100 ਫੀਸਦੀ ਟੀਕਾਕਰਣ ਹੋਣ ਤੇ ਲਹਿਰਾਇਆ ਮੀਜ਼ਲ ਰੁਬੈਲਾ ਮੁਕਤੀ ਝੰਡਾ
ਪਟਿਆਲਾ 10 ਮਈ (ਮਧੂਸਾਰ ਬਿਊਰੋ) ਸਰਕਾਰੀ ਸੀਨੀਅਰ ਸੈਕੰਡਰੀ ਮਲਟੀਪਰਪਜ ਸਕੂਲ ਮਾਡਲ ਟਾਉਨ ਵਿਖੇ 100 ਫੀਸਦੀ ਬੱਚਿਆਂ ਨੁੰ ਮੀਜਲ ਰੁਬੈਲਾ ਟੀਕਾ ਲੱਗਣ ਤੇ ਸੀਨੀਅਰ ਮੈਡੀਕਲ ਅਫਸਰ ਡਾ. ਨਵਜਿੰਦਰ ਸੋਢੀ ਅਤੇ ਸਕੂਲ ਦੇ ਪ੍ਰਿੰਸੀਪਲ ਬਲਵੀਰ ਸਿੰਘ ਜ਼ੋਹਰਾ ਵੱਲੋਂ ਮੀਜ਼ਲ ਰੁਬੈਲਾ ਤੋਂ ਮੁਕਤੀ ਸਬੰਧੀ ਝੰਡਾ ਲਹਿਰਾਇਆ ਗਿਆ।
ਜਾਣਕਾਰੀ ਦਿੰਦਿਆਂ ਡਾ. ਸੋਢੀ ਨੇ ਦੱਸਿਆ ਕਿ ਸੀ.ਐਚ.ਸੀ ਮਾਡਲ ਟਾਊਨ ਦੀਆਂ 3 ਟੀਮਾਂ ਵੱਲੋਂ ਅੱਜ ਸਰਕਾਰੀ ਸੀਨੀਅਰ ਸੈਕੰਡਰੀ ਮਲਟੀਪਰਪਜ ਸਕੂਲ ਵਿੱਚ ਪੜਦੇ 702 ਬੱਚਿਆਂ ਦਾ ਮੀਜ਼ਲ ਰੁਬੈਲਾ ਤੋਂ ਮੁਕਤੀ ਸਬੰਧੀ ਟੀਕਾ ਲਗਾ ਕੇ 100 ਫੀਸਦੀ ਟੀਚਾ ਪੂਰਾ ਕੀਤਾ ਗਿਆ।ਉਨ੍ਹਾਂ ਦੱਸਿਆ ਕਿ ਮੁਹਿੰਮ ਵਿੱਚ ਪ੍ਰਾਈਵੇਟ ਹਸਪਤਾਲਾਂ ਦੇ ਬੱਚਿਆਂ ਦੇ ਮਾਹਰ ਡਾਕਟਰਾਂ ਵੱਲੋਂ ਵੀ ਵਿਸ਼ੇਸ਼ ਯੋਗਦਾਨ ਦਿੱਤਾ ਜਾ ਰਿਹਾ ਹੈ।ਜਿਸ ਤਹਿਤ ਯਾਦਵਿੰਦਰਾ ਪਬਲਿਕ ਸਕੂਲ ਵਿੱਚ ਪੜਦੇ 1100 ਬੱਚਿਆਂ ਵਿੱਚੋਂ 645 ਬੱਚਿਆਂ ਦੇ ਸੀ.ਐਚ.ਸੀ ਮਾਡਲ ਟਾਊਨ ਦੀਆਂ ਟੀਮਾਂ ਵੱਲੋਂ ਟੀਕੇ ਲਗਾਏ ਗਏ ਇਸ ਦੌਰਾਨ ਪ੍ਰਾਈਵੇਟ ਹਸਪਤਾਲ ਦੇ ਬੱਚਿਆਂ ਦੇ ਮਾਹਰ ਡਾ. ਅਨਿੱਲਜੀਤ ਵੱਲੋਂ ਵੀ ਬੱਚਿਆਂ ਨੂੰ ਟੀਕੇ ਲਗਾਏ ਗਏ ਅਤੇ ਬਾਕੀ ਰਹਿੰਦੇ ਬੱਚਿਆਂ ਨੂੰ ਵੀ ਆਉਣ ਵਾਲੇ ਦਿਨਾਂ ਵਿੱਚ ਮੀਜ਼ਲ ਰੁਬੈਲਾ ਦਾ ਟੀਕਾ ਲਗਾ ਕੇ ਟੀਚਾ ਪੂਰਾ ਕਰ ਲਿਆ ਜਾਵੇਗਾ।

