ਪੰਜਾਬੀ ‘ਵਰਸਿਟੀ ਦਾ ਨਾਮ ਵਿਸ਼ਵ ਦੀਆਂ ਪਹਿਲੀਆਂ ਯੂਨੀਵਰਸਿਟੀਆਂ ਵਿਚ ਹੋਵੇਗਾ : ਵਾਈਸ ਚਾਂਸਲਰ
ਪਟਿਆਲਾ, 3 ਮਈ (ਮਧੂਸਾਰ ਬਿਊਰੋ) ਵਿਸ਼ਵ ਪੰਜਾਬੀ ਸਾਹਿਤ ਕਾਨਫਰੰਸ ਦੇ ਆਖਰੀ ਦਿਨ ਪੈਨਲ ਡਿਸਕਸ਼ਨ ਸ਼ੈਸ਼ਨ ਵਿਚ ਪ੍ਰਧਾਨਗੀ ਡਾ. ਜਸਵਿੰਦਰ ਸਿੰਘ ਦੁਆਰਾ ਕੀਤੀ ਗਈ, ਜਿਸ ਵਿਚ ਵਿਦਵਾਨ ਵਕਤੇ ਡਾ. ਸਤਿਨਾਮ ਸਿੰਘ ਸੰਧੂ, ਡਾ. ਗੁਰਪਾਲ ਸਿੰਘ ਸੰਧੂ, ਡਾ. ਸੁਰਜੀਤ ਸਿੰਘ ਸ਼ਾਮਿਲ ਹੋਏ।
ਡਾ. ਸਤਿਨਾਮ ਸਿੰਘ ਸੰਧੂ ਆਲੋਚਨਾ ਦੀ ਇਤਿਹਾਸਕ ਪਰਿਪੇਖ ਤੋਂ ਚਰਚਾ ਛੇੜਦਿਆ ਹੋਇਆ ਸਮੁੱਚੀ ਆਲੋਚਨਾ ਉੱਪਰ ਆਪਣੇ ਵਿਚਾਰ ਰੱਖੇ। ਗੁਰਪਾਲ ਸਿੰਘ ਸੰਧੂ ਨੇ ਆਪਣੇ ਵਿਚਾਰ ਦਿੰਦਿਆ ਕਿਹਾ ਆਲੋਚਨਾ ਦੇ ਵਿੰਭਿੰਨ ਪੱਖ ਹਨ, ਆਲੋਚਕ ਨੂੰ ਕਿਸੇ ਇਕ ਪੱਖ ਵੱਲ ਉਲਾਰ ਨਾ ਹੋ ਕੇ ਇਸਦੇ ਵਿਭਿੰਨ ਪੱਖਾਂ ਤੇ ਕੇਂਦਰਿਤ ਹੋਣ ਦੀ ਲੋੜ ਹੈ।
ਡਾ. ਸੁਰਜੀਤ ਸਿੰਘ ਨੇ ਆਲੋਚਨਾ ਦੇ ਕਾਵਿ ਸ਼ਾਸਤਰ ਨਾਲ ਸਬੰਧਿਤ ਅਹਿਮ ਮਸਲਿਆ ਤੇ ਵਿਚਾਰ ਕਰਦਿਆ ਕਿਹਾ ਕਿ ਕਿਸੇ ਵੀ ਭਾਸ਼ਾ ਦਾ ਕਾਵਿ-ਸ਼ਾਸਤਰ ਕੇਵਲ ਉਸ ਭਾਸ਼ਾ ਵਿਚ ਰਚਿਤ ਸਾਹਿਤ ਲਈ ਨਹੀਂ ਹੁੰਦਾ। ਕਾਵਿ-ਸ਼ਾਸਤਰ ਸਰਵ-ਵਿਆਪਕ ਹੁੰਦਾ ਹੈ। ਇਸ ਤੋਂ ਇਲਾਵਾ ਉਹਨਾਂ ਨੇ ਕਿਹਾ ਕਿ ਸਾਡੀ ਆਲੋਚਨਾ ਵਿਚ ਸਿਧਾਂਤਕ ਅਤੇ ਵਿਹਾਰਿਕ ਨਿਖੇੜੇ ਨੂੰ ਦੂਰ ਕਰਨ ਦੀ ਲੋੜ ਹੈ। ਪ੍ਰਧਾਨਗੀ ਭਾਸ਼ਣ ਵਿਚ ਡਾ. ਜਸਵਿੰਦਰ ਸਿੰਘ ਨੇ ਕਾਨਫ਼ਰੰਸ ਨੂੰ ਸਫਲ ਦਸਦਿਆ ਹੋਇਆ ਸਮੁੱਚੀ ਪੰਜਾਬੀ ਆਲੋਚਨਾ ਦੀਆਂ ਪ੍ਰਾਪਤੀਆਂ ਅਤੇ ਸੰਭਾਵਨਾਵਾਂ ਬਾਰੇ ਚਰਚਾ ਕੀਤੀ। ਕਾਨਫਰੰਸ ਦੇ ਵਿਦਾਇਗੀ ਸ਼ੈਸ਼ਨ ਵਿਚ ਵਿਭਾਗ ਦੇ ਮੁਖੀ ਡਾ. ਹਰਜੋਧ ਸਿੰਘ ਵੱਲੋਂ ਆਏ ਮਹਿਮਾਨਾ ਨੂੰ ਜੀ ਆਇਆ ਕਿਹਾ। ਇਸ ਉਪਰੰਤ ਡ. ਭੀਮ ਇੰਦਰ ਸਿੰਘ ਨੇ ਕਾਨਫ਼ਰੰਸ ਦੀ ਰਿਪੋਰਟ ਪੜਦਿਆ ਦੱਸਿਆ ਕਿ ਇਸ ਕਾੳਨਫ਼ਰੰਸ ਦੇ ਉਦਘਾਟਨ ਅਤੇ ਵਿਦਾਇਗੀ ਸ਼ੈਸ਼ਨ ਤੋਂ ਇਲਾਵਾ 12 ਹੋਰ ਸ਼ੈਸ਼ਨ ਕਰਵਾਏ ਗਏ ਜਿਸ ਵਿਚ 60 ਤੋਂ ਵੱਧ ਖੋਜ-ਪੱਤਰ ਪੜੇ ਗਏ। ਇਹਨਾਂ ਸ਼ੈਸ਼ਨਾ ਦੀ ਸਭ ਤੋਂ ਵੱਡੀ ਪ੍ਰਾਪਤੀ ਹੈ ਕਿ ਹਰੇਕ ਸ਼ੈਸ਼ਨ ਵਿਚ ਪ੍ਰਸਿੱਧ ਆਲੋਚਕਾਂ ਨੇ ਆਪਣੀ ਸ਼ਾਮੂਲੀਅਤ ਦਰਜ ਕਰਵਾਈ ਅਤੇ ਉਹਨਾਂ ਨੇ ਸ੍ਰੋਤਿਆ ਨਾਲ ਸੰਵਾਦ ਵੀ ਰਚਾਇਆ। ਇਸ ਸ਼ੈਸ਼ਨ ਦੀ ਪ੍ਰਧਾਨਗੀ ਕਰਦਿਆ ਡਾ. ਬੀ. ਐਸ ਘੁੰਮਣ, ਵਾਈਸ ਚਾਸਲਰ ਪੰਜਾਬੀ ਯੂਨੀਵਰਸਿਟੀ, ਪਟਿਆਲਾ ਨੇ ਪੰਜਾਬੀ ਸਾਹਿਤ ਅਧਿਐਨ ਵਿਭਾਗ ਦੇ ਮੁਖ਼ੀ ਡਾ. ਹਰਜੋਧ ਸਿੰਘ ਅਤੇ ਸਮੁੱਚੇ ਵਿਭਾਗ ਨੂੰ ਮੁਬਾਰਕਾਂ ਦਿੰਦਿਆ ਕਿਹਾ ਹੈ ਕਿ ਜਿਸ ਮੰਤਵ ਨਾਲ ਇਸ ਕਾਨਫ਼ਰੰਸ ਦਾ ਆਯੋਜਨ ਕੀਤਾ ਗਿਆ ਸੀ ਉਸ ਵਿਚ ਸਫਲਤਾ ਪ੍ਰਾਪਤ ਹੋਈ ਹੈ। ਨਾਲ ਹੀ ਪੰਜਾਬੀ ਯੂਨੀਵਰਸਿਰੀ ਦੇ ਦੂਜੇ ਵਿਭਾਗਾਂ ਨੂੰ ਇਹ ਸੁਨੇਹਾ ਵੀ ਦਿੱਤਾ ਜਿਸ ਤਨਦੇਹੀ ਅਤੇ ਇਮਾਨਦਾਰੀ ਨਾਲ ਸਾਹਿਤ ਅਧਿਐਨ ਵਿਭਾਗ ਆਪਣੀਆਂ ਅਕਾਦਮਿਕ ਜਿੰਮੇਵਾਰੀਆਂ ਨੂੰ ਨਿਭਾਅ ਰਿਹਾ ਹੈ, ਉਹ ਦਿਨ ਦੂਰ ਨਹੀਂ ਜਦੋਂ ਇਸ ਯੂਨੀਵਰਸਿਟੀ ਦਾ ਨਾਮ ਵਿਸ਼ਵ ਦੀਆਂ ਪਹਿਲੀਆਂ ਯੂਨੀਵਰਸਿਟੀਆਂ ਵਿਚ ਹੋਵੇਗਾ।
ਇਸ ਮੌਕੇ ਉਹਨਾਂ ਨੇ ਡਾ. ਦੀਪਕ ਮਨਮੋਹਨ ਜੀ ਦਾ ਵਿਸ਼ੇਸ਼ ਤੌਰ ‘ਤੇ ਧੰਨਵਾਦ ਕੀਤਾ ਜਿੰਨ੍ਹਾਂ ਨੇ ਇਸ ਕਾਨਫ਼ਰੰਸ ਦੀ ਸਫ਼ਲਤਾ ਵਿਚ ਅਹਿਮ ਭੂਮਿਕਾ ਨਿਭਾਈ। ਇਸ ਸ਼ੈਸ਼ਨ ਦੇ ਮੁੱਖ ਮਹਿਮਾਨ ਡਾ. ਦਲਜੀਤ ਸਿੰਘ ਵਾਈਸ ਚਾਸਲਰ ਰਿਆਤ ਬਾਹਰਾ ਯੂਨੀਵਰਸਿਟੀ ਨੇ ਆਲੋਚਨਾ ਨੂੰ ਪ੍ਰਸ਼ਾਸ਼ਨਿਕ ਸੇਵਾਵਾ ਨਾਲ ਜੋੜਦਿਆ ਆਲੋਚਨਾ ਦੇ ਸਮਾਜਿਕ ਸੰਦਰਭ ਬਾਰੇ ਗੱਲ ਕੀਤੀ। ਇਸ ਮੌਕੇ ਵਿਸ਼ੇਸ਼ ਮਹਿਮਾਨ ਪੰਜਾਬੀ ਸਾਹਿਤ ਦੀ ਪ੍ਰਸਿੱਧ ਹਸਤੀ ਬਚਿੰਤ ਕੌਰ ਨੇ ਵੀ ਸਰੋਤਿਆ ਦੇ ਸਨਮੁੱਖ ਹੁੰਦਿਆ ਸਾਹਿਤ ਅਤੇ ਆਲੋਚਨਾ ਦੇ ਅੰਤਰ-ਸਬੰਧਾਂ ਬਾਰੇ ਚਰਚਾ ਕੀਤੀ। ਵਿਦਾਇਗੀ ਭਾਸ਼ਣ ਡਾ. ਮਨਜੀਤ ਸਿੰਘ, ਪ੍ਰੋ, ਦਿੱਲੀ ਯੂਨੀਵਰਸਿਟੀ, ਦਿੱਲੀ ਨੇ ਪੰਜਾਬੀ ਸਾਹਿਤ ਆਲੋਚਨਾ ਦੀ ਵਿਭਿੰਨ ਪੱਖਾਂ ਤੋਂ ਚਰਚਾ ਕਰਦਿਆ ਇਸ ਕਾਨਫ਼ਰੰਸ ਨੂੰ ਸਫਲ ਦੱਸਿਆ। ਇਸ ਉਪਰੰਤ ਪੰਜਾਬੀ ਯੂਨੀਵਰਸਿਟੀ ਦੇ ਰਜ਼ਿਸਟਰਾਰ ਡਾ. ਮਨਜੀਤ ਸਿੰਘ ਨਿੱਜਰ ਨੇ ਸਾਰਿਆ ਦਾ ਧੰਨਵਾਦ ਕੀਤਾ। ਇਸ ਮੌਕੇ ਸਮੂਹ ਸਟਾਫ਼ ਹਾਜ਼ਰ ਸੀ।

