ਕੋਮ਼ਾਤ੍ਰੀਦੇਸ਼-ਵਿਦੇਸ਼ਪੰਜਾਬ

ਸਾਬਕਾ ਮੁਖ ਜੱਜ ਨਾਸਿਰ ਉਲ ਮੁਲਕ ਪਾਕਿ ਦੇ ਅੰਤਰਿਮ ਪੀ.ਐੱਮ. ਨਿਯੁਕਤ

ਇਸਲਾਮਾਬਾਦ 28 ਮਈ (ਮਧੂਸਾਰ ਬਿਊਰੋ) ਪਾਕਿਸਤਾਨ ਸੁਪਰੀਮ ਕੋਰਟ ਦੇ ਸਾਬਕਾ ਮੁਖ ਜੱਜ ਨਾਸਿਰ ਉਲ ਮੁਲਕ ਨੂੰ ਇਸ ਸਾਲ 25 ਜੁਲਾਈ ਨੂੰ ਹੋਣ ਵਾਲੀਆਂ ਆਮ ਚੋਣਾਂ ਤੱਕ ਦੇਸ਼ ਦਾ ਅੰਤਰਿਮ ਪ੍ਰਧਾਨ ਮੰਤਰੀ ਨਿਯੁਕਤ ਕੀਤਾ ਗਿਆ ਹੈ।

ਦੱਸਣਯੋਗ ਹੈ ਕਿ ਪਾਕਿਸਤਾਨ ਦੀ ਸੰਸਦ ਦਾ ਕਾਰਜਕਾਲ 11 ਮਈ ਨੂੰ ਪੂਰਾ ਹੋ ਚੁੱਕਾ ਹੈ ਪਰ ਆਮ ਚੋਣਾਂ 25 ਜੁਲਾਈ ਨੂੰ ਹੋਣੀਆਂ ਹਨ। ਨਾਸਿਰ ਦੇ ਨਾਮ ਦਾ ਐਲਾਨ ਵਿਰੋਧੀ ਧਿਰ ਦੇ ਨੇਤਾ ਖੁਰਸ਼ੀਦ ਸ਼ਾਹ ਵੱਲੋਂ ਇਸਲਾਮਾਬਾਦ ਵਿਚ ਇਕ ਪ੍ਰੈੱਸ ਕਾਨਫਰੰਸ ਦੌਰਾਨ ਕੀਤਾ ਗਿਆ। ਨਾਸਿਰ ਦੇ ਨਾਲ ਦਾ ਐਲਾਨ ਕਰਨ ਤੋਂ ਪਹਿਲਾਂ ਖੁਰਸ਼ੀਦ ਸ਼ਾਹ ਅਤੇ ਪ੍ਰਧਾਨ ਮੰਤਰੀ ਸ਼ਾਹਿਦ ਖਾਕਾਨ ਅੱਬਾਸੀ ਦੀ ਮੁਲਾਕਾਤ ਹੋਈ ਸੀ। ਇਸੇ ਮੁਲਾਕਾਤ ਵਿਚ ਨਾਸਿਰ ਦੇ ਨਾਮ ‘ਤੇ ਚਰਚਾ ਹੋਈ ਸੀ। ਪ੍ਰਧਾਨ ਮੰਤਰੀ ਸ਼ਾਹਿਦ ਖਾਕਾਨ ਅੱਬਾਸੀ ਨੇ ਸੋਮਵਾਰ ਨੂੰ ਪੱਤਰਕਾਰਾਂ ਨੂੰ ਦੱਸਿਆ,”ਕੋਈ ਵੀ ਪਾਕਿਸਤਾਨੀ ਉਨ੍ਹਾਂ ‘ਤੇ ਉਂਗਲੀ ਨਹੀਂ ਉਠਾ ਸਕਦਾ ਹੈ।” ਖਾਕਾਨ ਦੇ ਇਸ ਐਲਾਨ ਦੌਰਾਨ ਉਨ੍ਹਾਂ ਦੇ ਨੇੜੇ ਵਿਰੋਧੀ ਧਿਰ ਦੇ ਨੇਤਾ ਸੈਯਦ ਖੁਰਸ਼ੀਦ ਅਹਿਮਦ ਸ਼ਾਹ ਬੈਠੇ ਹੋਏ ਸਨ। ਨਾਸਿਰ ਪਾਕਿਸਤਾਨ ਚੋਣ ਕਮਿਸ਼ਨ ਦੇ ਅੰਤਰਿਮ ਪ੍ਰਮੁੱਖ ਵੀ ਰਹਿ ਚੁੱਕੇ ਹਨ।

Leave a Reply

Your email address will not be published. Required fields are marked *