ਦਰਜ਼ਾਚਾਰ ਅਤੇ ਠੇਕਾ ਮੁਲਾਜ਼ਮਾਂ ਵੱਲੋਂ ਚੰਡੀਗੜ੍ਹ ਰਾਜ ਪੱਧਰੀ ਰੋਸ ਰੈਲੀ ਵਿੱਚ ਪਰਿਵਾਰਾਂ ਸਮੇਤ ਪੁੱਜਣ ਦਾ ਫੈਸਲਾ
ਪਟਿਆਲਾ 17 ਮਈ (ਮਧੂਸਾਰ ਬਿਊਰੋ) ਦੀ ਕਲਾਸ ਫੋਰ ਗੌਰਮਿੰਟ ਇੰਪਲਾਈਜ਼ ਯੂਨੀਅਨ ਪੰਜਾਬ ਖੁਰਾਕ ਤੇ ਸਪਲਾਈ ਵਿਭਾਗ ਸਟੇਟ ਸਬ ਕਮੇਟੀ ਪੰਜਾਬ ਬ੍ਰਾਂਚ ਜਿਲ੍ਹਾ ਪਟਿਆਲਾ ਦੀ ਜਨਰਲ ਬਾਡੀ ਮੀਟਿੰਗ ਯੂਨੀਅਨ ਦਫਤਰ ਰਾਜਪੁਰਾ ਕਲੋਨੀ ਵਿਖੇ ਹੋਈ।
ਮੀਟਿੰਗ ਵਿੱਚ ਹਾਜ਼ਰ ਮੁਲਾਜ਼ਮਾਂ ਆਗੂਆਂ ਵਲੋਂ ਡਾਇਰੈਕਟਰ (ਖਜਾਨਾ ਅਤੇ ਲੇਖਾ) ਵਿੱਤ ਵਿਭਾਗ ਪੰਜਾਬ ਵਲੋਂ ਮਿਤੀ: 26 ਅਪ੍ਰੈਲ 2018 ਨੂੰ ਜਾਰੀ ਹੁਕਮਾਂ ਰਾਹੀਂ ਖੁਰਾਕ ਤੇ ਸਪਲਾਈਜ਼ ਵਿਭਾਗ ਵਿੱਚੋਂ ਸੇਵਾ ਮੁਕਤ ਪੀ.ਆਰ.ਚੌਂਕੀਦਾਰਾਂ ”ਆਰਜ਼ੀ” ਨੂੰ ਦਹਾਕਿਆਂ ਤੋਂ ਲਾਗੂ ਪੈਨਸ਼ਨਾਂ ਅਤੇ ਪੈਨਸਨਰੀ ਲਾਭਾਂ ਨੂੰ ਬੰਦ ਕਰਕੇ ਰਿਕਵਰੀਆਂ ਕਰਨ ਦੀ ਸਖਤ ਨਿੰਦਾ ਕੀਤੀ, ਮੀਟਿੰਗ ਨੂੰ ਸੰਬੋਧਨ ਕਰਦਿਆਂ ਸੂਬਾ ਪ੍ਰਧਾਨ ਰਣਜੀਤ ਸਿੰਘ ਰਾਣਵਾਂ, ਜਨਰਲ ਸਕੱਤਰ ਬਲਜਿੰਦਰ ਸਿੰਘ ਜਿਲ੍ਹਾ ਜਨਰਲ ਸਕੱਤਰ ਬੰਸੀ ਲਾਲ , ਨੇ ਕਿਹਾ ਕਿ ਪੰਜਾਬ ਸਰਕਾਰ ਨੇ ਸਰਕਾਰੀ ਖਜਾਨਾਂ ਭਰਨ ਲਈ ਪੀ.ਆਰ. ਚੌਂਕੀਦਾਰਾਂ ਦੇ ਹੱਕ ਵਿੱਚ ਮਾਨਯੋਗ ਸੁਪਰੀਮ ਕੋਰਟ/ਮਾਨਯੋਗ ਹਾਈ ਕੋਰਟ ਵੱਲੋਂ ਸੀ.ਡਬਲਿਯੂ.ਪੀ. ਨੰ:16786 ਆਫ 2001 ਸ੍ਰੀ ਬਲਦੇਵ ਸਿੰਘ ਬਨਾਮ ਪੰਜਾਬ ਸਰਕਾਰ ਅਤੇ ਸੀ.ਡਬਲਿਯੂ.ਪੀ. ਨੰ: 7780 ਆਫ 2004 ਰੱਖਾ ਸਿੰਘ ਬਨਾਮ ਪੰਜਾਬ ਸਰਕਾਰ, ਅਤੇ ਸੀ.ਡਬਲਿਯੂ.ਪੀ.7371 ਆਫ 2009 ਦਿਆ ਸਿੰਘ ਐਂਡ ਅਦਰਜ਼ ਸਮੇਤ ਰਿੱਟਾਂ ਵਿੱਚ ਹੋਏ ਫੈਸਲਿਆਂ ਦਰਜ਼ਨਾਂ ਦੀ ਪੂਰੀ ਤਰ੍ਹਾਂ ਅਣਦੇਖੀ ਕਰਦਿਆਂ 1500 ਦੇ ਕਰੀਬ ਪਰਿਵਾਰਾਂ ਨੂੰ ਠੂਠਾ ਫੜਾਉਣ ਦੀ ਨੀਤੀ ਅਖਤਿਆਰ ਕਰ ਲਈ ਹੈ, ਉੱਚ ਅਦਾਲਤਾਂ ਦੀ ਅਣਦੇਖੀ ਕਰਕੇ ਪੈਦਾ ਕੀਤੀ ਪ੍ਰੇਸ਼ਾਨੀ ਕਾਰਨ ਪੀੜਤ ਪਰਿਵਾਰਾਂ ਵਿੱਚ ਕਿਸੇ ਕਿਸਮ ਦਾ ਨੁਕਸਾਨ ਹੋ ਜਾਂਦਾ ਹੈ ਤਾਂ ਵਿੱਤ ਵਿਭਾਗ ਪੰਜਾਬ ਸਰਕਾਰ ਜਿੰਮੇਵਾਰ ਹੋਣਗੇ। ਸੂਬਾ ਪ੍ਰਧਾਨ ਸਾਥੀ ਦਰਸ਼ਨ ਸਿੰਘ ਲੁਬਾਣਾ (ਪ.ਸ.ਸ.ਫ) ਅਤੇ ਸੂਬਾ ਸਕੱਤਰ ਜਨਰਲ ਕਲਾਸ ਫੋਰ ਗੌਰਮਿੰਟ ਇੰਪਲਾਈਜ਼ ਯੂਨੀਅਨ ਨੇ ਕਿਹਾ ਕਿ ਮਾਣਯੋਗ ਹਾਈ ਕੋਰਟ ਦੇ ਫੈਸਲਿਆਂ ਨੂੰ ਸੁਪਰੀਮ ਕੋਰਟ ਵਿੱਚ ਚਣੌਤੀ ਦੇਣ ਉਪਰੰਤ ਪਹਿਲਾਂ ਹੀ ਪੰਜਾਬ ਸਰਕਾਰ ਹਾਰ ਚੁੱਕੀ ਹੈ ਅਤੇ ਸੁਪਰੀਮ ਕੋਰਟ ਦੇ ਫੈਸਲਿਆਂ ਦੇ ਸਨਮੁੱਖ ਹੀ ਪੈਨਸਨਰੀ ਲਾਭ ਲਾਗੂ ਕੀਤੇ ਗਏ ਸਨ। ਪੀ.ਆਰ.ਚੌਂਕੀਦਾਰ ਆਰਜ਼ੀ ਖੁਰਾਕ ਤੇ ਸਪਲਾਈ ਵਿਭਾਗ ਦੇ ਮੁਲਾਜ਼ਮ ਹਨ ਅਤੇ ਪੈਨਸਨਰੀ ਲਾਭ ਦੇਣਾ ਵੀ ਵਿਭਾਗ ਦੀ ਜਿੰਮੇਵਾਰੀ ਹੈ। ਅੱਜ ਦੀ ਮੀਟਿੰਗ ਵਿੱਚ ਹਾਜ਼ਰ ਦਰਜ਼ਾ ਚਾਰ ਅਤੇ ਠੇਕਾਅਧਾਰਤ ਮੁਲਾਜ਼ਮਾਂ, ਸੇਵਾ ਮੁਕਤ ਕਰਮਚਾਰੀਆਂ ਨੇ ਵੱਡੀ ਗਿਣਤੀ ਵਿੱਚ ਸਮੂਲੀਅਤ ਅਤੇ ਫੈਸਲਾ ਕੀਤਾ ਕਿ ਪੰਜਾਬ ਸਰਕਾਰ ਅਤੇ ਵਿੱਤ ਵਿਭਾਗ ਦੇ ਮਾੜੇ ਅਧਿਕਾਰੀਆਂ ਦੀਆਂ ਧੱਕੇ ਸ਼ਾਹੀਆਂ ਦਾ ਘੜਾ ਅਨਾਜ ਭਵਨ ਅੱਗੇ ਸੈਕਟਰ 39 ਸੀ ਚੰਡੀਗੜ੍ਹ ਵਿਖੇ ਭੰਨਣ ਲਈ ਮਿਤੀ 25 ਮਈ ਨੂੰ ਕੀਤੀ ਜਾਣ ਵਾਲੀ ਰੋਸ ਰੈਲੀ ਵਿੱਚ ਪਰਿਵਾਰਾਂ ਸਮੇਤ ਵੱਡੀ ਗਿਣਤੀ ਨਾਲ ਸਮੂਲੀਅਤ ਕੀਤੀ ਜਾਵੇਗੀ। ਮੀਟਿੰਗ ਵਿੱਚ ਸ੍ਰੀ ਮੋਹਨ ਸਿੰਘ ਨੇਗੀ, ਗੱਬਰ ਸਿੰਘ, ਸ੍ਰੀ ਜਗਤਾਰ ਲਾਲ ਸਮਾਣਾ, ਸ੍ਰੀ ਸ਼ਾਮ ਲਾਲ ਪਟਿਆਲਾ, ਸੁਭਾਸ਼ ਚੰਦਰ ਪਟਿਆਲਾ, ਮਹਿੰਦਰ ਸਿੰਘ ਨਾਭਾ, ਰਾਧਾ ਕ੍ਰਿਸ਼ਨ, ਸ੍ਰੀ ਕਸ਼ਮੀਰ ਸਿੰਘ, ਟੱਲਾ ਸਿੰਘ, ਤਰਸੇਮ ਲਾਲ ਹਰਬਿਲਾਸ ਅਤੇ ਜਰਨੈਲ ਸਿੰਘ ਸ਼ਾਮਿਲ ਸਨ।

