ਦੜੇ ਸੱਟੇ ਦਾ ਕਾਰੋਬਾਰ ਕਰਨ ਵਾਲੇ 4 ਕਾਬੂ, 14 ਹਜ਼ਾਰ 930 ਰੁਪਏ ਬਰਾਮਦ
ਪਟਿਆਲਾ, 24 ਅਪਰੈਲ (ਮਧੂਸਾਰ ਬਿਊਰੋ) ਪਟਿਆਲਾ ਪੁਲਿਸ ਦੇ ਸੀ.ਆਈ.ਏ ਸਟਾਫ ਪਟਿਆਲਾ ਦੀਆਂ ਵੱਖ-ਵੱਖ ਟੀਮਾਂ ਨੇ ਦੱੜੇ ਸੱਟੇ ਦੀ ਖਾਈਵਾਲੀ ਕਰਨ ਵਾਲੇ 4 ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਕੇ ਇਹਨਾ ਦੇ ਕਬਜਾ ਵਿਚੋਂ 14 ਹਜਾਰ 930 ਰੂਪੈ ਕਰੰਸੀ ਨੋਟ ਬਰਾਮਦ ਕੀਤੇ ਹਨ।
ਇਹ ਜਾਣਕਾਰੀ ਐਸ.ਪੀ. ਇੰਨਵੈਸਟੀਗੇਸਨ ਪਟਿਆਲਾ ਨੇ ਹਰਵਿੰਦਰ ਸਿੰਘ ਵਿਰਕ ਨੇ ਦਿੰਦਿਆਂ ਦੱਸਿਆ ਕਿ ਐਸ.ਐਸ.ਪੀ. ਡਾ.ਐਸ.ਭੂਪਤੀ ਦੀਆਂ ਹਦਾਇਤਾਂ ‘ਤੇ ਪੁਲਿਸ ਪਟਿਆਲਾ ਵੱਲੋਂ ਸਮਾਜ ਵਿਰੋਧੀ ਅਨਸਰਾਂ ਵਿਰੁੱਧ ਚਲਾਈ ਮੁਹਿਮ ਤਹਿਤ ਡੀ.ਐਸ.ਪੀ.ਇਨਵੈਸਟੀਗੇਸ਼ਨ ਸ੍ਰੀ ਸੁਖਮਿੰਦਰ ਸਿੰਘ ਚੌਹਾਨ ਅਤੇ ਇੰਚਾਰਜ ਸੀ.ਆਈ.ਏ ਪਟਿਆਲਾ ਇੰਸਪੈਕਟਰ ਦਲਬੀਰ ਸਿੰਘ ਗਰੇਵਾਲ ਦੀ ਅਗਵਾਈ ਵਿੱਚ ਇਹ ਕਾਮਯਾਬੀ ਹਾਸਲ ਕੀਤੀ ਹੈ।
ਸ. ਵਿਰਕ ਨੇ ਦੱਸਿਆ ਕਿ ਮਿਤੀ 23-04-2018 ਨੂੰ ਏ.ਐਸ.ਆਈ. ਜਗਜੀਤ ਸਿੰਘ ਸੀ.ਆਈ.ਏ ਸਟਾਫ ਨੇ ਮੁਖਬਰੀ ਦੇ ਅਧਾਰ ‘ਤੇ ਪ੍ਰਦੀਪ ਗੋਇਲ ਪੁੱਤਰ ਰਵਿੰਦਰ ਕੁਮਾਰ ਗੋਇਲ ਵਾਸੀ ਕਿਰਾਏਦਾਰ ਮਕਾਨ ਨੰਬਰ 210 ਗਲੀ ਨੰਬਰ 2 ਦਸਮੇਸ ਨਗਰ ਤ੍ਰਿਪੜੀ, ਜੋ ਕਿ ਅੰਡਰ ਬ੍ਰਿਜ ਡੀ.ਸੀ.ਡਬਲਯੂ ਨੇੜੇ ਕਿਰਾਏ ਦੀ ਦੁਕਾਨ ‘ਚ ਭੋਲੇ ਭਾਲੇ ਲੋਕਾਂ ਪਾਸੋ ਪੈਸੇ ਲੈਕੇ ਸਰਕਾਰੀ ਲਾਟਰੀ ਦੀ ਪਰਚੀ ਦੇਣ ਦੀ ਬਜਾਏ ਹੱਥ ਨਾਲ ਪਰਚੀ ਲਿਖਕੇ ਦਿੰਦਾ ਹੈ ਤੇ ਦੱੜੇ ਸੱਟੇ ਦੀ ਖਾਈਵਾਲੀ ਕਰਦਾ ਹੈ, ਇਸ ਨੂੰ ਰੰਗੇ ਹੱਥੀ ਕਾਬੂ ਕਰਕੇ ਕਰ ਲਿਆ। ਇਸ ਦੇ ਕਬਜੇ ‘ਚੋਂ 3900 ਰੁਪਏ ਦੇ ਕਰੰਸੀ ਨੋਟ ਬਰਾਮਦ ਕੀਤੇ। ਉਸ ਵਿਰੁਧ ਮੁਕੱਦਮਾ ਨੰਬਰ 103 ਮਿਤੀ 23/04/2018 ਅ/ਧ 420 ਹਿੰ:ਡੰ ਅਤੇ 13ਏ/3/67 ਜੀ.ਐਕਟ ਥਾਣਾ ਤ੍ਰਿਪੜੀ ਪਟਿਆਲਾ ਦਰਜ ਕੀਤਾ।
ਇਸੇ ਤਰਾਂ ਹੀ ਮਿਤੀ 23/04/2018 ਨੂੰ ਏ.ਐਸ.ਆਈ. ਜਸਵੀਰ ਸਿੰਘ ਸੀ.ਆਈ.ਏ ਸਟਾਫ ਪਟਿਆਲਾ ਨੇ ਮੁਖਬਰੀ ਦੇ ਅਧਾਰ ‘ਤੇ ਮਨਪ੍ਰੀਤ ਸਿੰਘ ਪੁੱਤਰ ਹਰਬੰਸ ਸਿੰਘ ਵਾਸੀ ਨਿਓੂ ਯਾਦਵਿੰਦਰਾ ਕਲੋਨੀ ਸਾਹਮਣੇ ਬੇਕਮੈਨ ਬਿਸਕੁਟ ਫੈਕਟਰੀ ਪਟਿਆਲਾ ਜੋ ਕਿ ਫੈਕਟਰੀ ਦੇ ਸਾਹਮਣੇ ਬੰਨੇ ‘ਤੇ ਕਿਰਾਏ ਦੀ ਦੁਕਾਨ ਲੈਕੇ ਵਿੱਚ ਪੰਜਾਬ ਸਰਕਾਰ ਦੀ ਸਰਕਾਰੀ ਲਾਟਰੀ ਦੀ ਆੜ ਵਿੱਚ ਲੋਕਾਂ ਤੋਂ ਪੈਸੇ ਹਸਲ ਕਰਕੇ ਸਰਕਾਰੀ ਲਾਟਰੀ ਦੀ ਪਰਚੀ ਦੇਣ ਦੀ ਬਜਾਏ ਹੱਥ ਨਾਲ ਪਰਚੀ ਲਿਖਕੇ ਦਿੰਦਾ ਹੈ, ਜਿਸ ਨੂੰ ਦੱੜੇ ਸੱਟੇ ਦੀ ਖਾਈਵਾਲੀ ਕਰਦੇ ਨੂੰ ਰੰਗੇ ਹੱਥੀ ਕਾਬੂ ਕੀਤਾ ਗਿਆ। ਇਸ ਦੇ ਕਬਜੇ ‘ਚੋਂ 3210 ਰੁਪਏ ਕਰੰਸੀ ਨੋਟ ਬਰਾਮਦ ਕਰਕੇ ਇਸ ਦੇ ਖ਼ਿਲਾਫ਼ ਮੁਕੱਦਮਾ ਨੰਬਰ 105 ਮਿਤੀ 23/04/2018 ਅ/ਧ 420 ਹਿੰ:ਡੰ ਅਤੇ 13ਏ/3/67 ਜੀ.ਐਕਟ ਥਾਣਾ ਤ੍ਰਿਪੜੀ ਪਟਿਆਲਾ ਦਰਜ ਕੀਤਾ ਗਿਆ।
ਜਦੋਂ ਕਿ ਮਿਤੀ 23/04/2018 ਨੂੰ ਏ.ਐਸ.ਆਈ. ਸੰਦੀਪ ਸਿੰਘ ਸੀ.ਆਈ.ਏ ਸਟਾਫ ਪਟਿਆਲਾ ਨੇ ਮੁਖਬਰੀ ਦੇ ਅਧਾਰ ‘ਤੇ ਅਨਿਲ ਕੁਮਾਰ ਪੁੱਤਰ ਟੇਕ ਚੰਦ ਵਾਸੀ ਮਕਾਨ ਨੰਬਰ 17 ਅਨੰਦ ਨਗਰ-ਬੀ. ਤ੍ਰਿਪੜੀ, ਜੋ ਕਿ ਬੈਂਕ ਦੇ ਨਾਲ ਕਿਰਾਏ ਦੀ ਦੁਕਾਨ ‘ਚ ਪੰਜਾਬ ਸਰਕਾਰ ਦੀ ਸਰਕਾਰੀ ਲਾਟਰੀ ਦੀ ਆੜ ਵਿੱਚ ਲੋਕਾ ਪਾਸੋ ਪੈਸੇ ਹਾਸਲ ਕਰਕੇ ਸਰਕਾਰੀ ਲਾਟਰੀ ਦੀ ਪਰਚੀ ਦੇਣ ਦੀ ਬਜਾਏ ਹੱਥ ਨਾਲ ਲਿਖਕੇ ਲੋਕਾ ਨੂੰ ਪਰਚੀ ਦਿੰਦਾ ਸੀ, ਨੂੰ ਰੰਗੇ ਹੱਥੀ ਕਾਬੂ ਕੀਤਾ। ਇਸਦੇ ਕਬਜੇ ਵਿਚੋਂ 4210 ਰੂਪੈ ਕਰੰਸੀ ਨੋਟ ਬਰਾਮਦ ਹੋਏ ਇਸ ਖ਼ਿਲਾਫ਼ ਮੁਕੱਦਮਾ ਨੰਬਰ 74 ਮਿਤੀ 23/04/2018 ਅ/ਧ 420 ਹਿੰ:ਡੰ ਅਤੇ 13ਏ/3/67 ਜੀ.ਐਕਟ ਥਾਣਾ ਸਦਰ ਪਟਿਆਲਾ ਦਰਜ ਕੀਤਾ ਗਿਆ।
ਸ. ਵਿਰਕ ਨੇ ਦੱਸਿਆ ਕਿ ਇਸ ਤੋ ਇਲਾਵਾ 23/04/2018 ਨੂੰ ਏ.ਐਸ.ਆਈ. ਸੂਰਜ ਪ੍ਰਕਾਸ ਸੀ.ਆਈ.ਏ ਸਟਾਫ ਪਟਿਆਲਾ ਨੇ ਮੁਖਬਰੀ ਦੇ ਅਧਾਰ ‘ਤੇ ਸੰਨੀ ਕੁਮਾਰ ਪੁੱਤਰ ਬਾਬੂ ਰਾਮ ਵਾਸੀ ਸਾਹਿਬ ਨਗਰ ਥੇਹੜੀ ਥਾਣਾ ਸਦਰ ਪਟਿਆਲਾ ਜੋ ਕਿ ਮਾਰਕੀਟ ਵਿਚ ਦੁਕਾਨ ਕਿਰਾਏ ‘ਤੇ ਲੈ ਕੇ ਪੰਜਾਬ ਸਰਕਾਰ
ਦੀ ਸਰਕਾਰੀ ਲਾਟਰੀ ਦੀ ਆੜ ਵਿੱਚ ਭੋਲੇ ਭਾਲੇ ਲੋਕਾ ਪਾਸੋ ਪੈਸੇ ਹਾਸਲ ਕਰਕੇ ਸਰਕਾਰੀ ਲਾਟਰੀ ਦੀ ਪਰਚੀ ਦੇਣ ਦੀ ਬਜਾਏ ਹੱਥ ਨਾਲ ਪਰਚੀ ਲਿਖਕੇ ਦੇ ਕੇ ਦੱੜੇ ਸੱਟੇ ਦੀ ਖਾਈਵਾਲੀ ਕਰਦਾ ਸੀ, ਨੂੰ ਵੀ ਰੰਗੇ ਹੱਥੀ ਕਾਬੂ ਕੀਤਾ ਗਿਆ। ਇਸ ਦੇ ਕਬਜਾ ‘ਚੋਂ 3610 ਰੁਪਏ ਕਰੰਸੀ ਨੋਟ ਬਰਾਮਦ ਹੋਏ, ਇਸ ਦੇ ਖ਼ਿਲਾਫ਼ ਮੁਕੱਦਮਾ ਨੰਬਰ 75 ਮਿਤੀ 23/04/2018ਅ/ਧ 420 ਹਿੰ:ਡੰ ਅਤੇ 13ਏ/3/67 ਜੀ.ਐਕਟ ਥਾਣਾ ਸਦਰ ਪਟਿਆਲਾ ਦਰਜ ਰਜਿਸਟਰ ਕੀਤਾ ਗਿਆ।

