ਨੌਕਰੀ ਮੇਲੇ ਦੌਰਾਨ ਸਰਕਾਰੀ ਪੌਲੀਟੈਕਨਿਕ ਕਾਲਜ (ਲੜਕੀਆਂ)
ਵਿਖੇ ਨੌਜਵਾਨਾਂ ਵਿੱਚ ਭਾਰੀ ਉਤਸਾਹ 1800 ਦੇ ਕਰੀਬ ਨੌਜਵਾਨਾਂ ਨੇ ਲਿਆ ਭਾਗ
ਰੋਜ਼ਗਾਰ ਮੇਲੇ ਨੌਜਵਾਨਾਂ ਵਿੱਚ ਲੈ ਕੇ ਆਏ ਨੇ ਨਵੀਂ ਉਤਸ਼ਾਹ ਦੀ ਕਿਰਨ – ਕੁਮਾਰ ਅਮਿਤ
ਪਟਿਆਲਾ 14 ਨਵੰਬਰ (ਮਧੂਸਾਰ ਬਿਊਰੋ) ਪੰਜਾਬ ਸਰਕਾਰ ਦੇ ਤਕਨੀਕੀ ਸਿੱਖਿਆ ਵਿਭਾਗ ਵੱਲੋਂ ਵੱਖ-ਵੱਖ ਜਿਲਿਆਂ ਦੇ ਘਰ ਘਰ ਨੌਕਰੀ ਮਿਸ਼ਨ ਅਧੀਨ ਜਿਲ੍ਹਾ ਪ੍ਰਸ਼ਾਸਨ ਪਟਿਆਲਾ ਅਤੇ ਰੋਜ਼ਗਾਰ ਜੈਨਰੇਸ਼ਨ ਬਿÀਰੋ ਪਟਿਆਲਾ ਦੇ ਸਹਿਯੋਗ ਨਾਲ ਸਰਕਾਰੀ ਪੌਲੀਟੈਕਨਿਕ ਕਾਲਜ ਲੜਕੀਆਂ ਪਟਿਆਲਾ ਵਿਖੇ ਘਰ-ਘਰ ਰੋਜ਼ਗਾਰ ਮਿਸ਼ਨ ਦੇ ਤਹਿਤ ਨੌਕਰੀ ਮੇਲਾ ਆਯੋਜਿਤ ਕੀਤਾ ਗਿਆ।
ਇਸ ਦੌਰਾਨ ਡਿਪਟੀ ਕਮਿਸ਼ਨਰ ਸ਼੍ਰੀ ਕੁਮਾਰ ਅਮਿਤ ਨੇ ਕੰਪਨੀਆਂ ਦੇ ਨੁਮਾਇੰਦਿਆਂ ਨਾਲ ਮੁਲਾਕਾਤ ਕੀਤੀ ਅਤੇ ਉਮੀਦਵਾਰਾਂ ਨੂੰ ਉਤਸਾਹਿਤ ਕੀਤਾ ਅਤੇ ਕਿਹਾ ਕਿ ਪੰਜਾਬ ਦੀ ਨੌਜਵਾਨੀ ਅਤੇ ਕਿਰਸਾਨੀ ਲਈ ਇਹ ਰੋਜ਼ਗਾਰ ਮੇਲੇ ਨਵੀਂ ਆਸ ਦੀ ਕਿਰਨ ਲੈ ਕੇ ਆਏ ਹਨ। ਉਨ੍ਹਾਂ ਨੌਜਵਾਨਾਂ ਨੂੰ ਹੁਨਰ ਵਿਕਾਸ ਦੇ ਕੋਰਸ ਕਰਨ ਅਤੇ ਤਕਨੀਕੀ ਸਿੱਖਿਆ ਹਾਸਿਲ ਕਰਨ ਲਈ ਪ੍ਰੇਰਿਤ ਕੀਤਾ ਤਾਂ ਜੋ ਪੰਜਾਬ ਵਿੱਚ ਉਦਯੋਗਿਕ ਕ੍ਰਾਂਤੀ ਦੀ ਨੀਂਹ ਰੱਖੀ ਜਾ ਸਕੇ।
ਪੌਲੀਟੈਕਨਿਕ ਕਾਲਜ ਵਿਖੇ ਲੱਗੇ ਇਸ ਮੇਲੇ ਦਾ ਉਦਘਾਟਨ ਕਾਲਜ ਦੇ ਪ੍ਰਿੰਸੀਪਲ ਡਾ. ਸਰਬਮੋਹਨ ਸਿੰਘ ਅਤੇ ਡਿਪਟੀ ਡਾਇਰੈਕਟਰ ਰੋਜ਼ਗਾਰ ਜਨਰੇਸ਼ਨ ਸ਼੍ਰੀ ਜਤਿੰਦਰ ਕੁਮਾਰ ਸਰੀਨ ਵੱਲੋਂ ਕੀਤਾ ਗਿਆ। ਤਕਨੀਕੀ ਸਿੱਖਿਆ ਵਿਭਾਗ ਦੇ ਮੰਤਰੀ ਸ੍ਰ. ਚਰਨਜੀਤ ਸਿੰਘ ਚੰਨੀ ਦੀ ਅਗਵਾਈ ਵਿੱਚ ਕਰਵਾਏ ਜਾ ਰਹੇ ਇਹਨਾਂ ਮੇਲਿਆਂ ਦੇ ਦੂਸਰੇ ਰੋਜ਼ਗਾਰ ਮੇਲੇ ਦੌਰਾਨ 1800 ਦੇ ਕਰੀਬ ਨੌਜਵਾਨਾਂ ਨੇ ਭਾਗ ਲਿਆ ਜਿਸ ਵਿੱਚ 832 ਉਮੀਦਵਾਰਾਂ ਨੇ ਰਜਿਸਟਰੇਸ਼ਨ ਕਰਵਾਈ ਅਤੇ ਤਕਰੀਬਨ 800 ਉਮੀਦਵਾਰ ਵੱਖ-2 ਕੰਪਨੀਆਂ ਕੋਲ ਇੰਟਰਵਿÀ ਲਈ ਸ਼ਾਮਿਲ ਹੋਏ। ਕਾਲਜ ਦੇ ਮੀਡੀਆ ਇੰਚਾਰਜ ਪ੍ਰੋ. ਗੁਰਬਖਸ਼ੀਸ਼ ਸਿੰਘ ਅਨਟਾਲ ਨੇ ਦੱਸਿਆ ਕਿ ਅੱਜ ਦੇ ਮੇਲੇ ਦੌਰਾਨ ਟੈਕ ਮਹਿੰਦਰਾ, ਕੇ.ਕੇ. ਬਿਲਡਰਜ, ਐਮਸਨ ਗਿਅਰਜ, ਸਵਰਾਜ ਆਟੋਮੋਟਿਬ, ਬਿੱਗ ਬਜਾਰ, ਆਈ.ਸੀ.ਆਈ.ਸੀ.ਆਈ. ਬੈਂਕ, ਐਸ.ਬੀ.ਆਈ ਲਾਈਫ ਇੰਸ਼ੋਰਸ, ਐਸ.ਆਈ.ਐਸ ਸਕਿਉਰਿਟੀ ਸਿਸਟਮਜ, ਜਮਾਟੋ, ਟੀ.ਸੀ.ਐਸ. ਸਕੇਲ ਆਰਕੀਟੈਕਟ ਆਦਿ 34, ਨਾਮੀ ਕੰਪਨੀਆਂ ਨੇ ਸ਼ਿਰਕਤ ਕੀਤੀ।
ਰੋਜ਼ਗਾਰ ਜੈਨਰੇਸ਼ਨ ਬਿਉਰੋ ਦੇ ਜਿਲਾ ਅਫ਼ਸਰ ਸ੍ਰ ਹਰਪ੍ਰੀਤ ਸਿੰਘ ਮਾਨਸ਼ਾਹੀਆ ਨੇ ਦੱਸਿਆ ਕਿ ਅੱਜ ਦੇ ਮੇਲੇ ਦੌਰਾਨ ਕੁਲ 792 ਉਮੀਦਵਾਰਾਂ ਨੇ ਇੰਟਰਵਿਉ ਦਿੱਤੀ ਜਿਸ ਵਿੱਚੋਂ 452 ਉਮੀਦਵਾਰਾਂ ਦੀ ਨੌਕਰੀਆਂ ਲਈ ਸੂਚੀਬੱਧ ਚੋਣ ਕੀਤੀ ਗਈ।
ਸੰਸਥਾ ਦੇ ਪ੍ਰਿੰਸੀਪਲ ਡਾ. ਸਰਬਮੋਹਨ ਸਿੰਘ ਨੇ ਦੱਸਿਆ ਕਿ ਸਫਲ ਉਮੀਦਵਾਰਾਂ ਨੂੰ ਮੁੱਖ ਮੰਤਰੀ ਪੰਜਾਬ ਅਤੇ ਵਿਭਾਗ ਦੇ ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਮੈਗਾ ਜੌਬ ਮੇਲੇ ਦੌਰਾਨ ਪੰਜਾਬੀ ਯੂਨੀਵਰਸਿਟੀ ਵਿਖੇ ਨਿਯੁਕਤੀ ਪੱਤਰ ਦਿੱਤੇ ਜਾਣਗੇ। ਉਹਨਾਂ ਮੇਲੇ ਨੂੰ ਸਫਲ ਬਣਾਉਣ ਲਈ ਵਿਭਾਗ ਦੇ ਉਚ ਅਧਿਕਾਰੀਆਂ, ਜਿਲਾ ਪ੍ਰਸ਼ਾਸਨ, ਰੋਜ਼ਗਾਰ ਵਿਭਾਗ ਸਮੂਹ ਸਟਾਫ ਅਤੇ ਜਿਲਾ ਸਿੱਖਿਆ ਵਿਭਾਗ ਦਾ ਵਿਸ਼ੇਸ਼ ਧੰਨਵਾਦ ਕੀਤਾ।
ਮੇਲੇ ਦੀ ਖਾਸੀਅਤ ਕਾਲਜ ਦੇ ਐਨ.ਐਸ.ਐਸ. ਵਲੰਟੀਅਰ ਲੜਕੀਆਂ ਵੱਲੋਂ ਯੋਜਨਾਬੱਧ ਢੰਗ ਨਾਲ ਡਿਸਪਲਿਨ ਅਤੇ ਵੱਖ ਵੱਖ ਸਥਾਨਾਂ ਉੱਪਰ ਨਿਭਾਈ ਜਿੰਮੇਵਾਰੀ ਵਿਸ਼ੇਸ਼ ਆਕਰਸ਼ਨ ਸੀ।
ਇਸ ਮੇਲੇ ਨੂੰ ਸਫ਼ਲ ਬਣਾਉਣ ਲਈ ਜਗਦੇਵ ਸਿੰਘ ਕਾਲੇਕਾ, ਸ੍ਰ. ਰਵਿੰਦਰ ਸਿੰਘ ਭੱਟੀ ਕਾਲਜ ਦੇ ਟਰੇਨਿੰਗ ਅਤੇ ਪਲੇਸਮੈਂਟ ਅਫਸਰ, ਪ੍ਰੋਗਰਾਮ ਅਫਸਰ ਐਨ.ਐਸ.ਐਸ. ਪ੍ਰੋ. ਗੁਰਬਖਸ਼ੀਸ਼ ਸਿੰਘ ਅਨਟਾਲ, ਸ੍ਰ. ਹਰਮੇਲ ਸਿੰਘ, ਪ੍ਰੋ. ਯੋਗੇਸ਼ ਕਸ਼ਿਅਪ, ਸ੍ਰ. ਰਣਜੀਤ ਸਿੰਘ ਧਾਲੀਵਾਲ ਜ਼ਿਲ੍ਹਾ ਗਾਇਡੈਂਸ ਕੌਂਸਲਰ, ਪ੍ਰਿਤਪਾਲ ਸਿੰਘ ਅਤੇ ਸਮੂਹ ਸਟਾਫ ਦਾ ਵਿਸ਼ੇਸ਼ ਯੋਗਦਾਨ ਰਿਹਾ।

