ਪਟਿਆਲਾ

ਭਾਰਤ ਦੇ ਕਿਸਾਨ ਰੋਸ ਵਜੋਂ 1 ਜੂਨ ਤੋਂ 10 ਜੂਨ ਤੱਕ ਪੂਰਨ ਛੁੱਟੀ ਤੇ ਜਾਣਗੇ : ਬਹਿਰੂ

ਪਟਿਆਲਾ 28 ਮਈ (ਮਧੂਸਾਰ ਬਿਊਰੋ) ਇੰਡੀਅਨ ਫਾਰਮਜ਼ ਐਸੋਸੀਏਸ਼ਨ ਪੰਜਾਬ ਦੇ ਪ੍ਰਧਾਨ ਸ੍ਰ. ਬਲਦੇਵ ਸਿੰਘ ਦਮਹੇੜੀ ਦੀ ਪ੍ਰਧਾਨਗੀ ਹੇਠ ਕਿਸਾਨਾਂ ਦੀਆਂ ਖੇਤੀ ਸਬੰਧੀ ਮੁਸ਼ਕਲਾਂ ਅਤੇ ਮੰਗਾਂ ਬਾਰੇ ਬਾਰਾਂਦਰੀ ਵਿਖੇ ਹੰਗਾਮੀ ਮੀਟਿੰਗ ਹੋਈ।

ਇਸ ਮੌਕੇ ਵਿਸ਼ੇਸ਼ ਤੌਰ ਤੇ ਕਿਸਾਨ ਜੱਥੇਬੰਦੀ ਦੇ ਕੌਮੀ ਪ੍ਰਧਾਨ ਸਤਨਾਮ ਸਿੰਘ ਬਹਿਰੂ ਸ਼ਾਮਲ ਹੋਏ। ਸ੍ਰ. ਬਹਿਰੂ ਨੇ ਸ਼ਾਮਲ ਹੋ ਕੇ ਮੀਟਿੰਗ ਵਿੱਚ ਦੱਸਿਆ ਕਿ ਦੇਸ਼ ਦੀਆਂ ਬਹੁਤ ਸਾਰੀਆਂ ਕਿਸਾਨ ਜੱਥੇਬੰਦੀਆਂ ਨੇ ਇੱਕ ਸਰਬ ਸਾਂਝੇ ਰਾਸ਼ਟਰੀ ਕਿਸਾਨ ਮਹਾਂ ਸੰਘ ਦੇ ਬੈਨਰ ਹੇਠ ਕਿਸਾਨਾਂ ਦੀਆਂ ਸੰਵਿਧਾਨਕ ਮੰਗਾਂ ਕੇਂਦਰ ਸਰਕਾਰ ਤੋਂ ਮਨਵਾਉਣ ਲਈ ਭਾਰਤ ਦੇ ਕਿਸਾਨ ਰੋਸ ਵਜੋਂ 1 ਜੂਨ ਤੋਂ 10 ਜੂਨ ਤੱਕ ਪੂਰਨ ਛੁੱਟੀ ਤੇ ਜਾਣਗੇ ਅਤੇ ਇਸ ਛੁੱਟੀ ਦੌਰਾਨ ਦੇਸ਼ ਦੇ ਕਿਸਾਨ ਦੁੱਧ, ਸਬਜੀਆਂ, ਫਲ ਅਤੇ ਹਰਾ ਚਾਰਾ ਮੰਡੀ ਵਿੱਚ ਨਹੀਂ ਲੈ ਕੇ ਆਉਣਗੇ। ਇੱਥੋਂ ਤੱਕ ਨਾ ਤਾਂ ਕਿਸਾਨ ਇਸੇ ਹੜਤਾਲ ਦੌਰਾਨ ਕੋਈ ਆਪਣੀ ਚੀਜ ਵੇਚੇਗਾ ਅਤੇ ਨਾ ਹੀ ਬਜਾਰ ਵਿੱਚੋਂ ਕੋਈ ਚੀਜ ਖਰੀਦਣ ਜਾਵੇਗਾ। ਇਸ ਲਈ ਇਸ ਦੇਸ਼ ਵਿਆਪਕ ਸ਼ੁਰੂ ਹੋਏ ਅੰਦੋਲਨ ਨੂੰ ਕਾਮਯਾਬ ਕਰਨ ਲਈ ਸਾਨੂੰ ਪੂਰੀ ਸਰਗਰਮੀ ਨਾਲ ਆਪਣੇ ਕਿਸਾਨ ਭਾਈਚਾਰੇ ਨੂੰ ਲਾਮਬੰਦ ਕਰਨ ਲਈ ਪਿੰਡ ਵਿੱਚ ਗੁਰਦੁਆਰਿਆਂ ਅਤੇ ਧਾਰਮਿਕ ਸਥਾਨਾਂ ਤੋਂ ਅਨਾਉਸਮੈਂਟ ਕਰਵਾ ਕੇ ਕਿਸਾਨ ਭਾਈਚਾਰੇ ਨੂੰ ਬੇਨਤੀਆਂ ਕਰਨੀਆਂ ਚਾਹੀਦੀਆਂ ਹਨ। ਜਿਸ ਤੇ ਮੀਟਿੰਗ ਨੇ ਸਰਬਸੰਮਤੀ ਨਾਲ ਫੈਸਲਾ ਕੀਤਾ ਕਿ 1 ਜੂਨ ਤੋਂ 10 ਜੂਨ ਤੱਕ ਸ਼ੁਰੂ ਹੋਈ ਹੜਤਾਲ ਨੂੰ ਕਾਮਯਾਬ ਕਰਨ ਲਈ ਆਪਣੇ ਕਿਸਾਨ ਭਾਈਚਾਰੇ ਤੋਂ ਸ਼ਾਤਮਈ ਢੰਗ ਨਾਲ ਸਹਿਯੋਗ ਜਾਵੇਗਾ।

Leave a Reply

Your email address will not be published. Required fields are marked *