ਕੈਨੇਡਾਕੋਮ਼ਾਤ੍ਰੀਦੇਸ਼-ਵਿਦੇਸ਼ਪੰਜਾਬ

ਨਿਊਯਾਰਕ ਪੁਲਿਸ ‘ਚ ਗੁਰਸੋਚ ਕੌਰ ਦਸਤਾਰ ਸਜਾ ਕੇ ਦੇਵੇਗੀ ਸੇਵਾਵਾਂ

ਨਿਊਯਾਰਕ 20 ਮਈ (ਮਧੂਸਾਰ ਬਿਊਰੋ) ਅਮਰੀਕਾ ਦੀ ਨਿਊਯਾਰਕ ਪੁਲਸ ਵਿਚ ਪਹਿਲੀ ਵਾਰ ਦਸਤਾਰਧਾਰੀ ਮਹਿਲਾ ਸ਼ਾਮਲ ਹੋਈ ਹੈ। ਸਹਾਇਕ ਅਧਿਕਾਰੀ ਬਣੀ ਗੁਰਸੋਚ ਕੌਰ ਦਸਤਾਰ ਸਜਾ ਕੇ ਹੀ ਸੇਵਾਵਾਂ ਦੇਵੇਗੀ। ਇਸ ‘ਤੇ ਸਿੱਖ ਭਾਈਚਾਰੇ ‘ਚ ਖੁਸ਼ੀ ਦੀ ਲਹਿਰ ਹੈ। ਉਸ ਨੇ ਪਿਛਲੇ ਹਫਤੇ ਹੀ ਗ੍ਰੈਜੂਏਸ਼ਨ ਪੂਰੀ ਕੀਤੀ ਹੈ। ਗੁਰਸੋਚ ਕੌਰ ਦੀ ਨਿਯੁਕਤੀ ‘ਤੇ ਭਾਰਤ ਦੇ ਆਵਾਸ ਅਤੇ ਸ਼ਹਿਰੀ ਮਾਮਲਿਆਂ ਦੇ ਰਾਜ ਮੰਤਰੀ ਹਰਦੀਪ ਸਿੰਘ ਪੁਰੀ ਨੇ ਟਵੀਟ ਕਰਦਿਆਂ ਕਿਹਾ,”ਇਹ ਇਤਿਹਾਸਕ ਮੌਕਾ ਹੈ। ਗੁਰਸੋਚ ਦੇ ਪੁਲਸ ‘ਚ ਆਉਣ ਨਾਲ ਅਮਰੀਕੀ ਲੋਕਾਂ ਨੂੰ ਸਿੱਖ ਧਰਮ ਨੂੰ ਸਮਝਣ ਅਤੇ ਸਹੀ ਧਾਰਣਾ ਬਣਾਉਣ ‘ਚ ਮਦਦ ਮਿਲੇਗੀ।”

ਉਨ੍ਹਾਂ ਉਮੀਦ ਕੀਤੀ ਕਿ ਇਸ ਤਰ੍ਹਾਂ ਲੋਕਾਂ ਨੂੰ ਸਿੱਖ ਧਰਮ ਅਤੇ ਇਸ ਦੇ ਪਹਿਰਾਵੇ ਦੀ ਚੰਗੀ ਪਛਾਣ ਹੋਵੇਗੀ। ਉਨ੍ਹਾਂ ਦੱਸਿਆ ਕਿ 2010 ‘ਚ ਉਨ੍ਹਾਂ ਨੂੰ ਵੀ ਕੈਨੇਡਾ ਦੇ ਮੰਤਰੀ ਨਵਦੀਪ ਬੈਂਸ ਵਾਂਗ ਅਮਰੀਕੀ ਹਵਾਈ ਅੱਡੇ ‘ਤੇ ਪੱਗੜੀ ਉਤਾਰਨ ਲਈ ਕਿਹਾ ਗਿਆ ਸੀ ਅਤੇ ਜਦ ਉਨ੍ਹਾਂ ਅਜਿਹਾ ਕਰਨ ਤੋਂ ਇਨਕਾਰ ਕਰ ਦਿੱਤਾ ਤਾਂ ਉਨ੍ਹਾਂ ਨੂੰ ਕਾਫੀ ਸਮੇਂ ਤਕ ਉਡੀਕ ਕਰਨ ਲਈ ਬੈਠਾ ਦਿੱਤਾ ਗਿਆ ਸੀ।ਉਨ੍ਹਾਂ ਕਿਹਾ ਕਿ ਉਹ ਉਮੀਦ ਕਰਦੇ ਹਨ ਕਿ ਅੱਗੇ ਤੋਂ ਅਜਿਹਾ ਕਿਸੇ ਨਾਲ ਨਾ ਵਾਪਰੇ।
ਜੰਮੂ ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਉਮਰ ਅਬਦੁੱਲਾ ਨੇ ਪੁਰੀ ਦੇ ਟਵੀਟ ‘ਤੇ ਪ੍ਰਤੀਕਿਰਿਆ ਦਿੱਤੀ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਅਮਰੀਕਾ ‘ਚ ਜਦ ਪਹਿਲੀ ਵਾਰ ਇਕ ਦਸਤਾਰ ਧਾਰੀ ਅਫਸਰ ਦੇਖਿਆ ਸੀ ਤਦ ਉਹ ਉਸ ਨੂੰ ਮਿਲਣਾ ਚਾਹੁੰਦੇ ਸਨ ਪਰ ਉਹ ਉਸ ਨੂੰ ਡਿਊਟੀ ਦੌਰਾਨ ਤੰਗ ਨਹੀਂ ਕਰਨਾ ਚਾਹੁੰਦੇ ਸਨ, ਇਸ ਲਈ ਮਿਲ ਨਹੀਂ ਸਕੇ। ਤੁਹਾਨੂੰ ਦੱਸ ਦਈਏ ਕਿ ਅਮਰੀਕਾ ਵੱਲੋਂ 2016 ‘ਚ ਸਿੱਖਾਂ ਨੂੰ ਸਾਬਤ ਸੂਰਤ ਰੁਪ ‘ਚ ਸੇਵਾਵਾਂ ਨਿਭਾਉਣ ਦੀ ਇਜ਼ਾਜ਼ਤ ਦਿੱਤੇ ਜਾਣ ਮਗਰੋਂ ਕਈ ਸਿੱਖ ਅਫਸਰ ਭਰਤੀ ਹੋਏ ਹਨ ਅਤੇ ਹੁਣ ਪਹਿਲੀ ਦਸਤਾਰਧਾਰੀ ਮਹਿਲਾ ਦੇ ਭਰਤੀ ਹੋਣ ‘ਤੇ ਖੁਸ਼ੀ ਦੀ ਲਹਿਰ ਹੈ।

Leave a Reply

Your email address will not be published. Required fields are marked *