ਪਟਿਆਲਾ

ਪਟਿਆਲਾ ਦਿਹਾਤੀ ਹਲਕੇ ਦੇ ਵਿਕਾਸ ਪੱਖੋਂ ਤੋੜੇ ਸਾਰੇ ਰਿਕਾਰਡ: ਮੋਹਿਤ ਮਹਿੰਦਰਾ

ਪਟਿਆਲਾ ਦਿਹਾਤੀ ਤੋਂ ਉਮੀਦਵਾਰ ਐਲਾਨੇ ਜਾਣ ਤੋਂ ਬਾਅਦ ਮੋਹਿਤ ਮਹਿੰਦਰਾ ਨੇ ਗੁਰਦੁਆਰਾ ਈਸ਼ਰਸਰ ਸਾਹਿਬ ਤੇ ਪ੍ਰਾਚੀਨ ਮੰਦਰ ਸ਼੍ਰੀ ਗੌਰੀ-ਸ਼ੰਕਰ ਚ ਟੇਕਿਆ ਮੱਥਾ

ਪਟਿਆਲਾ, 20 ਜਨਵਰੀ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ): ਪਟਿਆਲਾ ਦਿਹਾਤੀ ਵਿਧਾਨ ਸਭਾ ਹਲਕੇ ਨੇ ਬੀਤੇ ਪੰਜ ਸਾਲਾਂ ਦੌਰਾਨ ਵਿਕਾਸ ਪੱਖੋਂ ਸਾਰੇ ਰਿਕਾਰਡ ਤੋੜ ਦਿੱਤੇ ਹਨ। ਇਸ ਲੜੀ ਹੇਠ, ਪਟਿਆਲਾ ਦਿਹਾਤੀ ਵਿਧਾਨ ਸਭਾ ਹਲਕੇ ਤੋਂ 1000 ਕਰੋੜ ਰੁਪਏ ਤੋਂ ਵੱਧ ਦੇ ਵੱਖ ਵੱਖ ਵਿਕਾਸ ਕਾਰਜ ਜਾਂ ਤਾਂ ਪੂਰੇ ਹੋ ਚੁੱਕੇ ਹਨ ਜਾਂ ਫਿਰ ਪੂਰੇ ਹੋਣ ਦੀ ਪ੍ਰਕਿਰਿਆ ਹੇਠ ਹਨ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਅੱਜ ਮੋਹਿਤ ਮਹਿੰਦਰਾ ਨੇ ਪਿੰਡ ਆਲੀਵਾਲ ਸਥਿਤ ਸ੍ਰੀ ਗੁਰਦੁਆਰਾ ਈਸ਼ਰਸਰ ਤੇ ਤ੍ਰਿਪੁਰੀ ਸਥਿਤ ਪ੍ਰਾਚੀਨ ਮੰਦਰ ਸ਼੍ਰੀ ਗੌਰੀ-ਸ਼ੰਕਰ ਵਿਖੇ ਮੱਥਾ ਟੇਕਣ ਤੋਂ ਬਾਅਦ ਕੀਤਾ।

ਇਹ ਮੋਹਿਤ ਮਹਿੰਦਰਾ ਦਾ ਕਾਂਗਰਸ ਪਾਰਟੀ ਵੱਲੋਂ ਪਟਿਆਲਾ ਦਿਹਾਤੀ ਤੋਂ ਉਮੀਦਵਾਰ ਐਲਾਨੇ ਜਾਣ ਤੋਂ ਬਾਅਦ ਪਹਿਲਾ ਦੌਰਾ ਸੀ। ਇਸ ਦੌਰਾਨ ਮੋਹਿਤ ਨੇ ਕਿਹਾ ਕਿ ਹਲਕੇ ਦੇ ਵਿਕਾਸ ਨੇ ਸਾਰੇ ਰਿਕਾਰਡ ਤੋੜ ਦਿੱਤੇ ਹਨ, ਭਾਵੇਂ ਉਹ ਸੜਕਾਂ ਦੇ ਨਿਰਮਾਣ ਲਈ ਹੋਵੇ ਜਾਂ ਫਿਰ ਸ਼ਹਿਰ ਤੇ ਪਿੰਡਾਂ ਚ ਸਾਫ ਸੁਥਰਾ ਪਾਣੀ ਦੇਣ, ਛੋਟੀ ਤੇ ਵੱਡੀ ਨਦੀ ਦਾ ਵਿਕਾਸ, ਡੇਅਰੀਆਂ ਸ਼ਿਫਟ ਕਰਨਾ, ਸਪੋਰਟਸ ਯੂਨੀਵਰਸਿਟੀ ਖੋਲ੍ਹਣਾ ਤ੍ਰਿਪੁਰੀ ਮਾਰਕੀਟ ਦਾ ਵਿਕਾਸ ਆਦਿ ਹੋਵੇ।

Leave a Reply

Your email address will not be published. Required fields are marked *