ਤਨਖਾਹਾਂ ਨਾ ਮਿਲਣ ਤੋਂ ਭੜਕੇ ਬੀ.ਐਮ.ਐਲ. ਕਾਮਿਆਂ ਨੇ ਲਾਇਆ ਧਰਨਾ
ਪਟਿਆਲਾ 22 ਮਈ (ਮਧੂਸਾਰ ਬਿਊਰੋ) ਤਨਖਾਹਾਂ ਨਾ ਮਿਲਣ ਦੇ ਰੋਸ ਵਜੋਂ ਅੱਜ ਭਾਖੜਾ ਮੇਨ ਲਾਇਨ ਕੰਮਪਲੈਕਸ ਵਿਖੇ ਪੀ.ਡਬਲਿਯੂ.ਡੀ. ਫੀਲਡ ਅਤੇ ਵਰਕਸ਼ਾਪ ਵਰਕਰਜ਼ ਯੂਨੀਅਨ ਜੋਨ ਪਟਿਆਲਾ ਵੱਲੋਂ ਜਸਵੀਰ ਖੋਖਰ, ਛੱਜੂ ਰਾਮ, ਪ੍ਰਕਾਸ਼ ਸਿੰਘ, ਜਗਤਾਰ ਸਿੰਘ, ਲਖਵਿੰਦਰ ਸਿੰਘ ਖਾਨਪੁਰ, ਤਿਰਲੋਚਨ ਸਿੰਘ ਦੀ ਅਗਵਾਈ ‘ਚ ਵਿਸ਼ਾਲ ਰੋਸ ਧਰਨਾ ਦੇਣ ਉਪਰੰਤ ਜਦੋਂ ਭੜਕੇ ਕਾਮਿਆਂ ਨੇ ਰੋਡ ਜਾਮ ਕਰਨ ਦਾ ਐਲਾਨ ਕੀਤਾ ਤਾਂ ਪ੍ਰਸ਼ਾਸ਼ਨ ਦੀ ਦਖਲਅੰਦਾਜੀ ਸਦਕਾ ਕਾਰਜਕਾਰੀ ਇੰਜੀਨੀਅਰ ਬੀ.ਐਮ.ਐਲ. ਵਲੋਂ ਰੋਸ ਧਰਨੇ ‘ਚ ਆਕੇ ਦੋ ਦਿਨਾਂ ਅੰਦਰ ਤਨਖਾਹ ਅਤੇ ਕਣਕ ਕਰਜਾ ਦੇਣ ਦਾ ਵਿਸ਼ਵਾਸ਼ ਦਿਵਾਇਆ।
ਰੋਸ ਧਰਨੇ ਨੂੰ ਸੰਬੋਧਨ ਕਰਦਿਆਂ ਸੂਬਾ ਪ੍ਰਧਾਨ ਦਰਸ਼ਨ ਬੇਲੂਮਾਜਰਾ, ਜੋਨ ਚੇਅਰਮੈਨ ਕ੍ਰਿਸ਼ਨ ਕਲਵਾਣੂ, ਹਰਬੀਰ ਸੁਨਾਮ, ਰਣਧੀਰ ਸਿੰਘ, ਕਸ਼ਮੀਰ ਸਿੰਘ ਸਮਾਣਾ, ਮਾਨ ਸਿੰਘ, ਹਰਦੇਵ ਸਿੰਘ, ਅਮਰ ਨਾਰੜੂ ਆਦਿ ਨੇ ਸੰਬੋਧਨ ਕਰਦਿਆਂ ਚਿਤਾਵਨੀ ਦਿੱਤੀ ਕਿ ਜੇਕਰ ਦੋ ਦਿਨਾਂ ਅੰਦਰ ਤਨਖਾਹ ਜਾਰੀ ਨਾ ਕੀਤੀ ਤੇ ਕਣਕ ਕਰਜਾ ਨਾ ਦਿੱਤਾ ਤਾਂ ਸ਼ੁਕਰਵਾਰ ਬੱਸ ਅੱਡੇ ਚੌਂਕ ਜਾਮ ਕੀਤਾ ਜਾਵੇਗਾ। ਜਿਸ ਤੋਂ ਨਿਕਲਣ ਵਾਲੇ ਸਿਟਿਆ ਦੇ ਅਧਿਕਾਰੀ ਜਿੰਮੇਵਾਰ ਹੋਣਗੇ। ਇਸ ਤੋਂ ਇਲਾਵਾ ਹਰਪ੍ਰੀਤ ਅਮਲੋਹ, ਕ੍ਰਿਸ਼ਨ ਚੰਦ, ਅਜਾਇਬ ਖਨੋਰੀ, ਮੇਹਰ ਸਿੰਘ, ਬੰਤ ਰਾਮ ਘਨੌਰ, ਹਰੀ ਰਾਮ ਨਿੱਕਾ, ਪ੍ਰਕਾਸ਼ ਸਿੰਘ ਪਟਿਆਲਾ, ਨਸੀਬ ਸਿੰਘ ਕਾਮੀ, ਨਰੇਸ਼, ਸਵਰਨ ਦੇਧਨਾ, ਰਣਧੀਰ ਸਿੰਘ ਪਟਿਆਲਾ-1, ਪਿਆਰਾ ਸਿੰਘ ਪਾਤੜਾਂ, ਗੁਰਮੀਤ ਦੇਵੀਗੜ੍ਹ ਨੇ ਦੱਸਿਆ ਕਿ ਦੇਵੀਗੜ੍ਹ ਐਕਸੀਅਨ ਨਾ ਤਾਂ ਵਰਕਰਾਂ ਦੀਆਂ ਮੰਗਾਂ ਦਾ ਹੱਲ ਕਰਦਾ ਹੈ ਅਤੇ ਨਾ ਹੀ ਸੰਘਰਸ਼ ਦੌਰਾਨ ਦਫਤਰ ‘ਚ ਹਾਜਰ ਰਹਿੰਦਾ ਹੈ। ਜਦੋਂ ਕਿ ਧਨੇਠਾ ਤੇ ਦੇਧਨਾ ਸੈਕਸ਼ਨ ਵਿੱਚ ਮੁਲਾਜਮਾਂ ਤੋਂ ਖਾਲੀ ਪਏ ਹਨ। ਜੱਥੇਬੰਦੀ ਉਕਤ ਸ਼ੈਕਸ਼ਨ ਤੋਂ ਮੇਟ, ਗੇਜ ਰੀਡਰ, ਅਰਥ ਵਰਕ ਮਿਸਤਰੀ ਆਦਿ ਨੂੰ ਲਾਉਣ ਦੀ ਲਗਾਤਾਰ ਮੰਗ ਕਰ ਰਹੀ ਹੈ। ਜਿਸ ਕਾਰਨ ਕੰਮ ਸਫਰ ਹੋ ਰਿਹਾ ਹੈ। ਪਰੰਤੂ ਕਾਰਜਕਾਰੀ ਇੰਜੀਨੀਅਰ ਦੇਵੀਗੜ੍ਹ ਵਲੋਂ ਇਸ ਮੰਗ ਤੇ ਧਿਆਨ ਨਹੀ ਦੇ ਰਿਹਾ, ਇਸ ਲਈ ਬੁਲਾਰਿਆਂ ਨੇ ਚੇਤਾਵਨੀ ਦਿੱਤੀ ਕਿ ਜੇਕਰ ਐਕਸੀਅਨ ਦੇਵੀਗੜ੍ਹ ਵਲੋਂ ਮੁਲਾਜਮ ਮੰਗਾਂ ਦਾ ਗੱਲਬਾਤ ਰਾਹੀਂ ਹੱਲ ਨਾ ਕੀਤਾ ਗਿਆ ਤਾਂ ਜੱਥੇਬੰਦੀ ਵਲੋਂ ਐਕਸੀਅਨ ਦੇਵੀਗੜ੍ਹ ਖਿਲਾਫ ਤਿੱਖਾ ਸੰਘਰਸ਼ ਕੀਤਾ ਜਾਵੇਗਾ।

