ਹਰਿਆਣਾਪੰਜਾਬ

ਹਰਿਆਣਾ ਕਰਮਚਾਰੀ ਚੋਣ ਕਮਿਸ਼ਨ ਦਾ ਚੇਅਰਮੈਨ ਮੁਅੱਤਲ

ਚੰਡੀਗੜ, 17 ਮਈ (ਮਧੂਸਾਰ ਬਿਊਰੋ) ਹਰਿਆਣਾ ਸਰਕਾਰ ਨੇ ਜੂਨੀਅਰ ਇੰਜੀਨੀਅਰ ਦੇ ਪੇਪਰ ਵਿਚ ਬ੍ਰਾਹਮਣ ਸਮਾਜ ਦੇ ਲਈ ਅਪਮਾਨਜਨਕ ਸੁਆਲ ਪੁੱਛਣ ਦੇ ਮਾਮਲੇ ਵਿਚ ਪੇਪਰ ਸੈਂਟਰ, ਕੰਪਨੀ ਅਤੇ ਇਕ ਪ੍ਰਕਾਸ਼ਕ ਦੇ ਖਿਲਾਫ਼ ਐਫ਼.ਆਈ.ਆਰ. ਦਰਜ ਕਰਨ ਦੇ ਨਿਰਦੇਸ਼ ਦਿੱਤੇ ਹਨ, ਨਾਲ ਹੀ ਇਸ ਮਾਮਲੇ ਦੀ ਜਾਂਚ ਹੋਣ ਤਕ ਹਰਿਆਣਾ ਕਰਮਚਾਰੀ ਚੋਣ ਕਮਿਸ਼ਨ ਦੇ ਚੇਅਰਮੈਨ ਨੂੰ ਮੁਅਤਲ ਕਰ ਦਿੱਤਾ ਗਿਆ ਹੈ।

ਇਸ ਬਾਰੇ ਵਿਚ ਜਾਣਕਾਰੀ ਦਿੰਦੇ ਹੋਏ ਹਰਿਆਣਾ ਦੇ ਸਿਖਿਆ ਮੰਤਰੀ ਰਾਮ ਬਿਲਾਸ ਸ਼ਰਮਾ ਨੇ ਦਸਿਆ ਕਿ ਸਵੇਰੇ ਇੱਥੇ ਹਰਿਆਣਾ ਨਿਵਾਸ ਵਿਚ ਬ੍ਰਾਹਮਣ ਸਮਾਜ ਦੇ ਲੋਕਾਂ ਦੇ ਨਾਲ ਮੁੱਖ ਮੰਤਰੀ ਮਨੋਹਰ ਲਾਲ ਦੀ ਮੀਟਿੰਗ ਹੋਈ ਜਿਸ ਵਿਚ ਉਨਾਂ ਸਮੇਤ ਰਾਜ ਸਭਾ ਸਾਂਸਦ ਡੀ.ਪੀ. ਵਤਸ, ਵਿਧਾਇਕ ਨਰੇਸ਼ ਕੌਸ਼ਿਕ, ਵਿਧਾਇਕ ਮੂਲਚੰਦ ਸ਼ਰਮਾ, ਵਿਧਾਇਕ ਟੇਕਚੰਦ ਸ਼ਰਮਾ, ਵਿਧਾਇਕ ਦਿਨੇਸ਼ ਕੌਸ਼ਿਕ ਦੇ ਇਲਾਵਾ ਸਮਾਜ ਦੇ ਹੋਰ ਮਾਣਯੋਗ ਵਿਅਕਤੀ ਮੌਜੂਦ ਸਨ।
ਸ੍ਰੀ ਸ਼ਰਮਾ ਨੇ ਦਸਿਆ ਕਿ ਹਰਿਆਣਾ ਕਰਮਚਾਰੀ ਚੋਣ ਕਮਿਸ਼ਨ ਵੱਲੋਂ ਸੰਚਾਲਿਤ ਜੇ.ਈ. ਦੀ ਪ੍ਰੀਖਿਆ ਵਿਚ ਸ਼ਿਰੋਮਨੀ ਸਮਾਜ ਦੀ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਾਲੇ ਜੋ ਸੁਆਲ ਪੁੱਛਿਆ ਗਿਆ ਸੀ, ਉਸ ਤੋਂ ਸਮਾਜ ਆਹਤ ਹੋਇਆ ਹੈ। ਇਸ ਮਾਮਲੇ ਵਿਚ ਮੁੱਖ ਮੰਤਰੀ ਨੇ ਅੱਜ ਸਮਾਜ ਦੇ ਨਾਲ ਹੋਈ ਮੀਟਿੰਗ ਵਿਚ ਬੜਪਨ ਦਿਖਾਉਦੇ ਹੋਏ ਅਤੇ ਸਮਾਜ ਦੀ ਭਾਵਨਾਵਾਂ ਦਾ ਆਦਰ ਕਰਦੇ ਹੋਏ ਮਾਫ਼ੀ ਮੰਗੀ ਅਤੇ ਕਿਹਾ ਕਿ ਮੈਨੂੰ ਦੁੱਖ ਹੈ ਕਿ ਇਸ ਟਿਪੱਣੀ ਨਾਲ ਤੁਹਾਨੂੰ ਠੇਸ ਪਹੁੰਚੀ ਹੈ। ਜਿਸ ਕੰਪਨੀ ਤੋਂ ਇਹ ਗਲਤੀ ਹੋਈ ਹੈ ਉਸ ਦੇ ਖਿਲਾਫ਼ ਐਫ਼.ਆਈ.ਆਰ. ਦਰਜ ਕਰ ਰਹੇ ਹਾਂ। ਮੁੱਖ ਮੰਤਰੀ ਨੇ ਇਸ ਮਾਮਲੇ ਦੀ ਉੱਚ ਪੱਧਰ ਜਾਂਚ ਕਰਨ ਦੀ ਗਲ ਕਹੀ ਹੈ ਅਤੇ ਜਾਂਚ ਪੂਰੀ ਹੋਣ ਤਕ ਕਮਿਸ਼ਨ ਦੇ ਮੁਖੀਆ ਨੂੰ ਮੁਅਤਲ ਕੀਤਾ ਜਾ ਰਿਹਾ ਹੈ। ਇਯ ਮਾਮਲੇ ਵਿਚ ਜੋ ਵੀ ਦੋਸ਼ੀ ਪਾਇਆ ਜਾਵੇਗਾ ਉਸ ਦੇ ਖਿਲਾਫ਼ ਸਖਤ ਕਾਰਵਾਈ ਕੀਤੀ ਜਾਵੇਗੀ।
ਸਿਖਿਆ ਮੰਤਰੀ ਨੇ ਦਸਿਆ ਕਿ ਮੁੱਖ ਮੰਤਰੀ ਨੂੰ ਇਸ ਉਦਾਰਤਾ ‘ਤੇ ਸਮਾਜ ਦੇ ਲੋਕਾਂ ਨੇ ਮੁੱਖ ਮੰਤਰੀ ਦਾ ਧੰਨਵਾਦ ਪ੍ਰਗਟਾਇਆ। ਉਨਾਂ ਨੇ ਦਸਿਆ ਕਿ ਇਸ ਮਾਮਲੇ ਨੂੰ ਲੈ ਕੇ ਜੋ ਯੁਵਾ ਅੰਦੋਲਨਕਾਰੀ ਸਨ ਉਨਾਂ ਨੇ ਆਪਣਾ ਅੰਦੋਲਨ ਵਾਪਸ ਲੈ ਲਿਆ ਹੈ। ਉਨਾਂ ਨੇ ਜਾਣਕਾਰੀ ਦਿੱਤੀ ਕਿ ਮੁੱਖ ਮੰਤਰੀ ਦਾ ਸੂਬੇ ਵਿਚ ਜਿੱਥੇ ਵੀ ਰੋਡ ਸ਼ੋਅ ਹੋਵੇਗਾ ਉੱਥੇ ਪਰਸ਼ੂਰਾਮ ਪਾਰਟੀ ਦੇ ਕਾਰਕੁਨ ਉਨਾਂ ਦਾ ਸੁਆਗਤ ਕਰਨਗੇ।
ਇਕ ਸੁਆਲ ਦੇ ਜਵਾਬ ਵਿਚ ਸ੍ਰੀ ਸ਼ਰਮਾ ਨੇ ਦਸਿਆ ਕਿ ਹਰਿਆਣਾ ਕਰਮਚਾਰੀ ਚੋਣ ਕਮਿਸ਼ਲ ਇਕ ਆਜਾਦ ਸੰਸਥਾ ਹੈ ਇਸ ਲਈ ਇਸ ਮਾਮਲੇ ਵਿਚ ਐਡਵੋਕੇਟ ਜਨਰਲ ਤੋਂ ਸਲਾਹ ਲੈ ਕੇ ਕਿਸੇ ਅਧਿਕਾਰਿਕ ਵਿਅਕਤੀ ਨੂੰ ਜਾਂਚ ਸੌਂਪੀ ਜਾਵੇਗੀ। ਪੇਪਰ ਸੈਂਟਿੰਗ ਏਜੰਸੀ ਕਰਨ ਵਾਲੀ ਕੰਪਨੀ ਦੇ ਖਿਲਾਫ਼ ਕਾਰਵਾਈ ਦੇ ਮਾਮਲੇ ਵਿਚ ਪੁੱਛੇ ਗਏ ਸੁਆਲ ਦੇ ਜਵਾਬ ਵਿਚ ਉਨਾਂ ਨੇ ਦਸਿਆ ਕਿ ਪੇਪਰ ਏਜੰਸੀ ਨੇ ਵੀ ਪੱਤਰ ਲਿਖ ਕੇ ਖੇਦ ਪ੍ਰਗਟਾਇਆ।
ਉਨਾਂ ਨੇ ਦਸਿਆ ਕਿ ਪੇਪਰ ਸੈਂਟਰ ਨੇ ਇਸ ਵਿਵਾਦਿਤ ਸੁਆਲ ਨੂੰ ਜਿਸ ਕਿਤਾਬ ਤੋਂ ਲਿਆ ਸੀ ਉਸ ਕਿਤਾਬ ਦੇ ਪ੍ਰਕਾਸ਼ਕ ਨੂੰ ਵੀ ਬਲੈਕ ਲਿਸਟ ਕਰ ਦਿੱਤਾ ਹੈ। ਉਨਾਂ ਨੇ ਇਹ ਵੀ ਦਸਿਆ ਕਿ ਕਮਿਸ਼ਨ ਦੇ ਮੌਜੂਦਾ ਚੇਅਰਮੈਨ ਦੇ ਮੁਅਤਲ ਦੇ ਸਮੇਂ ਕਿਸੇ ਨੂੰ ਕਾਰਜਕਾਰੀ ਚੇਅਰਮੈਨ ਲਗਾਇਆ ਜਾਵੇਗਾ।

Leave a Reply

Your email address will not be published. Required fields are marked *