ਪਟਿਆਲਾ

ਕਣਕ ਦੀਆਂ ਪੱਕੀਆਂ ਫਸਲਾਂ ਨੂੰ ਲੱਗੀ ਅੱਗ, ਮਨੂੰ ਵੱਲੋਂ ਮੁਆਵਜ਼ੇ ਦੀ ਮੰਗ

ਪਟਿਆਲਾ 21 ਅਪ੍ਰੈਲ (ਮਧੂਸਾਰ ਬਿਊਰੋ) ਕਿਸਾਨਾਂ ਦੇ ਖੇਤਾਂ ਵਿੱਚ ਪੱਕ ਚੁਕੀਆਂ ਫਸਲਾਂ ਨੂੰ ਇਕ ਛੋਟੀ ਜਿਹੀ ਚਿੰਗਾਰੀ ਕਾਰਨ ਲੱਗੀ ਭਿਆਨਕ ਅੱਗ ਨਾਲ ਕਰੋੜਾਂ ਰੁਪਏ ਦਾ ਨੁਕਸਾਨ ਹੋ ਰਿਹਾ ਹੈ।

ਇੱਕ-ਇੱਕ ਕਿਸਾਨ ‘ਤੇ ਲੱਖਾਂ ਰੁਪਏ ਦਾ ਬੋਝ ਪੈ ਰਿਹਾ ਹੈ, ਜਿਸ ਨੂੰ ਦੇਖਦੇ ਹੋਏ ਆਮ ਆਦਮੀ ਪਾਰਟੀ ਪੰਜਾਬ ਦੇ ਜਨਰਲ ਸਕੱਤਰ ਜਰਨੈਲ ਸਿੰਘ ਮਨੂੰ ਨੇ ਸਰਕਾਰ ਕੋਲੋਂ ਮੰਗ ਕੀਤੀ ਹੈ ਕਿ ਕਿਸਾਨਾਂ ਨੂੰ ਅੱਗ ਨਾਲ ਹੋਏ ਨੁਕਸਾਨ ਦਾ ਮੁਆਵਜਾ ਤੁਰੰਤ ਦਿੱਤਾ ਜਾਵੇ। ਬੀਤੇ ਦਿਨੀ ਪਟਿਆਲਾ ਦੇ ਪਿੰਡ ਸਦਰਪੁਰ ਨਿਵਾਸੀ ਮੱਘਰ ਸਿੰਘ ਪੁੱਤਰ ਗੁਰਮੇਲ ਸਿੰਘ ਦੀ 30 ਬੀਘੇ ਪੈਲੀ ਜੋ ਕਿ ਉਸ ਨੇ ਪਿੰਡ ਗੱਜੂਮਾਜਰਾ ਦੇ ਭੁਪਿੰਦਰ ਸਿੰਘ ਤੋਂ ਠੇਕੇ ‘ਤੇ ਲਈ ਸੀ, ਨੂੰ ਬਿਜਲੀ ਦੀਆਂ ਤਾਰਾਂ ਤੋਂ ਸਪਾਰਕ ਡਿੱਗਣ ਨਾਲ ਲੱਗੀ ਅੱਗ ਕਾਰਨ ਸਾਰੀ ਫਸਲ ਪੂਰੀ ਤਰ੍ਹਾਂ ਬਰਬਾਦ ਹੋ ਗਈ। ਇਸ ਕਾਰਨ ਉਸ ਨੂੰ ਤਿੰਨ ਲੱਖ ਰੁਪਏ ਦਾ ਨੁਕਸਾਨ ਹੋਇਆ ਹੈ। ਜਰਨੈਲ ਸਿੰਘ ਮਨੂੰ ਨੇ ਦੱਸਿਆ ਕਿ ਉਕਤ ਕਿਸਾਨ ਦਾ ਸਾਰਾ ਪਰਿਵਾਰ ਸਿਰਫ ਉਸੇ ਆਮਦਨ ‘ਤੇ ਨਿਰਭਰ ਸੀ, ਜਿਸ ਕਾਰਨ ਉਨ੍ਹਾਂ ਨੇ ਉਕਤ ਕਿਸਾਨ ਅਤੇ ਹੋਰਾਂ ਨਾਲ ਪ੍ਰਸ਼ਾਸਨ ਕੋਲ ਜਾ ਕੇ ਬੇਨਤੀ ਪੱਤਰ ਦੇ ਕੇ ਡਿਪਟੀ ਕਮਿਸ਼ਨਰ ਪਟਿਆਲਾ ਰਾਹੀਂ ਮੰਗ ਕੀਤੀ ਹੈ ਕਿ ਕਿਸਾਨ ਮੱਘਰ ਸਿੰਘ ਵਾਸੀ ਪਿੰਡ ਸਦਰਪੁਰ ਨੂੰ ਬਿਨਾਂ ਦੇਰੀ ਦੇ ਤਿੰਨ ਲੱਖ ਰੁਪਏ ਦਾ ਮੁਆਵਜ਼ਾ ਦਿੱਤਾ ਜਾਵੇ।

Leave a Reply

Your email address will not be published. Required fields are marked *