ਖ਼ਾਲਸਾ ਕਾਲਜ ਵੂਮੈਨ ਨੂੰ ਖੋਜ਼ ਲਈ ਮਿਲੀ 12 ਲੱਖ ਰੁਪਏ ਦੀ ਪ੍ਰੋਜੈਕਟ ਗ੍ਰਾਂਟ
ਅੰਮ੍ਰਿਤਸਰ, 4 ਅਪ੍ਰੈਲ (ਸੁਖਬੀਰ ਸਿੰਘ/ਮਧੂਸਾਰ ਬਿਊਰੋ) ਖ਼ਾਲਸਾ ਕਾਲਜ ਫ਼ਾਰ ਵੂਮੈਨ ਦੇ ਕਾਮਰਸ ਐਂਡ ਮੈਨੇਜ਼ਮੈਂਟ ਵਿਭਾਗ ਦੀ ਪ੍ਰੋਫੈਸਰ ਡਾ. ਰਿਤੂ ਧਵਨ ਨੂੰ ਆਈ. ਸੀ. ਸੀ. ਐਸ. ਆਰ. ਨੇ ‘ਇਸ਼ਤਿਹਾਰਾਂ ‘ਚ ਔਰਤਾਂ ਦੀ ਤਸਵੀਰ’ ਇਕ ਸਮਾਜਿਕ ਅਤੇ ਸੱਭਿਆਰਕ ਪੱਖ ਵਿਸ਼ੇ ‘ਤੇ ਖੋਜ਼ ਲਈ 12,00,000/- ਰੁਪਏ ਦੀ ਪ੍ਰੋਜੈਕਟ ਗ੍ਰਾਂਟ ਮੰਜ਼ੂਰੀ ਕੀਤੀ ਹੈ।
ਕਾਲਜ ਪ੍ਰਿੰਸੀਪਲ ਡਾ. ਮਨਪ੍ਰੀਤ ਕੌਰ ਨੇ ਡਾ. ਧਵਨ ਦੇ ਯਤਨਾਂ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਯੂ. ਜੀ. ਸੀ. ਦੀ ਇਮਪ੍ਰੈਸ ਸਕੀਮ ਤਹਿਤ ਆਈ. ਸੀ. ਸੀ. ਐਸ. ਆਰ. ਦਿੱਲੀ ਦੀ ਸਟੇਅਰਿੰਗ ਕਮੇਟੀ ਵੱਲੋਂ 3 ਹਜ਼ਾਰ ਤੋਂ ਵਧੇਰੇ ਪ੍ਰਾਰਥੀਆਂ ਪਾਸੋਂ ਅਰਜ਼ੀਆਂ ਮੰਗੀਆਂ ਗਈਆਂ ਸਨ। ਉਨ੍ਹਾਂ ਕਿਹਾ ਕਿ ਕੜੇ ਜਦੋਂ‐ਜਹਿਦ ਉਪਰੰਤ ਕਾਲਜ ਨੂੰ ਇਹ ਗ੍ਰਾਂਟ ਹਾਸਲ ਹੋਈ ਹੈ।
ਪ੍ਰਿੰ: ਡਾ. ਮਨਪ੍ਰੀਤ ਕੌਰ ਨੇ ਡਾ. ਰਿਤੂ ਧਵਨ ਦੀ ਪੇਸ਼ਕਾਰੀ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਉਪਰੋਕਤ ਖੋਜ ਪ੍ਰੋਜੈਕਟ ਅਜੋਕੇ ਯੁੱਗ ‘ਚ ਪੂਰਨ ਤੌਰ ‘ਤੇ ਸਾਰਥਿਕ ਹੈ।

