ਪਟਿਆਲਾ

ਪੀਡੀਏ, ਪੁੱਡਾ ਵੱਲੋਂ ਅਰਬਨ ਅਸਟੇਟ ਵਿਖੇ ਪਾਣੀ ਦੇ ਕੰਪਿਊਟਰਾਈਜ਼ਡ ਬਿਲਾਂ ਦੀ ਸ਼ੁਰੂਆਤ

ਪਟਿਆਲਾ, 24 ਅਪਰੈਲ (ਮਧੂਸਾਰ ਬਿਊਰੋ) ਪੀਡੀਏ/ਪੁੱਡਾ ਵੱਲੋਂ ਅੱਜ ਇਥੇ ਅਰਬਨ ਅਸਟੇਟ ਵਿੱਚ ਪਾਣੀ ਦੇ ਕੰਪਿਊਟਰਾਈਜਡ ਬਿਲਾਂ ਦੀ ਸ਼ੁਰੂਆਤ ਕੀਤੀ ਗਈ। ਇਸ ਸਬੰਧ ਵਿੱਚ ਅਰਬਨ ਅਸਟੇਟ, ਫੇਜ-2 ਪਟਿਆਲਾ ਦੇ ਘਰ ਨੰਬਰ 1003 ਵਿੱਚ ਪਹਿਲਾਂ ਕੰਪਿਊਟਰਾਈਜਡ ਬਿਲ ਦਿੱਤਾ ਗਿਆ।

ਇਹ ਬਿਲ ਪੀਡੀਏ ਦੇ ਕਾਰਜਕਾਰੀ ਇੰਜੀਨੀਅਰ ਜਨ ਸਿਹਤ ਸ਼੍ਰੀ ਦਰਸ਼ਨ ਕੁਮਾਰ ਜਿੰਦਲ ਨੇ ਘਰ ਦੇ ਮਾਲਕਾਂ ਨੂੰ ਸੌਂਪਿਆ। ਪੀਡੀਏ/ਪੁੱਡਾ ਵੱਲੋਂ ਇਹ ਉਪਰਾਲਾ ਐਕਸਿਸ ਬੈਂਕ ਦੀ ਮਦਦ ਨਾਲ ਕੀਤਾ ਗਿਆ ਹੈ ਜਿਸ ਹਿੱਤ ਬੈਂਕ ਵੱਲੋਂ ਪੀਡੀਏ ਨੂੰ ਲੋੜੀਂਦਾ ਸਾਫਟਵੇਅਰ ਅਤੇ ਮਸ਼ੀਨਾਂ ਮੁਹੱਈਆ ਕਰਵਾਈਆਂ ਗਈਆਂ ਹਨ।
ਪੀਡੀਏ ਦੇ ਮੁੱਖ ਪ੍ਰਸੰਸਕ ਹਰਪ੍ਰੀਤ ਸਿੰਘ ਸੂਦਨ ਨੇ ਦੱਸਿਆ ਕਿ ਪਾਣੀ ਦੇ ਬਿਲ ਕੰਪਿਊਟਰਾਈਜ਼ਡ ਕਰਨ ਨਾਲ ਲੋਕਾਂ ਨੂੰ ਸਹੂਲਤ ਮਿਲੇਗੀ ਤੇ ਉਹ ਘਰ ਬੈਠੇ ਆਪਣੇ ਬਿਲ ਜਮ੍ਹਾਂ ਕਰਵਾ ਸਕਣਗੇ। ਉਨ੍ਹਾਂ ਕਿਹਾ ਕਿ ਲੋਕ ਛੇਤੀ ਹੀ ਇਹ ਸਾਫਟਵੇਅਰ ਡਾਊਨਲੋਡ ਕਰਕੇ ਆਪਣੇ ਬਿਲ ਆਪ ਹੀ ਡਾਊਨਲੋਡ ਕਰ ਸਕਣਗੇ ਅਤੇ ਇਹ ਬਿਲ ਆਨ ਲਾਈਨ ਹੀ ਭਰਵਾ ਵੀ ਸਕਣਗੇ।

Leave a Reply

Your email address will not be published. Required fields are marked *