ਪੰਜਾਬ

ਪੰਜਾਬ ਨੇ ਉਜਵਲਾ ਦਿਵਸ ਮੌਕੇ ਸੂਬੇ ਦੀਆਂ 705 ਵੱਖ-ਵੱਖ ਥਾਵਾਂ ‘ਤੇ ਵੰਡੇ 60 ਹਜ਼ਾਰ ਗੈਸ ਕੁਨੈਕਸ਼ਨ

ਚੰਡੀਗੜ੍ਹ, 20 ਅਪ੍ਰੈਲ (ਮਧੂਸਾਰ ਬਿਊਰੋ) ਪੰਜਾਬ ਸਰਕਾਰ ਨੇ ਪੇਂਡੂ ਖੇਤਰਾਂ ਵਿੱਚ ਐਲ.ਪੀ.ਜੀ(ਗÎੈਸ) ਦੀ ਸੁਰੱਖਿਅਤ ਅਤੇ ਸੁਚੱਜੀ ਵਰਤੋਂ ਦੇ ਮੱਦੇ-ਨਜ਼ਰ ਅੱਜ ਉਜਵਲਾ ਦਿਵਸ ਮੌਕੇ ਸੂਬੇ ਦੀਆਂ 705 ਵੱਖ-ਵੱਖ ਥਾਵਾਂ ‘ਤੇ ਪ੍ਰਧਾਨ ਮੰਤਰੀ ਉਜਵਲਾ ਯੋਜਨਾ (ਪੀ.ਐਮ.ਯੂ.ਵਾਈ.) ਤਹਿਤ 60,000 ਗੈਸ ਕੁਨੈਕਸ਼ਨ ਵੰਡੇ।

ਇਹ ਉਜਵਲਾ ਦਿਵਸ, ਗ੍ਰਾਮ ਸਵਰਾਜ ਅਭਿਆਨ ਤਹਿਤ ਸੂਬੇ ਦੇ 1260 ਪਿੰਡਾਂ ਵਿੱਚ ਐਲ.ਪੀ.ਜੀ ਪੰਚਾਇਤਾਂ ਨੂੰ ਇਕੱਤਰ ਕਰਕੇ ਖੁਰਾਕ ਸਿਵਲ ਸਪਲਾਈ ਅਤੇ ਖ਼ਪਤਕਾਰ ਮਾਮਲਿਆਂ ਬਾਰੇ ਵਿਭਾਗ ਦੇ ਸਹਿਯੋਗ ਨਾਲ ਮਨਾਇਆ ਗਿਆ। ਜਾਣਕਾਰੀ ਦਿੰਦਿਆਂ ਖੁਰਾਕ ਸਿਵਲ ਸਪਲਾਈ ਵਿਭਾਗ ਦੇ ਬੁਲਾਰੇ ਨੇ ਦੱਸਿਆ ਕਿ ਇਹ ਉਜਵਲਾ ਦਿਵਸ ਪੇਂਡੂ ਖੇਤਰਾਂ ਵਿੱਚ ਗੈਸ ਦੀ ਸੁਰੱਖਿਅਤ ਅਤੇ ਸੁਚੱਜੀ ਵਰਤੋਂ ਸਬੰਧੀ ਜਾਗਰੁਕਤਾ ਦੇ ਮੰਤਵ ਦਾ ਮਨਾਇਆ ਗਿਆ ।
ਉਨ•ਾਂ ਇਹ ਵੀ ਦੱਸਿਆ ਕਿ ਗੈਸ ਕੁਨੈਕਸ਼ਨ ਐਲਪੀਜੀ ਪੰਚਾਇਤਾਂ ਦੇ ਯੋਗ ਲਾਭਪਾਤਰੀਆਂ ਨੂੰ ਹੀ ਵੰਡੇ ਗਏ ਹਨ।
ਬੁਲਾਰੇ ਨੇ ਅੱਗੇ ਦੱਸਿਆ ਕਿ ਐਲ.ਪੀ.ਜੀ ਪੰਚਾਇਤਾਂ ਖਪਤਕਾਰਾਂ ਦੇ ਆਪਸੀ ਤਾਲਮੇਲ ਦੀ ਸਾਂਝੀ ਥਾਂ ਹੁੰਦੇ ਹਨ ਜਿੱਥੇ ਇਕ ਦੂਜੇ ਤੋਂ ਸਿੱਖਦੇ ਵੀ ਹਨੇ ਤਜਰਬੇ ਵੀ ਸਾਂਝੇ ਕਰਦੇ ਹਨ। ਉਨ•ਾਂ ਜਾਣਕਾਰੀ ਦਿੰਦਿਆਂ ਦੱਸਿਆ ਐਲ.ਪੀ.ਜੀ ਪੰਚਾਇਤਾਂ ਵਿੱਚ ਔਰਤਾਂ ਨੂੰ ਸ਼ਾਮਿਲ ਕੀਤਾ ਜਾਵੇਗਾ ਤਾਂ ਜੋ ਗੈਸ(ਐਲਪੀਜੀ) ਨੂੰ ਸੁਰੱਖਿਅਤ ਤੇ ਸਹੀ ਢੰਗ ਨਾਲ ਵਰਤਣ ਦੀ ਜਾਚ ਸਭ ਨੂੰ ਆਵੇ ਅਤੇ ਇਸ ਦੀ ਵਰਤੋਂ ਨਾਲ ਸਿਹਤ,ਵਾਤਾਵਰਣ ਅਤੇ ਮਹਿਲਾ ਸਸ਼ਤੀਕਰਨ ਦਾ ਸੁਨੇਹਾ ਵੀ ਘਰ-ਘਰ ਪਹੁੰਚ ਜਾਵੇ। ਉਨ•ਾਂ ਕਿਹਾ ਕਿ ਪੀ.ਐਮ.ਯੂ.ਵਾਈ. (ਪ੍ਰਧਾਨ ਮੰਤਰੀ ਉਜਵਲਾ ਯੋਜਨਾ)ਤਹਿਤ ਐਲਪੀਜੀ ਪੰਚਾਇਤਾਂ ਦੇ ਤਜਰਬੇਕਾਰ ਮੈਂਬਰ ਹੋਰਾਂ ਔਰਤਾਂ ਲਈ ਇਸ ਸਾਫ ਤੇ ਸੁਰੱਖਿਅਤ ਬਾਲਣ ਨੂੰ ਅਪਨਾਉਣ ਲਈ ਪ੍ਰੇਰਨਾ ਸ੍ਰੋਤ ਬਨਣਗੇ।
ਬੁਲਾਰੇ ਹੋਰ ਦੱਸਿਆ ਕਿ ਪ੍ਰਧਾਨ ਮੰਤਰੀ ਆਵਾਸ ਯੋਜਨਾ,ਐਸ.ਸੀ/ਐਸ.ਟੀ ਅਤੇ ਏਏਵਾਈ ਕਾਰਡ ਧਾਰਕ ਵੀ ਇਸ ਸਕੀਮ ਦਾ ਲਾਹਾ ਲੈ ਸਕਦੇ ਹਨ।

Leave a Reply

Your email address will not be published. Required fields are marked *