ਯੂਨੀਵਰਸਿਟੀ ਕੈਂਪਸ ‘ਚ ਪੰਛੀਆਂ ਲਈ ਪੀਣ ਲਈ ਰੱਖੇ ਬਰਤਨ
ਪਟਿਆਲਾ 23 ਮਈ (ਮਧੂਸਾਰ ਬਿਊਰੋ) ਪੰਜਾਬੀ ਯੂਨੀਵਰਸਿਟੀ ਕੈਂਪਸ ਵਿਖੇ ਪਬਲਿਕ ਯੂਨੀਫਾਈਡ ਫਾਰ ਸੋਸ਼ਲ ਹੈਲਪ (ਪੁਸ਼) ਵਲੋਂ ਵੱਖ-ਵੱਖ ਥਾਵਾਂ ਤੇ ਪੰਛੀਆਂ ਦੇ ਪੀਣ ਲਈ ਪਾਣੀ ਦੇ ਬਰਤਨ ਰੱਖੇ ਗਏ।
ਇਸ ਮੁਹਿੰਮ ਦੀ ਸੁਰੂਆਤ ਪੰਜਾਬੀ ਯੂਨੀਵਰਸਿਟੀ ਦੇ ਵਾਈਸ-ਚਾਂਸਲਰ ਡਾ. ਬੀ.ਐਸ. ਘੁੰਮਣ ਵਲੋਂ ਕੀਤੀ ਗਈ ਅਤੇ ਉਨ੍ਹਾਂ ਸਲਾਘਾ ਕਰਦਿਆਂ ਕਿਹਾ ਕਿ ਪੁਸ਼ ਪਿਛਲੇ ਲੰਮੇ ਸਮੇਂ ਤੋਂ ਹੀ ਸਮਾਜ ਸੇਵਾ ਕਰ ਰਹੀ ਹੈ ਜਿਸ ਦੀ ਕਿ ਉਨ੍ਹਾਂ ਨੂੰ ਬੇਹੱਦ ਖੁਸ਼ੀ ਹੈ।
ਪੁਸ਼ ਦੇ ਚੇਅਰਮੈਨ ਨੈਬ ਸਰਾਓ ਨੇ ਦੱਸਿਆ ਕਿ ਇਹ ਉਪਰਾਲਾ ਸਾਡੀ ਐਨ.ਜੀ.ਓ ਵਲੋਂ ਹਰ ਸਾਲ ਗਰਮੀਆਂ ਦੇ ਮੌਸਮ ਵਿੱਚ ਕੀਤਾ ਜਾਂਦਾ ਹੈ ਤਾਂ ਜੋ ਪੰਛੀਆਂ ਨੂੰ ਗਰਮੀ ਤੋਂ ਰਾਹਤ ਮਿਲ ਸਕੇ। ਇਸ ਮੌਕੇ ਡਾ. ਗੁਰਦੀਪ ਸਿੰਘ ਬੱਤਰਾ, ਡੀਨ ਅਕਾਦਮਿਕ ਮਾਮਲੇ, ਡਾ. ਜਸਪਾਲ ਕੌਰ ਧੰਜੂ, ਡੀਨ ਰਿਸਰਚ, ਡਾ. ਅੰਮ੍ਰਿਤਪਾਲ ਕੌਰ, ਡੀਨ ਵਿਦਿਆਰਥੀ (ਲੜਕੀਆਂ), ਰਵਨੀਤ ਕੌਰ ਪ੍ਰੋਵੋਸਟ ਤੋਂ ਇਲਾਵਾ ਪੁਸ਼ ਦੇ ਚੇਅਰਮੈਨ ਸ੍ਰ. ਨੈਬ ਸਿੰਘ ਸਰਾਓ, ਜਸਵਿੰਦਰ ਗਿੱਲ, ਕਰਮਿੰਦਰ ਕਲੇਰ, ਅਮਨਦੀਪ ਸਿੰਘ, ਇੰਜ. ਜਗਤਾਰ ਸੈਣੀ, ਡਾ. ਬਲਜੀਤ ਸਿੰਘ, ਗੁਰਦੀਪ ਹਰੀਕਾ, ਡਾ. ਜਸਪਾਲ ਸਿੰਘ, ਸਰਤਾਜ ਖਾਨ, ਹਰਨੂਰ ਸਿੰਘ, ਗੁਰਦੀਪ ਭੱਠਲ, ਗੁਰਿੰਦਰ ਬਾਦਲ, ਕੁਲਦੀਸ਼ ਸੰਧੂ ਹਾਜ਼ਰ ਸਨ।

