ਜਿਲ੍ਹਾ ਪ੍ਰੀਸ਼ਦ ਫਤਿਹਗੜ੍ਹ ਸਾਹਿਬ ਅਧੀਨ ਪੈਂਦੀਆਂ ਬਲਾਕ ਸੰਮਤੀਆਂ ਦਾ ਬਜਟ ਪਾਸ ਕੀਤਾ : ਚੇਅਰਮੈਨ ਭੁੱਟਾ
ਕਣਕ ਨੂੰ ਅੱਗ ਲੱਗਣ ਕਾਰਨ ਹੋਏ ਨੁਕਸਾਨ ਦੇ ਮੁਆਵਜੇ ਲਈ ਮਤਾ ਪਾਸ ਕੀਤਾ : ਭੁੱਟਾ
ਪਟਿਆਲਾ 14 ਮਈ (ਮਧੂਸਾਰ ਬਿਊਰੋ) ਜਿਲ੍ਹਾ ਪ੍ਰੀਸ਼ਦ ਸ੍ਰੀ ਫਤਿਹਗੜ੍ਹ ਸਾਹਿਬ ਦੇ ਮੀਟਿੰਗ ਹਾਲ ਵਿੱਚ ਸ. ਬਲਜੀਤ ਸਿੰਘ ਭੁੱਟਾ ਚੇਅਰਮੈਨ ਜਿਲ੍ਹਾ ਪ੍ਰੀਸ਼ਦ ਫਤਿਹਗੜ੍ਹ ਸਾਹਿਬ ਦੀ ਪ੍ਰਧਾਨਗੀ ਹੇਠ ਜਿਲ੍ਹਾ ਪ੍ਰੀਸ਼ਦ ਦੀ ਮੀਟਿੰਗ ਹੋਈ।
ਮੀਟਿੰਗ ‘ਚ ਸ੍ਰੀ ਹਰਦਿਆਲ ਸਿੰਘ ਚੱਠਾ, ਵਧੀਕ ਡਿਪਟੀ ਕਮਿਸਨਰ (ਵਿਕਾਸ), ਫਤਿਹਗੜ੍ਹ ਸਾਹਿਬ ਨੇ ਬਲਾਕ ਸੰਮਤੀਆਂ ਦਾ ਬਜਟ ਪਾਸ ਕਰਵਾਉਣ ਲਈ ਹਾਉੂਸ ਅੱਗੇ ਬਲਾਕ ਅਮਲੋਹ ਦਾ 2,37,55,000/-ਰੁਪਏ, ਬਲਾਕ ਬਸੀ ਪਠਾਣਾਂ 1,79,80,000/-ਰੁਪਏ, ਬਲਾਕ ਖੇੜਾ 1,97,35,000/-ਰੁਪਏ, ਬਲਾਕ ਖਮਾਣੋ 2,22,20,000/-ਰੁਪਏ ਅਤੇ ਬਲਾਕ ਸਰਹਿੰਦ ਦਾ 3,29,46,000/-ਰੁਪਏ ਦਾ ਹਾਊਸ ਦੇ ਸਮੂਹ ਮੈਂਬਰਾਂ ਨੇ ਸਰਬਸੰਮਤੀ ਨਾਲ ਪਾਸ ਕੀਤਾ।
ਇਸ ਮੌਕੇ ਵੱਖ-ਵੱਖ ਵਿਭਾਗਾਂ ਦੇ ਅਫਸਰਾਂ ਵੱਲੋਂ ਚੱਲ ਰਹੀਆਂ ਵਿਕਾਸ ਸਕੀਮਾਂ ਬਾਰੇ ਜਾਣੂ ਕਰਵਾਇਆ, ਚੇਅਰਮੈਨ ਭੁੱਟਾ ਨੇ ਕਿਹਾ ਕਿ ਚੱਲ ਰਹੀਆਂ ਸਕੀਮਾਂ ਵਿੱਚ ਪਾਰਦਰਸ਼ਤਾ ਲਿਆਂਦੀ ਜਾਵੇ ਤਾਂ ਕਿ ਹਰ ਇੱਕ ਲਾਭਪਾਤਰੀ ਨੂੰ ਲਾਭ ਮਿਲ ਸਕੇ।ਸਕੱਤਰ ਜਿਲ੍ਹਾ ਪ੍ਰੀਸ਼ਦ ਫਤਿਹਗੜ੍ਹ ਸਾਹਿਬ ਨੇ ਚੇਅਰਮੈਨ ਜਿਲ੍ਹਾ ਪ੍ਰੀਸ਼ਦ ਅਤੇ ਸਮੂਹ ਮੈਂਬਰਾਂ ਨੂੰ ਰਾਸ਼ਟਰੀ ਪੁਰਸਕਾਰ ਦੀ ਵਧਾਈ ਦਿੰਦੇ ਹੋਏ ਕਿਹਾ ਕਿ ਪੁਰਸਕਾਰ ਮਿਲਣਾ ਜਿਲ੍ਹਾ ਫਤਿਹਗੜ੍ਹ ਸਾਹਿਬ ਲਈ ਮਾਣ ਵਾਲੀ ਗੱਲ ਹੈ।
ਇਸ ਮੌਕੇ ਪਿਛਲੇ ਦਿਨੀ ਕਣਕ ਦੀ ਫਸਲ ਦਾ ਅੱਗ ਨਾਲ ਹੋਏ ਨੁਕਸਾਨ ਬਾਰੇ ਸਰਕਾਰ ਤੋਂ ਕਿਸਾਨਾਂ ਨੂੰ ਮੁਆਵਜਾ ਦੇਣ ਸਬੰਧੀ ਮਤਾ ਪਾਸ ਕੀਤਾ ਗਿਆ। ਜਿਲ੍ਹਾ ਪ੍ਰੀਸ਼ਦ ਫਤਿਹਗੜ੍ਹ ਸਾਹਿਬ ਦੇ ਸਾਬਕਾ ਮੈਂਬਰ ਸ੍ਰੀ ਰਾਮ ਲਾਲ ਮੱਲ ਜੀ ਦੀ ਮੌਤ ਤੇ ਸੋ ਪ੍ਰਗਟ ਕਰਦੇ ਹੋਏ ਸੋਕ ਮਤਾ ਪਾਇਆ ਗਿਆ। ਇਸ ਮੌਕੇ ਪੂਜਾ ਰਾਣੀ ਵਾਇਸ ਚੇਅਰਪਰਸਨ ਜਿਲ੍ਹਾ ਪ੍ਰੀਸ਼ਦ, ਜੋਗਿੰਦਰ ਸਿੰਘ ਨਰੈਣਗੜ੍ਹ ਮੈਂਬਰ ਜਿਲ੍ਹਾ ਪ੍ਰੀ ਬਲਤੇਜ ਸਿੰਘ ਮਹਿਮੂਦਪੁਰ ਮੈਂਬਰ ਜਿਲ੍ਹਾ ਪ੍ਰੀਸ਼ਦ, ਪ੍ਰੀਤਮ ਕੌਰ ਦੇਦੜਾਂ ਮੈਂਬਰ ਜਿਲ੍ਹਾ ਪ੍ਰੀਸ਼ਦ, ਭੁਪਿੰਦਰ ਸਿੰਘ ਹਾਂਸ ਚੇਅਰਮੈਨ ਬਲਾਕ ਸੰਮਤੀ ਬਸੀ ਪਠਾਣਾਂ, ਹਰਕੀਤ ਸਿੰਘ ਭੜੀ ਮੈਂਬਰ ਜਿਲ੍ਹਾ ਪ੍ਰੀਸ਼ਦ, ਕੁਲਵਿੰਦਰ ਕੌਰ ਚੇਅਰਪਰਸਨ ਖੇੜਾ, ਸਵਰਨ ਸਿੰਘ ਚੇਅਰਮੈਨ ਬਲਾਕ ਸੰਮਤੀ ਸਰਹਿੰਦ, ਰਵਿੰਦਰ ਕੌਰ ਸੁਪਰਡੈਂਟ ਜਿਲ੍ਹਾ ਪ੍ਰੀਸ਼ਦ, ਨਿਰਮਲ ਸਿੰਘ ਮੱਠੀ, ਕੁਲਵੰਤ ਸਿੰਘ ਦੇਦੜਾਂ, ਰਿੱਕੀ ਵਾਲੀਆ ਪੀ.ਏ.ਟੂ ਸ੍ਰੀ ਹਰਿੰਦਰ ਸਿੰਘ ਖਾਲਾਸਾ ਮੈਂਬਰ ਪਾਰਲੀਮੈਂਟ ਅਤੇ ਗੁਰਮੀਤ ਸਿੰਘ ਪੀ.ਏ. ਆਦਿ ਹਾਜਰ ਸਨ।

