ਪੰਜਾਬਪਟਿਆਲਾ

ਪੰਜਾਬ ਅਤੇ ਹਰਿਆਣਾ ਪੁਲਿਸ ਵੱਲੋਂ ਅਪਰਾਧੀਆਂ ਨਾਲ ਨਜਿੱਠਣ ਲਈ ਸਾਂਝੀ ਰਣਨੀਤੀ ਤਿਆਰ

ਇੰਟਰ ਸਟੇਟ ਕੋਆਰਡੀਨੇਸ਼ਨ ਮੀਟਿੰਗ ਦੌਰਾਨ ਲਿਆ ਇਹ ਫ਼ੈਸਲਾ
ਪਟਿਆਲਾ, 18 ਅਪ੍ਰੈਲ (ਮਧੂਸਾਰ ਬਿਊਰੋ) ਡਾ. ਐਸ. ਭੂਪਤੀ ਸੀਨੀਅਰ ਕਪਤਾਨ ਪੁਲਿਸ ਪਟਿਆਲਾ ਨੇ ਪ੍ਰੈਸ ਨੋਟ ਰਾਹੀਂ ਦੱਸਿਆ ਕਿ ਡਾਇਰੈਕਟਰ ਜਨਰਲ ਆਫ਼ ਪੁਲਿਸ ਪੰਜਾਬ ਚੰਡੀਗੜ੍ਹ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅੱਜ ਕਾਨਫ਼ਰੰਸ ਹਾਲ ਪੁਲਿਸ ਲਾਇਨ ਪਟਿਆਲਾ ਵਿਖੇ ਉਹਨਾਂ ਦੀ ਪ੍ਰਧਾਨਗੀ ਹੇਠ ਇੰਟਰ ਸਟੇਟ ਕੋਆਰਡੀਨੇਸ਼ਨ ਮੀਟਿੰਗ ਕੀਤੀ ਗਈ।

ਮੀਟਿੰਗ ਵਿੱਚ ਜ਼ਿਲ੍ਹਾ ਪਟਿਆਲਾ ਦੇ ਸ੍ਰੀ ਹਰਵਿੰਦਰ ਸਿੰਘ ਵਿਰਕ ਕਪਤਾਨ ਪੁਲਿਸ ਇੰਨਵੈ; ਪਟਿਆਲਾ, ਸ੍ਰੀ ਅਮਰਜੀਤ ਸਿੰਘ ਘੁੰਮਣ ਐਸ.ਪੀ. ਸਕਿÀਿਰਟੀ ਅਤੇ ਟ੍ਰੈਫਿਕ, ਸ੍ਰੀ ਕੇਸਰ ਸਿੰਘ ਐਸ.ਪੀ. ਸਿਟੀ ਪਟਿਆਲਾ, ਸ੍ਰੀ ਸੁਖਮਿੰਦਰ ਸਿੰਘ ਚੌਹਾਨ ਡੀ.ਐਸ.ਪੀ. ਇੰਨਵੈ: ਪਟਿਆਲਾ ਤੋਂ ਇਲਾਵਾ ਡੀ.ਐਸ.ਪੀ. ਪਾਤੜਾਂ, ਸਮਾਣਾ, ਘਨੌਰ, ਦਿਹਾਤੀ ਪਟਿਆਲਾ, ਇੰਚਾਰਜ ਸੀ.ਆਈ.ਏ. ਸਟਾਫ ਪਟਿਆਲਾ, ਪਟਿਆਲਾ-2, ਸਮਾਣਾ, ਐਸ.ਐਚ.ਓ ਪਾਤੜਾਂ, ਸਮਾਣਾ, ਸ਼ੁਤਰਾਣਾ, ਜੁਲਕਾਂ, ਸਨੌਰ, ਸਦਰ ਪਟਿਆਲਾ, ਸ਼ੰਭੂ, ਘੱਗਾ, ਇੰਚਾਰਜ ਚੌਂਕੀ ਠਰੂਆ, ਭੁਨਰਹੇੜੀ, ਬਾਦਸ਼ਾਹਪੁਰ, ਰੋਹੜ ਜਗੀਰ, ਨਵਾਂ ਗਾਂÀ, ਗਾਜੇਵਾਸ, ਬਲਬੇੜਾ ਅਤੇ ਹਰਿਆਣਾ ਸਟੇਟ ਵੱਲੋਂ ਸ੍ਰੀ ਅਭਿਸ਼ੇਕ ਜੋਰਵਾਲ ਆਈ.ਪੀ.ਐਸ. ਐਸ.ਪੀ. ਅੰਬਾਲਾ, ਸ੍ਰੀ ਕੁਲਵੰਤ ਸਿੰਘ ਡੀ.ਐਸ.ਪੀ. ਜੀਂਦ, ਸ੍ਰੀ ਸੁਲਤਾਨ ਸਿੰਘ ਡੀ.ਐਸ.ਪੀ. ਕੈਥਲ, ਇੰਚਾਰਜ ਸੀ.ਆਈ.ਏ. ਕੁਰੂਕਸ਼ੇਤਰ, ਕੈਥਲ, ਨਰਵਾਣਾ, ਅੰਬਾਲਾ-1 ਅਤੇ ਅੰਬਾਲਾ ਨੇ ਭਾਗ ਲਿਆ।
ਡਾ. ਐਸ. ਭੂਪਤੀ ਨੇ ਦੱਸਿਆ ਕਿ ਮੀਟਿੰਗ ਦੌਰਾਨ ਲੋੜੀਂਦੇ ਗੈਂਗਸਟਰ, ਭਗੌੜੇ ਵਿਅਕਤੀਆਂ, ਪੈਰੋਲ ਜੰਪਰਾਂ, ਨਸ਼ੀਲੇ ਪਦਾਰਥਾਂ ਅਤੇ ਸ਼ਰਾਬ ਦੀ ਤਸਕਰੀ ਕਰਨ ਵਾਲੇ ਸਮਗਲਰਾਂ ਦੀਆਂ ਲਿਸਟਾਂ ਦਾ ਅਦਾਨ-ਪ੍ਰਦਾਨ ਕੀਤਾ ਗਿਆ ਅਤੇ ਅਜਿਹੇ ਅਪਰਾਧੀਆਂ ਨੂੰ ਸਾਂਝੇ ਯਤਨਾਂ ਨਾਲ ਕਾਬੂ ਕਰਨ ਦਾ ਫੈਸਲਾ ਲਿਆ ਗਿਆ। ਅਪਰਾਧਕ ਗਤੀਵਿਧੀਆਂ ਵਿੱਚ ਸ਼ਾਮਲ ਵਿਅਕਤੀਆਂ ਨਾਲ ਨਜਿੱਠਣ ਲਈ ਇੱਕ ਵਿਸ਼ੇਸ਼ ਸਾਂਝੀ ਰਣਨੀਤੀ ਤਿਆਰ ਕੀਤੀ ਗਈ। ਬਾਰਡਰ ਏਰੀਆ ਨਾਲ ਲੱਗਦੇ ਥਾਣੇ ਦੇ ਏਰੀਆ ਦੀਆਂ ਲਿੰਕ ਸੜਕਾਂ ਅਤੇ ਘੱਗਰ ਦੇ ਪੁਲਾਂ ਦਾ ਨਕਸ਼ਾ ਤਿਆਰ ਕਰਨ, ਵੱਟਸ ਐਪ ਗਰੁੱਪ ਬਣਾਉਣ ਅਤੇ ਹਰੇਕ ਸੂਚਨਾਂ ਸ਼ੇਅਰ ਕਰਨ ਦਾ ਫੈਸਲਾ ਲਿਆ ਗਿਆ। ਇਸ ਤੋਂ ਇਲਾਵਾ ਵੱਖ-ਵੱਖ ਗੈਂਗਸਟਰਾਂ ਦੀਆਂ ਤਾਰੀਕਾ ਵਾਰਦਾਤਾਂ ਬਾਰੇ ਵੀ ਡੀਟੇਲ ਵਿੱਚ ਡਿਸਕਸ ਕੀਤੀ ਗਈ। ਅੰਤਰ-ਰਾਜੀ ਨਾਕਿਆਂ ਦੀ ਸਥਾਪਨਾ ਬਾਰੇ ਰੀਵਿਓ ਕੀਤਾ ਗਿਆ। ਇਸ ਮੀਟਿੰਗ ਵਿੱਚ ਇਹ ਵੀ ਵਿਚਾਰ ਵਟਾਂਦਰਾ ਕੀਤਾ ਗਿਆ ਕਿ ਅਪਰਾਧ ਦੇ ਵਾਪਰਨ ਸਬੰਧੀ ਜਾਣਕਾਰੀ ਨੂੰ ਤੁਰੰਤ ਬਾਰਡਰ ਰਾਜ ਦੇ ਨਾਲ ਲੱਗਦੇ ਥਾਣਿਆਂ/ਚੌਂਕੀਆਂ ਨਾਲ ਸਾਂਝਾ ਕੀਤਾ ਜਾਵੇ ਤਾਂ ਜੋ ਅਪਰਾਧੀਆਂ ਨੂੰ ਸਾਂਝੇ ਯਤਨਾਂ ਨਾਲ ਜਲਦੀ ਕਾਬੂ ਕੀਤਾ ਜਾ ਸਕੇ। ਮੀਟਿੰਗ ਸਾਰੇ ਪੁਲਿਸ ਅਫਸਰਾਂ ਅਤੇ ਕਰਮਚਾਰੀਆਂ ਵੱਲੋਂ ਇੱਕ ਦੂਜੇ ਦੇ ਸਹਿਯੋਗ ਦੀ ਸ਼ਲਾਘਾ ਕੀਤੀ ਗਈ ਅਤੇ ਅੱਗੇ ਲਈ ਵੀ ਇੱਕ ਦੂਜੇ ਨਾਲ ਵਧੀਆ ਸਹਿਯੋਗ ਬਣਾਈ ਰੱਖਣ ਦਾ ਵਿਸ਼ਵਾਸ ਦਿਵਾਇਆ ਗਿਆ।

Leave a Reply

Your email address will not be published. Required fields are marked *