ਪੰਜਾਬਪਟਿਆਲਾ

ਡਾ. ਅਜਾਦ ਉੰਤੇ ਕੇਸ ਦਰਜ ਕਰਕੇ ਬੋਲਣ ਦੇ ਜਮਹੂਰੀ ਹੱਕ ਖੋਹਿਆ ਜਾ ਰਿਹਾ : ਐਕਸ਼ਨ ਕਮੇਟੀ

ਟੀਕਾਕਰਨ ਮੁਹਿੰਮ ਪ੍ਰਤੀ ਉਠੇ ਸਵਾਲਾਂ ਨੂੰ ਦੂਰ ਕਰਕੇ ਸਰਕਾਰ ਤੇ ਸਿਹਤ ਵਿਭਾਗ
ਪਟਿਆਲਾ 14 ਮਈ (ਮਧੂਸਾਰ ਬਿਊਰੋ) ਸਿਹਤ ਅਤੇ ਵਿਚਾਰਾਂ ਦੀ ਅਜਾਦੀ ਬਚਾਓ ਐਕਸ਼ਨ ਕਮੇਟੀ ਦੇ ਸੱਦੇ ‘ਤੇ ਸਿਵਲ ਸਰਜਨ ਪਟਿਆਲਾ ਦੇ ਦਫਤਰ ਅੱਗੇ ਜਨਤਕ ਅਤੇ ਜਮੂਹਰੀ ਜਥੇਬੰਦੀਆਂ ਨੇ ਸਾਂਝੇ ਤੌਰ ਤੇ ਧਰਨਾ ਦਿੱਤਾ ਗਿਆ।
ਇਹ ਧਰਨਾ ਪੰਜਾਬ ਵਿੱਚ ਚਲ ਰਹੇ ਐਮ.ਆਰ ਟੀਕਾਕਰਨ ਮੁੰਹਿਮ ਦੇ ਸਬੰਧ ਵਿੱਚ ਅਤੇ ਡਾਕਟਰ ਅਮਰ ਸਿੰਘ ਅਜਾਦ ਉੱਤੇ ਦਰਜ ਝੂਠਾ ਕੇਸ ਵਾਪਸ ਕਰਵਾਉਣ ਅਤੇ ਐਮ ਆਰ ਟੀਕੇ ਤੋਂ ਪ੍ਰਭਾਵਿਤ ਬੱਚਿਆਂ ਦੇ ਮੁਫ਼ਤ ਇਲਾਜ ਦੇ ਸਬੰਧ ਵਿੱਚ ਦਿੱਤਾ ਗਿਆ।

ਵੱਖ ਵੱਖ ਜਥੇਬੰਦੀਆਂ ਵਲੋਂ ਡਾਕਟਰ ਦਰਸ਼ਨ ਪਾਲ, ਰਮਿੰਦਰ ਪਟਿਆਲਾ, ਕਾਮਰੇਡ ਨਿਰਮਲ ਧਾਲੀਵਾਲ, ਕਾਮਰੇਡ ਰਾਮ ਸਿੰਘ, ਐਡਵੋਕੇਟ ਰਾਜੀਵ ਲੋਹਟਬੱਦੀ, ਵਿਧੂ ਸੇਖਰ ਭਾਰਦਵਾਜ ਆਦਿ ਮੁੱਖ ਆਗੂਆਂ ਨੇ ਧਰਨੇ ਦੀ ਅਗਵਾਈ ਕੀਤੀ। ਐਕਸ਼ਨ ਕਮੇਟੀ ਦਿੱਤੇ ਸੱਦੇ ਨੂੰ ਭਰਪੂਰ ਹੰਗਾਰਾ ਮਿਲਿਆ। ਪਟਿਆਲਾ ਤੋਂ ਪਾਰਲਿਮੈਂਟ ਮੈਂਬਰ ਡਾ.ਧਰਮਵੀਰ ਗਾਂਧੀ ਵਿਸ਼ੇਸ ਤੌਰ ਤੇ ਧਰਨੇ ਵਿੱਚ ਸਾਮਿਲ ਹੋਏ । ਸਾਰੇ ਬੁਲਾਰੇ ਇੱਕ ਮੱਤ ਸਨ, ਕਿ ਪੰਜਾਬ ਵਿੱਚ ਚਲ ਰਹੀ ਐਮ.ਆਰ ਟੀਕਾਕਰਨ ਮੁੰਹਿਮ ਪ੍ਰਤੀ ਪੈਦਾ ਹੋਏ ਸੰਕਿਆ ਵਿੱਚ ਪੰਜਾਬ ਸਰਕਾਰ ਅਤੇ ਸਿਹਤ ਮਹਿਕਮਾ ਖੁੱਦ ਜਿੰਮੇਵਾਰ ਹੈ। ਮੌਜੂਦਾ ਮੈਂਬਰ ਪਾਰਲਿਮੈਂਟ ਡਾ. ਧਰਮਵੀਰ ਗਾਂਧੀ, ਡਾ.ਦਰਸ਼ਨ ਪਾਲ, ਰਮਿੰਦਰ ਪਟਿਆਲਾ ਅਤੇ ਨਿਰਮਲ ਧਾਲੀਵਾਲ ਨੇ ਸਪਸ਼ਟ ਸ਼ਬਦਾ ਵਿੱਚ ਕਿਹਾ ਕਿ ਟੀਕਾਕਰਨ ਮੁੰਹਿਮ ਪ੍ਰਤੀ ਉੱਠੇ ਸਵਾਲਾਂ ਨੂੰ ਦੂਰ ਕਰਨ ਵਿੱਚ ਸਰਕਾਰ ਅਤੇ ਸਿਹਤ ਮਹਿਕਮਾ ਨਾਕਾਮ ਰਿਹਾ ਹੈ।
ਬੁਲਾਰਿਆ ਨੇ ਜ਼ੋਰ ਦੇ ਕੇ ਕਿਹਾ ਕਿ ਡਾ. ਅਜਾਦ ‘ਤੇ ਗਲਤ ਕੇਸ ਫਾਇਲ ਕਰਕੇ ਸਗੋਂ ਬੋਲਣ ਦੇ ਜਮਹੂਰੀ ਅਧਿਕਾਰ ਨੂੰ ਖੋਹਿਆ ਗਿਆ। ਵਿਚਾਰ ਪ੍ਰਗਟਾਉਣਾ ਹਰ ਕਿਸੇ ਦਾ ਸੰਵਿਧਾਨਿਕ ਹੱਕ ਹੈ। ਡਾ. ਅਜਾਦ ਉੰਤੇ ਕੇਸ ਦਰਜ ਕਰਨ ਨਾਲ ਸਥਿਤੀ ਹੋਰ ਵੀ ਗੁਝੰਲਦਾਰ ਹੋਈ ਹੈ। ਸਾਰੇ ਬੁਲਾਰਿਆ ਦੀ ਮੰਗ ਸੀ ਕਿ ਡਾ.ਅਮਰ ਸਿੰਘ ਖਿਲਾਫ ਦਰਜ ਕੇਸ ਤੁਰੰਤ ਰੱਦ ਹੋਣਾ ਚਾਹੀਦਾ ਹੈ ਅਤੇ ਉਹਨਾਂ ਨੇ ਇਹ ਮੰਗ ਵੀ ਬੜੇ ਜੋਰ ਸੋਰ ਨਾਲ ਉਠਾਈ ਕਿ ਟੀਕਾਕਰਨ ਮੁੰਹਿਮ ਦੌਰਾਨ ਪ੍ਰਭਾਵਿਤ ਹੋਏ ਬੱਚਿਆ ਦਾ ਸਮੁੱਚਾ ਇਲਾਜ ਅਤੇ ਇਲਾਜ ਉੱਤੇ ਹੋਇਆ ਪੂਰਾ ਖਰਚ ਸਰਕਾਰ ਆਪਣੀ ਜਿੰਮੇਵਾਰੀ ਅਧੀਨ ਕਰੇ ਅਤੇ ਜਦ ਤਕ ਟੀਕਾਕਰਨ ਬਾਰੇ ਉਠਾਏ ਗਏ ਸਵਾਲਾਂ ਦਾ ਤਸੱਲੀ ਬੱਖਸ ਜਵਾਬ ਨਹੀਂ ਦਿੱਤਾ ਜਾਂਦਾ ਉਨੀ ਦੇਰ ਤੱਕ ਇਹ ਐਮ ਆਰ ਟੀਕਾਕਰਨ ਮੁੰਹਿਮ ਨੂੰ ਰੋਕਿਆ ਜਾਵੇ ਤਾਂ ਜ਼ੋ ਬੱਚਿਆ ਅਤੇ ਮਾਪਿਆਂ ਦੇ ਮਨਾ ਦੇ ਤੌਖਲੇ ਦੂਰ ਹੋ ਸਕਣ। ਜੇਕਰ ਇੰਝ ਨਹੀਂ ਹੁੰਦਾ ਤਾਂ ਐਕਸ਼ਨ ਕਮੇਟੀ ਜਲਦੀ ਹੀ ਅਗਲਾ ਪ੍ਰੋਗਰਾਮ ਉਲਿਕਣ ਲਈ ਮਜ਼ਬੂਰ ਹੋਵੇਗੀ। ਇਸ ਸਬੰਧ ਵਿੱਚ ਜਲਦੀ ਹੀ ਇੱਕ ਡੈਪੂਟੇਸ਼ਨ ਆਈ.ਜੀ ਪੁਲਿਸ ਪਟਿਆਲਾ ਨੁੰ ਵੀ ਮਿਲੇਗਾ। ਅਧਿਕਾਰੀਆਂ ਵਲੋਂ ਨਾਇਬ ਤਹਿਸੀਲਦਾਰ ਪਰਮਜੀਤ ਜਿੰਦਲ ਮੰਗ ਪੱਤਰ ਲੈਣ ਲਈ ਧਰਨੇ ਵਿੱਚ ਪਹੁੰਚੇ ਅਤੇ ਉਹਨਾਂ ਧਰਨਾਂਕਾਰੀਆਂ ਨੂੰ ਯਕੀਨ ਦਿਵਾਇਆ ਕਿ ਇਹ ਮੰਗ ਪੱਤਰ ਹੁਣੇ ਹੀ ਸਰਕਾਰ ਨੂੰ ਭੇਜਿਆ ਜਾ ਰਿਹਾ ਹੈ।
ਧਰਨੇ ‘ਚ ਏਟਕ, ਸੀਟੂ, ਡੈਮਕਰੇਟਿਕ ਲਾਇਰਜ਼ ਐਸੋਸਿਏਸ਼ਨ, ਇਸਤਰੀ ਜਾਗ੍ਰੀਤੀ ਮੰਚ, ਨੌਜਵਾਨ ਭਾਰਤ ਸਭਾ, ਪੀ.ਐਸ.ਯੂ, ਡੀ.ਐਸ.ਓ, ਭਾਰਤੀ ਕਿਸਾਨ ਯੂਨੀਅਨ (ਡਕੌਂਦਾ), ਜਮਹੂਰੀ ਅਧਿਕਾਰ ਸਭਾ ਪੰਜਾਬ (ਪਟਿਆਲਾ), ਪੰਜਾਬ ਨਿਰਮਾਣ ਯੂਨੀਅਨ, ਦੋਧੀ ਡੇਅਰੀ ਯੂਨੀਅਨ, ਪੀ ਡਬਲਿਯੂ ਡੀ, ਫੀਲਡ ਅਤੇ ਵਰਕਸ਼ਾਪ ਵਰਕਰਜ਼ ਯੂਨੀਅਨ, ਇਨਕਲਾਬੀ ਲੋਕ ਮੋਰਚਾ, ਲੋਕ ਸੰਘਰਸ਼ ਕਮੇਟੀ, ਡੀ.ਟੀ.ਐਫ, ਡੀ ਐਮ.ਐਫ, ਐਸ.ਐਸ ਏ ਰਮਸਾ ਅਧਿਆਪਕ ਯੂਨੀਅਨ, ਆਲ ਇੰਡੀਆ ਕਿਸਾਨ ਫੈਡਰੇਸ਼ਨ, ਗੈਸ ਏਜੰਸੀ ਵਰਕਰਜ਼ ਯੂਨੀਅਨ, ਟੈਕਨੀਕਲ ਸਰਵਿਸ ਯੂਨੀਅਨ (ਹਰਾਵਲ ਦਸਤਾ), ਇਫਟੂ ਆਦਿ ਜੱਥੇਬੰਦੀਆਂ ਨੇ ਭਰਪੂਰ ਸਮੂਲੀਅਤ ਕੀਤੀ।

Leave a Reply

Your email address will not be published. Required fields are marked *