ਯਾਦਗਾਰੀ ਹੋ ਨਿਬੜਿਆ ਜਿਲ੍ਹਾ ਪੱਧਰੀ 10ਵਾਂ ਮਾਣ ਧੀਆਂ ਤੇ ਐਵਾਰਡ ਸਮਾਰੋਹ
ਨਵਜੋਤ ਨੂੰ ‘ਮਾਣ ਪੰਜਾਬ’ ਦਾ ਐਵਾਰਡ ਤੇ 400 ਧੀਆਂ ਨੂੰ ਮਿਲਿਆ ਵਿਸ਼ੇਸ਼ ਸਨਮਾਨ
ਅੰਮ੍ਰਿਤਸਰ 21 ਅਪ੍ਰੈਲ (ਸੁਖਬੀਰ ਸਿੰਘ/ਮਧੂਸਾਰ ਬਿਊਰੋ) ਭਰੂਣ ਹੱਤਿਆ ਵਰਗੀ ਸਮਾਜਿਕ ਕੁਰੀਤੀ ਖਿਲਾਫ ਤੇ ਔਰਤਾਂ ਦੇ ਹੱਕਾਂ ਅਧਿਕਾਰਾਂ ਨੂੰ ਹਕੀਕੀ ਰੂਪ ਦੇਣ ਦੇ ਅਮਲੀ ਜਾਮੇ ਦੀ ਬਾਤ ਪਾਉਣ ਵਾਲੀ ਪ੍ਰਸਿੱਧ ਸਮਾਜ ਸੇਵੀ ਸੰਸਥਾ ”ਮਾਣ ਧੀਆਂ ਤੇ” ਸਮਾਜ ਭਲਾਈ ਸੁਸਾਇਟੀ ਵਲੋਂ ਅੱਜ 10ਵਾਂ ਮਾਣ ਧੀਆਂ ਤੇ ਅਵਾਰਡ ਸਮਾਰੋਹ ਯਾਦਗਾਰੀ ਪੈੜਾਂ ਛੱਡਦਾ ਸਮਾਪਤ ਹੋਇਆ।
ਸੰਸਥਾ ਦੇ ਮੁੱਖ ਪ੍ਰਧਾਨ ਅਤੇ ਪ੍ਰਸਿੱਧ ਸਮਾਜ ਸੇਵਕ ਗੁਰਿੰਦਰ ਸਿੰਘ ਮੱਟੂ ਅਤੇ ਕੌਂਸਲਰ ਵਿਰਾਟ ਦੇਵਗਨ ਦੇ ਬੇਮਿਸਾਲ ਪ੍ਰਬੰਧਾਂ ਹੇਠ ਸਤਕਾਰ ਪੈਲੇਸ ਵਿਖੇ ਬੇਟੀ ਬਚਾਓ, ਬੇਟੀ ਪੜਾਓ ਮੁਹਿੰਮ ਤਹਿਤ ਕਰਵਾਏ ਗਏ ਇਸ ਸਮਾਰੋਹ ਦੀ ਸ਼ੁਰੂਆਤ ਏਡੀਸੀਪੀ ਗੌਤਮ ਤੁਰਾ, ਡਾ: ਸੁਖਜਿੰਦਰ ਸਿੰਘ ਗੁਰਾਇਆ (ਢਿੱਲੋਂ ਸਕੈਨਿੰਗ ਸੈਂਟਰ), ਕੌਂਸਲਰ ਵਿਰਾਟ ਦੇਵਗਨ, ਪੰਜਾਬੀ ਗਲੋਬਲ ਫਾਊਡੇਸ਼ਨ ਦੇ ਪੰਜਾਬ ਪ੍ਰਧਾਨ ਹਰਿੰਦਰ ਸਿੰਘ ਸਚਦੇਵਾ, ਸਮਾਜ ਸੇਵਕ ਵਰਿੰਦਰ ਚਾਵਲਾ, ਕੌਂਸਲਰ ਸਵਿੰਦਰ ਸਿੰਘ ਸੱਤ ਵਲੋ ਸਾਂਝੇ ਤੋਰ ਤੇ ਸ਼ਮਾ ਰੌਸ਼ਨ ਕਰਕੇ ਕੀਤੀ ਗਈ। ਇਸ ਦੋਰਾਨ ਅੰਤਰਾਸ਼ਟਰੀ ਪਹਿਲਵਾਨ ਨਵਜੋਤ ਕੋਰ ਨੂੰ ਮਾਣ ਪੰਜਾਬ ਦਾ ਅਵਾਰਡ ਨਾਲ ਸਨਮਾਨਿਤ ਕੀਤਾ ਅਤੇ ਅੰਤਰਾਸ਼ਟਰੀ ਖਿਡਾਰਣ ਰੂਬੀ ਮਲਹੋਤਰਾ, ਅਦਾਕਾਰ ਦੀਪਾਲੀ, ਸਮਾਜ ਸੇਵਿਕਾ ਗੁਰਜੀਤ ਕੋਰ, ਜੀਐਨਡੀਯੂ ਦੀ ਸਾਇਕਲੋਜਿਸਟ ਪ੍ਰੋਫ: ਡਾ: ਰੂਪਨ ਢਿੱਲੋਂ, ਨੰਨ੍ਹੀ ਕਲਾਕਾਰ ਸਾਇਸ਼ਾ, ਕੌਮੀ ਖਿਡਾਰਣ ਐਨਮ ਸੰਧੂ ਤੋਂ ਇਲਾਵਾ 40 ਦੇ ਕਰੀਬ ਵੱਖ ਵੱਖ ਖੇਤਰਾਂ ਨਾਲ ਸਬੰਧਤ ਸਕੂਲਾਂ ਦੀਆਂ 400 ਹੋਣਹਾਰ ਧੀਆਂ ਨੂੰ ਵਿਸ਼ੇਸ਼ ਤੋਰ ਤੇ ਸਨਮਾਨਿਤ ਕੀਤਾ ਗਿਆ। ਇਸ ਮੋਕੇ ਸਨਮਾਨਤ ਕਰਨ ਦੀ ਰਸਮ ਅਦਾ ਕਰਨ ਉਪਰੰਤ ਏਡੀਸੀਪੀ ਗੌਤਮ ਤੁਰਾ ਨੇ ਸੰਸਥਾ ਨੂੰ ਪਿੱਠ ਥਾਪੜਾ ਦਿੰਦਿਆਂ ਸੰਸਥਾ ਦੇ ਪ੍ਰੋਗਰਾਮ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਜਿਹੇ ਪ੍ਰੋਗਰਾਮ ਹਰ ਜਿਲੇ ਵਿਚ ਹੋਣੇ ਚਾਹੀਦੇ ਹਨ ਜਿਸ ਨਾਲ ਧੀਆਂ ਨੂੰ ਮਾਣ ਸਨਮਾਨ ਮਿਲਣਾ ਚਾਹੀਦਾ ਹੈ। ਉਨ੍ਹਾਂ ਕਿਹਾ ਬੱਚਿਆਂ ਅਤੇ ਮਾਪਿਆਂ ਦੇ ਵਿਚਕਾਰ ਵਿਚਾਰਾਂ ਦੀ ਸਾਂਝ ਹੋਣਾ ਬਹੁਤ ਜ਼ਰੂਰੀ ਹੈ। ਜਿਸ ਨਾਲ ਦੋਨਾਂ ਧਿਰਾਂ ਵਿਚ ਬੇਹਤਰ ਤਾਲਮੇਲ ਬਣਦਾ ਹੈ ਜੋ ਬੱਚਿਆਂ ਦੇ ਸੁਨਿਹਰੀ ਭਵਿੱਖ ਲਈ ਲਾਹੇਵੰਦ ਸਾਬਤ ਹੁੰਦਾ ਹੈ। ਇਸ ਮੋਕੇ ਸਰਕਾਰੀ ਸੀਨੀ: ਸੈਕੰ: ਸਕੂਲ ਛੇਹਰਟਾ, ਵਿਕਾਸ ਪਬਲਿਕ ਸਕੂਲ ਮਜੀਠਾ ਰੋਡ ਅਤੇ ਸੰਤ ਬਾਬਾ ਮਾਹੀ ਸਿੰਘ ਪਬਲਿਕ ਸਕੂਲ ਤੋਲਾਨੰਗਲ ਦੀਆਂ ਵਿਦਿਆਰਥਣਾਂ ਵਲੋਂ ਸਮਾਜਿਕ ਕੁਰੀਤੀਆਂ ਖਿਲਾਫ ਪੇਸ਼ ਕੀਤੀਆਂ ਪੇਸ਼ਕਾਰੀਆਂ ਯਾਦਗਾਰੀ ਹੋ ਨਿਬੜੀਆਂ। ਮੰਚ ਦਾ ਸੰਚਾਲਨ ਚਾਚਾ ਗੁਰਮੀਤ ਸਿੰਘ ਸੰਧੂ ਵਲੋਂ ਬਾਖੂਬੀ ਨਿਭਾਇਆ ਗਿਆ।
ਇਸ ਮੋਕੇ ਹੌਲੀ ਸਿਟੀ ਵੂਮੈਨ ਵੈਲਫੇਅਰ ਸੁਸਾਇਟੀ ਦੀ ਚੇਅਰਪਰਸਨ ਹਰਪਵਨਪ੍ਰੀਤ ਕੋਰ ਸੰਧੂ, ਮੈਡਮ ਵੰਦਨਾ ਸੰਧੂ, ਮੈਡਮ ਬਿਊਟੀ ਸਿੰਘ, ਲਖਵਿੰਦਰ ਕੋਰ, ਰਜਨੀ ਸ਼ਰਮਾ, ਮੈਡਮ ਗੁਲਸ਼ਨ ਕੋਰ, ਕੁਲਵੰਤ ਸਿੰਘ ਹੰਸ, ਨਰਿੰਦਰ ਸਿੰਘ ਰੇਲਵੇ, ਪ੍ਰਿੰ: ਗੁਰਬਾਜ ਸਿੰਘ ਤੋਲਾਨੰਗਲ, ਅਮਨਦੀਪ ਕੋਰ, ਪੂਜਾ ਸ਼ਰਮਾ, ਵਿਸ਼ਾਲੀ ਥਾਪਾ, ਦਮਨਪ੍ਰੀਤ ਕੋਰ, ਅਰਸ਼ਪ੍ਰੀਤ ਕੋਰ, ਕੋਮਲ ਕਾਲੀਆ, ਐਮਡੀ ਅਲਬਟਾ ਅਕੈਡਮੀ ਗੁਰਵਿੰਦਰ ਸਿੰਘ, ਏਕਤਾ, ਲਵਪ੍ਰੀਤ ਕੋਰ, ਰਿਸ਼ੂ, ਐਨਮ ਸੰਧੂ, ਮਾਨਸੀ ਖੰਨਾ, ਕਰਮਜੀਤ ਕੋਰ, ਗੁਰਨਾਮ ਕੋਰ, ਲਖਬੀਰ ਸਿੰਘ, ਜੀਐਸ ਸੰਧੂ, ਅਮਨਦੀਪ ਸਿੰਘ ਉਚੇਚੇ ਤੋਰ ਤੇ ਹਾਜਰ ਸਨ।

