ਪਟਿਆਲਾ

ਸਰਕਾਰੀ ਆਈ.ਟੀ.ਆਈ ਵਿਖੇ ਮਨਾਇਆ ਸੜਕ ਸੁਰੱਖਿਆ ਹਫਤਾ

ਪਟਿਆਲਾ, 26 ਅਪ੍ਰੈਲ (ਮਧੂਸਾਰ ਬਿਊਰੋ) ਸਰਕਾਰੀ ਆਈ.ਟੀ.ਆਈ ਪਟਿਆਲਾ ਵਿਖੇ ਮਾਨਯੋਗ ਸ਼੍ਰੀ ਵੀ.ਕੇ. ਬਾਂਸਲ ਡਿਪਟੀ ਡਾਇਰੈਕਟਰ ਕਮ ਪ੍ਰਿੰਸਿਪਲ ਅਤੇ ਸ਼੍ਰੀ ਗੁਰਪ੍ਰੀਤ ਸਿੰਘ ਥਿੰਦ ਸਕੱਤਰ ਆਰ.ਟੀ.ਏ. ਪਟਿਆਲਾ ਜੀ ਦੀ ਅਗਵਾਈ ਹੇਠ ਸੜਕ ਸੁਰੱਖਿਆ ਹਫਤਾ ਮਨਾਇਆ ਗਿਆ।

ਇਸ ਮੋਕੇ ਤੇ ਸ਼੍ਰੀ ਰਾਕੇਸ਼ ਗਰਗ ਸੈਕਸ਼ਨ ਅਫਸਰ ਆਰ.ਟੀ.ਏ ਪਟਿਆਲਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਅਤੇ ਉਹਨਾ ਦੇ ਨਾਲ ਹਰੀਸ਼ ਕੁਮਾਰ ਸਟੈਨੋ ਵੀ ਵਿਸੇਸ਼ ਤੋਰ ਤੇ ਪਹੁੰਚੇ । ਕੈਪਟਨ ਸ਼੍ਰੀ ਧਰਮਪਾਲ ਸ਼ਰਮਾ ਜੀ ਨੇ ਪਹੁੰਚੇ ਹੋਏ ਮੁੱਖ ਮਹਿਮਾਨ ਅਤੇ ਵਿਸ਼ੇਸ਼ ਮਹਿਮਾਨ ਨੂੰ ਜੀ ਆਇਆ ਕਿਹਾ।
ਇਸ ਮੋਕੇ ਤੇ ਸ਼੍ਰੀ ਰਾਕੇਸ ਗਰਗ ਜੀ ਨੇ ਸਿਖਿਆਰਥੀਆਂ ਨੂੰ ਸੜਕ ਸੁਰੱਖਿਆਂ ਨਿਯਮਾ ਬਾਰੇ ਵਿਸਥਾਰ ਪੂਰਵਕ ਚਾਨਣਾ ਪਾਇਆ ਅਤੇ ਦੱਸਿਆ ਕਿ ਹਰ ਸਾਲ ਲਗਭਗ 5 ਲੱਖ ਦੇ ਕਰੀਬ ਰੋਡ ਐਕਸੀਡੈਂਟ ਹੁੰਦੇ ਹਨ ਜਿਨਾਂ ਵਿਚ 3 ਲੱਖ ਦੇ ਕਰੀਬ ਲੋਕ ਹੱਥ ਪੈਰ ਤੋ ਮੋਹਤਾਜ ਹੋ ਜਾਂਦੇ ਹਨ ਅਤੇ ਡੇਢ ਲੱਖ ਦੇ ਕਰੀਬ ਲੋਕ ਆਪਣੀ ਜਾਨ ਗਵਾਹ ਬੈਠਦੇ ਹਨ। ਇਨੀਆਂ ਜਿਆਦਾ ਮੋਤਾਂ ਕਿਸੇ ਲੜਾਈ ਵਿਚ ਵੀ ਨਹੀ ਹੁੰਦੀਆ ਜਿਨੀਆ ਕਿ ਰੋਡ ਐਕਸੀਡੈਂਟ ਦੋਰਾਨ ਹੋ ਰਹੀਆ ਹਨ। ਇਸਦੇ ਕਈ ਕਾਰਨ ਹਨ ਜਿਨਾਂ ਵਿਚ ਮੁੱਖ ਕਾਰਨ ਲੋਕਾ ਨੂੰ ਰੋਡ ਸੇਫਟੀ ਦੇ ਨਿਯਮਾ ਬਾਰੇ ਜਾਣਕਾਰੀ ਦਾ ਨਾ ਹੋਣਾ ਹੈ। ਇਹਨਾ ਰੋਡ ਨਿਯਮਾ ਦੀ ਜਿਮੇਦਾਰੀ ਕੇਵਲ ਸਰਕਾਰ ਦੀ ਹੀ ਨਹੀ, ਸਗੋ ਸਰਕਾਰ ਤਾਂ ਆਪਣੇ ਵਲੋਂ ਹਰ ਸੰਭਵ ਕੋਸ਼ਿਸ ਕਰ ਰਹੀ ਹੈ। ਜਦੋ ਤੱਕ ਅਸੀ ਖੁਦ ਆਪਣੇ ਕਰਤਵਾਂ ਦਾ ਪਾਲਣ ਸਹੀ ਢੰਗ ਨਾਲ ਨਹੀ ਕਰਾਗੇ ਤਾਂ ਇਸਨੂੰ ਰੋਕਣਾ ਅਸੰਭਵ ਹੀ ਹੋਵੇਗਾ। ਰੋਡ ਸੇਫਟੀ ਵਿਵਸਥਾ ਨੂੰ ਸੁਨਿਸ਼ਚਿਤ ਕਰਨ ਲਈ ਕਈ ਨਿਯਮਾ ਬਾਰੇ ਸਿਖਿਆਰਥੀਆਂ ਨੂੰ ਜਾਣੂ ਕਰਵਾਇਆ ਅਤੇ ਸਿਖਿਆਰਥੀਆਂ ਵਲੋਂ ਸੜਕ ਸੁਰੱਖਿਆਂ ਨਿਯਮਾ ਦੀ ਸਖਤੀ ਨਾਲ ਪਾਲਣਾ ਕਰਨ ਬਾਰੇ ਵਿਸਵਾਸ਼ ਦਿਲਵਾਇਆ ਗਿਆ । ਸਟੇਜ ਸੈਕਟਰੀ ਸ਼੍ਰੀ ਵਿਨੇ ਕੁਮਾਰ ਜੀ ਵਲੋਂ ਸੜਕ ਸੁਰੱਖਿਆਂ ਨਿਯਮਾ ਨੂੰ ਧਿਆਨ ਵਿਚ ਰੱਖਦੇ ਹੋਏ ਸਿਖਿਆਰਥਿਂਆਂ ਨੂੰ ਆਈ.ਟੀ.ਆਈ ਤੋਂ ਮੇਨ ਰੋਡ ਤੱਕ ਜਾਣ ਲਈ ਕੱਚੇ ਰਸਤੇ ਨੂੰ ਆਵਾਜਾਈ ਲਈ ਵਰਤਣ ਲਈ ਪ੍ਰੇਰਿਤ ਕੀਤਾ ਤਾਂ ਜੋ ਦੁਰਘਟਨਾ ਤੋਂ ਬਚਿਆ ਜਾ ਸਕੇ । ਅੰਤ ਵਿਚ ਸ਼੍ਰੀ ਮਨਮੋਹਨ ਸਿੰਘ ਜੀ.ਆਈ., ਸ਼੍ਰੀ ਸੰਜੇ ਧੀਰ ਜੀ.ਆਈ., ਸ਼੍ਰੀ ਗੁਰਚਰਨ ਸਿੰਘ ਗਿੱਲ (ਸੰਸਥਾ ਮੀਡੀਆਂ ਇੰਚਾਰਜ) ਅਤੇ ਸ਼੍ਰੀ ਬਲਜੀਤ ਸਿੰਘ ਹੋਸਟਲ ਸੁਪਰ਼ਡੈਂਟ ਨੇ ਪਹੁੰਚੇ ਹੋਏ ਮੁੱਖ ਮਹਿਮਾਨ ਅਤੇ ਵਿਸੇਸ਼ ਮਹਿਮਾਨ ਦਾ ਸਿਖਿਆਰਥੀਂਆਂ ਨੂੰ ਸੜਕ ਸੁਰੱਖਿਆਂ ਨਿਯਮਾ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦੇਣ ਲਈ ਸਨਮਾਨ ਚਿੰਨ ਭੇਟ ਕੀਤਾ
ਇਸ ਮੋਕੇ ਤੇ ਸ਼੍ਰੀ ਮੇਹਰਬਾਨ ਸਿੰਘ, ਸ਼੍ਰੀ ਨਿਰਮਲ ਸਿੰਘ, ਸ਼੍ਰੀ ਇਕਬਾਲ ਸਿੰਘ, ਸ਼੍ਰੀ ਮਨਿੰਦਰ ਸਿੰਘ, ਸ਼੍ਰੀ ਮਲਕੀਤ ਸਿੰਘ, ਸ਼੍ਰੀ ਵਿਨੋਦ ਸੁਰੀ, ਸ੍ਰੀ ਹੇਮੰਤ ਭਾਰਗਵ ਅਤੇ ਹੋਰ ਸਟਾਫ ਮੈਂਬਰ ਵੀ ਹਾਜਿਰ ਸਨ ।

Leave a Reply

Your email address will not be published. Required fields are marked *