ਛੱਤੀਸਗੜ੍ਹ ਦੰਤੇਵਾੜਾ ‘ਚ ਆਈ.ਈ.ਡੀ ਬਲਾਸਟ, 6 ਜਵਾਨ ਸ਼ਹੀਦ
ਨਵੀਂ ਦਿੱਲੀ 20 ਮਈ (ਮਧੂਸਾਰ ਬਿਊਰੋ) ਛੱਤੀਸਗੜ੍ਹ ਦੇ ਦੰਤੇਵਾੜਾ ਵਿਚ ਆਈ.ਈ.ਡੀ ਧਮਾਕੇ ਵਿਚ 6 ਜਵਾਨਾਂ ਦੇ ਸ਼ਹੀਦ ਹੋਣ ਦੀ ਖਬਰ ਹੈ। ਇਹ ਧਮਾਕਾ ਛੱਤੀਸਗੜ੍ਹ ਦੇ ਦੰਤੇਵਾੜਾ ਸਥਿਤ ਚੋਲਨਾਰ ਪਿੰਡ ਵਿਚ ਪੁਲਸ ਦੀ ਗੱਡੀ ਵਿਚ ਹੋਇਆ, ਜਿੱਥੇ ਛੱਤੀਸਗੜ੍ਹ ਆਰਮਡ ਫੋਰਸ ਦੇ 3 ਜਵਾਨ ਅਤੇ ਜ਼ਿਲਾ ਪੁਲਸ ਦੇ ਦੋ ਜਵਾਨ ਸ਼ਹੀਦ ਹੋ ਗਏ। ਇਸ ਧਮਾਕੇ ‘ਚ 1 ਜਵਾਨ ਬੁਰੀ ਤਰ੍ਹਾਂ ਨਾਲ ਜ਼ਖਮੀ ਹੋ ਗਏ।
ਜ਼ਖਮੀਆਂ ਨੂੰ ਕੋਲ ਦੇ ਹਸਪਤਾਲ ਭੇਜਿਆ ਗਿਆ ਹੈ, ਜਿੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਪੁਲਸ ਪਾਰਟੀ ਐਤਵਾਰ ਸਵੇਰੇ ਦੰਤੇਵਾੜਾ ਚੋਲਨਾਰ ਪਿੰਡ ‘ਚ ਸਰਚਿੰਗ ਆਪਰੇਸ਼ਨ ਲਈ ਨਿਕਲੀ ਸੀ। ਇਸ ਦੌਰਾਨ ਉਨ੍ਹਾਂ ਦਾ ਵਾਹਨ ਬਾਰੂਦੀ ਸੁਰੰਗ ਦੀ ਲਪੇਟ ‘ਚ ਆ ਗਿਆ। ਨਕਸਲੀਆਂ ਨੇ ਸੁਰੱਖਿਆ ਫੌਜਾਂ ਅਤੇ ਪੁਲਸ ਪਾਰਟੀ ਨੂੰ ਨਿਸ਼ਾਨਾ ਬਣਾਉਣ ਲਈ ਉਥੇ ਪਹਿਲੇ ਤੋਂ ਬਾਰੂਦੀ ਸੁਰੰਗ ਵਿਛਾ ਰੱਖੀ ਸੀ। ਜ਼ਿਲੇ ਦੇ ਐਸ.ਪੀ ਨੇ ਘਟਨਾ ਦੀ ਪੁਸ਼ਟੀ ਕਰਦੇ ਹੋਏ ਕਿਹਾ ਕਿ ਨਕਸਲੀਆਂ ਦੀ ਤਲਾਸ਼ ਕੀਤੀ ਜਾ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਵਾਹਨ ‘ਚ ਪੁਲਸ ਦੇ 7 ਜਵਾਨ ਸਨ। ਘਟਨਾ ਦੇ ਬਾਅਦ ਨਕਸਲੀਆਂ ਨੇ ਜਵਾਨਾਂ ਦੀਆਂ ਬੰਦੂਕਾਂ ਲੁੱਟ ਲਈਆਂ ਅਤੇ ਮੌਕੇ ਤੋਂ ਫਰਾਰ ਹੋ ਗਏ।

