ਤ੍ਰਿਪੜੀ ‘ਚ ਸੁਲਘਦੀ ਰਹੀ ਕੋਹਲੀ ਸਵੀਟਸ ਸ਼ਾਪ ਦੀ ਤਿੰਨ ਮੰਜ਼ਿਲਾਂ ਇਮਾਰਤ
ਅੱਗ ਲੱਗਣ ਦਾ ਕਾਰਨ ਮੁੜ ਭੇਦ ਬਣਿਆ
ਪਟਿਆਲਾ, 25 ਅਪ੍ਰੈਲ (ਮਧੂਸਾਰ ਬਿਊਰੋ) ਤ੍ਰਿਪੜੀ ਸਥਿਤ ਕੋਹਲੀ ਸਵੀਟਸ ਤਿੰਨ ਮੰਜ਼ਿਲਾਂ ਮਿਠਾਈ ਦੀ ਦੁਕਾਨ ਅਚਾਨਕ ਸਵੇਰੇ ਅੱਗ ਲੱਗ ਗਈ। ਇਸ ਸਬੰਧੀ ਸੂਚਨਾ ਫਾਇਰ ਬ੍ਰਿਗੇਡ ਨੂੰ ਦਿੱਤੀ ਗਈ, ਪਰ ਜਦੋਂ ਤੱਕ ਫਾਇਰ ਬ੍ਰਿਗੇਡ ਪਹੁੰਚਦੀ ਸਵੀਟਸ ਸ਼ਾਪ ਸੜਕੇ ਸੁਆਹ ਹੋ ਚੁੱਕੀ ਸੀ।
ਜਾਣਕਾਰੀ ਮੁਤਾਬਕ ਸਵੇਰੇ 4.30 ਦੇ ਕਰੀਬ ਇਹ ਅੱਗ ਲਗੀ ਸੀ, ਜਿਸ ਨਾਲ ਦੁਕਾਨ ਦਾ ਸਾਰਾ ਸਾਮਾਨ ਸੜਕ ਕੇ ਸੁਆਹ ਹੋ ਗਿਆ, ਦੇਰ ਸ਼ਾਮ ਤੱਕ ਅੱਗ ਲਗਣ ਦੇ ਅਸਲ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ। ਮਿਠਾਈ ਦੀ ਦੁਕਾਨ ਵਿਚ ਅੱਗ ਲਗਣ ਸਬੰਧੀ ਜਾਣਕਾਰੀ ਮਿਲਦੇ ਹੀ ਫਾਇਰ ਬ੍ਰਿਗੇਡ ਦੀ ਟੀਮ ਵਲੋਂ ਉਥੇ ਪਹੁੰਚ ਕੇ ਅੱਗ ਤੇ ਕਾਬੂ ਪਾ ਲਿਆ ਗਿਆ ਹੈ।
ਪਹਿਲਾਂ ਵੀ ਲੱਗ ਚੁੱਕੀ ਸਵੀਟ ਸ਼ਾਪ ਨੂੰ ਅੱਗ
ਜ਼ਿਕਰਯੋਗ ਹੈ ਕਿ ਕਾਫੀ ਸਮਾਂ ਪਹਿਲਾਂ ਵੀ ਕੋਹਲੀ ਸਵੀਟਸ ਨੂੰ ਅੱਗ ਲੱਗ ਚੁੱਕੀ ਹੈ, ਪਰ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਸੀ ਲੱਗ ਸਕਿਆ, ਪਰ ਇਸ ਵਾਰ ਸਵੀਟਸ ਸ਼ਾਪ ਨੂੰ ਅੱਗ ਲੱਗੀ ਹੈ, ਪਰ ਅੱਗ ਕਿਵੇਂ ਲੱਗੀ ਇਹ ਭੇਦ ਬਣਿਆ ਹੋਇਆ ਹੈ।

