ਦੇਸ਼-ਵਿਦੇਸ਼ਪੰਜਾਬ

ਨਵਜੋਤ ਸਿੰਘ ਸਿੱਧੂ ਵੱਲੋਂ ਇਨਫੋਸਿਸ ਦੇ ਸਹਿ-ਬਾਨੀ ਨੰਦਨ ਨੀਲਕੇਨੀ ਨਾਲ ਮੁਲਾਕਾਤ

ਬੰਗਲੁਰੂ 11 ਮਈ (ਮਧੂਸਾਰ ਬਿਊਰੋ ਪੰਜਾਬ ਦੇ ਸਥਾਨਕ ਸਰਕਾਰ ਮੰਤਰੀ ਸ. ਨਵਜੋਤ ਸਿੰਘ ਸਿੱਧੂ ਨੇ ਇਨਫੋਸਿਸ ਦੇ ਸਹਿ-ਬਾਨੀ ਸ੍ਰੀ ਨੰਦਨ ਨੀਲਕੇਨੀ ਨਾਲ ਇੱਕ ਉੱਚ ਪੱਧਰੀ ਮੁਲਾਕਾਤ ਦੌਰਾਨ ਪੰਜਾਬ ਦੀਆਂ ਸਮੁੱਚੀਆਂ 167 ਸ਼ਹਿਰੀ ਸਥਾਨਕ ਇਕਾਈਆਂ ਦਾ ਈ-ਗਵਰਨੈਂਸ ਰਾਹੀਂ ਮੁਹਾਂਦਰਾ ਬਦਲਣ ਲਈ ਅਹਿਮ ਵਿਚਾਰਾਂ ਕੀਤੀਆਂ।

ਸ. ਸਿੱਧੂ ਨੇ ਇਸ ਮੌਕੇ ਮੁਹਾਲੀ ਵਿਖੇ ਇਨਫੋਸਿਸ ਦੇ ਕੈਂਪਸ ਨੂੰ ਚਾਲੂ ਕਰਨ ਦਾ ਮੁੱਦਾ ਵੀ ਚੁੱਕਿਆ। ਸ੍ਰੀ ਨੀਲਕੇਨੀ ਨੇ ਕਿਹਾ ਕਿ ਆਈ.ਟੀ. ਖੇਤਰ ਦੀ ਵਿਕਾਸ ਦਰ 35 ਫੀਸਦੀ ਤੋਂ 5 ਫੀਸਦੀ ਉੱਤੇ ਆ ਜਾਣ ਦੇ ਬਾਵਜੂਦ ਵੀ ਉਹ ਇਨਫੋਸਿਸ ਦੇ ਸੀ.ਈ.ਓ. ਨਾਲ ਗੱਲਬਾਤ ਕਰਕੇ ਇਸ ਸਬੰਧੀ ਕਾਰਵਾਈ ਯਕੀਨੀ ਬਣਾਉਣਗੇ। ਉਨ•ਾਂ ਇਹ ਵੀ ਕਿਹਾ ਕਿ ਹਾਲਾਂਕਿ ਇਸ ਪ੍ਰੋਜੈਕਟ ਵਿੱਚ ਸਮਾਂ ਲੱਗ ਸਕਦਾ ਹੈ ਪਰ ਉਹ ਇਸ ਸਬੰਧੀ ਪੂਰਾ ਤਾਣ ਲਾਉਣਗੇ। ਇੱਥੇ ਇਹ ਦੱਸਣਾ ਯੋਗ ਹੇਵੇਗਾ ਕਿ ਇਨਫੋਸਿਸ ਦਾ ਮੁਹਾਲੀ ਵਿਖੇ 55 ਏਕੜ ਰਕਬੇ ਵਿੱਚ ਫੈਲਿਆ ਇੱਕ ਕੈਂਪਸ ਹੈ ਜੋ ਕਿ ਹਾਲੇ ਤੱਕ ਚਾਲੂ ਨਹੀਂ ਹੋਇਆ।
ਦੋਵਾਂ ਸ਼ਖ਼ਸੀਅਤਾਂ ਦਰਮਿਆਨ ‘ਕੈਪਟਨ ਸਰਕਾਰ ਤੁਹਾਡੇ ਦੁਆਰ’ ਦੇ ਸਰਕਾਰ ਵੱਲੋਂ ਕੀਤੇ ਵਾਅਦੇ ਨੂੰ ਪੂਰਾ ਕਰਨ ਸਬੰਧੀ ਅਹਿਮ ਵਿਚਾਰਚਰਚਾ ਹੋਈ। ਇਸ ਸਬੰਧ ਵਿੱਚ ਈ-ਗਵਰਨੈਂਸ ਦਾ ਪੱਖ ਬਹੁਤ ਮਹੱਤਵ ਰੱਖਦਾ ਹੈ ਕਿਉਂ ਜੋ ਇਸ ਨਾਲ ਲੋਕਾਂ ਨੂੰ ਸੇਵਾਵਾਂ ਮੁਹੱਇਆ ਕਰਵਾਉਣ ਵਿੱਚ ਪਾਰਦਰਸ਼ਿਤਾ ਆਵੇਗੀ। ਪੰਜਾਬ ਦੇ ਪ੍ਰਤੀਨਿਧੀਆਂ ਨੇ ਕਿਹਾ ਕਿ ਉਨ•ਾਂ ਦੀ ਸੋਚ ਇਸ ਸਬੰਧੀ ਸਿਰਫ਼ ਤਕਨੀਕੀ ਨੁਕਤਿਆਂ ਤੱਕ ਹੀ ਸੀਮਿਤ ਨਹੀਂ ਸਗੋਂ ਉਹ ਤਾਂ ਇਸ ਸਾਰੇ ਮੁੱਦੇ ਨੂੰ ਲੋਕਾਂ ਦੀ ਸੁਵਿਧਾ ਪੱਖੋਂ ਸੰਪੂਰਨਤਾ ਵਿੱਚ ਵੇਖਦੇ ਹਨ।
ਸ. ਸਿੱਧੂ ਨੇ ਇਸ ਪੱਖੋਂ ਕਾਮਯਾਬੀ ਯਕੀਨੀ ਬਣਾਉਣ ਲਈ ਲੋੜੀਂਦੀ ਮਾਤਰਾ ਵਿੱਚ ਕਾਮੇ ਮੁਹੱਇਆ ਕਰਨ ਅਤੇ ਸਮਰੱਥਾ ਵਧਾਉਣ ਲਈ ਹਰ ਤਰ•ਾਂ ਦੇ ਸਹਿਯੋਗ ਦਾ ਭਰੋਸਾ ਦਿੱਤਾ। ਇਸ ਸਾਰੀ ਕਵਾਇਦ ਨਾਲ ਨਾ ਸਿਰਫ਼ ਮਾਲੀਆ ਵਧੇਗਾ ਸਗੋਂ ਇਸ ਨਾਲ ਨਾਗਰਿਕਾਂ ਨੂੰ ਉੱਚ ਪਾਏ ਦੀਆਂ ਸੇਵਾਵਾਂ ਵੀ ਹਾਸਿਲ ਹੋਣਗੀਆਂ। ਸ. ਸਿੱਧੂ ਨੇ ਜਿੱਥੇ ਨਾਗਰਿਕਾਂ ਨੂੰ ਡਿਜੀਟਲ ਢੰਗ ਰਾਹੀਂ ਸੇਵਾਵਾਂ ਮੁਹੱਇਆ ਕਰਵਾਉਣ ਦੀ ਮਹੱਤਤਾ ਉੱਤੇ ਜ਼ੋਰ ਦਿੱਤਾ ਉੱਥੇ ਹੀ ਕਈ ਹੋਰ ਪਹਿਲੂਆਂ ਜਿਵੇਂ ਕਿ ਲਾਈਟਿੰਗ ਪ੍ਰਣਾਲੀ ‘ਚ ਸੁਧਾਰ, ਮੱਛਰਾਂ ਦੀ ਰੋਕਥਾਮ, ਅਵਾਰਾ ਕੁੱਤਿਆਂ ਦੀ ਸਮੱਸਿਆ ਨਾਲ ਨਜਿੱਠਣਾ, ਵੇਸਟ ਮੈਨੇਜਮੈਂਟ ‘ਚ ਸੁਧਾਰ ਅਤੇ ਸੜਕਾਂ ਦੇ ਖੱਡਿਆਂ ਉੱਤੇ ਵੀ ਧਿਆਨ ਕੇਂਦਰਿਤ ਕੀਤਾ। ਸ੍ਰੀ ਨੀਲਕੇਨੀ ਨੇ ਡਿਜੀਟਲ ਅਤੇ ਤਕਨੀਕੀ ਖੇਤਰ ਵਿਚਲੇ ਆਪਣੇ ਤਜਰਬੇ ਦੇ ਆਧਾਰ ਉੱਤੇ ਇਸ ਗੱਲ ਨਾਲ ਸਹਿਮਤੀ ਪ੍ਰਗਟ ਕੀਤੀ ਕਿ ਇਸ ਪ੍ਰੋਜੈਕਟ ਨੂੰ ਫਾਇਦੇਮੰਦ ਬਣਾਉਣ ਲਈ ਸਮਰੱਥਾ ‘ਚ ਵਾਧਾ ਬਹੁਤ ਜ਼ਰੂਰੀ ਹੈ। ਇਸ ਮੌਕੇ ਸ. ਸਿੱਧੂ ਅਤੇ ਪੀ.ਐੱਮ.ਆਈ.ਡੀ.ਸੀ. ਦੀ ਟੀਮ ਨੇ ਸ੍ਰੀ ਨੀਲਕੇਨੀ ਨਾਲ ਹੋਈ ਵਿਸਥਾਰਿਤ ਵਿਚਾਰਚਰਚਾ ਉੱਤੇ ਪੂਰਨ ਸੰਤੁਸ਼ਟੀ ਜ਼ਾਹਿਰ ਕੀਤੀ।

Leave a Reply

Your email address will not be published. Required fields are marked *