave a Reply

Your email address will not be published. Required fields are marked *