ਸਰਕਾਰ ਨਾਨ-ਟੀਚਿੰਗ ਸਟਾਫ ਨਾਲ ਕਰ ਰਹੀ ਮਤਰੇਆ ਵਰਗਾ ਸਲੂਕ
ਪਟਿਆਲਾ: 25 ਮਈ (ਮਧੂਸਾਰ ਬਿਊਰੋ) ਪੰਜਾਬ ਦੇ ਪ੍ਰਾਈਵੇਟ ਏਡਡ ਕਾਲਜ ਦੀ ਯੂਨੀਅਨ ਦੇ ਨੁਮਾਇੰਦਿਆ ਦੁਆਰਾ ਪੰਜਾਬ ਸਰਕਾਰ ਦੀਆਂ ਨੀਤੀਆਂ ਵਿਰੁੱਧ ਭਾਰ ਰੋਸ ਦਾ ਪ੍ਰਗਟਾਵਾ ਕੀਤਾ ਗਿਆ।
ਖ਼ਾਲਸਾ ਕਾਲਜ ਦੀ ਨਾਨ-ਟੀਚਿੰਗ ਯੂਨੀਅਨ ਦੇ ਪ੍ਰਧਾਨ ਅਤੇ ਸਟੇਟ ਨਾਨ-ਟੀਚਿੰਗ ਯੂਨੀਅਨ ਦੇ ਕਾਰਜਕਾਰੀ ਸਕੱਤਰ ਸ਼ਮਸ਼ੇਰ ਸਿੰਘ ਅਤੇ ਹੋਰ ਆਗੂਆਂ ਨੇ ਪੰਜਾਬ ਸਰਕਾਰ ‘ਤੇ ਨਾਨ-ਟੀਚਿੰਗ ਸਟਾਫ ਨਾਲ ਮਤਰੇਆ ਵਿਵਹਾਰ ਕਰਨ ਦਾ ਦੋਸ਼ ਲਾਇਆ। ਉਹਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਦੀ ਵਿੱਤ ਅਤੇ ਸਿਖਿਆ ਪ੍ਰਣਾਲੀ ਦੀ ਆਗੂਆਂ ਦੀ ਨੀਤੀਆਂ ਸੂਬੇ ਦੇ ਗਰੀਬ ਵਰਗ ਕਾਮਿਆਂ ਦੇ ਵਿਰੁੱਧ ਹਨ।
ਸ.ਸ਼ਮਸ਼ੇਰ ਸਿੰਘ ਨੇ ਦੱਸਿਆ ਕਿ ਨਾਨ-ਟੀਚਿੰਗ ਦੇ ਸਕੇਲ ਰਵੀਜ਼ਨ ਸਬੰਧੀ ਮਾਣਯੋਗ ਹਾਈਕੋਰਟ ਵਿਚ ਕੇਸ ਚਲ ਰਿਹਾ ਸੀ। ਇਸ ਸਕੇਲ ਰਵੀਜ਼ਨ ਸਬੰਧੀ ਮਾਣਯੋਗ ਹਾਈਕੋਰਟ ਦਾ ਅਪ੍ਰੈਲ 2018 ਨੂੰ ਫੈਸਲਾਂ ਨਾਨ-ਟੀਚਿੰਗ ਸਟਾਫ ਦੇ ਹੱਕ ਵਿਚ ਆ ਚੁੱਕਾ ਹੈ। ਇਸਦੇ ਬਾਵਜੂਦ ਵੀ ਸਰਕਾਰ ਦੁਆਰਾ ਇਸਨੂੰ ਲਾਗੂ ਨਹੀਂ ਕੀਤਾ। ਕਈ ਵਾਰ ਸਿੱਖਿਆ ਮੰਤਰੀ ਅਤੇ ਵਿਤ ਮੰਤਰੀ ਨਾਲ ਮੁਲਾਕਾਤ ਤੋਂ ਬਾਅਦ ਅਤੇ ਉਹਨਾਂ ਦੇ ਵਿਸ਼ਵਾਸ ਦੁਆਉਣ ਤੋਂ ਬਾਅਦ ਵੀ ਇਸ ਬਾਰੇ ਕੋਈ ਕਾਰਵਾਈ ਨਹੀਂ ਹੋਈ।
ਦੂਜੀ ਅਹਿਮ ਮੰਗ ਸੀ ਕਿ ਡੀ.ਪੀ.ਆਈ. ਕਾਲਜਾਂ ਵਲੋਂ ਪਟਿਆਲਾ ਖੇਤਰ ਦੇ ਕਈ ਕਾਲਜਾਂ ਵਿਚ ਹਾਊਸ ਰੈਂਟ ਅਤੇ ਮੈਡੀਕਲ ਅਲਾਊਂਸ ਘੱਟ ਦਿੱਤਾ ਜਾ ਰਿਹਾ ਹੈ। ਪਟਿਆਲਾ ਸ਼ਹਿਰ ਦੇ ਕਈ ਕਾਲਜਾਂ ਵਿਚ ਸਟਾਫ ਨੂੰ 20% ਹਾਊਸ ਰੈਂਟ ਮਿਲ ਰਿਹਾ ਹੈ 500 ਰੁਪਏ ਮੈਡੀਕਲ ਅਲਾਊਂਸ ਮਿਲ ਰਿਹਾ ਹੈ ਅਤੇ ਕਈ ਕਾਲਜਾਂ ਵਿਚ 15% ਹਾਊਸ ਰੈਂਟ ਅਤੇ 250 ਰੁਪਏ ਮੈਡੀਕਲ ਭੱਤਾ ਦਿੱਤਾ ਜਾ ਰਿਹਾ ਹੈ। ਪ੍ਰਸ਼ਾਸ਼ਨ ਦੀਆਂ ਅੱਖਾਂ ਸਾਹਮਣੇ ਇਹ ਵਿਤਕਰਾ ਹੋ ਰਿਹਾ ਜ਼ੋ ਕਿ ਨਿਯਮਾਂ ਦੀ ਸ਼ਰੇਆਮ ਉਲੰਘਣਾ ਹੈ ਪਰ ਕਈ ਵਾਰ ਅਫਸਰਾਂ ਨੂੰ ਮਿਲਣ ਤੋਂ ਬਾਅਦ ਵੀ ਇਹ ਵਿਤਕਰਾ ਪਿਛਲੇ 17 ਮਹੀਨੀਆਂ ਤੋਂ ਚਲ ਰਿਹਾ ਹੈ।
ਨਾਨ-ਟੀੰਿਚੰਗ ਸਟਾਫ ਦੇ ਡੀ.ਏ. ਦੇ ਬਕਾਏ ਵੀ ਕਾਫੀ ਲੰਮੇ ਸਮੇਂ ਤੋਂ ਪੈਡਿੰਗ ਹਨ। ਇਸ ਬਾਰੇ ਪ੍ਰਸ਼ਾਸ਼ਨ ਕੁੰਭਕਰਣੀ ਨੀਂਦ ਸੌਂ ਰਿਹਾ ਹੈ।
ਯੂਨੀਅਨ ਦੇ ਨੁਮਾਇੰਦਿਆ ਦੇ ਇਕੱਠ ਨੇ ਪੁਰਜੋਰ ਅਪੀਲ ਕੀਤੀ ਕਿ ਇਹ ਮੰਗ ਦਾ ਨਿਪਟਾਰਾ ਤੁਰੰਤ ਕੀਤਾ ਨਹੀਂ ਤਾਂ ਇਸ ਵਿਰੁੱਧ ਸੂਬਾ ਪੱਧਰ ਤੇ ਸੰਘਰਸ਼ ਕੀਤਾ ਜਾਵੇਗਾ।

