ਪੰਜਾਬੀ ਯੂਨੀਵਰਸਿਟੀ ਨੇ ਪੀਐਚਡੀ ਚੈਂਬਰ ਆਫ ਕਾਮਰਸ ਐਂਡ ਇੰਡਸਟਰੀ ਦੇ ਨਾਲ ਐਮ.ਓ.ਯੂ. ਤੇ ਕੀਤੇ ਦਸਤਖਤ
ਪਟਿਆਲਾ, 25 ਅਪ੍ਰੈਲ (ਮਧੂਸਾਰ ਬਿਊਰੋ) ਪੰਜਾਬੀ ਯੂਨੀਵਰਸਿਟੀ, ਪਟਿਆਲਾ ਵਲੋਂ ਯੂਨੀਵਰਸਿਟੀ ਦੇ ਸਿੰਡੀਕੇਟ ਰੂਮ ਵਿਖੇ ਇੱਕ ਪ੍ਰਸਿੱਧ ਸਨਅਤੀ ਅਤੇ ਵਪਾਰਕ ਸੰਸਥਾ, ਪੀਐਚਡੀ ਚੈਂਬਰ ਆਫ ਕਾਮਰਸ ਐਂਡ ਇੰਡਸਟਰੀ (ਪੀਸੀਸੀਆਈ), ਨਵੀਂ ਦਿੱਲੀ ਨਾਲ ਇੱਕ ਐਮ.ਓ.ਯੂ. ਤੇ ਦਸਤਖਤ ਕੀਤੇ ਗਏ।
1905 ਵਿਚ ਸਥਾਪਿਤ, ਪੀਸੀਸੀਆਈ ਦੇਸ਼ ਦੀ ਸਭ ਤੋਂ ਵੱਡੀ ਅਤੇ ਸਭ ਤੋਂ ਪੁਰਾਣੀ ਸੁਤੰਤਰ ਵਪਾਰਕ ਸੰਸਥਾ ਹੈ, ਜਿਸ ਦੇ ਵਿਸ਼ਵ ਦੇ 60 ਚੈਂਬਰਜ਼ ਆਫ ਕਾਮਰਸ ਸੰਸਥਾਵਾਂ ਨਾਲ ਸਮਝੌਤੇ ਹੋ ਚੁੱਕੇ ਹਨ। ਇਨ੍ਹਾਂ ਸਮਝੌਤਿਆਂ ਤਹਿਤ ਸਰਹੱਦੋਂ ਪਾਰ ਉਦਯੋਗ ਅਤੇ ਸਰਕਾਰ ਵਿਚਕਾਰ ਇਕ-ਇਕ-ਦੂਜੇ ਨਾਲ ਗੱਲਬਾਤ ਕਰਨ ਦੀ ਇਜ਼ਾਜ਼ਤ ਦਿੱਤੀ ਹੋਈ ਹੈ।
ਪੰਜਾਬੀ ਯੂਨੀਵਰਸਿਟੀ ਅਤੇ ਪੀਸੀਸੀਆਈ ਵਿਚਕਾਰ ਹੋਏ ਸਮਝੌਤੇ ਦਾ ਮੰਤਵ ਅਕਾਦਮੀਆ-ਸਨਅਤ ਸਬੰਧਾਂ ਨੂੰ ਸਥਾਪਤ ਕਰਕੇ ਮਜ਼ਬੂਤ ਕਰਨਾ, ਖੋਜ ਅਤੇ ਸਲਾਹ-ਮਸ਼ਵਰੇ ਨੂੰ ਵਧਾਉਣਾ ਅਤੇ ਉਦਯੋਗਾਂ ਤੋਂ ਪੇਸ਼ੇਵਰ ਵਿਅਕਤੀਆਂ ਨੂੰ ਆਪਣੀ ਤਕਨੀਕੀ ਜਾਣਕਾਰੀ ਨੂੰ ਅਪਗ੍ਰੇਡ ਕਰਨ ਲਈ ਲਗਾਤਾਰ ਸਿੱਖਿਆ ਦੀ ਸਹੂਲਤ ਪ੍ਰਦਾਨ ਕਰਨਾ, ਉੱਚ ਡਿਗਰੀਆਂ ਪ੍ਰਾਪਤ ਕਰਨਾ ਅਤੇ ਫੈਕਲਟੀ ਮੈਂਬਰਾਂ ਨੂੰ ਉਦਯੋਗ ਦੀਆਂ ਜ਼ਰੂਰਤਾਂ ਦੇ ਪਰਿਪੇਖ ਵਿੱਚ ਮਦਦ ਕਰਨਾ ਹੈ।
ਇਸ ਮੌਕੇ ਬੋਲਦਿਆਂ ਵਾਈਸ-ਚਾਂਸਲਰ ਡਾ. ਬੀ.ਐਸ. ਸ੍ਰੀ ਘੁੰਮਣ ਨੇ ਕਿਹਾ ਕਿ ਇਹ ਸਮਝੌਤਾ ਯੂਨੀਵਰਸਿਟੀ ਦੇ ਵਿਦਿਆਰਥੀਆਂ ਵਿਚ ਉਦਯੋਗ-ਪ੍ਰਯੋਜਿਤ ਸਹਿਯੋਗੀ ਖੋਜ, ਸਮਰੱਥਾ ਨਿਰਮਾਣ ਅਤੇ ਸਲਾਹ-ਮਸ਼ਵਰੇ ਪ੍ਰੋਗਰਾਮਾਂ ਵਿਚ ਹਿੱਸਾ ਲੈਣ ਤੋਂ ਇਲਾਵਾ ਨਵੀਨਤਾਕਾਰੀ ਅਤੇ ਉਦਮਤਾ ਦਾ ਵਿਕਾਸ ਕਰਨ ਵਿਚ ਸਹਾਇਤਾ ਕਰੇਗਾ। ਉਨ੍ਹਾਂ ਅੱਗੇ ਕਿਹਾ ਕਿ ਐਮ.ਓ.ਯੂ. ਅਨੁਸਾਰ ਪੀ.ਸੀ.ਸੀ.ਆਈ ਵਿਦਿਆਰਥੀਆਂ ਲਈ ਫੈਕਲਟੀ ਆਦਾਨ-ਪ੍ਰਦਾਨ ਅਤੇ ਆਨ-ਸਾਈਟ ਸਿਖਲਾਈ ਪ੍ਰੋਗਰਾਮਾਂ ਦਾ ਪ੍ਰਬੰਧ ਕਰੇਗਾ ਅਤੇ ਉਨ੍ਹਾਂ ਨੂੰ ਫੈਕਲਟੀ ਡਿਵੈਲਪਮੈਂਟ ਪ੍ਰੋਗਰਾਮਾਂ ਵਿਚ ਸ਼ਾਮਲ ਕਰਕੇ ਇਨਕੂਬੇਸ਼ਨ ਸੈਂਟਰਾਂ ਦੀ ਸਥਾਪਨਾ ਵਿਚ ਵਿਦਿਆਰਥੀਆਂ ਦੀ ਇੰਟਰਨਸ਼ਿਪਾਂ ਅਤੇ ਪਲੇਸਮੈਂਟਾਂ, ਸੇਧ ਅਤੇ ਸਲਾਹ ਦੇਣ ਲਈ ਸਹਾਇਤਾ ਪ੍ਰਦਾਨ ਕਰਨ ਅਤੇ ਨਵੀਨਤਮ ਤਕਨਾਲੋਜੀ ਵਾਲਾ ਸਹਾਇਤਾ ਕੇਂਦਰ ਨੈਟਵਰਕ ਸਥਾਪਤ ਕਰਨ ਵਿੱਚ ਮਦਦ ਕਰੇਗਾ। ਡਾ. ਘੁੰਮਣ ਨੇ ਕਿਹਾ ਕਿ ਇਹ ਪਾਠਕ੍ਰਮ ਦੇ ਡਿਜ਼ਾਇਨ ਵਿੱਚ ਉਦਯੋਗਿਕ ਮਾਹਿਰਾਂ ਦੀ ਹਿੱਸੇਦਾਰੀ ਨਾਲ ਕੀਤੀਆਂ ਜਾਣ ਵਾਲੀਆਂ ਗਤੀਵਿਧੀਆਂ ਦਾ ਵਿਕਾਸ ਕਰਨ ਅਤੇ ਖੋਜ ਸਬੰਧੀ ਸਾਜ਼ੋ-ਸਾਮਾਨ ਅਤੇ ਹੋਰ ਸਹੂਲਤਾਂ ਦੀ ਵਰਤੋਂ ਕਰਨ ਦੇ ਨਾਲ ਨਾਲ ਅਕਾਦਮਿਕ ਕੰਮ ਲਈ ਮਿਲਦੀ ਛੁੱਟੀ ਲੈ ਕੇ ਉਦਯੋਗਾਂ ਵਿੱਚ ਸਮਾਂ ਬਿਤਾਉਣ ਵਿੱਚ ਵੀ ਆਪਣੀ ਭੂਮਿਕਾ ਨਿਭਾਏਗਾ।
ਚੈਂਬਰ ਦੀ ਪੰਜਾਬ ਕਮੇਟੀ ਦੇ ਚੇਅਰਮੈਨ, ਸ਼੍ਰੀ ਆਰ.ਐਸ. ਸਚਦੇਵਾ ਨੇ ਕਿਹਾ ਕਿ ਦੋਵੇਂ ਸੰਸਥਾਵਾਂ ਕੌਮੀ ਅਤੇ ਅੰਤਰਰਾਸ਼ਟਰੀ ਬਾਜ਼ਾਰਾਂ ਵਿੱਚ ਬਿਹਤਰ ਪ੍ਰਦਰਸ਼ਨ ਦੇ ਉਦੇਸ਼ ਨਾਲ ਉਪਯੋਗੀ ਖੋਜ ਦਾ ਵਿਕਾਸ ਕਰਕੇ ਅਕਾਦਮੀਆ-ਸਨਅਤੀ ਸਬੰਧ ਸਥਾਪਤ ਕਰਨ ਲਈ ਹੱਥ ਮਿਲਾ ਰਹੀਆਂ ਹਨ। ਉਨ੍ਹਾਂ ਨੇ ਵੱਖ-ਵੱਖ ਮੋਰਚਿਆਂ ‘ਤੇ ਤਰੱਕੀ, ਇਕਸਾਰਤਾ ਅਤੇ ਵਿਕਾਸ ਦੇ ਮੰਤਵ ਨਾਲ ਆਪਸੀ ਲਾਭਾਂ ਲਈ ਉਦਯੋਗਿਕ ਪਲੇਟਫਾਰਮ’ ਚ ਸ਼ਾਮਲ ਹੋਣ ਲਈ ਵਿੱਦਿਅਕ ਖੇਤਰ ਦੀ ਭੂਮਿਕਾ ਦੀ ਸ਼ਲਾਘਾ ਕੀਤੀ।
ਇਸ ਮੌਕੇ ਤੇ ਡੀਨ ਅਕਾਦਮਿਕ ਮਾਮਲੇ ਡਾ. ਜੀ.ਐਸ. ਬੱਤਰਾ, ਸ਼੍ਰੀ ਸੀ.ਜੇ. ਸਿੰਘ, ਵੀ.ਪੀ., ਸਟਾਰਟਅੱਪ ਐਕਸੈਲਰੇਟਰ ਚੈਂਬਰ ਆਫ਼ ਕਾਮਰਸ, ਪਲੇਸਮੈਂਟ ਸੈੱਲ ਦੇ ਡਾਇਰੈਕਟਰ ਡਾ. ਏ.ਕੇ. ਧਾਮ ਅਤੇ ਇੰਚਾਰਜ ਡਾ: ਬਲਰਾਜ ਸਿੰਘ ਸੈਣੀ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ।

