ਪੰਜਾਬਪਟਿਆਲਾ

ਸਮਾਣਾ ‘ਚ ਕਾਂਗਰਸ ਨੂੰ ਜੋੜਾਮਾਜਰਾ ਦੇਣਗੇ ਟੱਕਰ!

ਰਛਪਾਲ ਸਿੰਘ ਜੋੜਾਮਾਜਰਾ ਪੰਜਾਬ ਏਕਤਾ ਪਾਰਟੀ ਉਮੀਦਵਾਰ ਐਲਾਨਿਆ
ਪਟਿਆਲਾ/ਸਮਾਣਾ (ਕੰਵਰ ਬੇਦੀ/ਮਧੂਸਾਰ ਬਿਊਰੋ) ਪੰਜਾਬੀ ਏਕਤਾ ਪਾਰਟੀ ਦੇ ਮੁਖੀ ਸੁਖਪਾਲ ਸਿੰਘ ਖਹਿਰਾ ਨੇ ਦਾਅਵਾ ਕੀਤਾ ਹੈ ਕਿ ਆਉਣ ਵਾਲੀਆਂ ਲੋਕ ਸਭਾ ਚੋਣਾਂ ਨੂੰ ਲੈ ਕੇ ਪੰਜਾਬ ਵਿਚ ਬਣੇ ਮਹਾਂਗਠਜੋੜ ਵਲੋਂ ਸੂਬੇ ਦੀਆਂ ਅੱਧੀਆਂ ਸੀਟਾਂ ਦਾ ਫ਼ੈਸਲਾ ਹੋ ਚੁੱਕਾ ਹੈ ਕੁਝ ਸੀਟਾਂ ਦਾ ਐਲਾਨ ਜਲਦ ਹੋਣ ਜਾ ਰਿਹਾ ।

ਖਹਿਰਾ ਨੇ ਪਟਿਆਲਾ ਲੋਕ ਸਭਾ ਸੀਟ ਲਈ ਲੋਕ ਸਭਾ ਮੈਂਬਰ ਡਾ. ਧਰਮਵੀਰ ਗਾਂਧੀ ਦੇ ਨਾਂਅ ‘ਤੇ ਸਹਿਮਤੀ ਹੋਣ ਦੀ ਗੱਲ ਵੀ ਕਹੀ ਐ… ਖਹਿਰਾ ਅੱਜ ਪੰਜਾਬ ਕਾਂਗਰਸ ਦੇ ਸਾਬਕਾ ਸੂਬਾ ਸਕੱਤਰ ਰਛਪਾਲ ਸਿੰਘ ਜੌੜਾਮਾਜਰਾ ਵਲੋਂ ਪਾਰਟੀ ਵਿਚ ਸ਼ਾਮਿਲ ਹੋਣ ਉਪਰੰਤ ਭਰਵੇਂ ਇਕੱਠ ਵਿਚ ਸੰਬੋਧਨ ਕਰ ਰਹੇ ਸਨ ਖਹਿਰਾ ਨੇ ਜੌੜਾਮਾਜਰਾ ਨੂੰ ਪਾਰਟੀ ਦਾ ਜਰਨਲ ਸਕੱਤਰ ਨਿਯੁਕਤ ਕਰਨ ਦਾ ਐਲਾਨ ਕੀਤਾ ਕਰਨ ਦੇ ਨਾਲ ਨਾਲ ਸਮਾਣਾ ਤੋਂ ਜੋੜਾਮਾਜਰਾ ਦੀ ਉਮੀਦਵਾਰੀ ‘ਤੇ ਮੋਹਰ ਲਗਾ ਦਿੱਤੀ ਹੈ।
ਰਛਪਾਲ ਸਿੰਘ ਜੌੜਾਮਾਜਰਾ ਵਲੋਂ ਸਥਾਨਕ ਕਿਸਾਨ ਪੈਲੇਸ ਵਿਚ ਕੀਤੇ ਗਏ ਇਕੱਠ ਨੂੰ ਸੰਬੋਧਨ ਕਰਦਿਆਂ ਸੁਖਪਾਲ ਸਿੰਘ ਖਹਿਰਾ ਨੇ ਕਿਹਾ ਕਿ ਕਾਂਗਰਸ ਅਤੇ ਅਕਾਲੀ ਦਲ ਸਮੇਤ ਸਾਰੀਆਂ ਹੀ ਰਵਾਇਤੀ ਪਾਰਟੀਆਂ ਵਿਚ ਹੁਣ ਇਮਾਨਦਾਰ, ਪੜ੍ਹੇ ਲਿਖੇ, ਸੂਝਵਾਨ ਅਤੇ ਸੂਬੇ ਅਤੇ ਦੇਸ਼ ਲਈ ਕੁੱਝ ਕਰਨ ਦੀ ਚਾਹ ਰੱਖਣ ਵਾਲੇ ਲੋਕਾਂ ਦੀ ਥਾਂ ਵਪਾਰੀਆਂ ਨੇ ਲੈ ਲਈ ਹੈ, ਜਿਨ੍ਹਾਂ ਆਪਣੇ ਨਿੱਜੀ ਫ਼ਾਇਦਿਆਂ ਲਈ ਰਾਜਨੀਤੀ ਨੂੰ ਵੀ ਇਕ ਵਪਾਰ ਬਣਾ ਲਿਆ ਹੈ | ਉਨ੍ਹਾਂ ਕਿਹਾ ਕਿ ਪੰਜਾਬ ਏਕਤਾ ਪਾਰਟੀ ਇਮਾਨਦਾਰ ਪੜ੍ਹੇ ਲਿਖੇ ਨੌਜਵਾਨਾਂ, ਔਰਤਾਂ ਅਤੇ ਪੰਜਾਬ ਲਈ ਕੁੱਝ ਕਰਨ ਦੀ ਇੱਛਾ ਰੱਖਣ ਵਾਲੇ ਵਿਅਕਤੀਆਂ ਨੂੰ ਅੱਗੇ ਲਿਆਂਦਾ ਜਾਵੇਗਾ | ਉਨ੍ਹਾਂ ਕਿਹਾ ਕਿ ਜਿਹੜੀਆਂ ਵੀ ਪਾਰਟੀਆਂ ਸੂਬਿਆਂ ਨੂੰ ਵੱਧ ਅਧਿਕਾਰ ਦੇਣ, ਭ੍ਸ਼ਿਟਾਚਾਰ ਰਹਿਤ ਪ੍ਰਸ਼ਾਸਨ, ਪੰਜਾਬ ਦੇ ਪਾਣੀਆਂ, ਪੰਜਾਬੀ ਸੂਬਿਆਂ ਦੇ ਮੁੱਦਈ ਹੋਣਗੀਆਂ, ਉਹ ਉਨ੍ਹਾਂ ਸਾਰੀਆਂ ਪਾਰਟੀਆਂ ਨਾਲ ਗੱਠਜੋੜ ਕਰਕੇ ਕਾਂਗਰਸ ਅਤੇ ਅਕਾਲੀ ਦਲ ਦੇ ਨਾਪਾਕ ਤੇ ਪੰਜਾਬ ਵਿਰੋਧੀ ਇਰਾਦਿਆਂ ਨੂੰ ਬੇਪਰਦ ਕੀਤਾ ਜਾਵੇਗਾ | ਉਨ੍ਹਾਂ ਰਛਪਾਲ ਸਿੰਘ ਜੌੜਾਮਾਜਰਾ ਨੂੰ ਪਾਰਟੀ ਵਿਚ ਸ਼ਾਮਿਲ ਕਰਦਿਆਂ ਆਗਾਮੀ ਵਿਧਾਨ ਸਭਾ ਚੋਣਾਂ ‘ਚ ਸਮਾਣਾ ਸੀਟ ਲਈ ਪਾਰਟੀ ਦਾ ਉਮੀਦਵਾਰ ਵੀ ਐਲਾਨ ਦਿੱਤਾ | ਇਸ ਮੌਕੇ ਡਾ. ਧਰਮਵੀਰ ਗਾਂਧੀ ਨੇ ਕਿਹਾ ਕਿ ਗੱਠਜੋੜ ਵਲੋਂ ਉਨ੍ਹਾਂ ਨੂੰ ਪਟਿਆਲਾ ਲੋਕ-ਸਭਾ ਹਲਕੇ ਤੋਂ ਆਪਣਾ ਉਮੀਦਵਾਰ ਬਣਾਇਆ ਗਿਆ ਹੈ | ਉਹ ਆਪਣੇ ਵਲੋਂ ਹਲਕੇ ਦੇ ਕਰਵਾਏ ਵਿਕਾਸ ਕੰਮਾਂ ਦੇ ਸਿਰ ‘ਤੇ ਮੁੜ ਚੋਣ ਜਿੱਤ ਕੇ ਲੋਕ ਸਭਾ ਵਿਚ ਜਾਣਗੇ | ਰਛਪਾਲ ਸਿੰਘ ਜੌੜਾਮਾਜਰਾ ਨੇ ਕਿਹਾ ਕਿ ਉਹ ਕਾਂਗਰਸ ਪਾਰਟੀ ਵਿਚ ਉਨ੍ਹਾਂ ਆਪਣੀ ਜ਼ਿੰਦਗੀ ਦੇ 25 ਕੀਮਤੀ ਸਾਲ ਪੁਰੀ ਮਿਹਨਤ ਤੇ ਲਗਨ ਨਾਲ ਲਗਾਏ ਤੇ ਲੋਕਾਂ ਦੀ ਆਵਾਜ਼ ਬੁਲੰਦ ਕਰਦੇ ਰਹੇ ਪਰ ਕਾਂਗਰਸ ਪਾਰਟੀ ਨੇ ਉਨ੍ਹਾਂ ਦੇ ਕੰਮਾਂ ਦੀ ਕਦੇ ਕਦਰ ਨਹੀਂ ਪਾਈ ਤੇ ਪਰਿਵਾਰ ਵਾਦ ਵਿਚ ਉਲਝੀ ਕਾਂਗਰਸ ਨੇ ਹਲਕੇ ਦੀ ਸਾਰ ਲੈਣ ਦੀ ਥਾਂ ਹਮੇਸ਼ਾ ਬਾਹਰੋਂ ਲਿਆ ਕੇ ਆਪਣੇ ਕਾਕੇ ਹੀ ਇੱਥੇ ਸੈੱਟ ਕਰਨ ਦਾ ਯਤਨ ਕੀਤਾ | ਇਸ ਮੌਕੇ ਪਲਵਿੰਦਰ ਕੌਰ ਹਰਿਆਉ, ਜੋਗਿੰਦਰ ਸਿੰਘ, ਵਰਿੰਦਰ ਕੌਸ਼ਲ ਤੇ ਮੋਹਨਜੀਤ ਸਿੰਘ ਟਿਵਾਣਾ ਵੀ ਹਾਜ਼ਰ ਸਨ |

Leave a Reply

Your email address will not be published. Required fields are marked *