ਪਟਿਆਲਾ

ਓਵਰ ਲੇਡੀ ਆਫ ਫਾਤਿਮਾ ਕੋਨਵੈਂਟ ਸਕੂਲ ਵਿਖੇ ਕਰਵਾਇਆ ਸੱਭਿਆਚਾਰਕ ਪ੍ਰੋਗਰਾਮ

ਪਟਿਆਲਾ, 24 ਅਪ੍ਰੈਲ (ਮਧੂਸਾਰ ਬਿਊਰੋ) ਸਿੱਖਿਆ ਦੇ ਖੇਤਰ ਵਿੱਚ ਅਹਿਮ ਭੂਮਿਕਾ ਨਿਭਾ ਰਹੇ ਓਵਰ ਲੇਡੀ ਆਫ ਫਾਤਿਮਾ ਕੋਨਵੈਂਟ ਸਕੂਲ, ਅਜੀਤ ਨਗਰ, ਪਟਿਆਲਾ ਵਿਖੇ ਵਿਦਿਆਰਥੀਆਂ ਦਾ ਸਾਲਾਨਾ ਸੱਭਿਆਚਾਰ ਪ੍ਰੋਗਰਾਮ ਕਰਵਾਇਆ ਗਿਆ। ਇਸ ਪ੍ਰੋਗਰਾਮ ‘ਚ ਵਿਦਿਆਰਥੀਆਂ ਦੇ ਨਾਨਾ-ਨਾਨੀ, ਦਾਦਾ-ਦਾਦੀ ਅਤੇ ਮਾਤਾ-ਪਿਤਾ ਨੇ ਵਿਸ਼ੇਸ ਤੌਰ ‘ਤੇ ਸ਼ਿਰਕਤ ਕੀਤੀ।

ਇਸ ਪ੍ਰੋਗਰਾਮ ਦੀ ਸ਼ੁਰੂਆਤ ਸਕੂਲ ਦੇ ਪ੍ਰਿੰਸੀਪਲ ਸਿਸਟਰ ਸਲੀਨ ਨੇ ਦੀਪ ਜਲਾ ਕੇ ਕੀਤੀ। ਇਸ ਮੌਕੇ ਸਕੂਲ ਦੇ ਵਿਦਿਆਰਥੀਆਂ, ਬੱਚਿਆਂ ਦੇ ਮਾਤਾ-ਪਿਤਾ ਨੂੰ ਸੰਬੋਧਨ ਕਰਦਿਆਂ ਪ੍ਰਿੰਸੀਪਲ ਸਿਸਟਰ ਸਲੀਨ ਨੇ ਕਿਹਾ ਕਿ ਮਾਤਾ-ਪਿਤਾ ਨੇ ਆਪਣੇ ਬੱਚਿਆਂ ਨਾਲ ਆਪਣਾ ਵੱਧ ਤੋਂ ਵੱਧ ਸਮਾਂ ਬਿਤਾਉਣਾ ਚਾਹੀਦਾ ਹੈ ਅਤੇ ਆਪਣੇ ਬੱਚਿਆਂ ਦੀ ਚੰਗੀ ਦੇਖ-ਭਾਲ ਬੱਚਿਆਂ ਦੀ ਸੁਰੱਖਿਆ ਸਿਹਤ ਵੱਲ ਧਿਆਨ ਦੇਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਮਾਤਾ-ਪਿਤਾ ਨੂੰ ਸੋਸ਼ਲ ਮੀਡੀਆ ਮੋਬਾਇਲਾਂ ਤੋਂ ਆਪਣੇ ਛੋਟੇ ਬੱਚਿਆਂ ਨੂੰ ਦੂਰ ਰੱਖ ਕੇ ਚੰਗੇ ਸੰਸਕਾਰ ਮਾਨਵਤਾ ਭਲਾਈ ਦੇ ਕੰਮਾਂ ਦੀ ਪ੍ਰੇਰਣਾ ਦੇਣੀ ਚਾਹੀਦੀ ਹੈ। ਇਸ ਮੌਕੇ ਪ੍ਰਿੰਸੀਪਲ ਸਿਸਟਰ ਸਲੀਨ ਨੇ ਕਿਹਾ ਕਿ ਕਿਤਾਬਾਂ ਸਾਡੇ ਜੀਵਨ ‘ਚ ਗਿਆਨ ਨੂੰ ਇਕ ਤਰ੍ਹਾਂ ਨਾਲ ਜੋੜਦੀਆਂ ਹਨ ਜਿਵੇਂ ਦਾਦਾ-ਦਾਦੀ ਅਤੇ ਨਾਨਾ-ਨਾਨੀ ਪਿਆਰ ਦੀ ਇਕ ਲੜੀ ਬਣਾਉਂਦੇ ਹਨ. । ਇਸ ਮੌਕੇ ਬੱਚਿਆਂ ਦੇ ਦਾਦੇ-ਦਾਦੀਆਂ ਨੇ ਆਪਣੇ ਜੀਵਨ ਦੇ ਅਨੁਭਵ ਸਾਂਝੇ ਕੀਤੇ। ਬਿਨਾਂ ਸ਼ੱਕ ਉਨ੍ਹਾਂ ਦੀ ਸਿਆਣਪ ਅਣਮੁੱਲੇ ਕੀਮਤੀ ਕਿਤਾਬ ਹੈ । ਇਸ ਸਭਿਆਚਾਰ ਪ੍ਰੋਗਰਾਮ ਵਿੱਚ ਮੁਝ ਕੋ ਮਾਫ ਕਰਨਾ ਓਮ ਸਾਈ ਰਾਮ, ਤੁਝ ਤੇ ਪਹਿਲੇ ਲਓਂਗਾ ਮੰਮੀ ਪਾਪਾ ਕਾ ਨਾਮ ਤੇ ਕੋਰੀਓਗ੍ਰਾਫੀ ਕਰਕੇ ਬੱਚਿਆਂ ਨੇ ਵਾਹ-ਵਾਹ ਖੱਟੀ। ਵਿਦਿਆਰਥੀਆਂ ਵਲੋਂ ਇਤਨੀ ਸੀ ਖੁਸ਼ੀ ਇਤਨਾ ਸਾ ਟੁਕੜਾ ਚਾਂਦ ਕੇ ਨਾਮ ਨੂੰ ਦੇਖਕੇ ਸਕੂਲ ਦੇ ਵਿਦਿਆਰਥੀਆਂ ਨੇ ਤਾੜੀਆਂ ਮਾਰ-ਮਾਰ ਕੇ ਸੱਭ ਨੂੰ ਖੁਸ਼ ਕੀਤਾ। ਇਸ ਦੌਰਾਨ ਵਿਦਿਆਰਥੀਆਂ ਨੇ ਡਾਂਸ ਰਾਹੀਂ ਆਪਣੇ ਕਰਤੱਬ ਦਿਖਾ ਕੇ ਵਾਹ-ਵਾਹ ਖੱਟੀ। ਸਕੂਲ ਦੇ ਕਈ ਵਿਦਿਆਰਥੀ ਨੇ ਸਟਿਕ ਭਾਸ਼ਣ ਦੇ ਕੇ ਆਪਣੇ ਮਾਤਾ ਪਿਤਾ ਨੂੰ ਖੁਸ਼ ਕੀਤਾ। ਸਕੂਲ ਦੇ ਵਿਦਿਆਰਥੀਆਂ ਨੇ ਜਿਥੇ ਆਪ ਮੰਚ ਸੰਚਾਲਕ ਕਰਦੇ ਹੋਏ ਵੱਖ-ਵੱਖ ਸੱਭਿਆਚਾਰਕ ਆਇਟਮਾ ਪੇਸ਼ ਕਰਕੇ ਆਪਣੀ ਪ੍ਰਤਿਭਾ ਦਿਖਾਈ। ਇਸ ਮੌਕੇ ਸਕੂਲ ਦੇ ਵਾਈਸ ਪ੍ਰਿੰਸੀਪਲ ਸਿਸਟਰ ਐਨ ਮਾਰੀਆ, ਮੈਨੇਜਰ ਸਿਸਟਰ ਬ੍ਰਿਜਿਡ ਤੇ ਸਕੂਲ ਦੇ ਅਧਿਆਪਕਾਂ ਦੇ ਸਮੂਹ ਸਟਾਫ ਬੱਚਿਆਂ ਦੇ ਨਾਲ ਹਾਜ਼ਰ ਸਨ। ਪ੍ਰੋਗਰਾਮ ਦੇ ਅਖੀਰ ਵਿੱਚ ਪ੍ਰਿੰਸੀਪਲ ਸਿਸਟਰ ਸਲੀਨ ਨੇ ਸਕੂਲ ਦੇ ਵਿਦਿਆਰਥੀਆਂ-ਅਧਿਆਪਕਾਂ, ਟੀਚਰ ਸਟਾਫ ਦੇ ਪ੍ਰੋਗਰਾਮ ਦੀ ਸਫਲਤਾ ਲਈ ਧੰਨਵਾਦ ਕੀਤਾ ਅਤੇ ਵਧਾਈ ਦਿੱਤੀ। ਪ੍ਰੋਗਰਾਮ ਦੇ ਆਖਿਰ ‘ਚ ਵਿਦਿਆਰਥੀਆਂ ਦੇ ਆਏ ਦਾਦਾ-ਦਾਦੀਆਂ, ਨਾਨਾ-ਨਾਨੀਆਂ ਨੂੰ ਵਿਦਿਆਰਥਆਂ ਨੇ ਗਿਫਟਾਂ, ਸਾਹਿਤਕ ਕਿਤਾਬਾਂ ਅਤੇ ਮਠਿਆਈਆਂ ਵੰਡ ਕੇ ਵੱਡਿਆਂ ਦਾ ਆਸ਼ੀਰਵਾਦ ਪ੍ਰਾਪਤ ਕੀਤਾ।

Leave a Reply

Your email address will not be published. Required fields are marked *